Sunday, July 06, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਲੋਕਾਂ ਨੂੰ ਵੱਧਦੀ ਮਹਿੰਗਾਈ ਮਾਰ ਗਈ

October 08, 2021 10:36 PM

ਲੋਕਾਂ ਨੂੰ ਵੱਧਦੀ ਮਹਿੰਗਾਈ ਮਾਰ ਗਈ

ਇਸ ਵਕਤ ਸਾਰਾ ਕੁੱਝ ਬੇਲਗਾਮ ਹੈ।ਕੋਈ ਵੀ ਸਿਸਟਮ ਅਨੁਸਾਰ ਨਹੀਂ ਚੱਲ ਰਿਹਾ,ਸਰਕਾਰਾਂ ਲੋਕਾਂ ਦੇ ਹਿੱਤਾਂ ਦੀ ਗੱਲ ਕਰਨੀ ਹੀ ਭੁੱਲ ਗਈਆਂ ਹਨ।ਇੰਜ ਲੱਗ ਰਿਹਾ ਹੈ,ਜਿਵੇਂ ਸਰਕਾਰਾਂ ਅਸੀਂ ਆਪਣੇ ਲਈ ਮੁਸੀਬਤਾਂ ਸੁਹੇੜਨ ਲਈ ਬਣਾ ਰਹੇ ਹਾਂ। ਜਿਵੇਂ ਦੀ ਹਾਲਤ ਲੋਕਾਂ ਦੀ ਹੋ ਗਈ ਹੈ,ਉਸਨੂੰ ਬਿਆਨ ਕਰਨਾ ਅਤੇ ਲਿਖਣਾ ਵੀ ਔਖਾ ਹੋ ਰਿਹਾ ਹੈ।ਅੱਜ ਮਹਿੰਗਾਈ ਦੀ ਮਾਰ ਝੱਲਦੇ ਲੋਕਾਂ ਦਾ ਦਰਦ ਕਿਸੇ ਨੂੰ ਵਿਖਾਈ ਨਹੀਂ ਦੇ ਰਿਹਾ। ਸਿਆਣੇ ਕਹਿੰਦੇ ਨੇ "ਝੋਟਾ ਮਰ ਜਾਏ, ਤਾਂ ਚੰਮ ਜੂੰਆਂ ਆਪੇ ਮਰ ਜਾਂਦੀਆਂ ਹਨ।"ਇਹੀ ਹਾਲਤ ਇਸ ਵੇਲੇ ਬਣੀ ਹੋਈ ਹੈ।ਡੀਜ਼ਲ ਪੈਟਰੋਲ ਦਾ ਤੇਲ ਵਧਾ ਦਿਉ,ਬਾਕੀ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਆਪੇ ਵੱਧ ਜਾਣਗੀਆਂ।ਹਰ ਰੋਜ਼ ਵੱਧਦੀ ਪੈਟਰੋਲ ਡੀਜ਼ਲ ਦੀ ਕੀਮਤ ਨੇ ਲੋਕਾਂ ਨੂੰ ਘਰ ਚਲਾਉਣਾ ਔਖੇ ਕਰ ਦਿੱਤੇ ਹਨ।ਇਕ ਦਿਨ ਸਮਾਨ ਲੈਕੇ ਆਉ ਅੱਗਲੇ ਦਿਨ ਹੀ ਕੀਮਤਾਂ ਵਧੀਆਂ ਹੁੰਦੀਆਂ ਹਨ।ਹਰ ਰੋਜ਼ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਲੋਕਾਂ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਕਰ ਰਿਹਾ ਹੈ।ਹਕੀਕਤ ਇਹ ਹੈ ਕਿ ਹੁਣ ਨਾ ਕੋਈ ਗੰਢੇ ਨਾਲ ਰੋਟੀ ਖਾ ਸਕਦਾ ਹੈ ਅਤੇ ਨਾ ਦਾਲ ਰੋਟੀ ਹੀ ਖਾਣ ਦੇ ਕਾਬਲ ਰਿਹਾ ਹੈ।ਗੰਢਿਆਂ ਦੀ ਕੀਮਤ ਵੱਧਦੀ ਜਾ ਰਹੀ ਹੈ।ਦਾਲਾਂ ਤੇਲ ਤਾਂ ਪਹਿਲਾਂ ਹੀ ਆਸਮਾਨੀ ਚੜ੍ਹੇ ਹੋਏ ਹਨ।ਬੜੀ ਹੈਰਾਨੀ ਹੁੰਦੀ ਹੈ ਜਦੋਂ ਬੀ ਜੇ ਪੀ ਦੇ ਬੁਲਾਰੇ ਚੈਨਲਾਂ ਤੇ ਬੈਠਕੇ ਕਹਿੰਦੇ ਹਨ ਕਿ ਬਹੁਤ ਸਾਰੀਆਂ ਭਲਾਈ ਸਕੀਮਾਂ ਸਰਕਾਰ ਦੇ ਰਹੀ ਹੈ,ਉਸ ਵਾਸਤੇ ਪੈਸੇ ਚਾਹੀਦੇ ਹਨ।।ਲੋਕਾਂ ਦੀਆਂ ਥਾਲੀਆਂ ਵਿੱਚੋਂ ਰੋਟੀ ਖੋਹਕੇ,ਕਿਹੜੀਆਂ ਭਲਾਈ ਦੀਆਂ ਸਕੀਮਾਂ ਜ਼ਰੂਰੀ ਹਨ, ਉਹ ਸਮਝੋਂ ਬਾਹਰ ਹੈ।
ਉਨਾਂ ਸਰਕਾਰਾਂ ਨੂੰ ਪੂਰੀ ਤਰ੍ਹਾਂ ਫੇਲ ਕਹਿਣ ਵਿੱਚ ਕੋਈ ਗੁਨਾਹ ਨਹੀਂ,ਜੋ ਮਹਿੰਗਾਈ ਨੂੰ ਕਾਬੂ ਕਰਨ ਵਿੱਚ ਫੇਲ ਹੋਵੇ।ਲੋਕਾਂ ਦੀ ਪੈਸੇ ਜਮਾਂ ਕਰਨ ਦੀ ਸਮਰਥਾ ਵੀ ਨਹੀਂ ਰਹੀ।ਸੋਸ਼ਲ ਸਕਿਉਰਟੀ ਸਾਡੇ ਦੇਸ਼ ਵਿੱਚ ਹੈ ਨਹੀਂ।ਪੈਨਸ਼ਨਾਂ ਸਰਕਾਰਾਂ ਬੰਦ ਕਰਦੀ ਜਾ ਰਹੀ ਹੈ।ਬੁਢਾਪੇ ਵਿੱਚ ਲੋਕਾਂ ਨੂੰ ਰੋਟੀ ਦਾ ਫਿਕਰ ਵੀ ਵੱਢ ਵੱਢ ਖਾ ਰਿਹਾ ਹੈ।ਬੜੀ ਹੈਰਾਨੀ ਅਤੇ ਤਕਲੀਫ਼ ਹੁੰਦੀ ਹੈ ਸਿਆਸਤਦਾਨਾਂ ਵਲੋਂ ਵੱਡੇ ਵੱਡੇ ਬਿਆਨ ਦਿੱਤੇ ਜਾਂਦੇ ਹਨ।ਉਹ ਮਹਿੰਗਾਈ ਡੈਮ ਬਾਰੇ ਗੰਭੀਰ ਹੀ ਨਹੀਂ ਹਨ।ਇਸ ਵਕਤ ਕੁੱਝ ਇਕ ਲੋਕਾਂ ਨੂੰ ਛੱਡਕੇ,ਬਾਕੀ ਸਾਰਿਆਂ ਦੀ ਮਹਿੰਗਾਈ ਨੇ ਕਮਰ ਤੋੜੀ ਹੋਈ ਹੈ।

 ਪ੍ਰਭਜੋਤ ਕੌਰ ਢਿੱਲੋਂ

Have something to say? Post your comment