Tuesday, September 21, 2021
24 Punjabi News World
Mobile No: + 31 6 39 55 2600
Email id: hssandhu8@gmail.com

Article

ਉੱਚ ਕੋਟੀ ਦੇ ਮੇਲਿਆਂ ‘ਚ ਵੱਡੇ ਨਾਂਅ ਵਜੋਂ ਉੱਭਰਿਆ ਦਰਗਾਹ ਬਾਬਾ ਨਬੀ ਬਖਸ਼ ‘ਤੇ ਲੱਗਦਾ ‘ਮੇਲਾ ਕਠਾਰ ਦਾ’

September 10, 2021 12:05 AM

ਉੱਚ ਕੋਟੀ ਦੇ ਮੇਲਿਆਂ ‘ਚ ਵੱਡੇ ਨਾਂਅ ਵਜੋਂ ਉੱਭਰਿਆ ਦਰਗਾਹ ਬਾਬਾ ਨਬੀ ਬਖਸ਼ ‘ਤੇ ਲੱਗਦਾ ‘ਮੇਲਾ
ਕਠਾਰ ਦਾ’
ਕੋਰੋਨਾ ਦੇ ਚਲਦਿਆਂ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਦਾ ਪੂਰਾ ਧਿਆਨ ‘ਚ ਰੱਖਿਆ ਜਾਵੇਗਾ - ਭਾਨਾ
ਐਲ.ਏ
ਪੰਜਾਬ ਦੀ ਧਰਤੀ ਪੀਰਾਂ-ਫਕੀਰਾਂ, ਸੰਤਾਂ ਮਹਾਤਮਾ ਤੇ ਗੁਰੂਆਂ ਦੀ ਧਰਤੀ ਹੈ। ਇਸ ਧਰਤੀ ਨੂੰ ਜਿੱਥੇ-ਜਿੱਥੇ ਵੀ
ਇਨਾਂ ਮਹਾਂਪੁਰਸ਼ਾਂ ਦੀ ਚਰਨ ਛੂਹ ਪ੍ਰਾਪਤੀ ਹੋਈ ਹੈ ਉਹ ਥਾਂਵਾਂ ਇਤਿਹਾਸਿਕ ਬਣੀਆਂ ਹਨ ਤੇ ਉਥੇ ਮੁੱਢ ਤੋਂ ਹੀ
ਮੇਲੇ ਲੱਗਦੇ ਆ ਰਹੇ ਹਨ। ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ ਵੀ ਇਨਾਂ ਸਥਾਨਾਂ ਚੋਂ ਇਕ ਹੈ ਜੋ ਕਿ ਨਾਮ
ਦੀ ਕਮਾਈ ਵਾਲੀ ਸੱਚੀ ਰੂਹ ਬਾਬਾ ਨਬੀ ਬਖਸ਼ ਨਾਲ ਸਬੰਧਿਤ ਹੈ।ਇਹ ਪਿੰਡ ਜਲੰਧਰ ਤੋਂ ਹੁਸ਼ਿਆਰਪੁਰ ਰੋਡ ਤੇ
ਆਦਮਪੁਰ ਦੇ ਨੇੜੇ ਸਥਿਤ ਹੈ।ਇਸ ਸਥਾਨ ਤੇ ਹਰ ਸਾਲ ਵੱਡਾ ਮੇਲਾ ਲੱਗਦਾ ਹੈ ਜਿੱਥੇ ਪੰਜਾਬ ਭਰ ਤੋਂ ਹਜ਼ਾਰਾਂ ਦੀ
ਗਿਣਤੀ ‘ਚ ਸੰਗਤਾਂ ਨਮਸਤਕ ਹੁੰਦੀਆਂ ਹਨ।ਇਸ ਮੇਲੇ ਦੌਰਾਨ ਭਾਨਾ ਐੱਲ.ਏ ਪ੍ਰੋਡਿਊਸਰ ਏ.ਬੀ. ਪ੍ਰੋਡਕਸ਼ਨ
ਅਤੇ ਹੰਬਲ ਮਿਊਜ਼ਿਕ ਵਲੋਂ ਬਹੁਤ ਸੁਚੱਜੇ ਢੰਗ ਨਾਲ ਇਕ ਵੱਡਾ ਸੱਭਿਆਚਾਰਕ ਮੇਲਾ ਕਰਵਾਇਆ ਜਾਂਦਾ ਹੈ
ਜਿੱਥੇ ਪੰਜਾਬ ਦੇ ਸਟਾਰ ਗਾਇਕ ਆਪਣੀਆਂ ਹਾਜ਼ਰੀਆਂ ਭਰਦੇ ਹੋਏ ਗਾਇਕੀ ਦੇ ਜੌਹਰ ਦਿਖਾਉਦੇਂ
ਹਨ।ਜ਼ਿਕਰਯੋਗ ਹੈ ਕਿ ਇਹ ਮੇਲਾ ਪੰਜਾਬ ਦੇ ਉੱਚ ਚੋਟੀ ਦੇ ਸੱਭਿਆਚਾਰਕ ਮੇਲਿਆਂ ‘ਚ ਪਹਿਲੇ ਸਥਾਨ ਤੇ ਹੈ
ਜਿਥੇ ਹਰ ਸਾਲ 4 ਦਰਜਨ ਦੇ ਕਰੀਬ ਵੱਡੇ ਨਾਮੀ ਕਲਾਕਾਰ ਆਪਣੀਆਂ ਹਾਜ਼ਰੀਆਂ ਭਰਦੇ ਹਨ। ਮੇਲਾ ਕਠਾਰ
ਦਾ ਹੁਣ ਆਪਣੇ 24ਵੇਂ ਸਾਲ ਵਿਚ ਪਹੁੰਚ ਗਿਆ ਹੈ ਜੋ ਕਿ ਆਉਣ ਵਾਲੀ 13 ‘ਤੇ 14 ਸਤੰਬਰ ਨੂੰ ਕਰਵਾਇਆ
ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਿਲਮ ਪ੍ਰੋਡਿਊਸਰ ਭਾਨਾ ਐੱਲ.ਏ ਨੇ ਦੱਸਿਆ ਕਿ ਕੋਰੋਨਾ
ਮਹਾਂਮਾਰੀ ਦੇ ਚਲਦਿਆਂ ਪੰਜਾਬ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਨੂੰ ਧਿਆਨ ‘ਚ ਰੱਖਦੇ ਹੋਏ ਉਨਾਂ ਵਲੋਂ ਪੂਰੀ
ਸਾਵਧਾਨੀ ਦੇ ਨਾਲ ਇਹ ਮੇਲਾ ਕਰਵਾਇਆ ਜਾਵੇਗਾ। ਉਨਾਂ ਅੱਗੇ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ 13
ਸਤੰਬਰ ਨੂੰ ਸੂਫੀਆਨਾ ਸੰਗੀਤਮਈ ਸ਼ਾਮ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿਚ ਪ੍ਰਸਿੱਧ ਗਾਇਕ ਕੰਵਰ
ਗਰੇਵਾਲ, ਜਾਕਿਰ ਹੂਸੇਨ, ਕਮਲ ਖਾਨ, ਹਸਮਤ ਸੁਲਤਾਨਾ ਅਤੇ ਮਸ਼ਹੂਰ ਕਵਾਲ ਆਪਣੀ ਹਾਜ਼ਰੀ ਭਰਨਗੇ।
ਮੇਲੇ ਦੇ ਦੂਸਰੇ ਦਿਨ 14 ਸਤੰਬਰ ਨੂੰ ਸਵੇਰੇ 9 ਵਜੇ ਦਰਗਾਹ ਬਾਬਾ ਨਬੀ ਬਖਸ਼ ‘ਤੇ ਚਾਦਰ ਚੜਾਉਣ ਦੀ ਰਸਮ
ਅਦਾ ਕਰਨ ਉਪਰੰਤ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਵੇਗੀ ਜਿਥੇ ਮਸ਼ਹੂਰ ਗਾਇਕ
ਗਿੱਪੀ ਗਰੇਵਾਲ,ਨਿੰਜਾ, ਜੀ ਖਾਨ, ਗਗਨ ਥਿੰਦ, ਕੋਰੇਵਾਲਾ ਮਾਨ, ਦਿਲਪ੍ਰੀਤ ਢਿਲੋਂ, ਹਰਫ ਚੀਮਾ, ਗੁਰਲੇਜ
ਅਖਤਰ, ਬਾਣੀ ਸੰਧੂ, ਜੈਸਮੀਨ ਅਖਤਰ, ਪ੍ਰੀਤੋ, ਦਵਿੰਦਰ ਕਹਿਨੂਰ, ਕੁਲਵਿੰਦਰ ਕੈਲੀ, ਹਰਿੰਦਰ ਭੁੱਲਰ,
ਹਸਤਿੰਦਰ, ਸ਼੍ਰੀ ਬਰਾੜ, ਖਾਨ ਭੈਣੀ, ਡੀ ਜੇ ਫਲੋ, ਇੰਦਰ ਚਾਹਲ, ਵਿੱਕੀ, ਰਣਵੀਰ, ਹੂਨਰ ਸੰਧੂ, ਸਾਜ, ਵਜੀਰ
ਸਿੰਘ ਅਤੇ ਦੀਪ ਆਦਿ ਕਲਾਕਾਰ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ।

Have something to say? Post your comment