Thursday, October 21, 2021
24 Punjabi News World
Mobile No: + 31 6 39 55 2600
Email id: hssandhu8@gmail.com

Article

ਅਸਲੀ ਰਾਵਣ ਹਜੇ ਜਿਉਂਦਾ ਹੈ:ਸੰਜੀਵ ਸਿੰਘ ਸੈਣੀ

October 14, 2021 08:10 PM

ਅਸਲੀ ਰਾਵਣ ਹਜੇ ਜਿਉਂਦਾ ਹੈ:

 
 
ਪੁਰੇ ਭਾਰਤ ਵਿੱਚ ਦੁਸ਼ਿਹਰੇ ਦਾ ਤਿਊਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਰਾਵਣ, ਮੇਘਨਾਥ,ਕੁੰਭਕਰਨ ਦੇ ਪੁਤਲੇ ਜਲਾਏ ਜਾਂਦੇ ਹਨ।ਲੋਕ ਇਕ-ਦੂਜੇ ਨੂੰ ਮਠਿਆਈਆਂ ਤੇ ਤੋਹਫ਼ੇ ਵੰਡਦੇ ਹਨ। ਬਾਜ਼ਾਰ ਸਜੇ ਹੋਏ ਹੁੰਦੇ ਹਨ। ਨੌਂ ਦਿਨ ਮਾਂ ਦੁਰਗਾ  ਦੀ ਪੂਜਾ ਹੁੰਦੀ ਹੈ। ਦਸਵੇਂ  ਦਿਨ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ।ਹਿਮਾਚਲ ਪ੍ਰਦੇਸ਼ ਦੇ ਕੁੱਲੂ ਦਾ ਦੁਸਹਿਰਾ ਬਹੁਤ ਪ੍ਰਸਿੱਧ ਹੈ। ਘਰਾਂ ਵਿੱਚ ਜੌਂ ਬੀਜੇ ਜਾਂਦੇ ਹਨ। ਭੈਣਾਂ ਇਹ ਜੌਂ ਆਪਣੇ ਵੀਰਾਂ ਦੀਆਂ ਪੱਗਾਂ ਤੇ ਟੰਗਦਿਆਂ ਹਨ। ਤੇ ਕਣਕ ਦੀ ਬਿਜਾਈ ਵੀ ਸ਼ੁਰੂ ਹੋ ਜਾਂਦੀ ਹੈ।
        ਨਰਾਤਿਆਂ ਵਿੱਚ ਰਾਮਲੀਲਾ ਵੀ ਖੇਡੀ ਜਾਂਦੀ ਹੈ।ਸ਼ਹਿਰਾਂ ਵਿੱਚ ਝਾਕੀਆਂ ਕੱਢੀਆਂ ਜਾਂਦੀਆਂ ਹਨ। ਰਾਮ ,ਲਕਸ਼ਮਣ ,ਹਨੂੰਮਾਨ ਜੀ ਦੀ ਝਾਕੀਆਂ ਵੀ ਕੱਢੀਆਂ ਜਾਂਦੀਆਂ ਹਨ।ਇਸ ਵਾਰ ਕਰੋਨਾ ਮਹਾਂਮਾਰੀ ਕਰਕੇ ਤਿਉਹਾਰਾਂ ਦਾ ਰੰਗ ਵੀ ਫਿੱਕਾ ਪਿਆ ਹੈ ।ਜਿਸ ਕਾਰਨ ਬਹੁਤੇ ਸ਼ਹਿਰਾਂ ਵਿਚ ਰਾਮਲੀਲ੍ਹਾ ਵੀ ਨਹੀਂ ਖੇਡੀ ਗਈ। ਸਿਰਫ ਹਰ ਰੋਜ਼ ਕਿਸੇ ਨਾ ਕਿਸੇ ਰੂਪ ਵਿਚ ਭਗਵਾਨ ਦੀ ਆਰਤੀ ਕੀਤੀ ਗਈ।ਰਾਵਣ ਨੂੰ ਜਲਾਉਣਾ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। 
    ਹਜ਼ਾਰਾਂ ਰੁਪਏ ਖਰਚ ਕਰਕੇ ਰਾਵਣ ਦੇ ਪੁਤਲੇ ਜਲਾਏ ਜਾਂਦੇ ਹਨ। ਵਾਤਾਵਰਣ ਵਿੱਚ ਪ੍ਰਦੂਸ਼ਣ ਹੁੰਦਾ ਹੈ। ਅਸਲੀ ਰਾਵਣ ਤਾਂ ਅਜੇ ਤੱਕ ਵੀ ਨਹੀਂ ਮਰਿਆ ਹੈ। ਪਰਮਾਤਮਾ ਨੇ ਇਨਸਾਨ ਨੂੰ ਧਰਤੀ ਤੇ ਕਿਰਤ ਕਰੋ, ਵੰਡ ਛਕੋ , ਮਿਹਨਤ ਕਰਨ ਲਈ ਭੇਜਿਆ ਸੀ। ਪੈਸੇ ਦੀ ਹੋੜ ਕਾਰਨ ਅੱਜ ਦਾ ਇਨਸਾਨ ਭਰਾ ਭਰਾ ਦਾ ਦੁਸ਼ਮਣ ਬਣ ਗਿਆ ਹੈ। ਪੈਸੇ ਦੀ ਖਾਤਰ ਅੱਜ ਪਿਓ-ਪੁੱਤ ਇਕ ਦੂਜੇ ਦੇ ਦੁਸ਼ਮਣ ਬਣੇ ਹੋਏ ਹਨ।ਇਨਸਾਨ ਕਾਮ ,ਕ੍ਰੋਧ, ਲੋਭ ,ਮੋਹ ,ਹੰਕਾਰ , ਭ੍ਰਿਸ਼ਟਾਚਾਰ ,ਝੂਠ ਫ਼ਰੇਬ ,ਨਿੰਦਾ-ਚੁਗਲੀ ਵਿਚ ਜਕੜਿਆ ਗਿਆ ਹੈ। ਇਕ ਦੂਜੇ ਦੇ ਪ੍ਰਤੀ ਨਫਰਤ ਬਹੁਤ ਜ਼ਿਆਦਾ ਹੈ। ਜੇ ਗੁਆਂਢੀ ਚੰਗੀ ਰੋਟੀ ਖਾ ਰਿਹਾ ਹੈ, ਤਾਂ ਉਸ ਨੂੰ ਜਲਣ ਹੈ ਕਿ ਇਹ  ਕਿਉਂ ਵਧੀਆ ਰੋਟੀ ਖਾ ਰਿਹਾ ਹੈ। ਨਰਾਤਿਆਂ ਵਿੱਚ ਅਸੀਂ ਕੰਜਕ ਪੂਜਨ ਕਰਦੇ ਹਨ। ਜੇ ਘਰ ਵਿਚ ਕਿਤੇ ਧੀ ਪੈਦਾ ਹੋ ਜਾਵੇ ਤਾਂ ਕਲੇਸ਼ ਖੜਾ ਹੋ ਜਾਂਦਾ ਹੈ।ਮੁੰਡੇ ਦੀ ਲਾਲਸਾ ਕਰਕੇ ਕਈ ਪਰਿਵਾਰ ਕੁੜੀਆਂ ਨੂੰ ਪੇਟ ਵਿੱਚ ਹੀ ਮਾਰ ਦਿੰਦੇ ਹਨ ।ਕੁੜੀਆਂ ਨੂੰ ਬੇਗਾਨਾ ਧਨ ਸਮਝਿਆ ਜਾਂਦਾ ਹੈ ।
    ਕੰਨਿਆ ਭਰੂਣ ਹੱਤਿਆ ਬਹੁਤ ਹੋ ਰਹੀ ਹੈ।ਔਰਤਾਂ ਨਾਲ ਬਲਾਤਕਾਰ , ਤੇਜ਼ਾਬੀ ਹਮਲੇ, ਛੇੜਛਾੜ ਵਰਗੀ  ਘਟਨਾਵਾਂ  ਅਸੀਂ ਅਖ਼ਬਾਰਾਂ ਵਿਚ ਪੜ੍ਹਦੇ ਹਨ।ਨਿਰਭਿਆ ਦੇ ਮਾਤਾ-ਪਿਤਾ ਨੂੰ ਤਕਰੀਬਨ ਸਾਢੇ ਸੱਤ ਸਾਲ ਬਾਦ ਇਨਸਾਫ ਮਿਲਿਆ। ਹਾਥਰਸ ਕਾਂਡ ਨੂੰ ਤਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਨ। ਦਰਿੰਦਿਆਂ ਨੇ ਜਬਰ ਜਨਾਹ ਤੋਂ ਬਾਅਦ ਕੁੜੀ ਨੂੰ ਅੱਗ ਲਗਾ ਦਿੱਤੀ।ਵੈਸੇ ਤਾਂ ਸਰਕਾਰ ਬੇਟੀ ਬਚਾਉ, ਬੇਟੀ ਪੜਾਓ ਦਾ ਰਾਗ ਅਲਾਪਦੀ ਰਹਿੰਦੀ ਹੈ। ਛੋਟੀ ਬੱਚੀਆਂ ਨਾਲ ਜ਼ਬਰ ਜ਼ਿਨਾਹ ਹੋ ਰਿਹਾ ਹੈ। ਜੇ ਰਾਵਣ ਅੱਜ ਦੁਬਾਰਾ ਧਰਤੀ ਤੇ ਆ ਜਾਵੇ ਤਾਂ  ਉਸਦਾ ਵੀ ਸਿਰ ਸ਼ਰਮ ਨਾਲ ਨੀਵਾਂ  ਹੋ ਜਾਏਗਾ, ਕੀ ਔਰਤਾਂ  ਜ਼ੁਲਮ ਦਾ  ਕਿੰਨਾ ਸ਼ਿਕਾਰ ਹੋ ਰਹੀਆਂ ਹਨ। ਅਸਲੀ ਰਾਵਣ ਦਾ ਸਾਡੇ ਅੰਦਰ ਹੀ ਬੈਠਾ ਹੈਂ।ਅਸਲੀ ਰਾਵਣ ਜੋ ਸਾਡੇ ਮਨਾਂ ਦੇ ਅੰਦਰ ਹੈ, ਇਸ ਨੂੰ ਜਲਾਉਣ ਦੀ ਜ਼ਰੂਰਤ ਹੈ।
 
 
ਸੰਜੀਵ ਸਿੰਘ ਸੈਣੀ

Have something to say? Post your comment