Tuesday, April 16, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਧਰਮ ਅਤੇ ਸਿਆਸਤ ਦਾ ਅਣਗੋਲਿਆ ਪਾਤਰ— ਸੰਤ ਅਜੀਤ ਸਿੰਘ

October 14, 2021 08:18 PM

ਧਰਮ ਅਤੇ ਸਿਆਸਤ ਦਾ ਅਣਗੋਲਿਆ ਪਾਤਰ— ਸੰਤ ਅਜੀਤ ਸਿੰਘ

ਅਤੀਤ ਤੋਂ ਵਰਤਮਾਨ ਤੱਕ ਜੇ ਸਿਆਸਤ ਦੇ ਵਰਕੇ ਫਰੋਲ ਕੇ ਵੇਖਿਆ ਜਾਵੇ ਤਾਂ ਹੱਕ
, ਸੱਚ ਅਤੇ ਸਬਰ ਨੂੰ ਬਹੁਤ ਘੱਟ ਮਾਨਤਾ ਮਿਲਦੀ ਹੈ । ਸਿਆਸਤ ਵਿੱਚ ਹੱਕ , ਸੱਚ
ਅਤੇ ਹਿੰਮਤ ਦਾ ਸਿਰਨਾਵਾਂ ਬਣਨ ਵਾਲਾ ਵਿਰਲਾ ਹੀ ਹੁੰਦਾ ਹੈ । ਸਿਆਸਤ ਵਿੱਚ ਸੱਚ
ਨੂੰ ਅਣਗੋਲਿਆਂ ਕਰਕੇ ਮੌਕਾ ਪ੍ਰਸਤੀ ਭਾਰੂ ਹੁੰਦੀ ਹੈ । ਸਿਆਸਤ ਬਾਰੇ ਪੰਜਾਬੀ ਕਹਾਵਤ
ਵੀ ਹੈ ਜੋ ਸੰਤ ਅਜੀਤ ਸਿੰਘ ਤੇ ਬਿਲਕੁਲ ਵੀ ਨਹੀਂ ਢੁੱਕਦੀ ^
" ਰਾਜਨੀਤੀ ਦਾ ਅਸੂਲ ਭਾਰਾ , ਜਿਹਾ ਦਾਅ ਲੱਗੇ ਤੇਹਾ ਲਾ ਲਈਏ ,
ਲੱਗੀ ਅੱਗ ਤੇ ਚੜ੍ਹੇ ਦਰਿਆ ਕਾਰਨ , ਹਠ ਕਰਕੇ ਨਾ ਜਾਨ ਗਵਾ ਲਈਏ "

ਹੱਕ , ਸੱਚ , ਸਬਰ , ਸੇਵਾ ਅਤੇ ਸੰਤੋਖ ਦਾ ਸਿਆਸਤ ਵਿੱਚ ਸਿਰਨਾਵਾਂ ਸੰਤ
ਅਜ਼ੀਤ ਸਿੰਘ ਪਰਿਵਾਰ ਵਿਛੋੜਾ ਵਾਲਿਆਂ ਵੱਲੋਂ ਆਪਣੇ ਨਾਂ ਕੀਤਾ ਗਿਆ ਹੈ ।
ਸਿਆਸਤ ਦੇ ਚਿੱਕੜ ਵਿੱਚ ਕਮਲ ਦੇ ਫੱੁਲ ਦੀ ਉਦਾਹਰਣ ਪੇਸ਼ ਕੀਤੀ । ਅਜ਼ਾਦੀ ਤੋਂ
ਬਾਅਦ ਸ਼ਾਇਦ ਇਹ ਪਹਿਲੇ ਐਮ . ਐਲ . ਏ ਹੋਣਗੇ ਜੋ ਨਿਸ਼ਕਾਮ ਸੇਵਾ ਕਰਕੇ
ਆਪਣੇ ਹਲਕੇ ਦਾ ਬਿਨ੍ਹਾਂ ਕਿਸੇ ਧੱਬੇ ਤੋਂ ਵਿਕਾਸ ਕਰਵਾ ਸਕੇ।ਅਜ਼ਾਦੀ ਤੋਂ ਬਾਅਦ ਡਾ.
ਦਲਜੀਤ ਸਿੰਘ ਚੀਮਾ ਤੱਕ ਹਰ ਇੱਕ ਐਮ . ਐਲ . ਏ ਨੇ ਵਿਕਾਸ ਲਈ ਬਣਦਾ
ਯੋਗਦਾਨ ਪਾਇਆ , ਪਰ ਸੰਤ ਅਜੀਤ ਸਿੰਘ ਨੇ ਸਿਆਸੀ ਜ਼ੰਜ਼ੀਰਾਂ ਨੂੰ ਤੋੜ ਕੇ ਨਿਵੇਕਲੀ
ਪਹਿਲ ਕਦਮੀ ਕੀਤੀ । ਪਹਿਲੀ ਜਨਵਰੀ , 1940 ਨੂੰ ਨਿਹੋਲਕਾ ਜ਼ਿਲ੍ਹਾ ਮੋਹਾਲੀ
ਵਿਖੇ ਜਨਮੇ ਸੰਤ ਅਜੀਤ ਸਿੰਘ ਸ਼ੁਰੂ ਤੋਂ ਹੱਕ ਅਤੇ ਸੱਚ ਦੇ ਪਹਿਰੇਦਾਰ ਹਨ । ਲਗਭਗ
ਚਾਲੀ ਸਾਲ ਦੀ ਸੇਵਾ ਕਰਕੇ ਉਹਨਾਂ ਵੱਲੋਂ ਗੁਰੂਦਆਰਾ ਪਰਿਵਾਰ ਵਿਛੋੜਾ ਸਾਹਿਬ ਦਾ
ਨਿਰਮਾਣ ਕਰਵਾਇਆ ਗਿਆ । ਆਖਰ 1998 ਵਿੱਚ ਇਹ ਗੁਰੂਦਆਰਾ ਸਾਹਿਬ ਵੀ

ਸ਼ੋ੍ਰਮਣੀ ਕਮੇਟੀ ਨੂੰ ਸੰਭਾਲ ਦਿੱਤਾ ਗਿਆ । ਇਸ ਗੁਰੂਦਆਰਾ ਸਾਹਿਬ ਤੋਂ ਉਹਨਾਂ ਵੱਲੋਂ
ਧਾਰਮਿਕ , ਸਮਾਜਿਕ ਅਤੇ ਰਾਜਸੀ ਗਤੀਵਿਧੀਆਂ ਚਲਾਈਆਂ ਗਈਆਂ । ਉਹਨਾਂ
ਦੀਆਂ ਗਤੀਵਿਧੀਆਂ ਨੇ ਭ੍ਰਿਸ਼ਟਤੰਤਰ ਨੂੰ ਕਦੇ ਵੀ ਪ੍ਰਵਾਨ ਨਹੀਂ ਕੀਤਾ । ਪਰ ਸੰਤ ਜੀ
ਅਡੋਲ ਹੀ ਰਹੇ ।1975 ਤੋਂ ਜਦੋਂ ਅਜੋਕੀ ਪੀੜ੍ਹੀ ਨੇ ਸੋਝੀ ਸੰਭਲੀ ਤਾਂ ਉਹਨਾਂ ਦੇ ਸੰਤ
ਸੁਭਾਅ ਦਾ ਅੱਜ ਤੱਕ ਉਹੀ ਅੰਦਾਜ਼ ਦੇਖਿਅ ਜਾਂਦਾ ਹੈ ।
ਪਵਿੱਤਰਤਾ ਅਤੇ ਲੋਕ ਸੇਵਾ ਲਈ ਕੀਤੀ ਰਾਜਨੀਤੀ ਲਈ ਉਹ ਹਮੇਸ਼ਾ ਚਿੱਕੜ
ਵਿੱਚ ਉੱਗਿਆ ਕਮਲ ਦਾ ਫੁੱਲ ਰਹੇ । 1978 ਵਿੱਚ ਸ਼ੋ੍ਰਮਣੀ ਗੁਰੂਦਆਰਾ ਪ੍ਰਬੰਧਕ
ਕਮੇਟੀ ਦੇ ਮੈਂਬਰ ਬਣੇ । ਰੂਪਨਗਰ ਸ਼ੋ੍ਰਮਣੀ ਅਕਾਲੀਦਲ ਦੇ ਪ੍ਰਧਾਨ ਵੀ ਰਹੇ । ਧਰਮ
ਯੁੱਧ ਮੋਰਚੇ ਵਿੱਚ ਮੋਹਰੀ ਭੂਮਿਕਾ ਨਿਭਾ ਕੇ ਛੇ ਮਹੀਨੇ ਬੜੈਲ ਜ਼ੇਲ ਵੀ ਕੱਟੀ । ਇਸ ਤੋਂ
ਇਲਾਵਾ ਵੀ ਹੱਕਾਂ ਅਤੇ ਸੱਚਾਂ ਖਾਤਰ ਜ਼ੇਲ੍ਹਾਂ ਕੱਟੀਆ । 1985 ਵਿੱਚ ਬਰਨਾਲਾ
ਵਜ਼ਾਰਤ ਬਣੀ ਉਸ ਸਮੇਂ ਉਹ ਪਾਰਲੀਮਾਨੀ ਬੌਰਡ ਦੇ ਚੇਅਰਮੈਨ ਸਨ ।ਇਹ ਸਮੇਂ
ਉਹਨਾਂ ਦਾ ਨਿਵੇਕਲਾ ਪਹਿਲੂ ਇਹ ਰਿਹਾ ਕਿ ਸਾਫ ਸੁਥਰੇ ਅਤੇ ਬੇਦਾਗ ਚਿਹਰੇ ਅੱਗੇ
ਲਿਆਂਦੇ । ਅਪਰੇਸ਼ਨ ਬਲੈਕ ਥੰਡਰ ਨੇ ਉਹਨਾਂ ਨੂੰ ਕਾਫੀ ਝੰਜੋੜਿਆ । ਇਸ ਲੜੀ
ਵਿੱਚ ਮਾਣਯੋਗ ਕੈਪਟਨ ਅਮਰਿੰਦਰ ਸਿੰਘ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਵੀ
ਤਾਲ ਮੇਲ ਬਿਠਾਇਆ ।
ਰਾਜ ਨਹੀਂ ਸੇਵਾ ਦੇ ਸੰਕਲਪ ਨੂੰ ਹਕੀਕੀ ਜਾਮਾਂ ਦੇਣ ਲਈ ਸ਼ਾਇਦ ਅਜੇ
ਤੱਕ ਸੰਤ ਅਜੀਤ ਸਿੰਘ ਦਾ ਬਦਲ ਨਹੀਂ ਹੈ । 2007 ਦੇ ਅਸੰਬਲੀ ਇਲੈਕਸ਼ਨ ਤੋਂ
ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਨਿਹੌਲਕਾ ਪੁੱਜ ਕੇ ਸੰਤ ਜੀ ਨੂੰ ਪਾਰਟੀ ਵਿੱਚ
ਸ਼ਾਮਲ ਹੋਣ ਦੀ ਅਪੀਲ ਕੀਤੀ । ਅਪੀਲ ਪਰਵਾਨ ਕਰਨ ਤੋਂ ਬਾਅਦ ਸੰਤ ਅਜੀਤ ਸਿੰਘ
ਨੇ ਪਾਰਟੀ ਦੇ ਹੁਕਮ ਤੇ ਫੁੱਲ ਚੜ੍ਹਾ ਕੇ ਅਨੰਦਪੁਰ ਸਾਹਿਬ ਤੋਂ ਐਮ . ਐਲ . ਏ ਬਣੇ ।
ਇਸ ਦੌਰ ਵਿੱਚ ਉਹਨਾਂ ਨੇ ਨਵੀਂ ਅਤੇ ਪੁਰਾਣੀ ਰਾਜਨੀਤੀ ਨੂੰ ਨਵੇਂ ਸਬਕ ਸਿਖਾਏ । ਪਰ
ਸਾਡੀ ਬਦਕਿਸਮਤੀ ਰਹੀ ਕੇ ਉਹਨਾਂ ਦੇ ਸਬਕਾ ਨੂੰ ਕੋਈ ਪੜ੍ਹਨ ਵਾਲਾ ਹੀ ਨਹੀਂ

ਲੱਭਿਆ । ਇਸ ਸਮੇਂ ਦੌਰਾਨ ੳਹਨਾਂ ਵੱਲੋਂ ਨੂਰਪੁਰ ਬੇਦੀ ਇਲਾਕੇ ਨੂੰ ਸ਼੍ਰੀ ਅਨੰਦਪੁਰ
ਸਾਹਿਬ ਨਾਲ ਜੋੜਨ ਲਈ ਸਰਾਂਏ ਪੱਤਣ ਉੱਤੇ ਪੁਲ ਦਾ ਨਿਰਮਾਣ ਕਰਵਾਇਆ । ਇਸ
ਤੋਂ ਅੱਗੇ ਚੱਲ ਕੇ ਇਸ ਪੁੱਲ ਉੱਤੇ ਟੋਲ ਟੈਕਸ ਵੀ ਨਹੀਂ ਲੱਗਣ ਦਿੱਤਾ । ਉਹਨਾਂ ਦਾ
ਇਹ ਕੋਤਕ ਸਿਆਸੀ ਤਾਣੇ ਬਾਣੇ ਵਿੱਚ ਪ੍ਰਵਾਨ ਨਹੀਂ ਚੜਿ੍ਹਆ ।ਪਰ ਇਸ ਬੇਦਾਗ
ਸਖਸ਼ੀਅਤ ਨੇ ਭੌਰਾ ਵੀ ਪਰਵਾਹ ਕੀਤੇ ਬਿਨਾਂ ਆਪਣੀ ਗੱਲ ਮੰਨਵਾ ਕੇ ਲੋਕਾਂ ਦੇ ਹਿੱਤਾਂ
ਤੇ ਡਟਵਾਂ ਪਹਿਰਾ ਦਿੱਤਾ । ਇਸ ਤੋਂ ਇਲਾਵਾ ਉਹਨਾਂ ਵੱਲੋਂ ਸੀਵਰੇਜ਼ , ਗਊਸ਼ਾਲਾਵਾਂ
, ਰੂਪਨਗਰ ਨੂੰ ਡਵੀਜ਼ਨ ਦਾ ਦਰਜ਼ਾ , ਅਨਾਜ਼ ਮੰਡੀਆਂ ਦੀ ਹਾਲਤ ਸੁਧਾਰਨਾ ,
ਬੇਦਾਗ ਲੋਕ ਸੇਵਾ ਅਤੇ ਬਿਜਲੀ ਗਰਿਡ ਨੂੰ ਅਪਗੇ੍ਰਡ ਕਰਨ ਅਤੇ ਬੇਸ਼ੁਮਾਰ ਵਿਕਾਸ
ਦੇ ਕੰਮਾਂ ਲਈ ਪੂਰੀ ਭੂਮਿਕਾ ਨਿਭਾਈ । ਅਜ਼ਾਦੀ ਤੋਂ ਬਾਅਦ ਸ਼ਾਇਦ ਸੰਤ ਜੀ ਪਹਿਲੇ
ਐਮ . ਐਲ . ਏ ਹਨ ਜਿਹਨਾ ਨੇ ਬੇਦਾਗ ਰਹਿ ਕੇ ਆਪਣੇ ਵਾਅਦੇ ਪੂਰੇ ਕੀਤੇ ।
ਪਰ ਦੂਜੇ ਪਾਸੇ ਅਸੀਂ ਆਪਣੀ ਆਦਤ ਤੇ ਮਜ਼ਬੂਰ ਹੋ ਕੇ ਇਸ ਸੰਤ ਪ੍ਰਤੀ
ਅਕ੍ਰਿਤਘਣਤਾ ਦੀ ਕੋਈ ਕਸਰ ਨਹੀਂ ਛੱਡੀ ।

ਭੁੰਜੇ ਬੈਠ ਕੇ ਰੁੱਖੀ ਮਿੱਸੀ ਰੋਟੀ ਖਾਣ ਵਾਲਾ ਉੱਚੇ
ਇਖਲਾਕ ਦੇ ਪਾਤਰ ਸੰਤ ਅਜੀਤ ਸਿੰਘ ਨੇ ਬਾਕੀਆ ਵਾਂਗ ਸਿਆਸਤ ਵਿੱਚੋਂ ਆਪਣੇ
ਲਈ ਕਦੇ ਕੁੱਝ ਨਹੀਂ ਮੰਗਿਆ , ਜੋ ਮੰਗਿਆ ਸਿਰਫ ਲੋਕਾਂ ਦੇ ਹਿੱਤਾਂ ਲਈ ਮੰਗਿਆ ।
ਕਾਰਨ ਸਪਸ਼ਟ ਹੈ ਕਿ ਖੁਦ ਬੇਦਾਗ ਅਤੇ ਭ੍ਰਿਸ਼ਟਾਚਾਰ ਮੁਕਤ ਹਨ ।ਜਦੋਂ ਵੀ ਆਪਣੇ
ਸੁਭਾਅ ਦੇ ਉਲਟ ਰਾਜਨੀਤੀ ਵਿੱਚ ਕੁਝ ਲੱਗਿਆ ਉੱਦੋਂ ਹੀ ਲਾਂਭੇ ਵੀ ਹੁੰਦੇ ਗਏ । ਅੱਜ
ਰਾਜ ਨਹੀਂ ਸੇਵਾ ਦਾ ਅਸਲੀ ਵਾਰਸ ਪ੍ਰਭੂ ਭਗਤੀ ਵਿੱਚ ਲੀਨ ਹੋ ਕੇ ਆਪਣਾ ਜੀਵਨ
ਬਸਰ ਕਰ ਰਿਹਾ ਹੈ । ਸਰਦਾਰ ਪ੍ਰਕਾਸ਼ ਸਿੰਘ ਬਾਦਲ ਭਾਵੇਂ ਅਜੇ ਵੀ ਦਿਲੋਂ ਸਤਿਕਾਰ
ਕਰਦੇ ਹਨ ਪਰ ਸਿਆਸਤ ਦੀਆਂ ਵੀ ਕੁਝ ਮਜ਼ਬੂਰੀਆਂ ਹੁੰਦੀਆਂ ਹਨ । ਅੱਜ ਧਰਮ

ਸਿਆਸਤ ਦਾ ਇਹ ਅਣਗੋਲਿਆ ਪਾਤਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਰੱਬ ਦੀ ਰਜ਼ਾ
ਵਿੱਚ ਜੀਵਨ ਬਸਰ ਕਰ ਰਿਹਾ ਹੈ ।
ਸੁਖਪਾਲ ਸਿੰਘ ਗਿੱਲ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ