Friday, April 19, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਸ਼ਹੀਦ ਭਾਈ ਸਵਰਨ ਸਿੰਘ ਹਮੀਰਾ (15.9.1990 ) -ਬਰਸੀ ਤੇ ਵਿਸ਼ੇਸ਼ -ਲਵਸ਼ਿੰਦਰ ਸਿੰਘ ਡੱਲੇਵਾਲ

September 17, 2021 04:01 PM

ਸ਼ਹੀਦ ਭਾਈ ਸਵਰਨ ਸਿੰਘ ਹਮੀਰਾ (15.9.1990 ) -ਬਰਸੀ ਤੇ ਵਿਸ਼ੇਸ਼ -ਲਵਸ਼ਿੰਦਰ ਸਿੰਘ ਡੱਲੇਵਾਲ
ਸਾਲ 1947 ਭਾਵ ਜਦੋਂ ਤੋ ਸਿੱਖਾਂ ਨੇ ਭਾਰਤ ਨੂੰ ਆਜ਼ਾਦ ਕਰਵਾਇਆ ਉਦੋਂ ਤੋ ਹੀ ਸਿੱਖ ਕੌਮ ਦੀ ਨਸ਼ਲਕੁਸ਼ੀ ਦੇ ਜਤਨ ਨਿਰੰਤਰ ਜਾਰੀ ਹਨ।ਲਗਾਤਾਰ ਸਿੱਖ ਕੌਮ ਨੂੰ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਦੇ ਲਈ ਜੂਝਣਾ ਪੈ ਰਿਹਾ ਹੈ। ਸਿੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ ਵਿੱਚ ਸਰਕਾਰ ਵਲੋਂ ਜੁਲਮੀ ਤੂਫਾਨ ਲਗਾਤਾਰ ਉਠਦੇ ਰਹੇ ਜਿਸ ਨੂੰ ਠੱਲ੍ਹ ਪਾਉਣ ਦੇ ਲਈ ਅਤੇ ਆਪਣੇ ਧਰਮ ਦੀ ਅਣਖ ਨੂੰ ਬਰਕਰਾਰ ਰੱਖਣ ਦੇ ਲਈ, ਅਣਗਿਣਤ ਸਿੱਖ ਨੌਜਵਾਨ ਚੜ੍ਹਦੀ ਕਲਾ ਵਿੱਚ ਰਹਿਕੇ ਅਣਖ ਨਾਲ ਜਿਉਦਿਆ ਹੋਇਆਂ,ਇਸ ਲਗਾਤਾਰ ਜਾਰੀ ਜੁਲਮ ਦੇ ਵਿਰੁੱਧ ਲੜਦਿਆ ਸ਼ਹੀਦੀਅਾਂ ਪ੍ਰਾਪਤ ਕਰ ਗਏ।ਇਹਨਾ ਸ਼ਹੀਦ ਸਿੰਘਾ ਦੀ ਲੰਬੀ ਫ਼ੈਰਿਸਟ ਵਿੱਚ ਸ਼ਹੀਦ ਭਾਈ ਸਵਰਨ ਸਿੰਘ ਹਮੀਰਾ ਦਾ ਨਾਂ ਵੀ ਸ਼ਾਮਲ ਹੈ।ਸ਼ਹੀਦ ਭਾਈ ਸਵਰਨ ਸਿੰਘ ਹਮੀਰਾ ਦਾ ਜਨਮ 15 ਅਕਤੂਬਰ 1968 ਵਾਲੇ ਦਿਨ ਪਿਤਾ ਸਰਦਾਰ ਸੁਰਜੀਤ ਸਿੰਘ ਅਤੇ ਮਾਤਾ ਬੀਬੀ ਜਸਬੀਰ ਕੌਰ ਦੇ ਘਰ, ਪਿੰਡ ਹਮੀਰਾ ਜਿਲਾ ਕਪੂਰਥਲਾ ਵਿਖੇ ਹੋਇਆ। ਪਰਿਵਾਰ ਵਿੱਚ ਭਾਈ ਸਵਰਨ ਸਿੰਘ ਚਾਰ ਭੈਣ ਭਰਾਵਾ,ਭਾਈ ਮੁਖਤਿਆਰ ਸਿੰਘ,ਭਾਈ ਸਤਨਾਮ ਸਿੰਘ, ਬੀਬੀ ਸੁਖਵੰਤ ਕੌਰ ਅਤੇ ਬੀਬੀ ਰਾਜਵੰਤ ਕੌਰ ਤੋ ਛੋਟੇ ਅਤੇ ਇੱਕ ਭੈਣ ਬੀਬੀ ਬਲਵਿੰਦਰ ਕੌਰ ਤੋ ਵੱਡੇ ਸਨ। ਭਾਈ ਸਵਰਨ ਸਿੰਘ ਨੂੰ ਬਚਪਨ ਸਮੇਂ ਸੋਕੜੇ ਦੀ ਬਿਮਾਰੀ ਹੋ ਗਈ ਪਰ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਠੀਕ ਹੋ ਗਏ। ਪੰਜ ਸਾਲ ਦੀ ਉਮਰ ਵਿੱਚ ਪਿੰਡ ਦੇ ਸਕੂਲ ਵਿੱਚ ਹੀ ਮੁੱਢਲੀ ਸਿੱਖਿਆ ਸ਼ੁਰੂ ਕੀਤੀ। ਛੇਵੀ ਜਮਾਤ ਵਿੱਚ ਪੜ੍ਹਦਿਆ, ਭਾਈ ਸਵਰਨ ਸਿੰਘ ਦੀ ਫੂਡ ਵਾਲੀ ਪਾਇਪ ਬੰਦ ਹੋ ਗਈ ਅਤੇ ਇੱਕ ਮੇਜਰ ਉਪਰੇਸ਼ਨ ਹੋਇਆ।ਸੱਤਵੀ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਤੋ ਪ੍ਰਾਪਤ ਕਰਕੇ ਆਪ ਨੇ 1983 ਵਿੱਚ ਕਪੂਰਥਲੇ ਦੇ ਆਈ ਟੀ ਆਈ ਸਕੂਲ਼ ਅੱਠਵੀ ਵਿੱਚ ਦਾਖਲਾ ਲੈ ਲਿਆ। ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ' ਤੇ ਇੰਦਰਾ ਗਾਧੀ ਦੀ ਸਰਕਾਰ ਨੇ ਹਮਲਾ ਕਰਕੇ ਹਜ਼ਾਰਾ ਦੀ ਗਿਣਤੀ ਵਿੱਚ ਸਿੱਖ ਨੌਜਵਾਨਾ ,ਬਜੁਰਗਾ, ਬੀਬੀਆ,ਬੱਚਿਆ ਨੂੰ ਸ਼ਹੀਦ ਕਰ ਦਿੱਤਾ।ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ।ਇਸ ਜੁਲਮ ਦਾ ਹਰ ਸਿੱਖ ਦੇ ਦਿਲ' ਤੇ ਬਹੁਤ ਡੂੰਗਾ ਅਸਰ ਹੋਇਆ।ਇਸ ਰੋਸ ਦੇ ਵਿੱਚ ਅਨੇਕਾਂ ਸਿੱਖ ਨੌਜਵਾਨ ਸੰਘਰਸ਼ ਦੀ ਰਾਹ' ਤੇ ਤੁਰ ਪਏ ਜਿਨ੍ਹਾਂ ਵਿਚੋਂ ਇਕ ਭਾਈ ਸਵਰਨ ਸਿੰਘ ਸਨ ਜਿਨ੍ਹਾਂ ' ਤੇ ਇਸ ਜੁਲਮ ਦਾ ਕੁਝ ਐਸਾ ਅਸਰ ਹੋਇਆ ਕੇ ਆਪ ਬਹੁਤ ਛੋਟੀ ਉਮਰ ਵਿੱਚ ਹੀ 1984 /85 ਵਿੱਚ 15/16 ਸਾਲ ਦੀ ਉਮਰ ਵਿੱਚ, ਸਿੱਖ ਸੰਘਰਸ਼ ਨਾਲ ਜੁੜ ਕੇ ਪੰਥ ਦੀ ਸੇਵਾ ਵਿੱਚ ਆਪਣਾ ਜੀਵਨ ਅਰਪਣ ਕਰਣ ਦੇ ਲਈ ਆਪਣੇ ਸਿਰ ' ਤੇ ਕਫ਼ਨ ਬਨ ਲਿਆ। ਆਪ ਇਸ ਵਕਤ ਨੌਵੀ ਜਮਾਤ ਵਿੱਚ ਪੜ੍ਹਦੇ ਸੋ ਜਦੋਂ ਆਪ ਦਾ ਸਪੰਰਕ ਸ਼ਹੀਦ ਭਾਈ ਗੁਰਜੀਤ ਸਿੰਘ ਪਟਵਾਰੀ,ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋ,ਸ਼ਹੀਦ ਭਾਈ ਕੁਲਦੀਪ ਸਿੰਘ ਢਿਲਵਾਂ ਅਤੇ ਸ਼ਹੀਦ ਭਾਈ ਰਘਬੀਰ ਸਿੰਘ ਨਿਮਾਣਾ ਦੇ ਨਾਲ ਹੋਇਆ। ਇਨ੍ਹਾਂ ਸਿੰਘਾਂ ਦੇ ਪ੍ਰਭਾਵ ਹੇਠ ਆਪ ਸਿੱਖ ਸਟੂਡੈਟਸ ਫੈਡਰੇਸ਼ਨ ਦੇ ਸਰਗਰਮ ਮੈਬਰ ਬਣ ਗਏ ਅਤੇ ਫੈਡਰੇਸ਼ਨ ਦੀਆ ਸਰਗਰਮੀਆ ਵਿੱਚ ਵੱਧ ਚੜ੍ਹਕੇ ਹਿੱਸਾ ਲੈਣ ਲੱਗ ਪਏ।
ਸਿੱਖ ਸਟੂਡੈਟਸ ਫੈਡਰੇਸ਼ਨ ਦਾ ਮੈਂਬਰ ਬਣ ਜਾਣਾ ਕੋਈ ਗੁਨਾਹ ਨਹੀ ਸੀ ਕਿਉਕਿ ਸਿੱਖ ਸਟੂਡੈਟਸ ਫੈਡਰੇਸ਼ਨ ਦਾ ਮਕਸਦ ਨੌਜਵਾਨਾ ਨੂੰ ਚੰਗੀ ਸੋਚ ਅਤੇ ਸੇਧ ਦੇਣਾ ਸੀ, ਸਿੱਖ ਨੌਜਵਾਨ ਵਧੀਆ ਜੀਵਨ ਜਾਚ ਦੇ ਧਾਂਰਨੀ ਹੋ ਕੇ ਸਿੱਖ ਕੌਮ ਦੀ ਸੁਚੱਜੀ ਅਗਵਾਈ ਕਰਨ ਵਾਲੇ ਚੰਗੇ ਲੀਡਰ ਬਣ ਸਕਣ।ਪਰ ਸਰਕਾਰ ਨੂੰ ਇਹ ਕਿਵੇਂ ਮਨਜੂਰ ਹੋ ਸਕਦਾ ਸੀ। ਹਿੰਦ ਸਰਕਾਰ ਤਾਂ ਹਮੇਸ਼ਾਂ ਇਹ ਚਾਹੁੰਦੀ ਰਹੀ ਹੈ ਕਿ ਸਿੱਖ ਉਨ੍ਹਾਂ ਦੇ ਰਹਿਮੋ ਕਰਮ' ਤੇ ਪਲਣ ਅਤੇ ਆਪਣੇ ਹੱਕ ਭੁੱਲ ਕੇ ਗ਼ੁਲਾਮੀ ਦਾ ਜੀਵਨ ਬਸਰ ਕਰਣ। ਇਸੇ ਕਰਕੇ ਸਿੱਖਾ ਦੀ ਨਸਲਕੁਸ਼ੀ ਇਸੇ ਹੀ ਕੜੀ ਦੀ ਕਿਰਿਆ ਵਜੋਂ ਕੀਤੀ ਜਾ ਰਹੀ ਸੀ। ਪਰ ਸਿੱਖਾਂ ਨੂੰ ਆਪਣੀ ਅਣਖ ਮਾਰਕੇ ਜਿਉਣਾ ਮਨਜੂਰ ਨਹੀ ਸੀ ਅਤੇ ਕਿਉਂਜੋ ਜੁਲਮ ਵਿਰੁੱਧ ਲੜਨਾ ਸਿੱਖ ਦਾ ਕਰਮ ਰੂਪੀ ਧਰਮ ਹੈ।
ਸੋ ਵਾਹਿਗੁਰੂ ਨੇ ਭਾਈ ਸਵਰਨ ਸਿੰਘ ਤੋ ਇਹ ਸੇਵਾ ਕਰਵਾਉਣੀ ਸੀ ਇਸੇ ਕਰਕੇ ਇਨ੍ਹਾ ਬਿਮਾਰ ਰਹਿਣ ਤੋਂ ਬਾਅਦ ਵੀ ਆਪ ਸਿਹਤਯਾਬ ਹੋ ਜਾਂਦੇ ਅਤੇ ਸੇਵਾ ਦੇ ਮੈਦਾਨ ਵਿੱਚ ਨਿੱਤਰ ਪੈਂਦੇ।ਬਚਪਨ ਤੋਂ ਹੀ ਭਾਈ ਸਵਰਨ ਸਿੰਘ ਬੜਾ ਹੱਸਮੁੱਖ, ਮਿਲਣਸਾਰ, ਮਿਲਾਪੜੇ ਅਤੇ ਦਲੇਰ ਸੁਭਾਅ ਦਾ ਮਾਲਕ ਸੀ।ਉਸ ਨੂੰ ਲਿਖਣ ਅਤੇ ਗਾਉਣ ਦਾ ਵੀ ਬਹੁਤ ਸ਼ੌਕ ਸੀ।
ਪਰ ਉਹ ਇਨਸਾਫ ਪਸੰਦ ਵੀ ਬਹੁਤ ਸੀ,ਇਕ ਵਾਰੀ ਨੌਵੀ ਦਸਵੀ ਵਿੱਚ ਪੜ੍ਹਦਿਆ, ਭਾਈ ਸਵਰਨ ਸਿੰਘ ਦੀ ਕਪੂਰਥਲੇ ਦੇ ਨਾਕੇ'ਤੇ ਤੈਨਾਤ ਇੱਕ ਡੀ ਐਸ ਪੀ ਨਾਲ ਬਹਿਸ ਹੋ ਗਈ। ਅਸਲ ਵਿੱਚ ਪੁਲਿਸ ਵਾਲੇ ਇਸ ਨਾਕੇ ਤੋ ਆਪਣੀ ਜਾਣ ਪਹਿਚਾਣ ਵਾਲਿਆ ਨੂੰ ਤਾਂ ਲੰਘਾ ਦਿੰਦੇ ਸਨ ਅਤੇ ਹੋਰ ਕਿਸੇ ਨੂੰ ਲੰਘਣ ਨਹੀ ਸਨ ਦਿੰਦੇ ਅਤੇ ਜੇ ਕਿਸੇ ਨੇ ਲੰਘਣਾ ਹੋਵੇ ਤਾਂ ਮੋਟੀ ਰਕਮ ਰਿਸ਼ਵਤ ਵਜੋਂ ਲੈਂਦੇ ਸਨ।ਭਾਈ ਸਵਰਨ ਸਿੰਘ ਦੀ ਬਹਿਸ,ਪੁਲਿਸ ਦੀ ਇਸ ਬੇਇਨਸਾਫੀ ਦੇ ਖਿਲਾਫ ਸੀ,ਉਨ੍ਹਾਂ ਦੀ ਬਹਿਸ ਇਹ ਸੀ ਕਿ ਜਾਂ ਤਾਂ ਸਾਰਿਆਂ ਨੂੰ ਇਧਰੋਂ ਦੀ ਲੰਘਣ ਇਜਾਜ਼ਤ ਹੋਵੇ ਜਾਂ ਫੇਰ ਕੋਈ ਵੀ ਨਾ ਲੰਘੇ।ਭਾਈ ਸਾਹਿਬ ਦਾ ਕਹਿਣਾ ਸੀ ਕਿ ਕਨੂੰਨ ਸਭ ਦੇ ਲਈ ਇੱਕ ਬਰਾਬਰ ਹੋਣਾ ਚਾਹੀਦਾ ਹੈ। ਆਪ ਦੀ ਇੱਕ ਦੋ ਵਾਰੀ, ਪਹਿਲਾਂ ਵੀ ਇਸ ਬੇਇਨਸਾਫੀ ਦੇ ਵਿਰੁੱਧ ਡੀ ਐਸ ਪੀ ਦੇ ਬੰਦਿਆ ਨਾਲ ਬਹਿਸ ਹੋ ਚੁੱਕੀ ਸੀ।ਇੰਜ ਇਸ ਬਹਿਸ ਦੇ ਨਤੀਜੇ ਵਜੋਂ ਭਾਈ ਸਵਰਨ ਸਿੰਘ ਨੂੰ ਫੜ੍ਹ ਲਿਆ ਗਿਆ।
17 ਸਾਲ ਦੀ ਛੋਟੀ ਉਮਰ ਦਾ ਵੀ ਪੁਲਿਸ ਨੇ ਕੋਈ ਲਿਹਾਜ ਨਾ ਕੀਤਾ ਅਤੇ ਥਾਣੇ ਵਿੱਚ ਪੁਲਿਸ ਤਾਂ ਤਸ਼ੱਦਦ ਦੇ ਸਾਰੇ ਹੱਦ ਬਨੇ ਹੀ ਟੱਪ ਗਈ। ਪੁਲੀਸ ਵਾਲੇ ਭਾਈ ਸਾਹਿਬ ਤੋਂ ਮੁਆਫੀ ਮੰਗਵਾਉਣ ਦੀ ਜ਼ਿਦ ਉਪਰ ਅੜ ਗਏ ਸਨ। ਭਾਈ ਸਵਰਨ ਸਿੰਘ ਦਾ ਕਹਿਣਾ ਸੀ ਕਿ ਉਸ ਨੇ ਕੋਈ ਗਲਤ ਕੰਮ ਨਹੀ ਕੀਤਾ ਅਤੇ ਫੇਰ ਮੁਆਫੀ ਕਿਸ ਦੀ ਮੰਗਾ। ਇੰਜ ਭਾਈ ਸਵਰਨ ਸਿੰਘ ਜਿੱਥੇ ਸਟੈਂਡ ਲੈ ਲੈਦੇ ਸਨ ਉਥੋਂ ਫੇਰ ਕਦੇ ਪਿੱਛੇ ਨਹੀ ਸਨ ਹੱਟਦੇ।ਉਹ ਇਮਾਨਦਾਰ ਅਤੇ ਸੱਚ ਦੇ ਪਾਂਧੀ ਸਨ।
ਹੱਸ ਮੁੱਖ ਸੁਭਾਅ ਦੇ ਹੋਣ ਕਾਰਣ ਹਾਸਾ ਮਖੌਲ ਵੀ ਬਹੁਤ ਕਰਦੇ ਸਨ। ਸਕੂਲ ਦੇ ਪ੍ਰਿਸੀਪਲ ਨੇ ਘਰਦਿਆ ਨੂੰ ਇੱਕ ਵਾਰੀ ਦੱਸਿਆ ਵੀ ਕਿ ਸਵਰਨ ਦੀ ਉਮਰ ਬਹੁਤ ਛੋਟੀ ਹੈ ਪਰ ਇਸ ਦੀ ਦੋਸਤੀ ਕਾਲਜ ਦੇ ਵੱਡੇ ਮੁੰਡਿਆ ਨਾਲ ਹੈ। ਘਰ ਵਾਲਿਆਂ ਨੇ ਜਦੋਂ ਪ੍ਰਿੰਸੀਪਲ ਦੀ ਇਸ ਸ਼ਿਕਾਇਤ ਬਾਰੇ ਪੁੱਛਿਅਾ ਤਾਂ ਆਪ ਨੇ ਅੱਗੋ ਹੱਸ ਕੇ ਸਾਰੀ ਗਲ ਟਾਲ ਦਿੱਤੀ।
ਕਰਤਾਰਪੁਰ ਜਨਤਾ ਕਾਲਜ ਦੀ ਪ੍ਰਬੰਧਕ ਕਮੇਟੀ,ਕਾਂਗਰਸ ਦੇ ਲੀਡਰ ਚੌਧਰੀ ਜਗਜੀਤ ਦੇ ਅੰਡਰ ਸੀ ਅਤੇ ਉਹ ਇਸ ਕਾਲਜ ਵਿੱਚ ਸਿੱਖ ਸਟੂਡੈਟਸ ਫੈਡਰੇਸ਼ਨ ਦੀ ਯੂਨਿਟ, ਬਣਨ ਨਹੀ ਸੀ ਦਿੰਦਾ। ਇਥੇ ਫੈਡਰੇਸ਼ਨ ਦੀ ਯੂਨਿਟ ਬਣਾਉਣ ਦੇ ਲਈ ਭਾਈ ਸਵਰਨ ਸਿੰਘ ਨੇ ਗਿਆਰਵੀ ਵਿੱਚ, ਸ਼ਹੀਦ ਭਾਈ ਕੁਲਦੀਪ ਸਿੰਘ ਢਿਲ਼ਵਾ,ਸ਼ਹੀਦ ਭਾਈ ਗੁਰਮੀਤ ਸਿੰਘ ਪਟਵਾਰੀ,ਸ਼ਹੀਦ ਭਾਈ ਰਘਬੀਰ ਸਿੰਘ ਨਿਮਾਣਾ ਅਤੇ ਹੋਰ ਸਿੰਘਾ ਦੇ ਕਹਿਣ' ਤੇ ਦਾਖਲਾ ਲੈ ਲਿਆ। ਆਖਰ ਬਹੁਤ ਮੁਸ਼ਿਕਲਾ ਦੇ ਬਾਆਦ ਭਾਈ ਸਵਰਨ ਸਿੰਘ ਨੇ ਕਾਲਜ ਵਿੱਚ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਦੋ ਯੂਨੀਟ ਕਾਇਮ ਕਰ ਦਿੱਤੇ ਇੱਕ ਸਿੱਖ ਨੌਜਵਾਨਾ ਦਾ ਅਤੇ ਦੂਜਾ ਸਿੱਖ ਬੀਬੀਆਂ ਦਾ ਗਰੁੱਪ। ਆਪ ਦੀ ਪ੍ਰੇਰਨਾ ਸਦਕਾ ਇਹ ਬੀਬੀਆਂ ਭੈਣਾ ਵੀ ਸਿੱਖ ਸੰਘਰਸ਼ ਵਿੱਚ ਵੱਧ ਚੜ੍ਹਕੇ ਹਿੱਸਾ ਲੈਣ ਲੱਗ ਪਈਆਂ।ਇਥੇ ਭਾਈ ਸਵਰਨ ਸਿੰਘ ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪ੍ਰਧਾਨ ਬਣਾ ਦਿੱਤਾ ਗਿਆ ।ਭਾਈ ਸਵਰਨ ਸਿੰਘ ਦੀ ਭੂਆ ਦਾ ਪੁੱਤਰ ਸਰਬਜੀਤ ਸਿੰਘ ਵੀ ਇਸੇ ਕਾਲਜ ਵਿੱਚ ਪੜ੍ਹਦਾ ਸੀ ਅਤੇ ਇਹਨਾ ਦੇ ਕੋਲ ਹੀ ਰਹਿੰਦਾ ਸੀ।ਦੋਨੇ ਭਰਾ ਇਕੱਠੇ ਕਾਲਜ ਜਾਂਦੇ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੀਆਂ ਸਰਗਰਮੀਆ ਵਿੱਚ ਵੱਧ ਚੜ੍ਹਕੇ ਹਿੱਸਾ ਲੈਦੇ।ਭਾਈ ਸਵਰਨ ਸਿੰਘ ਦੀ ਪਰਸਨੈਲਿਟੀ ਇਸ ਤਰਾਂ ਦੀ ਸੀ ਕਿ ਹਰ ਕੋਈ ਉਸ ਤੋ ਪ੍ਰਭਾਵਿਤ ਹੋ ਜਾਦਾ ਸੀ।ਉਹ ਆਪਣੇ ਆਪ ਨੂੰ ਸਿੱਖ ਸੰਘਰਸ਼ ਲਈ ਸਮਰਪਿਤ ਕਰ ਚੁੱਕਾ ਸੀ।ਪੂਰੀ ਲਗਨ ਅਤੇ ਮਿਹਨਤ ਨਾਲ ਕੌਮੀ ਸੰਘਰਸ਼ ਵਿੱਚ ਸੇਵਾ ਕਰਦਾ ਸੀ। ਇਹ ਸਮਾਂ ਕੁਝ ਐਸਾ ਵੀ ਸੀ ਜਦੋਂ ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਲਈ ਸਿੰਘਾਂ ਦੇ ਨਾਮ' ਤੇ ਕਈ ਗਲਤ ਕੰਮ ਵੀ ਕੀਤੇ ਜਾ ਰਹੇ ਸਨ, ਤਾਂ ਜੋ ਸਿੱਖ ਸੰਘਰਸ਼ ਨੂੰ ਢਾਹ ਲੱਗੇ ਅਤੇ ਸੰਘਰਸ਼ ਨੂੰ ਬਦਨਾਮ ਕੀਤਾ ਜਾ ਸਕੇ। ਇਸੇ ਕਾਲਜ ਦੀ ਗੇਟ ਕੀਪਰ 'ਆਟੀ' ਨੂੰ ਸਿੰਘਾ ਦੇ ਨਾਮ ਹੇਠ ਇੱਕ ਲੈਟਰ ਆਇਆ ਜਿਸ ਵਿੱਚ ਪੈਸਿਆਂ ਦੀ ਮੰਗ ਕੀਤੀ ਗਈ ਸੀ।ਭਾਈ ਸਵਰਨ ਸਿੰਘ ਨੇ ਜਦੋ ਇਸ ਗੱਲ ਦਾ ਪਤਾ ਕੀਤਾ ਤਾਂ ਖਤ ਲਿਖਣ ਵਾਲਾ ਗੇਟ ਕੀਪਰ, ਆਟੀ ਦਾ ਰਿਸ਼ਤੇਦਾਰ ਹੀ ਨਿਕਲਿਆ। ਭਾਈ ਸਵਰਨ ਸਿੰਘ ਨੇ ਉਸ ਬੰਦੇ ਨੂੰ ਤਾੜਨਾ ਕੀਤੀ ਕਿ ਸਿੰਘਾ ਦੇ ਨਾਮ' ਤੇ ਗਲਤ ਕੰਮ ਨਾ ਕਰੇ ਨਹੀਂ ਤਾਂ ਅੰਜਾਮ ਠੀਕ ਨਹੀਂ ਹੋਵੇ ਗਾ ।ਇਸ ਗਲ ਨੂੰ ਲੈਕੇ, ਉਸ ਨੇ ਇਸ ਗਲ ਦੀ ਪੁਲਿਸ ਕੋਲ ਸ਼ਿਕਾਇਤ ਕਰ ਦਿੱਤੀ ਕਿ ਸਵਰਨ ਸਿੰਘ ਦੇ ਖਾੜਕੂਅਾਂ ਨਾਲ ਸਬੰਧ ਹਨ। ਪੁਲਿਸ ਨੇ ਸਵਰਨ ਸਿੰਘ ਨੂੰ ਤੜਕੇ ਘਰੋ ਸੁੱਤੇ ਪਏ ਨੂੰ ਫੜ ਲਿਆ ਪਰ ਆਪ ਨੂੰ ਜਲਦੀ ਹੀ ਛੁਡਾ ਲਿਆ ਗਿਆ।
ਭਾਈ ਸਵਰਨ ਸਿੰਘ ਦੇ ਨਾਲ ਪੜ੍ਹਦੀਅਾਂ ਕਈ ਬੀਬੀਆਂ ਭੈਣਾ ਦਾ ਕਹਿਣਾ ਸੀ ਕਿ ਸਵਰਨ ਦੇ ਹੁੰਦਿਆ ਸਾਨੂੰ ਕੋਈ ਪ੍ਰਵਾਹ ਨਹੀ ਹੁੰਦੀ। ਸਾਨੂੰ ਬੜਾ ਮਾਣ ਹੁੰਦਾ ਹੈ ਆਪਣੇ ਇਸ ਸਵਰਨ ਵੀਰ' ਤੇ। ਸਾਲ 1987 ਦੌਰਾਨ ਇਕ ਖਾੜਕੂ ਸਿੰਘ ਸਵਰਨ ਸਿੰਘ ਨੂੰ ਪਸਤੌਲ ਦੇ ਕੇ ਗਿਆ ਜੋ ਆਪ ਨੇ ਘਰ ਦੇ ਪਿੱਛੇ ਕਮਾਦ ਵਿੱਚ ਰੱਖ ਦਿੱਤਾ।ਉੱਥੋ ਗੁਆਢੀਆਂ ਦੇ ਨੌਕਰ ਭਈਏ ਨੇ ਕੱਢ ਲਿਆ ਅਤੇ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਜਾਂਦਾ ਹੋਇਆ ਫੜਿਆ ਗਿਆ।ਉਸ ਨੇ ਭਾਈ ਸਵਰਨ ਸਿੰਘ ਹੁਣਾਂ ਦਾ ਨਾਮ ਲੈ ਦਿੱਤਾ।
22 ਅਕਤੂਬਰ 1987 ਨੂੰ ਦਿਵਾਲੀ ਸੀ ਅਤੇ ਉਸ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਮਾਲ ਮੰਡੀ ਦੀ ਪੁਲਿਸ ਸੱਭ ਇੰਸਪੈਕਟਰ ਗੁਰਮੇਲ ਦੀ ਅਗਵਾਈ ਵਿੱਚ ਭਾਈ ਸਵਰਨ ਸਿੰਘ ਦੇ ਪਿਤਾ ਜੀ ਨੂੰ ਫੜ ਕੇ ਲੈ ਗਈ ਅਤੇ ਬਾਅਦ ਵਿੱਚ ਸਵਰਨ ਸਿੰਘ ਨੂੰ ਪੇਸ਼ ਕਰਣ ਦੇ ਜੋਰ ਪਾਉਣ ਲੱਗੀ। ਆਪ ਥਾਣੇ ਵਿੱਚ ਪੇਸ਼ ਹੋਏ ਅਤੇ ਥਾਣੇ ਵਿੱਚ ਹੀ ਉਸ ਭਈਏ ਨੂੰ ਲਮੇ ਪਾਂ ਕੇ ਕੁੱਟ ਦਿੱਤਾ ਅਤੇ ਇੰਜ ਪੁਲਿਸ ਭਾਈ ਸਵਰਨ ਸਿੰਘ ਨੂੰ ਬੁੱਚੜਖਾਨੇ ਭਾਵ ਸਪੈਸ਼ਲ ਇੰਨਟੈਰੋਗੇਸ਼ਨ ਸੈਂਟਰ ਵਿੱਚ ਲੈ ਗਈ।ਜਿੱਥੇ ਗਰਮ ਸਰੀਏ ,ਗਰਮ ਪਰੈਸਾ,ਕਰੰਟ ,ਘੋਟਣੇ ਲਾਏ ਗਏ, ਮਤਲਬ ਕੇ ਪੁਲਿਸ ਨੇ ਥਰਡ ਡੀਗਰੀ ਦਾ ਹਰ ਤਰੀਕਾ ਵਰਤ ਕੇ ਦੇਖਿਆ ਪਰ ਭਾਈ ਸਵਰਨ ਸਿੰਘ ਕੁਝ ਵੀ ਨਾ ਮੰਨਿਆ।ਉਸ ਵੇਲੇ ਆਪ ਦੀ ਉਮਰ 19 ਕੁ ਸਾਲ ਦੀ ਸੀ। ਪੁਲਿਸ ਨੇ ਝੂਠਾ ਕੇਸ ਪਾ ਦਿੱਤਾ ਜਿਸ ਵਿੱਚ ਝੂਠਾ ਦੋਸ਼ ਲਗਾਇਆ ਗਿਆ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਭਾਈ ਸਵਰਨ ਸਿੰਘ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਉਦਿਆਂ ਹੋਇਆਂ ਅਸਲੇ ਸਮੇਤ ਫੜਿਆ ਗਿਆ ਹੈ।
ਭਾਈ ਸਵਰਨ ਸਿੰਘ ਦੀ ਸਿਹਤ ਠੀਕ ਨਹੀ ਸੀ ਫੇਰ ਵੀ ਕਰਤਾਰਪੁਰ ਦੀ ਪੁਲਿਸ ਆਪ ਨੂੰ ਰਿਮਾਡ 'ਤੇ ਲੈ ਆਈ। ਇਥੇ ਆਪ ਉਪਰ ਦੋ ਝੂਠੇ ਕੇਸ ਪਾ ਦਿੱਤੇ ਗਏ। ਫਿਰ ਸੁਭਾਨਪੁਰ ਦੀ ਪੁਲਿਸ ਰਿਮਾਂਡ' ਤੇ ਲੈ ਆਈ।ਸੁਭਾਨਪੁਰ ਥਾਣੇ ਵਿੱਚ ਮਾਤਾ ਜੀ ਮਿਲਣ ਗਏ ਅਤੇ ਮਾਤਾ ਜੀ ਵਲੋਂ ਪਿਆਰ ਨਾਲ ਪਿੱਠ ਤੇ ਹੱਥ ਫੇਰਨ' ਤੇ ਸਵਰਨ ਸਿੰਘ ਨੇ ਮਾਤਾ ਜੀ ਦਾ ਹੱਥ ਫੜ੍ਹ ਕੇ ਪਾਸੇ ਕਰ ਦਿੱਤਾ ਕਿਉਂਕਿ ਆਪ ਦਾ ਸਾਰਾ ਸਰੀਰ ਜਖ਼ਮਾਂ ਦੇ ਨਾਲ ਭਰਿਆ ਪਿਆ ਸੀ।ਉਸੇ ਵਕਤ ਥਾਣੇਦਾਰ, ਝੂਠੇ ਕੇਸ ਅਤੇ ਪਸਤੌਲ ਬਰਾਮਦੀ ਦੇ ਪੇਪਰਾ' ਤੇ ਸਾਈਨ ਕਰਵਾਉਣ ਆ ਗਿਆ।ਭਾਈ ਸਵਰਨ ਸਿੰਘ ਉਸ ਨਾਲ ਬਹਿਸ ਕਰਨ ਲੱਗ ਪਏ ਅਤੇ ਕਹਿੰਣ ਲਗੇ ਕੇ "ਸਵਾਦ ਤੇ ਤਾਂ ਸੀ ਜੇ ਪਸਤੌਲ ਮੇਰੇ ਕੋਲੋ ਬਰਾਮਦ ਕਰਕੇ ਫੇਰ ਮੇਰੇ ' ਤੇ ਪਾਉਂਦਾ"।
ਮਾਤਾ ਜੀ ਕਹਿੰਣ ਲਗੇ "ਸਵਰਨ ਅਫਸਰਾ ਨੂੰ ਇਸ ਤਰਾਂ ਨਹੀ ਬੋਲੀਦਾ ਬੇਟਾ"। ਸਵਰਨ ਸਿੰਘ ਕਹਿੰਦਾ "ਅਫਸਰ ਹੋਉ ਆਪਣੀ ਕੁਰਸੀ' ਤੇ ਹੋਉ ਨਾਲੇ ਜੋ ਇਹਨਾ ਮੇਰਾ ਕਰਨਾ ਸੀ ਕਰ ਲਿਆ ਹੈ, ਹੁਣ ਹੋਰ ਕੀ ਕਰ ਲੈਣਗੇ"।ਸਰਪੰਚ ਦੇ ਕਹਿਣ' ਤੇ ਸਵਰਨ ਸਿੰਘ ਨੇ ਸਾਇਨ ਕਰ ਦਿੱਤੇ।ਇਥੋਂ ਪੁਲਿਸ ਭਾਈ ਸਵਰਨ ਸਿੰਘ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ, ਦੇ ਜੇਲ਼੍ਹ ਵਿੱਚ ਛੱਡ ਗਈ।
ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜੇਲ੍ਹ ਵਿੱਚ ਜਿਹੜੇ ਸਿੰਘਾਂ ਦੀ ਮੁਲਾਕਾਤ ਨਹੀ ਸੀ ਹੁੰਦੀ ਉਹਨਾ ਲਈ ਭਾਈ ਸਵਰਨ ਸਿੰਘ ਨੇ ਘਰੋ ਦਸਤਾਰਾ,ਕਛਹਿਰੇ,ਸਵੈਟਰ ਜਾਂ ਜਿਹੜੀ ਵੀ ਚੀਜ਼ ਦੀ ਲੋੜ ਹੋਣੀ ਮੰਗਵਾ ਦੇਣੀ।ਇਸ ਤਰਾਂ ਸੇਵਾ ਕਰਨ ਦੇ ਨਾਲ ਭਾਈ ਸਵਰਨ ਸਿੰਘ ਦਾ ਸਾਰੇ ਸਿੰਘਾ ਨਾਲ ਬਹੁਤ ਪਿਆਰ ਪੈ ਗਿਆ।ਪੰਜ ਛੇ ਮਹਿਨੀਆ ਬਾਅਦ ਜੇਲ੍ਹ ਵਿੱਚੋ ਜਮਾਨਤ' ਤੇ ਰਿਹਾਅ ਹੋ ਗਏ। ਭਾਈ ਸਵਰਨ ਸਿੰਘ ਰਿਹਾਅ ਹੋਣ ਤੋ ਬਾਅਦ ਗੁਪਤ ਤੌਰ 'ਤੇ ਖਾਲਿਸਤਾਨ ਕਮਾਡੋ ਫੋਰਸ ਦੇ ਸਿੰਘਾ ਨਾਲ ਸੇਵਾ ਵਿੱਚ ਲੱਗ ਗਏ।ਸ਼ਹੀਦ ਭਾਈ ਅਵਤਾਰ ਸਿੰਘ,ਸ਼ਹੀਦ ਭਾਈ ਰਘਬੀਰ ਸਿੰਘ ਨਿਮਾਣਾ,ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋ,ਸ਼ਹੀਦ ਭਾਈ ਜਸਪਾਲ਼ ਸਿੰਘ ਪੱਡਾ,ਸ਼ਹੀਦ ਭਾਈ ਨਿਰਮਲ ਸਿੰਘ ਨਿੰਮਾ{ਛੋਟੂ},ਸ਼ਹੀਦ ਭਾਈ ਬਲਵੀਰ ਸਿੰਘ,ਸ਼ਹੀਦ ਭਾਈ ਮਨਜੀਤ ਸਿੰਘ ਫੂਲੇਵਾਲ,ਸ਼ਹੀਦ ਭਾਈ ਸੋਹਣ ਸਿੰਘ ਸੋਨੀ,ਸ਼ਹੀਦ ਭਾਈ ਸੁਰਿੰਦਰ ਸਿੰਘ ਮੱਲੇਵਾਲ,ਸ਼ਹੀਦ ਭਾਈ ਸੁਰਜੀਤ ਸਿੰਘ ਲਿਟਾ ਅਤੇ ਹੋਰ ਸਿੰਘਾਂ ਨਾਲ ਰਲ ਕੇ ਸਿੱਖ ਸੰਘਰਸ਼ ਦੀਆ ਸਰਗਰਮੀਆ ਵਿੱਚ ਹਿੱਸਾ ਪਾਉਂਣ ਕਾਰਣ ਆਪ ਪੁਲਿਸ ਦੀਆਂ ਨਜਰਾਂ ਵਿੱਚ ਰੜਕਣ ਲੱਗ ਪਏ। ਭਾਈ ਸਵਰਨ ਸਿੰਘ ਨੇ ਆਪਣੇ ਸਾਥੀਆ ਨਾਲ ਰਲ ਕੇ ਜਦੋਂ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੇ ਟਾਉਟ ਦਾ ਸੋਧਾ ਲਾਇਆ ਸੀ ਤਾਂ ਉਸੇ ਦਿਨ ਪੁਲਿਸ ਨੇ ਆਪ ਦੇ ਘਰ ਛਾਪਾ ਮਾਰ ਕੇ ਗ੍ਰਿਫਤਾਰ ਕਰ ਲਿਆ ਸੀ। ਆਪ ਨੂੰ ਕਪੂਰਥਲੇ ਵਿਖੇ ਸਵਰਨੇ ਘੋਟਨੇ ਕੋਲ ਪੇਸ਼ ਕੀਤਾ ਗਿਆ ਜਿੱਥੇ ਘੋਟਣੇ ਦੇ ਕਹਿਣ' ਤੇ ਪੁਲਿਸ ਵੱਲੋ ਆਪ ਉੱਪਰ ਅੰਨ੍ਹਾ ਤਸ਼ੱਦਦ ਕੀਤਾ ਗਿਆ ਪਰ ਆਪ ਨੇ ਪੁਲਿਸ ਨੂੰ ਕੁਝ ਵੀ ਨਾ ਦੱਸਿਆ। ਇੱਕ ਹਫਤੇ ਬਾਅਦ ਆਪ ਨੂੰ ਛੁਡਵਾ ਲਿਆ ਗਿਆ। ਦੋ ਮਹੀਨੇ ਬਾਅਦ ਫੇਰ ਕਿਸੇ ਨੇ ਪੁਲਿਸ ਕੋਲ ਭਾਈ ਸਵਰਨ ਸਿੰਘ ਦਾ ਨਾਮ ਲੈ ਦਿੱਤਾ ਅਤੇ ਪੁਲਿਸ ਨੇ ਤਸ਼ੱਦਦ ਦੀ ਇਸ ਵਾਰੀ ਵੀ ਕੋਈ ਕਸਰ ਨਾ ਛੱਡੀ।ਜਦੋਂ ਆਪ ਬੇਹੋਸ਼ ਹੋ ਜਾਂਦੇ ਤਾਂ ਪੁਲਸੀਏ ਰੁਕ ਜਾਂਦੇ ਅਤੇ ਹੋਸ਼ ਆਉਣ ਤੇ ਫਿਰ ਸ਼ੁਰੂ ਹੋ ਜਾਂਦੇ।ਉਸ ਵੇਲੇ ਇੱਕ ਬਜੁਰਗ ਵੀ ਪੁਲਿਸ ਨੇ ਫੜਿਆ ਹੋਇਆ ਸੀ। ਜਿਸ ਨੇ ਬਾਅਦ ਵਿੱਚ ਪਰਿਵਾਰ ਕੋਲ ਗੱਲ ਕੀਤੀ ਕਿ ਸਵਰਨ ਬਹੁਤ ਦਲੇਰ ਅਤੇ ਚੜ੍ਹਦੀ ਕਲਾ ਵਾਲਾ ਸਿੰਘ ਸੀ।ਉਸ ਬੁਜ਼ਰਗ ਨੇ ਦਸਿਆ ਕਿ ਪੁਲਿਸ ਨੇ ਭਾਈ ਸਵਰਨ ਸਿੰਘ ਨੂੰ ਇੰਨੇ ਜਿਆਦਾ ਤਸੀਹੇ ਦਿਤੇ ਕੇ ਮੇਰੇ ਕੋਲੋ ਦੇਖ ਵੀ ਨਹੀ ਸੀ ਹੁੰਦਾ ਅਤੇ ਮੈ ਕਿਹਾ "ਪੁੱਤ ਜੋ ਤੈਨੂੰ ਪੁੱਛਦੇ ਦੱਸਦੇ ਮੇਰੇ ਕੋਲੋ ਤੇਰੀ ਹਾਲਤ ਦੇਖ ਨਹੀ ਹੁੰਦੀ" ਇਸ 'ਤੇ ਸਵਰਨ ਨੇ ਅੱਗੋ ਜੁਆਬ ਦਿੱਤਾ "ਬਾਪੂ ਜੀ ਜੋ ਇਹ ਮੇਰੇ ਕੋਲੋ ਪੁੱਛਣਾ ਚਾਹੁੰਦੇ ਹਨ ਉਹ ਇਸ ਜਨਮ ਵਿੱਚ ਤਾਂ ਕੀ ਅੱਗਲੇ ਜਨਮ ਵਿੱਚ ਵੀ ਨਹੀ ਪੁੱਛ ਸਕਣ ਗੇ"।ਪੁਲਿਸ ਨੇ ਵਾਰ ਵਾਰ ਫੜ੍ਹ ਕੇ ਅੰਤਾ ਦੇ ਤਸੀਹੇ ਦਿੱਤੇ ਪਰ ਭਾਈ ਸਵਰਨ ਸਿੰਘ ਨੇ ਜੁਲਮ ਦੇ ਅੱਗੇ ਹਾਰ ਨਹੀ ਮੰਨੀ।ਪੁਲਿਸ ਦੇ ਢਾਹੇ ਜਾਂਦੇ ਜੁਲਮ ਦੇ ਕਰਕੇ ਹੀ ਮਜਬੂਰ ਹੋ ਕੇ ਆਪ ਘਰ ਛੱਡ ਕੇ ਅਪਣੇ ਰਿਸ਼ਤੇਦਾਰਾਂ ਕੋਲ ਮੱਖੂ ਵਿਖੇ ਚਲੇ ਗਏ ।ਜਿੱਥੇ ਸ਼ਹੀਦ ਭਾਈ ਗੁਰਬਚਨ ਸਿੰਘ ਆਲਹਾ ਦੇ ਗਰੁੱਪ ਨਾਲ ਸਿੱਖ ਕੌਮ ਦੇ ਹੱਕਾਂ ਲਈ ਆਪਣਾ ਯੋਗਦਾਨ ਪਾਉਣ ਲੱਗ ਪਏ। ਇੱਥੇ ਵਿਚਰਦਿਆ ਹੀ ਭਾਈ ਸਵਰਨ ਸਿੰਘ ਅਤੇ ਉਨ੍ਹਾਂ ਦੇ ਨਾਲ ਦੇ ਸਾਥੀ ਕਿਸੇ ਖਾਸ ਮਿਸ਼ਨ 'ਤੇ ਜਾ ਰਹੇ ਸਨ ਕਿ ਪੁਲਿਸ ਦਾ ਘੇਰਾ ਪੈ ਗਿਆ ਅਤੇ ਕਈ ਘੰਟੇ ਜਬਰਦਸਤ ਮੁਕਾਬਲਾ ਚੱਲਿਆ ਜਿਸ ਵਿੱਚੋ ਆਪ ਬਚ ਕੇ ਨਿਕਲ ਗਏ। ਹੁਣ ਜਦੋਂ ਮਾਤਾ ਜੀ ਉਨ੍ਹਾਂ ਨੂੰ ਮਿਲਣ ਜਾਂਦੇ ਸਨ ਤਾਂ ਆਪ ਨੇ ਕਹਿਣਾ "ਬੀਬੀ ਮੈਂ ਤੇ ਸ਼ਹੀਦ ਹੀ ਹੋਣਾ ਹੈ, ਤੂੰ ਸ਼ਹੀਦ ਦੀ ਮਾਂ ਕਹਾਵੇਗੀ"। ਜਦੋਂ ਆਪ ਦੇ ਕਰੀਬੀ ਸਾਥੀ ਸ਼ਹੀਦ ਭਾਈ ਜੋਗਿੰਦਰ ਸਿੰਘ ਨਿੱਕੂ,ਸ਼ਹੀਦ ਭਾਈ ਅਮਰੀਕ ਸਿੰਘ,ਸ਼ਹੀਦ ਭਾਈ ਜਗਤਾਰ ਸਿੰਘ ਅਤੇ ਹੋਰ ਨਾਲ ਦੇ ਸਿੰਘ ਸ਼ਹੀਦ ਹੋ ਗਏ ਅਤੇ ਫਿਰ ਆਪ, ਸਾਲ 1990 ਵਿੱਚ ਸ਼ਹੀਦ ਭਾਈ ਜਸਪਾਲ ਸਿੰਘ ਪਾਲੇ ਪਾਸ ਆਪਣੇ ਇਲਾਕੇ ਦੇ ਸਿੰਘਾਂ ਕੋਲ ਆ ਗਏ।ਮੱਖੂ ਦੇ ਇਲਾਕੇ ਵਿੱਚ ਵਿਚਰਦਿਆਂ ਹੋਇਆ ਭਾਈ ਸਵਰਨ ਸਿੰਘ ਸ਼ਹੀਦ ਭਾਈ ਜਸਪਾਲ ਸਿੰਘ ਪਾਲੇ ਦਾ ਵੀ ਪੂਰਾ ਸਾਥ ਦਿੰਦੇ ਸਨ।
ਜਲੰਧਰ ਵਿੱਚ ਫੈਡਰੇਸ਼ਨ ਅਤੇ ਖਾਲਿਸਤਾਨ ਕਮਾਡੋ ਫੋਰਸ ਦੇ ਸਿੰਘਾਂ ਦੀ ਮੀਟਿੰਗ ਹੋਈ।ਜਿਸ ਵਿੱਚ ਕਿਸੇ ਕੰਮ ਦੀ ਜੁੰਮੇਵਾਰੀ ਭਾਈ ਸਵਰਨ ਸਿੰਘ ਨੇ ਲਈ ਅਤੇ ਉਸੇ ਕੰਮ ਬਾਰੇ ਜਾਣਕਾਰੀ ਇੱਕਠੀ ਕਰਨ ਦੇ ਲਈ 12 ਸਤੰਬਰ 1990 ਵਾਲੇ ਦਿਨ ਭਾਈ ਸਵਰਨ ਸਿੰਘ ਆਪਣੇ ਇਕ ਸਾਥੀ ਭਾਈ ਜਸਵਿੰਦਰ ਸਿੰਘ ਦੇ ਨਾਲ ਜਲੰਧਰ ਦੇ ਡੀ.ਏ.ਵੀ. ਕਾਲਜ ਕੋਲ ਪੈਦਲ ਤੁਰੇ ਜਾ ਰਹੇ ਸਨ। ਜਿੱਥੋ ਪੁਲਿਸ ਦੇ ਇੱਕ ਟਾਉਟ ਨੇ ਮੁਖਬਰੀ ਕਰਕੇ ਆਪ ਨੂੰ ਫੜ੍ਹਾ ਦਿੱਤਾ।ਭਾਈ ਸਵਰਨ ਸਿੰਘ ਨੇ ਸਾਈਨਾਇਡ ਦਾ ਕੈਪਸੂਲ ਖਾ ਲਿਆ ਪਰ ਉਸ ਨੇ ਅਸਰ ਨਾ ਕੀਤਾ। ਪੁਲਿਸ ਭਾਈ ਸਵਰਨ ਸਿੰਘ ਨੂੰ ਜਲੰਧਰ ਦੇ 32 ਬਟਾਲੀਅਨ ਵਿੱਖੇ ਲੈ ਗਈ।ਜਿੱਥੇ ਭਾਈ ਸਵਰਨ ਸਿੰਘ' ਤੇ ਅੰਨ੍ਹਾ ਤਸ਼ੱਦਦ ਕੀਤਾ ਗਿਆ।ਜਦੋ ਸਵਰਨ ਸਿੰਘ ਕੁਝ ਵੀ ਨਾ ਮੰਨਿਆ ਤਾਂ ਆਪ ਨੂੰ ਨਕੋਦਰ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।ਉੱਥੇ ਉਸ ਵੇਲੇ ਦਾ ਚਾਰਜ, ਇੰਨਸਪੈਕਟਰ ਚਰਨਜੀਤ ਸ਼ਰਮਾ ਕੋਲ ਸੀ ਜੋ ਬਰਗਾੜੀ ਕਾਂਡ ਵਿੱਚ ਵੀ ਸ਼ਾਮਲ ਸੀ ਅਤੇ ਬਾਅਦ ਵਿੱਚ ਡੀ ਐੱਸ ਪੀ ਬਣਾ ਦਿੱਤਾ ਗਿਆ ਸੀ। ਉਸ ਨੇ 15 ਸਤੰਬਰ 1990 ਨੂੰ ਰਾਤ ਅੱਠ ਵਜੇ ਨਕੋਦਰ ਕੋਲ ਜੀਵਨ ਨੰਗਲ ਪਿੰਡ ਦੇ ਨਹਿਰ ਦੇ ਸੂਏ ਕੋਲ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਭਾਈ ਸਵਰਨ ਸਿੰਘ ਨੂੰ ਸ਼ਹੀਦ ਕਰ ਦਿੱਤਾ ਅਤੇ ਸਵੇਰੇ ਅੱਠ ਵਜੇ ਅਣਪਛਾਤਾ ਅਤੇ ਲਾਵਾਰਸ ਕਹਿਕੇ ਸਸਕਾਰ ਵੀ ਕਰ ਦਿੱਤਾ। ਭਾਈ ਸਵਰਨ ਸਿੰਘ ਨੂੰ ਤਸੀਹੇ ਦੇਣ ਅਤੇ ਸ਼ਹੀਦ ਕਰਵਾਉਣ ਵਿੱਚ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੇ ਸੋਧੇ ਹੋਏ ਇੱਕ ਟਾਉਟ ਦੇ ਭਰਾ ਦਾ ਵੀ ਹੱਥ ਸੀ। ਕਿਉਂਕਿ ਉਹ ਉਸ ਵੇਲੇ ਜਲੰਧਰ ਥਾਣੇ ਵਿੱਚ ਹੀ ਨੌਕਰੀ ਕਰਦਾ ਸੀ।ਆਪ ਦੇ ਪਰਿਵਾਰ ਨੂੰ 16 ਸਤੰਬਰ ਸ਼ਾਮ ਨੂੰ ਆਪ ਦੇਸ਼ ਫੜੇ ਜਾਣ ਦਾ ਪਤਾ ਲੱਗਾ।ਪੁਲਿਸ ਨੇ ਇੱਕ ਸਾਲ ਕੁਝ ਵੀ ਨਾ ਦੱਸਿਆ ਸਗੋ ਪੈਸੇ ਲੈ ਕੇ ਕਹਿ ਦੇਣਾ ਕੇ ਫਲਾਣੇ ਥਾਣੇ ਵਿੱਚ ਹੈ ਫਲਾਣੀ ਜੇਲ੍ਹ ਵਿੱਚ ਹੈ।ਪੂਰੇ ਸਾਲ ਬਾਅਦ ਦੱਸਿਆ ਗਿਆ ਕਿ ਉਸ ਨੂੰ ਇੱਕ ਝੂਠੇ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਹੈ।-
ਲਵਸ਼ਿੰਦਰ ਸਿੰਘ ਡੱਲੇਵਾਲ -00447825813301

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ