Friday, July 11, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਮਿੰਨੀ ਕਹਾਣੀ - ਕਸਵੱਟੀ " - ਅੱਬਾਸ ਧਾਲੀਵਾਲ

October 01, 2021 12:12 AM
   ਮਿੰਨੀ ਕਹਾਣੀ
 
        " ਕਸਵੱਟੀ " 
 
ਮੁੰਡੇ ਦੇ ਵਿਆਹ ਦੇ ਤੀਜੇ ਦਿਨ ਬਿਮਲਾ ਤੇ ਰਮੇਸ਼( ਪਤੀ-ਪਤਨੀ) ਨੇ ਅਲਮਾਰੀ ਵਿਚੋਂ ਇਕ ਨਵਾਂ ਬੈਗ ਕੱਢਿਆ ਤੇ ਉਸ ਬੈਗ ਚੋਂ ਸ਼ਗਨਾਂ ਵਾਲੇ ਸਾਰੇ ਲਿਫਾਫੇ ਬੈੱਡ ਤੇ ਢੇਰੀ ਕਰ ਲਏ ਤਾਂ ਕਿ ਆਪਣੇ ਪੁੱਤਰ ਸੋਨੂੰ ਦੇ ਵਿਆਹ ਵਿੱਚ ਆਏ ਸ਼ਗੁਨ ਦਾ ਲੇਖਾ ਜੋਖਾ ਕੀਤਾ ਜਾ ਸਕੇ। ਇਸ ਦੌਰਾਨ ਰਮੇਸ਼ ਨੇ ਲਿਫਾਫੇ ਵਿੱਚ ਆਏ ਸ਼ਗੁਨ ਦੀ ਰਕਮ ਨੂੰ ਇਕ ਕਾਪੀ ਤੇ ਨੋਟ ਕਰਨਾ ਸ਼ੁਰੂ ਕੀਤਾ। 
ਉਸ ਨੇ ਪੰਜ ਸੌ ਦਾ ਸ਼ਗੁਨ ਪਾਉਣ ਵਾਲਿਆਂ ਲਈ ਇਕ ਪੇਜ ਲਗਾਇਆ ਤੇ ਇਸ ਤੋਂ ਵਧ ਸ਼ਗੁਨ ਪਾਉਣ ਵਾਲਿਆਂ ਲਈ ਇੱਕ ਦੂਜਾ ਪੇਜ। ਜਦੋਂ ਕਿ ਪੰਜ ਸੌ ਤੋਂ ਘੱਟ ਸ਼ਗੁਨ ਪਾਉਣ ਵਾਲਿਆਂ ਲਈ ਕਾਪੀ ਦੇ ਅਖੀਰ ਚ' ਇਕ ਅਲੱਗ ਪੇਜ ਲਾਇਆ। ਲਿਫਾਫਿਆਂ ਚ' ਆਏ ਸ਼ਗੁਨ ਦੀ ਰਕਮ ਨੂੰ ਕਾਪੀ ਤੇ ਚਾੜਨ ਤੋਂ ਬਾਅਦ ਬਿਮਲਾ ਤੇ ਰਮੇਸ਼ ਸ਼ਗੁਨ ਪਾਉਣ ਵਾਲਿਆਂ ਸੰਬੰਧੀ ਆਪਸ ਵਿੱਚ ਗੱਲਬਾਤ ਕਰਨ ਲੱਗੇ। ਕਾਫ਼ੀ ਦੇਰ ਤੱਕ ਉਹ ਦੋਵੇਂ ਰਿਸ਼ਤੇਦਾਰਾਂ ਅਤੇ ਹੋਰ ਮਿਲਣ ਜੁਲਣ ਵਾਲਿਆਂ ਵਲੋਂ ਪਾਏ ਸ਼ਗੁਨ ਤੇ ਬਹਿਸ ਕਰਦੇ ਰਹੇ। 
ਇਸ ਦੌਰਾਨ ਬਿਮਲਾ ਰਮੇਸ਼ ਨੂੰ " ਮੈਂ ਸੋਚਿਆ ਅਗਲੀ ਵਾਰ ਜਦੋਂ ਅਸੀਂ ਆਪਣੇ ਮਿੰਟੂ ਦੇ ਵਿਆਹ ਦੀ ਰਿਸੈਪਸ਼ਨ ਰੱਖਣੀ ਹੈ ਤਾਂ ਜਿਹੜੇ ਲੋਕੀ ਪੰਜ ਸੌ ਤੋਂ ਘੱਟ ਸ਼ਗੁਨ ਪਾ ਕੇ ਗਏ ਹਨ। ਉਨ੍ਹਾਂ ਨੂੰ ਕਾਰਡ ਭੇਜਣ ਦੀ ਲੋੜ ਈ ਨਹੀਂ ਤੇ ਨਾ ਹੀ ਅਜਿਹੇ ਲੋਕਾਂ ਦੇ ਕਿਸੇ ਪ੍ਰੋਗਰਾਮ ਵਿਚ ਆਪ ਜਾਣ ਦੀ ਲੋੜ ਹੈ।" 
ਇਸ ਦੇ ਨਾਲ ਹੀ ਬਿਮਲਾ ਨੇ ਆਪਣੀ ਗੱਲ ਦੀ ਪ੍ਰੋੜਤਾ ਕਰਦਿਆਂ ਕਿਹਾ " ਰਾਜਪੁਰਾ ਵਾਲੇ ਸ਼ਰਮਾ ਜੀ ਹੀ ਵੇਖ ਲਵੋ ਮੈਂ ਉਨ੍ਹਾਂ ਦੀ ਧੀ ਦੇ ਵਿਆਹ ਚ ਪੂਰੇ ਗਿਆਰਾਂ ਸੌ ਪਾ ਕੇ ਆਈ ਸੀ। ਪਰ ਉਹਨਾਂ ਦੇ ਲਿਫਾਫੇ ਚੋਂ ਅੱਜ ਤਿੰਨ ਸੋ ਨਿਕਲਿਆ ਹੈ..!" 
ਰਮੇਸ਼ ਨੇ ਗੱਲ ਨੂੰ ਅੱਗੇ ਤੋਰਦਿਆਂ ਕਿਹਾ " ਉਹ ਲੁਧਿਆਣਾ ਵਾਲੇ ਅਰੋੜਾ ਜੀ ਹੀ ਵੇਖ ਲਵੋ ਮੈਂ ਉਨ੍ਹਾਂ ਦੇ ਮੁੰਡੇ ਦੇ ਵਿਆਹ ਤੇ ਇੱਕਲਾ ਗਿਆ ਸੀ ਪਰ ਸ਼ਗੁਨ ਦੇ ਪੂਰੇ ਸਵਾ ਪੰਜ ਸੋ ਪਾ ਕੇ ਆਇਆ ਸੀ ਉਨ੍ਹਾਂ ਦਾ ਸਾਰਾ ਟੱਬਰ ਵਿਆਹ ਚ' ਆਇਆ, ਪਰ ਲਿਫਾਫੇ ਚੋਂ ਕੇਵਲ ਚਾਰ ਸੌ ਨਿਕਲੇ ਹਨ "
ਫਿਰ ਬਿਮਲਾ ਨੇ ਰਮੇਸ਼ ਨੂੰ ਇਕ ਫੈਸਲਾਕੁੰਨ ਅੰਦਾਜ਼ ਚ' ਕਿਹਾ " ਮਿੰਟੂ ਦੇ ਪਾਪਾ ਮੈਂ ਤਾਂ ਕਹਿੰਦੀ ਹਾਂ ਕਿ ਅਜਿਹੇ ਲੋਕਾਂ ਨੂੰ ਅੱਗੇ ਤੋਂ ਕਿਸੇ ਵੀ ਪ੍ਰੋਗਰਾਮ ਵਿਚ ਸੱਦਣ ਦੀ ਲੋੜ ਨਈਂ..ਦਰਅਸਲ ਇਹ ਲੋਕ ਵਰਤਣ ਦੇ ਲਾਇਕ ਹੀ ਨਹੀਂ..."
******************
ਅੱਬਾਸ ਧਾਲੀਵਾਲ 

Have something to say? Post your comment

More From Article

               ਪੰਜਾਬੀ ਨਾਲ ਜੁੜਿਆ ਬਾਵਾ

ਪੰਜਾਬੀ ਨਾਲ ਜੁੜਿਆ ਬਾਵਾ

ਭਾਰਤ ਦੀ ਗ਼ੁਲਾਮੀ ਤੋਂ ਖ਼ਾਲਿਸਤਾਨ ਦੀ ਅਜ਼ਾਦੀ ਵੱਲ ---  ਰਣਜੀਤ ਸਿੰਘ ਦਮਦਮੀ ਟਕਸਾਲ

ਭਾਰਤ ਦੀ ਗ਼ੁਲਾਮੀ ਤੋਂ ਖ਼ਾਲਿਸਤਾਨ ਦੀ ਅਜ਼ਾਦੀ ਵੱਲ --- ਰਣਜੀਤ ਸਿੰਘ ਦਮਦਮੀ ਟਕਸਾਲ

ਕਮਾਲ ਦੇ ਬੰਦੇ-ਬਾਬਾ ਖੜਕ ਸਿੰਘ ਕੇਸਰੀ ਦਾ ਮਾਣ, ਚਾਬੀਆਂ ਦੀ ਜੰਗ-ਖੜਕ ਸਿੰਘ ਦਾ ਸੰਘਰਸ਼, ਤਿਰੰਗੇ ਦਾ ਰੰਗ! ਜਾਣੋ: ਤਿਰੰਗੇ ਝੰਡੇ ਦੇ ਵਿਕਾਸ ’ਚ ਸਿੱਖ ਭਾਈਚਾਰੇ ਦੀ ਭੂਮਿਕਾ ਅਤੇ ਕੇਸਰੀ ਰੰਗ ਕਿਵੇਂ ਸਿਖ਼ਰ ’ਤੇ ਪਹੁੰਚਿਆ -ਹਰਜਿੰਦਰ ਸਿੰਘ ਬਸਿਆਲਾ

ਖ਼ਬਰਦਾਰ ਖ਼ਬਰਦਾਰ ਪੰਜਾਬੀਓ : ਬਰਸਾਤੀ ਮੌਸਮ ਆ ਗਿਆ - ਉਜਾਗਰ ਸਿੰਘ

ਖ਼ਬਰਦਾਰ ਖ਼ਬਰਦਾਰ ਪੰਜਾਬੀਓ : ਬਰਸਾਤੀ ਮੌਸਮ ਆ ਗਿਆ - ਉਜਾਗਰ ਸਿੰਘ

ਏਕ ਗ੍ਰੰਥ - ਏਕ ਪੰਥ`- ਸੇਵਾ ਜਾਂ ਸਾਜ਼ਿਸ਼?   —  ਗੁਰਚਰਨਜੀਤ ਸਿੰਘ `ਲਾਂਬਾ`

ਏਕ ਗ੍ਰੰਥ - ਏਕ ਪੰਥ`- ਸੇਵਾ ਜਾਂ ਸਾਜ਼ਿਸ਼? — ਗੁਰਚਰਨਜੀਤ ਸਿੰਘ `ਲਾਂਬਾ`

ਜਸਵਿੰਦਰ ਧਰਮਕੋਟ ਦਾ ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ

ਜਸਵਿੰਦਰ ਧਰਮਕੋਟ ਦਾ ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ

ਸੀਨੀਅਰ ਸਿਟੀਜਨ ਵੈਨਫੇਅਰ ਸੋਸਾਇਟੀ ਵੱਲੋਂ ਡਾ.ਰਤਨ ਸਿੰਘ ਜੱਗੀ ਨੂੰ ਸ਼ਰਧਾਂਜ਼ਲੀ

ਤਣਾਅ ਦਾ ਬੋਝ

ਤਣਾਅ ਦਾ ਬੋਝ

ਸਿੰਧੂ ਪਾਣੀ ਵੰਡ ,ਇੱਕ ਗੰਭੀਰ ਸਮੱਸਿਆ, ਵਿਰਤਾਂਤ ਸਿਰਜਣਾ ਨੂੰ ਸਮਝਣ ਦੀ ਲੋੜ

ਸਿੰਧੂ ਪਾਣੀ ਵੰਡ ,ਇੱਕ ਗੰਭੀਰ ਸਮੱਸਿਆ, ਵਿਰਤਾਂਤ ਸਿਰਜਣਾ ਨੂੰ ਸਮਝਣ ਦੀ ਲੋੜ