Tuesday, September 21, 2021
24 Punjabi News World
Mobile No: + 31 6 39 55 2600
Email id: hssandhu8@gmail.com

Article

ਥੇਈਟਰ ਦੇ ਲੇਖੇ ਆਪਣੀ ਜ਼ਿੰਦਗੀ ਲਾਉਣ ਵਾਲਾ ਅਦਾਕਾਰ- ਤਰਸੇਮ ਰਾਹੀਂ

September 14, 2021 11:04 PM
ਥੇਈਟਰ ਦੇ ਲੇਖੇ ਆਪਣੀ ਜ਼ਿੰਦਗੀ ਲਾਉਣ ਵਾਲਾ ਅਦਾਕਾਰ- ਤਰਸੇਮ ਰਾਹੀਂ
 
----------------------------------------
ਤਰਸੇਮ ਰਾਹੀ ਦਾ ਜਨਮ 4 ਸਤੰਬਰ 1963 ਨੂੰ ਮਾਤਾ ਸਵਰਨ ਕੌਰ ਦੀ ਕੁੱਖੋਂ ਪਿਤਾ ਸ੍ਰੀ ਰਾਮ ਦਾਸ ਦੇ ਘਰ ਪੈਦਾ ਹੋਇਆ ਮਾਨਸਾ ਦੀਆਂ ਗਲੀਆਂ ਵਿੱਚ ਖੇਡਦਿਆਂ ਜਵਾਨੀ ਵਿੱਚ ਪੈਰ ਧੱਰਿਆ ਲੌਹਾਰੀ ਕਿੱਤੇ ਦੇ ਧਨੀ ਪਿਤਾ ਪੁਰਖੀ ਕਿੱਤਾ ਕਰਦਿਆਂ ਹੋਇਆਂ ਨਾਲ-ਨਾਲ  ਹੀ ਕਲਾ ਦੇ ਖੇਤਰ ਵਿੱਚ ਕਦੋਂ ਆ ਜੁੜਿਆ ਇਹ ਵੀ ਇੱਕ ਅਜੀਬ ਇਤਫਾਕ ਹੈ ਭਾ ਜੀ ਗੁਰਸ਼ਰਨ ਸਿੰਘ ਦੇ ਨਾਟਕ ਤੋਂ ਪ੍ਰਭਾਵਿਤ  ਹੋ ਕਿ ਉਹ ਰੰਗ ਮੰਚ ਜਾ ਜੁੜਿਆ ਆਪਣੇ ਪਹਿਲੇ ਨਾਟਕ ਬੇਗਮਪੁਰਾ ਦੇ ਵਾਸੀ ਤੋਂ ਸ਼ੁਰੂਆਤ ਕਰਦੇ ਹੋਏ ਗੁਰਸ਼ਰਨ ਭਾ ਜੀ ਦੇ ਅਤੇ ਅਜਮੇਰ ਸਿੰਘ ਔਲਖ ਤੋਂ ਲੈਕੇ ਪੰਜਾਬ ਪ੍ਰਸਿੱਧ ਨਾਟਕਕਾਰਾਂ ਦੇ ਨਾਲ ਨਾਲ ਜਾਲੀ ਫਿਉਜਿਕ ਅਮਰਜੀਤ ਚੰਦਨ ( Thank you mr. Gulard) ਅੰਤਿਕ ਚਿਹਖੋਬ ਦੇ ਗਿਰਗਟ , ਦਰਸ਼ਨ ਮਿਤਵਾ ਦੇ ਨਾਟਕ ਕੁਰਸੀ ਨਾਚ ਨਚਾਏ । ਅਜਿਹੇ 50 ਨਾਟਕਾਂ ਦੀ ਹਜਾਰਾਂ ਹੀ ਪੇਸ਼ਕਾਰੀਆਂ ਪੰਜਾਬ , ਹਰਿਆਣਾ , ਰਾਜਸਥਾਨ , ਹਿਮਾਚਲ ਪ੍ਰਦੇਸ਼ ਮਹਾਂਰਾਸ਼ਟਰ , ਅਤੇ ਮੁੰਬਈ ਦੀਆਂ ਨਾਟਕ ਟੀਮਾਂ ਨਾਲ ਵੀ ਅਨੇਕਾਂ ਨਾਟਕਾਂ ਵਿੱਚ ਕੰਮ ਕੀਤਾ ਲੱਗਭੱਗ 50 ਸਾਲਾਂ ਤੋਂ ਨਾਟਕ ਜਿੰਦਗੀ ਵਿੱਚ ਕੰਮ ਕੀਤਾ । ਕੁੱਝ ਕੂ ਪਾਲੀਵੁੱਡ ਦੀਆਂ ਫਿਲਮਾਂ ਵਿੱਚ ਕੰਮ ਕੀਤਾ ਜਿਹਨਾਂ ਫਿਲਮ ਟੇਸ਼ਨ , ਮੈਰਿਜ ਪੈਲੇਸ , ਗਦਰੀ ਯੋਧੇ , ਇਸ਼ਕ ਮਹੱਬਤ , ਨੂਰਾਂ ਆਦਿ ਅਜਿਹੀਆਂ ਹੋਰ ਵੀ ਫਿਲਮਾਂ ਵਿੱਚ ਕੰਮ ਕਰ ਰਿਹਾ ਹੈ । ਮੌਜੂਦਾ ਦੌਰ ਵਿੱਚ ਪੰਜਾਬ ਕਲਾ ਮੰਚ ਮਾਨਸਾ ਨਾਮ ਦੀ ਨਾਟਕ ਟੀਮ ਹੈ । ਪੰਜਾਬ ਅਤੇ ਬਾਹਰਲੇ ਸੂਬਿਆਂ ਵਿੱਚ ਪੂਰੀ ਸਰਗਰਮੀਆਂ ਨਾਲ ਟੀਮ ਨੂੰ ਚਲਾ ਰਿਹਾ ਹੈ । 60 ਸਾਲ ਦੀ ਉਮਰ ਹੋਣ ਦੇ ਬਾਵਜੂਦ ਕਰਨ ਪਾਉਣ ਦਾ ਜਜ਼ਬਾ ਰੱਖਦਾ ਹੈ । 
----------------------------------------------
      ਮੰਗਤ ਗਰਗ

Have something to say? Post your comment