Tuesday, July 01, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਛੋਟੀ ਉਮਰ ਸ਼ਾਇਰੀ ਵਿਚ ਵੱਡੀ ਉਡਾਣ ਭਰਣ ਵਾਲੀ ਸ਼ਾਇਰਾ - ਸੋਨੀ ਯਾਦਵ

September 13, 2021 09:16 PM
ਛੋਟੀ ਉਮਰ  ਸ਼ਾਇਰੀ ਵਿਚ ਵੱਡੀ ਉਡਾਣ ਭਰਣ ਵਾਲੀ ਸ਼ਾਇਰਾ - ਸੋਨੀ ਯਾਦਵ
---------------------------------------
ਸੋਨੀ ਯਾਦਵ ਨਾਲ ‌ਮੇਰੀ ਜਾਂਣ ਪਛਾਣ ਮੇਰੇ ਪਰਮ ਮਿੱਤਰ  ਪ੍ਰੋ ਦੁਰਗੇਸ਼ ਉਪਾਧਆਯ ਰਾਹੀਂ ਹੋਈ  ਇਹ ਸੰਜੋਗ ਕਿਸ ਤਰ੍ਹਾਂ ਬਣਿਆ ਇਸ ਵਾਰੇ ਤਹਾਨੂੰ ਬੜੀ ਦਿਲਚਸਪ ਘਟਨਾ ਬਾਰੇ ਦੱਸਦਾ ਹਾਂ ਮੈਨੂੰ ਤੇ ਦੁਰਗੇਸ਼ ਦੋਵਾਂ ਨੂੰ ਲਿਟਰੇਚਰ ਨਾਲ ਬਹੁਤ ਪਿਆਰ ਹੈ  ਉਸ ਨੇ ਕਈ ਵਾਰ ਮੈਨੂੰ ਬਹੁਤ ਖੂਬਸੂਰਤ ਸ਼ੇਅਰ ਸੁਣਾਏ ਮੈਂ ਉਨ੍ਹਾਂ ਨੂੰ ਸੁਣ ਕੇ ਇਸ ਨੂੰ ਦਾਦ ਦਿੱਤੀ ਤੇ ਉਸਨੇ ਕਿਹਾ ਯਾਰ ਇਹ ਸ਼ੇਅਰ ਮੇਰਾ ਨਹੀਂ  ਇਕ ਕੁੜੀ ਸ਼ਾਇਰ ਹੈ  ਉਹ ਬਹੁਤ ਬਾਕਮਾਲ ਲਿਖਦੀ ਹੈ ਮੈਂ ਉਸਦੀ ਸ਼ਾਇਰੀ ਪੜ ਕੇ ਬਹੁਤ ਮੁਤਾਸਿਰ ਹੋਇਆ ਤੇ ਦੁਰਗੇਸ਼ ਨੂੰ ਕਿਹਾ ਮੈਨੂੰ ਇਸ ਦਾ ਸੰਪਰਕ ਨੰਬਰ ਦੇਵੇ ਉਸ ਨੇ ਇਸ ਦਾ ਮੋਬਾਇਲ ਨੰਬਰ ਦਿੱਤਾ ਤੇ ਮੇਰੀ ਇਸ ਨਾਲ ਗੱਲ ਹੋਈ ਇਸ ਨੂੰ ਇਸ ਦੀ ਖ਼ੂਬਸੂਰਤੀ ਲੇਖਣੀ ਦੀ ਦਾਦ ਦਿੱਤੀ ਉਸ ਤੋਂ ਬਾਅਦ ਇਹ ਆਪਣੇ ਲਿਖਿਆ ਹਰ ਨਵੀ ਰਚਨਾ ਹੋਵੇ ਜਾਂ ਸ਼ੇਅਰ  ਹੋਵੇ ਮੈਨੂੰ ਜ਼ਰੂਰ ਭੇਜਦੀ ਤੇ ਮੈਂ ਉਨ੍ਹਾਂ ਨੂੰ ਪੜ੍ਹ ਕੇ ਬਹੁਤ ਪ੍ਰਭਾਵਿਤ ਹੁੰਦਾ । ਅਕਸਰ ਸੋਚਦਾ ਕਿੰਨੀ ਛੋਟੀ ਉਮਰ ਵਿਚ ਕਿੰਨੀ ਵਧੀਆ ਲਿਖਦੀ ਹੈ। ਇਸ ਦੀ ਸ਼ਖ਼ਸੀਅਤ ਬਾਰੇ ਮੈਨੂੰ ਜ਼ਰੂਰ  ਲਿਖਣਾ ਚਾਹੀਦਾ ਹੈ।
ਸੋਨੀ ਯਾਦਵ ਦਾ ਜਨਮ ਅਧਿਆਪਕ ਪਿਤਾ  ਪ੍ਰੇਮ ਪਾਲ ਸਿੰਘ ਯਾਦਵ ਤੇ ਮਾਤਾ ਰੀਨਾ ਯਾਦਵ ਦੇ ਘਰ ਉਤਰਪ੍ਰਦੇਸ਼ ਦੇ ਜ਼ਿਲ੍ਹਾ ਏਟਾ ਵਿਚ ਹੋਇਆ  ਸ਼ੁਰੂ  ਤੋਂ ਹੀ ਆਮ ਬੱਚਿਆਂ ਤੋਂ ਬਿਲਕੁਲ ਉਲਟ ਬਲੀਖਣ‌ ਬੁਧੀ ਦੀ ਮਾਲਕ ਸੋਨੀ ਨੂੰ ਕਾਵਿਤਾ ਤੇ ਕਹਾਣੀਆਂ ਪੜ੍ਹਨ ਦਾ ਸ਼ੌਕ ਅਧਿਆਪਕ ਪਿਤਾ ਤੋਂ ਲੱਗਿਆ  ਖੁਦ ਇਸ ਦੇ ਇਕ ਵਧੀਆ ਕਹਾਣੀਕਾਰ ਤੇ ਸ਼ਾਇਰ ਹਨ ਇਸ ਦੇ ਲੇਖਣੀ ਦੇ ਗੁਰੂ ਬਣੇ ਇਸ ਨੇ ਸਿਰਫ 5 ਸਾਲ ਦੀ ਨਿੱਕੀ ਜਿਹੀ ਉਮਰ ਵਿਚ ਕਾਵਿਤਾ  ਲਿਖਣੀ ਸ਼ੁਰੂ ਕਰ ਦਿੱਤੀ । ਤੇ ਇਹੀ ਸ਼ੌਕ ਅੱਜ ਤੱਕ ਬਰਕਰਾਰ ਹੈ ਸੈਂਕੜੇ ਦੀ ਗਿਣਤੀ ਵਿਚ ਇਸ ਦੇ ਵੱਖਰੇ-ਵੱਖਰੇ ਵਿਸ਼ਿਆਂ ਤੇ ਲਿਖੇ ਬਹੁਤ ਸਾਰੇ ਅਖਬਾਰਾਂ ਵਿਚ ਛੱਪ ਚੁੱਕੇ ਹਨ।  ਜਿਦਾਂ ਜਿਦਾਂ ਉਮਰ ਵਧਦੀ ਗਈ ਇਹ ਇਕ ਵਧੀਆ ਗੀਤਕਾਰਾ ਤੇ ਸ਼ਾਇਰਾ ਵੀ ਬਣਾ ਗਈ ਬਹੁਤ ਸਾਰੀਆਂ ਸੰਸਥਾਵਾਂ ਤੇ ਸਾਹਿਤਕ ਗੌਸ਼ਟੀਆ ਤੇ ਇਸ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ ਇਸ ਦੇ ਲਿਖੇ ਕੁਝ ਸ਼ੇਅਰ ਤੁਹਾਡੀ ਨਜ਼ਰ ਕਰਦਾ ਹਾਂ
 
"ਦੇਖਾ ਹੈ ਮੈਂਨੇ ਤੁਮਾਰੀ ਆਖੋਂ ਮੇਂ ਛੁਪੇ ਬਹੁਤ ਰਾਜ਼ ਹੈ
ਖਾਮੋਸ਼ੀ ਸੇ ਪਿਆਰ ਕਰਨਾ ਮੂੰਹ ਸੇ ਕੁਛ ਨਾ ਕਹਿਣਾ
ਵਾਹ !  ਬਹੁਤ ਖੂਬਸੂਰਤ  ਅੰਦਾਜ਼ ਹੈ"
 
"ਨਾਂ ਸਮਝ ਕਹੂੰ ਯਾਂ ਫਿਰ ਪੱਥਰ ਦਿਲ
ਸਪਨੋ ਮੇਂ ਮਿਲਨੇ ਸੇ ਅੱਛਾ ਹੈ
ਹਕੀਕਤ ਮੇਂ ਮਿਲ"
 
"ਅਪਣਾ ਪਸੰਦੀਦਾ ਰੰਗ ਉਸਨੇ ਕਭੀ ਬਤਾਇਆ ਹੀ ਨਹੀਂ
ਪਹਿਣ ਲੀ ਚੂੜੀਆਂ 
ਹਮਸੇ ਕੋਈ ਰੰਗ ਛੁਟ ਪਾਇਆ ਹੀ ਨਹੀਂ"
 
ਇਸ ਨੇ ਸਕੂਲੀ ਪੜ੍ਹਾਈ ਫਿਰੋਜ਼ਾਬਾਦ ਤੋਂ ਪੂਰੀ ਕੀਤੀ  ਫਿਰ  ਕਾਲਜ਼ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ  ਆਪਣੇ ਆਪ ਨੂੰ ਅਧਿਆਪਕ ਵਰਗੇ ਕਿਤੇ ਨਹੀਂ ਨੂੰ ਅਪਨਾਉਣ ਦਾ ਫੈਸਲਾ ਕੀਤਾ ਤੇ ਬੀ ਐਡ ਕਰਕੇ ਇਹ ਖਾਲੀ ਸਮੇਂ ਵਿਚ ਗ਼ਰੀਬ ਤੇ ਕਮਜ਼ੋਰ ਬੱਚਿਆਂ ਨੂੰ ਬਿਲਕੁਲ ਫਰੀ ਪੜਾਉਂਦੀ ਹੈ ਬਹੁਤ ਉਚੀ ਸੋਚ ਦੀ ਮਾਲਕ ਸੋਨੀ ਨੇ ਇਕ  ਵਾਰ ਮੈਨੂੰ ਦੱਸਿਆ ਕਿ ਹਰ ਸਾਲ ਮੈਂ ਆਪਣਾ ਜਨਮਦਿਨ ਗਰੀਬ ਬੱਚਿਆਂ ਨਾਲ ਮਨਾਉਦੀ ਹਾਂ  ਮੇਰਾ  ਸੁਫ਼ਨਾ ਹੈ ਮੈਂ ਆਪਣੇ ਪਿਤਾ ਵਾਂਗ ਆਦਰਸ਼ ਅਧਿਆਪਕ ਬਣਨੀ ਚਾਹੁੰਦੀ ਹਾਂ।
 
ਉਮੀਦ ਕੀਤੀ ਜਾਂਦੀ ਹੈ ਇਹ ਆਉਣ ਵਾਲੇ ਸਮੇਂ ਵਿਚ ਬੁਲੁੰਦੀਆ ਨੂੰ ਛੂਏਗੀ ।
 
 
----------------------------------------------
 
 
 
 
        ਮੰਗਤ ਗਰਗ

Have something to say? Post your comment