Tuesday, July 01, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਫ਼ਿਲਮ ਅਦਾਕਾਰਾ-ਪ੍ਰਿਆ ਚੌਹਾਨ

October 09, 2021 11:29 PM
ਫ਼ਿਲਮ ਅਦਾਕਾਰਾ-ਪ੍ਰਿਆ ਚੌਹਾਨ
--------------------------------------
ਪ੍ਰਿਆ ਚੌਹਾਨ ਦਾ ਜਨਮ  ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ  ਸ਼ਹਿਰ ਪਿਤਾ ਕੁਲਵੰਤ ਸਿੰਘ ਤੇ ਮਾਤਾ ਹਰਜਿੰਦਰ ਕੌਰ ਦੇ ਘਰ ਹੋਇਆ ਸ਼ੁਰੂ ਤੋਂ ਹੀ ਪ੍ਰਿਆ ਆਪਣੇ ਦੂਜੇ ਭੈਣ ਭਰਾ ਤੋਂ ਵਿਲੱਖਣ ਸੁਭਾਅ ਦੀ ਮਾਲਕਣ ਸੀ ਸਕੂਲ ਤੇ ਕਾਲਜ ਵਿਚ ਨਾਟਕਾਂ ਵਿਚ ਭਾਗ ਲਿਆ ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੀ ਫਾਰਮੈਸੀ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇਸ ਲਾਇਨ ਵੱਲ ਪੱਕੇ ਤੌਰ ਤੇ ਜੁੜ  ਗਈ ਸ਼ੁਰੂ- ਸ਼ੁਰੂ ਗਾਣਿਆਂ ਵਿਚ ਬਤੌਰ ਮਾਡਲ ਕੰਮ ਕੀਤਾ ਕੁਝ ਲਘੂ ਫ਼ਿਲਮਾਂ ਕਿਤੀਆਂ ਜਿਨ੍ਹਾਂ ਵਿਚ ਛਿੰਦੋ ਦਾ ਮੁਕਲਾਵਾ,  ਗੁਰਚੇਤ ਚਿੱਤਰਕਾਰ ਨਾਲ ਲੌਂਗ ਲੈਚੀ ਤੇ  ਛੁਹਾਰਾ ਆਦਿ ਫਿਲਮਾਂ ਕੀਤੀਆਂ ਇਸ ਤੋਂ ਬਾਅਦ ਜੇ ਪ੍ਰਿਆ ਦੇ ਕੈਰੀਅਰ ਦੀ ਗੱਲ ਕਰੀਏ ਤਾਂ  ਪੰਜਾਬੀ ਫ਼ਿਲਮਾਂ ਦੇ ਨਾਮਵਰ ਡਾਇਰੈਕਟਰ ਦੇਵੀ ਸ਼ਰਮਾ ਦੀ ਫ਼ਿਲਮ ਓਹ ਕੁੜੀ  ਜੋ ਕਿ ਕੁਲਾਰ ਪ੍ਰੋਡਕਸ਼ਨ ਦੇ ਜ਼ਾਤੀ ਬੈਨਰ ਹੇਠ ਬਣੀ ਇਸ ਫ਼ਿਲਮ ਦੇ    ਪ੍ਰੋਡਿਊਸਰ  ਇੰਜਨੀਅਰ ਹਰਬੰਸ ਸਿੰਘ ਕੁਲਾਰ   ਸਨ ਇਸ ਫ਼ਿਲਮ ਵਿਚ ਪ੍ਰਿਆ ਨੇ ਫ਼ਿਲਮ ਇਤਿਹਾਸਕਾਰ ਮਨਦੀਪ ਸਿੰਘ ਸਿੱਧੂ ਜਿਸਨੇ ਬਤੌਰ ਹੀਰੋ ਜੋ ਉਸ ਦੀ ਪਹਿਲੀ ਪੰਜਾਬੀ ਫ਼ਿਲਮ ਸੀ ਉਸ ਵਿਚ ਇਸ ਦੀ ਭੈਣ ਦਾ ਬਹੁਤ ਸੋਹਣਾ ਰੋਲ ਅਦਾ ਕੀਤਾ ।  ਤੇ ਫ਼ਿਲਮ ਰੀਲੀਜ਼ ਹੋਣ ਤੋਂ ਬਾਅਦ ਇਸ ਦੇ ਕੀਤੇ ਕੰਮ ਨੂੰ ਖੂਬ ਸਰਾਹਿਆ ਗਿਆ ਇਸ ਫ਼ਿਲਮ ਵਿਚ ਮੇਰਾ ਵੀ ਮਜ਼ਾਹੀਆ ਕਿਰਦਾਰ ਸੀ ਜੋ ਹੀਰੋ ਦਾ ਦੋਸਤ ਹੁੰਦਾ ਹੈ ਮੈਂ ਪ੍ਰਿਆ ਦੇ ਕੰਮ ਨੂੰ ਆਪਣੇ ਅੱਖੀਂ ਦੇਖਿਆ ਤੇ ਇਸ ਦੇ ਕੰਮ ਤੋਂ ਪ੍ਰਭਾਵਿਤ ਹੋਏ ਬਿਨਾਂ ਰਹਿ ਨਾਂ ਸਕਿਆ । ਇਕ ਦਿਨ ਫ਼ਿਲਮ ਦੇ ਸੈਟ ਤੇ ਫ਼ਿਲਮ ਦੇ ਨਿਰਮਾਤਾ ਕੁਲਾਰ ਸਾਬ ਮੋਜੂਦ ਸਨ ਉਸ ਦਿਨ ਮਨਦੀਪ ਸਿੱਧੂ, ਅਦਾਕਾਰਾ ਪ੍ਰਵੀਨ ਬਾਣੀਂ ਤੇ ਪ੍ਰਿਆ ਦਾ ਇਕੱਠੇ ਸੀਨ ਸੀ ਸੀਨ ਬਹੁਤ ਬਾਕਮਾਲ ਰਿਹਾ ਤੇ ਕੁਲਾਰ ਸਾਬ  ਨੇ ਵੀ ਇਸ ਦੀ ਪਿੱਠ ਥਪਥਪਾਈ ਤੇ ਆਪਣਾ ਆਸ਼ੀਰਵਾਦ ਦਿੱਤਾ 
ਇਹ ਫ਼ਿਲਮ ਇਸ ਦੇ ਫ਼ਿਲਮੀ ਕੈਰੀਅਰ ਲਈ ਮੀਲ ਪੱਥਰ ਸਾਬਤ ਹੋਈ   ਇਸ ਤੋਂ ਬਾਅਦ ਇਸ ਨੂੰ ਕਈ ਫਿਲਮਾਂ ਵਿਚ ਕੰਮ ਕਰਨ ਦੀ ਔਫਰ ਆਈ ਮੈਂ   ਪ੍ਰਿਆ ਨੂੰ  ‌ਪੁਛਿਆ ਤਾਂ ਉਸ ਨੇ ਬੜਾ ਉਤਸ਼ਾਹਿਤ ਹੋ ਕੇ ਕਿਹਾ  ਮੇਰੀ ਫ਼ਿਲਮ ਅਦਾਕਾਰ ਤੇ ਡਾਇਰੈਕਟਰ ਦਿਲਾਵਰ ਸਿੱਧੂ ਦੀ ਫ਼ਿਲਮ ਜ਼ਮੀਨ ਵਿਚ ਉਸ ਦੀ ਭੈਣ ਦਾ ਕਿਰਦਾਰ ਨਿਭਾਇਆ ਹੈ  ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ  ਭਵਿੱਖ ਵਿਚ ਆਸ ਕੀਤੀ ਜਾਂਦੀ ਹੈ ਪ੍ਰਿਆ ਪਾਲੀਵੁੱਡ ਫ਼ਿਲਮ ਇੰਡਸਟਰੀ ਵਿਚ ਆਪਣੀ ਪਛਾਣ ਜ਼ਰੂਰ ਬਣਾਏਗੀ ।
----------------------------------------------
      ਮੰਗਤ ਗਰਗ

Have something to say? Post your comment