Tuesday, September 16, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਰੁੱਤ ਨਵਿਆਂ ਹੱਥੋਂ ਕੁੱਟ ਖਾਣ ਦੀ ਆਈ

November 10, 2021 10:38 PM

ਰੁੱਤ ਨਵਿਆਂ ਹੱਥੋਂ ਕੁੱਟ ਖਾਣ ਦੀ ਆਈ

ਪਿਛਲੇ ਦਿਨੀਂ ਐੱਨ.ਐੱਸ.ਕਿਊ.ਐੱਫ ਵੋਕੇਸ਼ਨਲ ਅਧਿਆਪਕ ਯੂਨੀਅਨ ਵੱਲੋਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਜੀ ਦੀ ਰਿਹਾਇਸ਼ ਮੋਰਿੰਡਾ ਵਿਖੇ ਰੋਸ ਵਿਖਾਵਾ ਕੀਤਾ ਜਾਣਾ ਸੀ ਜਿਉ ਹੀ ਅਧਿਆਪਕ ਯੂਨੀਅਨ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ।ਪੁਲਿਸ ਨੇ ਇਕੱਠ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਜੀ ਦੀ ਰਿਹਾਇਸ਼ ਮੂਹਰੇ ਜਾ ਕੇ ਰੋਸ ਮੁਜ਼ਾਹਰਾ ਕਰਨਾ ਚਾਹੁੰਦੇ ਸਨ। ਪਰ ਇਸ ਦੌਰਾਨ ਪੁਲਿਸ ਨੇ ਆਪਣਾ ਪੁਰਾਣਾ ਰੂਪ ਦਿਖਾਉਂਦਿਆਂ ਅਧਿਆਪਕਾਂ ਤੇ ਲਾਠੀਚਾਰਜ ਕਰਨਾ ਸੁਰੂ ਕਰ ਦਿੱਤਾ।ਜਿਸ ਵਿੱਚ ਬਹੁਤ ਸਾਰੇ ਅਧਿਆਪਕ,ਆਧਿਆਪਕਾ ਜ਼ਖਮੀ ਹੋ ਗਏ। ਬਹੁਤ ਸਾਰਿਆਂ ਨੂੰ ਕਾਫੀ ਸੱਟਾਂ ਲੱਗੀਆਂ ਜਿੰਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਵੀ ਕਰਵਾਉਣਾ ਪਿਆ। ਐੱਨ.ਐੱਸ. ਕਿਊ. ਐੱਫ ਅਧਿਆਪਕ ਯੂਨੀਅਨ ਜੋ ਕਿ ਪਿਛਲੇ ਇੱਕ ਸੌ ਬਵੰਜਾ ਦਿਨ ਤੋਂ ਆਪਣੀਆ ਮੰਗਾਂ ਨੂੰ ਲੈ ਕੇ ਲਗਾਤਾਰ ਧਰਨੇ ਤੇ ਬੈਠੇ ਹੋਏ ਨੇ ਜਿੰਨਾ ਦੀ ਸਰਕਾਰ ਨੇ ਹੁਣ ਤੱਕ ਸਾਰ ਨਹੀਂ ਲਈ।ਬੇਸ਼ੱਕ ਵੀਹ ਦੇ ਕਰੀਬ ਬੇਸਿੱਟਾ ਮੀਟਿੰਗਾਂ ਦਾ ਦੌਰ ਵੀ ਚੱਲਿਆ ।ਪਰ ਅਧਿਆਪਕਾਂ ਨੂੰ ਲਾਰਿਆਂ ਤੋਂ ਬਿਨਾਂ ਕੁੱਝ ਵੀ ਨਹੀਂ ਮਿਲਿਆ ।ਭਾਵੇਂ ਸੂਬੇ ਦਾ ਮੁੱਖ ਮੰਤਰੀ ਬਦਲ ਗਿਆ ਪਰ ਲੱਗਦਾ ਹੈ ਹਲਾਤ ਨਹੀਂ ਬਦਲੇ। ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਵੀ ਕੁੱਟ ਪੈਂਦੀ ਸੀ ਲਾਠੀਚਾਰਜ ਦੀਆਂ ਆਏ ਦਿਨ ਅਖਬਾਰਾਂ ਵਿੱਚ ਖਬਰਾਂ ਪੜ੍ਹਨ ਨੂੰ ਮਿਲਦੀਆਂ ਸਨ। ਅਤੇ ਹੁਣ ਵੀ ਉਹੋ ਹੀ ਹਾਲਾਤ ਨੇ। ਸੂਬੇ ਦੇ ਲੋਕਾਂ ਨੂੰ ਨਵੇਂ ਬਣੇ ਮੁੱਖ ਮੰਤਰੀ ਤੋਂ ਬਹੁਤ ਆਸਾਂ ਸਨ ਪਰ ਲੱਗਦਾ ਹੈ ਲੋਕਾਂ ਨੂੰ ਨਿਰਾਸ਼ਾ ਤੋਂ ਬਿਨਾਂ ਹੋਰ ਕੁੱਝ ਵੀ ਪੱਲੇ ਨਹੀਂ ਪੈਣਾ।ਪਹਿਲਾਂ ਵੀ ਪੁਲਿਸ ਹੱਥੋਂ ਧੱਕਾ ਮੁੱਕੀ ਲਾਠੀਚਾਰਜ ਹੁੰਦਾ ਸੀ ਅਤੇ ਹੁਣ ਵੀ ਉਹੀ ਹਾਲਾਤ ਹਨ।ਹੁਣ ਤੇ ਕਹਿਣਾ ਬਣਦਾ ਹੈ"ਰੁੱਤ ਨਵਿਆਂ ਹੱਥੋਂ ਕੁੱਟ ਖਾਣ ਦੀ ਆਈ "ਜਨਤਾ ਦੇਵੇ ਦੁਹਾਈ।।
ਬਲਤੇਜ ਸਿੰਘ ਸੰਧੂ ਬੁਰਜ ਲੱਧਾ

Have something to say? Post your comment