Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਸੰਗੀਤ ਇੰਡਸਟਰੀ 'ਚ ਉਭਰਦਾ ਨਵਾਂ ਚਿਹਰਾ ਕੈਮਰਾਮੈਨ ਤੇ ਵੀਡੀਓ ਡਾਇਰੈਕਟਰ : ਸੋਨੋ ਖੋਖਰ

September 13, 2021 09:44 PM

ਸੰਗੀਤ ਇੰਡਸਟਰੀ 'ਚ ਉਭਰਦਾ ਨਵਾਂ ਚਿਹਰਾ ਕੈਮਰਾਮੈਨ ਤੇ ਵੀਡੀਓ ਡਾਇਰੈਕਟਰ : ਸੋਨੋ ਖੋਖਰ

ਸਮੇਂ ਦੀ ਅਜੀਬ ਖੇਡ ਹੈ ਬੰਦਾ ਕਾਮਯਾਬੀਆਂ ਪਾਉਣ ਲਈ ਹਰ ਹੱਥ ਕੰਡੇ ਵਰਤਦਾ ਹੈ ਪਰ ਆਪਣੀ ਮੰਜ਼ਿਲ ਨੂੰ ਸਰ ਕਰਨ ਦੀ ਕੋਸ਼ਿਸ਼ ਵਿੱਚ ਲੱਗਾ ਰਹਿੰਦਾ ਹੈ, ਪਰ ਲੱਗੇ ਰਹਿਣਾ ਵੀ ਜਰੂਰੀ ਹੈ। ਬਹੁਤੇ ਇਨਸਾਨ ਆਪਣੀ ਮੇਹਨਤ ਦੇ ਬਲਬੂਤੇ ਅਤੇ ਦ੍ਰਿੜ ਇਰਾਦੇ ਵਾਲੇ ਹੁੰਦੇ ਹਨ ਜੋ ਮੀਂਹ-ਹਨੇਰੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀ ਮੰਜ਼ਿਲ ਵੱਲ ਵੱਧਦੇ ਜਾਂਦੇ ਹਨ ਅਜਿਹਾ ਹੀ ਇੱਕ ਨੌਜਵਾਨ ਹੈ ਫੁੱਲਾਂ ਦੀ ਖੂਸ਼ਬੋ ਵਰਗਾ ਸੋਨੋ ਖੋਖਰ
ਜੋ ਫਿਲਮਾਂਕਣ ਖੇਤਰ ਵੱਲ ਉਭਰ ਕੇ ਸਾਹਮਣੇ ਆ ਰਿਹਾ ਹੈ ਜਿਸ ਦੇ ਹੁਨਰ ਦੀਆਂ ਚੁਫੇਰਿਓਂ ਚਰਚਾਵਾਂ ਸੁਨਣ ਨੂੰ ਮਿਲ ਰਹੀਆਂ ਹਨ। ਅੱਜਕਲ੍ਹ ਸੋਨੋ ਖੋਖਰ ਫਿਲਮਾਂਕਣ ਦੇ ਪਿੜ ਵਿੱਚ ਨਿਤ ਨਵੀਆਂ ਪੈੜਾਂ ਪਾ ਰਿਹਾ ਹੈ। ਵੀਡੀਓ ਡਾਇਰੈਕਟਰ ਨਾਲ ਉੱਭਰ ਕੇ ਸਾਹਮਣੇ ਆਉਣ ਵਾਲੇ ਸੋਨੂੰ ਖੋਖਰ ਦਾ ਜਨਮ ਮਾਨਸਾ ਜਿਲ੍ਹੇ ਦੇ ਪਿੰਡ ਖੋਖਰ ਕਲਾਂ 'ਚ ਸਵ : ਪਿਤਾ ਇੰਦਰ ਸਿੰਘ ਤੇ ਮਾਤਾ ਬਲਜੀਤ ਕੌਰ ਦੀ ਕੁੱਖੋਂ 1986 ਵਿੱਚ ਹੋਇਆ।
ਸੋਨੋ ਖੋਖਰ ਨੇ ਆਪਣੇ ਬਚਪਨ ਦੇ ਦਿਨਾਂ ਦੌਰਾਨ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਚੋਂ ਪ੍ਰਾਪਤ ਕਰਨ ਉਪਰੰਤ ਉਚੇਰੀ ਸਿੱਖਿਆ ਜਿਲ੍ਹਾ ਮਾਨਸਾ ਤੋਂ ਪ੍ਰਾਪਤ ਕੀਤੀ। ਸਿੱਖਿਆ ਦੀ ਪ੍ਰਾਪਤੀ ਕਰਨ ਤੋਂ ਬਾਅਦ ਇਸ ਨੇ ਆਪਣੀ ਕਿਸਮਤ ਨੂੰ ਫੋਟੋਗ੍ਰਾਫੀ ਕਲਾ ਦੇ ਖੇਤਰ ਵਿੱਚ ਅਜਮਾਉਣ ਦੀ ਥਾਣ ਲਈ ਜਿੱਥੇ ਇਸ ਮੁਲਾਕਾਤ ਆਪਣੇ ਉਸਤਾਦ ਬੀਰਬਲ ਸਿੰਘ ਧਾਲੀਵਾਲ (ਪੱਤਰਕਾਰ) ਨਾਲ ਹੋਈ। ਫੋਟੋਗ੍ਰਾਫੀ ਦੇ ਖੇਤਰ ਵਿੱਚ ਪੂਰੇ ਪੰਦਰਾਂ ਸਾਲ ਬਿਤਾਉਣ ਪਿੱਛੋਂ ਇੱਕ ਵਧੀਆ ਕੈਮਰਾਮੈਨ ਬਣਕੇ ਉਭਾਰਿਆ ਅਤੇ ਫਿਲਮਾਂਕਣ ਖੇਤਰ ਵਿੱਚ ਗੀਤਾਂ ਦੀਆਂ ਐਲਬਮਾਂ ਦੀ ਵੀਡੀਓ ਬਣਾ ਕੇ ਆਪਣਾ ਨਾਂ ਚਮਕਾਉਣ ਦੀ ਕੋਸ਼ਿਸ਼ ਕਰਨ ਲੱਗਾ। ਫਿਲਮਾਂਕਣ ਖੇਤਰ ਵਿੱਚ ਇਸ ਨੇ ਪੰਜਾਬੀ ਗਾਇਕ ਸੇਵਕ ਸੰਦਲ ਦੇ ਧਾਰਮਿਕ ਗੀਤ ਦਾ ਵੀਡੀਓ ਫਿਲਮਾਂ ਕੇ ਸ਼ੁਰੂਆਤ ਕੀਤੀ ਜੋ ਬਾਖੂਬੀ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਇਸ ਨੇ ਇੱਕ ਤੋਂ ਇੱਕ ਗਾਇਕ ਦਾ ਵੀਡੀਓ ਫਿਲਮਾਂਕਣ ਕੀਤਾ ਜਿਵੇਂ ਗਾਇਕ ਮਨਮੀਤ ਭੱਟੀ ਦਾ ਗੀਤ 'ਭੂਆ ਦਾ ਪਿੰਡ', ਤੇਰੇ ਬਿਨ ਰਾਜੂ ਭਵਾਨੀਗੜ੍ਹੀਆ, ਖਿਆਲ ਸੁੱਖ ਸਾਹਬ, ਯਾਦਾਂ ਰੋਲਸਿਨ, ਖਾਨ ਮੱਲਣਵਾਲ, ਬੇਵਫਾ ਮਕਬੂਲ ਅਹਿਮਦ, ਪ੍ਰਦੇਸ਼ ਸੇਵਕ ਸੰਦਲ, ਜਾਨੂੰ - ਜਾਨੂੰ ਗੱਗੂ ਮੌੜ, 80 ਕਿਲੇ ਗੁਰਮੀਤ ਗੈਰੀ ਵਰਗੇ ਕਲਾਕਾਰਾਂ ਦੀ ਵੀਡੀਓ ਫਿਲਮਾਂਕਣ ਕਰਕੇ ਇਸ ਨੇ ਸੰਗੀਤ ਇੰਡਸਟਰੀ ਵਿੱਚ ਆਪਣੀ ਚੰਗੀ ਪਹਿਚਾਣ ਸਥਾਪਿਤ ਕਰ ਲਈ।  ਸੰਗੀਤ ਜਗਤ ਵਿੱਚ ਚੰਗੀ ਪਹਿਚਾਣ ਬਣਾਉਣ ਤੇ ਸੋਨੋ ਖੋਖਰ ਕਾਫੀ ਨਾਮਵਰ ਗਾਇਕ, ਗਾਇਕਾਵਾਂ ਸੰਪਰਕ ਵਿੱਚ ਰਹਿਣ ਲੱਗਾ ਅਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ। ਜਿਸ ਤੋਂ ਬਾਅਦ ਇਸ ਨੇ ਬਹੁਤ ਸਾਰੇ ਨਾਮਵਰ ਗਾਇਕ, ਗਾਇਕਾਵਾਂ ਦੇ ਵੀਡੀਓ ਗੀਤਾਂ ਨੂੰ ਵੀ ਡਾਇਰੈਕਟ ਕਰਿਆ ਹੈ। ਜਿੰਨ੍ਹਾਂ ਨੂੰ ਦੇਖ ਇਸ ਦੀ ਕਾਫੀ ਚਰਚਾ ਹੋਣ ਲੱਗ ਪਈ ਅਤੇ ਇਸ ਖੇਤਰ ਵਿੱਚ ਬੇਹੱਦ ਪਸੰਦ ਕੀਤਾ ਜਾਣ ਲੱਗਾ ਜਿਸ ਤੋਂ ਬਾਅਦ ਇਸ ਦਾ ਹੌਸਲਾ ਹੋਰ ਵੱਧਦਾ ਗਿਆ। ਅੱਜ ਕੱਲ੍ਹ ਕੈਮਰਾਮੈਨ ਡਾਇਰੈਕਟਰ ਵੱਜੋਂ ਨਾਮੀ ਕਲਾਕਾਰ ਰਾਏ ਜੁਝਾਰ ਦੇ ਨਵੇਂ ਗੀਤ 'ਮਾਂ ਬੋਲੀ' ਦਾ ਵੀਡੀਓ ਬਣਾ ਕੇ ਹਾਈਸਕੇਲ ਕੰਪਨੀ ਦੇ ਨਾਂ ਹੇਠ ਮਾਰਕੀਟ ਵਿੱਚ ਉਤਾਰ ਚੁੱਕਿਆ ਹੈ ਜੋ ਸ਼ੋਸ਼ਲ ਮੀਡੀਆ ਦੀ ਸਾਈਟ ਯੂ ਟਿਊਬ ਤੇ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਨਵੀਂਆਂ ਵੀਡੀਓ ਡਾਇਰੈਕਟਰ ਕਰਨ ਲਈ ਪ੍ਰਸਿੱਧ ਗਾਇਕ ਜੈਲੀ, ਸ਼ੋਸ਼ਲ ਮੀਡੀਆ ਚਰਚਿਤ ਗਾਇਕ ਕਾਂਸੀਨਾਥ ਦੇ ਗੀਤ ਦੀ ਵੀਡੀਓ ਡਾਇਰੈਕਟਰ ਕਰਨ ਦੀ ਤਿਆਰੀ ਵਿੱਚ ਲੱਗਾ ਹੋਇਆ ਹੈ ਜੋ ਜਲਦ ਯੂ ਟਿਊਬ ਤੇ ਦੇਖਣ ਨੂੰ ਮਿਲਣਗੀਆਂ। ਸੋਨੋ ਖੋਖਰ ਜਿਲ੍ਹਾ ਮਾਨਸਾ ਦੇ ਨਾਲ ਲੱਗਦੇ ਪਿੰਡ ਖੋਖਰ ਕਲਾਂ ਵਿਖੇ ਆਪਣੀ ਪਤਨੀ ਸਰਬਜੀਤ ਕੌਰ, ਪੁੱਤਰ ਅਰਜੁਨਦੀਪ ਅਬੇ , ਲਾਡਲੀ ਪੁੱਤਰੀ ਬਬੀਤਾ  ਨਾਲ ਖੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰਕੇ ਖੁਸ਼ੀਆ ਦੇ ਫੁੱਲ ਦੀ ਖੂਸ਼ਬੋ ਨੂੰ ਮਹਿਕਾ ਰਿਹਾ ਹੈ। ਸਾਡੀਆਂ ਸਦਾ ਇਹੋ
ਦੁਆਵਾਂ ਹਨ ਕਿ ਸੋਨੋ ਖੋਖਰ ਦਾ ਵੀਡੀਓ ਫਿਲਮਾਂਕਣ ਖੇਤਰ ਵਿੱਚ ਪੂਰਾ ਨਾਮ ਹੋਵੇ ਅਤੇ ਉਹ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਲਵੇ।

ਪੇਸ਼ਕਸ਼ - ਕੁਲਵੰਤ ਛਾਜਲੀ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ