Saturday, April 27, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਕੌੜਾ ਸੱਚ : ਅੰਦੋਲਨ ਦੀ ਜਿੱਤ ਆਗੂਆਂ ਦੇ ਭਾਸ਼ਨਾਂ ਚੋਂ ਨਹੀ,ਲੋਕ ਏਕੇ ਚੋਂ ਹੋਵੇਗੀ ਅਤੇ ਆਪਸੀ ਫੁੱਟ ਹੀ ਦਿੰਦੀ ਹੈ ਹਕੂਮਤਾਂ ਨੂੰ ਜੁਲਮ ਕਰਨ ਦੇ ਮੌਕੇ

September 03, 2021 11:36 PM

ਕੌੜਾ ਸੱਚ:

ਅੰਦੋਲਨ ਦੀ ਜਿੱਤ ਆਗੂਆਂ ਦੇ ਭਾਸ਼ਨਾਂ ਚੋਂ ਨਹੀ,ਲੋਕ ਏਕੇ ਚੋਂ ਹੋਵੇਗੀ ਅਤੇ ਆਪਸੀ ਫੁੱਟ ਹੀ ਦਿੰਦੀ ਹੈ ਹਕੂਮਤਾਂ ਨੂੰ ਜੁਲਮ ਕਰਨ ਦੇ ਮੌਕੇ


 ਹਰਿਆਣਾ ਸਰਕਾਰ ਦਾ ਕਿਸਾਨਾਂ ਪ੍ਰਤੀ  ਰਵੱਈਆ ਪਹਿਲੇ ਦਿਨ ਤੋ ਹੀ ਬੇਹੱਦ ਮਾੜਾ,ਈਰਖਾਵਾਦੀ ਅਤੇ ਹੰਕਾਰੀ ਰਿਹਾ ਹੈ।25,26 ਨਵੰਬਰ 2020 ਨੂੰ ਪੰਜਾਬ ਹਰਿਆਣਾ ਹੱਦ ਤੇ ਲਾਏ ਬੈਰੀਕੇਡ ਅਤੇ ਰਸਤਿਆਂ ਚ ਲਾਈਆਂ ਰੋਕਾਂ ਜਿੱਥੇ ਖੱਟਰ ਸਰਕਾਰ ਦੇ  ਅਨਾੜੀਪਣ ਨੂੰ ਦਰਸਾਉਂਦੀਆਂ ਸਨ,ਓਥੇ ਹਰਿਆਣਾ ਸਰਕਾਰ ਵੱਲੋਂ ਜਿਸਤਰਾਂ  ਕਿਸਾਨਾਂ ਨਾਲ ਦੁਸਮਣੀ ਵਾਲਾ ਰਾਹ ਅਖਤਿਆਰ ਕੀਤਾ,ਉਹਦੇ ਚੋ ਭਾਜਪਾ ਦੀ ਆਮ ਲੋਕਾਂ ਪ੍ਰਤੀ ਈਰਖਾਵਾਦੀ ਨਾਕਾਰਤਮਿਕ ਸੋਚ ਵੀ ਸਪੱਸਟ ਹੋ ਜਾਂਦੀ ਹੈ। ਕਿਸਾਨਾਂ ਦੀ ਲੜਾਈ ਅਪਣੀਆਂ ਹੱਕੀ ਮੰਗਾਂ ਭਾਵ ਤਿੰਨ ਕਾਲੇ ਕਨੂੰਨ ਰੱਦ ਕਰਵਾਉਣ ਨੂੰ ਲੈਕੇ ਕੇਂਦਰ ਨਾਲ ਸੀ,ਪਰ ਹਰਿਆਣੇ ਦੀ ਖੱਟਰ ਸਰਕਾਰ ਨੇ ਕਿਸਾਨਾਂ ਤੇ ਗੈਰ ਮਨੁੱਖੀ ਜੁਲਮ ਢਾਹ ਕੇ ਇਹ ਦਰਸਾਉਣ ਦੀ ਪੂਰੀ ਪੂਰੀ ਕੋਸਸਿ ਕੀਤੀ,ਕਿ ਭਾਰਤੀ ਜਨਤਾ ਪਾਰਟੀ ਭਾਂਵੇਂ ਕੇਂਦਰ ਵਿੱਚ ਹੋਵੇ ਤੇ ਭਾਂਵੇਂ ਸੂਬਿਆਂ ਚ,ਪਰ ਇਹ ਪੱਖ ਸਰਮਾਏਦਾਰ ਜਮਾਤ ਦਾ ਹੀ ਪੂਰੇਗੀ, ਭਾਰਤ ਦੇ ਕਰੋੜਾਂ ਲੋਕ,ਜਿੰਨਾਂ ਨੇ ਲਗਾਤਾਰ ਦੋ ਵਾਰ ਭਾਜਪਾ ਦੀ ਸਰਕਾਰ ਚ ਭਰੋਸਾ ਪ੍ਰਗਟ ਕੀਤਾ,ਉਹਨਾਂ ਕਰੋੜਾਂ ਲੋਕਾਂ ਨੂੰ ਮੁੱਠੀ ਭਰ ਸਰਮਾਏਦਾਰ ਘਰਾਣਿਆਂ ਦੇ ਗੁਲਾਮ ਬਣਾ ਕੇ ਉਹਨਾਂ ਦੇ ਮਨੁੱਖੀ ਜਿੰਦਗੀ ਜਿਉਣ ਦੇ ਸਾਰੇ ਹੱਕ ਚੰਦ ਘਰਾਣਿਆਂ ਕੋਲ ਵੇਚ ਕੇ ਲੋਕਾਂ ਦੀ ਵਫਾਦਾਰੀ ਦਾ ਮੁੱਲ ਚੁਕਾਇਆ ਜਾਵੇਗਾ।ਹਰਿਆਣੇ ਚ ਜਿਸਤਰਾਂ ਇੱਕ ਐਸ ਡੀ ਐਮ ਵੱਲੋਂ ਪੁਲਿਸ ਨੂੰ ਕਿਸਾਨਾਂ ਦੇ ਸਿਰ ਤੋੜਨ ਦੇ ਹੁਕਮ ਦਿੱਤੇ ਗਏ ਹਨ,ਉਹ ਹਰਿਆਣਾ ਸਰਕਾਰ ਦੀ ਸੋਚ ਦੀ ਤਰਜਮਾਨੀ ਹੈ ਅਤੇ ਭਾਰਤੀ ਜਨਤਾ ਪਾਰਟੀ ਦੇ ਕਰੂਰ ਚਿਹਰੇ ਦੀ ਜਿਉਂਦੀ ਜਾਗਦੀ ਤਸਵੀਰ ਹੈ।ਸਵਾਲ ਇਹ ਨਹੀ ਹੋਣਾ ਚਾਹੀਦਾ ਕਿ ਇੱਕ ਇੰਸਪੈਕਟਰ ਰੈਂਕ ਦੇ ਪੁਲਿਸ ਅਫਸਰ ਨੇ ਅਪਣੇ ਹੀ ਕਿਸਾਨ ਭਰਾਵਾਂ ਤੇ ਅੱਤਿਆਚਾਰ ਕਿਉਂ ਕੀਤਾ,ਬਲਕਿ ਸਵਾਲ ਇਹ ਹੋਣਾ ਚਾਹੀਦਾ ਹੈ ਕਿ ਇਹ ਹੁਕਮ ਕਿਉ ਅਤੇ ਕਿਥੋਂ ਆਏ ਹਨ ? ਸਵਾਲ ਇਹ ਵੀ ਹੈ ਕਿ ਅਕਸਰ ਉਹ ਹੀ ਪੁਲਿਸ ਵਾਲਾ ਨਿਸਾਨੇ ਤੇ ਕਿਵੇਂ ਆਇਆ ? ਇਹ ਸਵਾਲ ਵੀ ਗਹਿਰਾਈ ਨਾਲ ਸੋਚ ਵਿਚਾਰ ਦੀ ਮੰਗ ਕਰਦਾ ਹੈ ਕਿ ਹਰ ਵਾਰ ਸਿੱਖ ਚਿਹਰੇ ਹੀ ਨਿਸਾਨੇ ਤੇ ਕਿਉਂ ਲਏ ਜਾਂਦੇ ਹਨ,ਜਦੋਕਿ ਅੰਦੋਲਨ ਦੇ ਵਿੱਚ ਅਜਿਹੀ ਭੇਦ ਭਾਵ ਵਾਲੀ ਕੋਈ ਕੁਰੀਤੀ ਕਿਧਰੇ ਵੀ ਨਜਰ ਨਹੀ ਪੈਂਦੀ,ਬਲਕਿ ਦੇਸ ਦੇ ਕਿਸਾਨਾਂ ਅੰਦਰ ਸਿੱਖ ਸਮਾਜ ਪ੍ਰਤੀ ਸਤਿਕਾਰ ਦੀ ਭਾਵਨਾ ਉੱਭਰ ਕੇ ਸਾਹਮਣੇ ਆਈ ਹੈ।ਅੰਦੋਲਨ ਦੌਰਾਨ ਹਰ ਪਾਸੇ ਸਿੱਖ ਸਮਾਜ ਦੇ ਲੋਕਾਂ ਦੀ ਨਿਗਰ ਹਿੱਸੇਦਾਰੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਸਮੇਤ ਕੇਂਦਰ  ਦੀਆਂ ਕੱਟੜਪੰਥੀ ਤਾਕਤਾਂ ਨੂੰ ਹਜਮ ਨਹੀ ਆਉਂਦੀ ਜਿਸ ਕਰਕੇ ਆਏ ਦਿਨ ਅਜਿਹੀਆਂ ਸਾਜਿਸਾਂ ਘੜੀਆਂ ਜਾਂਦੀਆਂ ਹਨ,ਅਜਿਹੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ,ਜਿਹੜੀਆਂ ਸਿੱਧੇ ਰੂਪ ਵਿੱਚ ਇੱਕ ਫਿਰਕੇ ਨੂੰ ਨਿਸਾਨਾਂ ਬਣਾ ਕੇ ਕਿਰਦਾਰ-ਕੁਸੀ ਕਰਨ ਲਈ ‘ਤੇ ਜੁੰਮੇਵਾਰ ਹੁੰਦੀਆਂ ਹਨ,ਪਰ ਇਹ ਵੀ ਅਫਸੋਸ ਨਾਲ ਲਿਖਣਾ ਪੈਂਦਾ ਹੈ ਕਿ ਸਾਡੇ ਲੋਕ ਇਹਨਾਂ ਸਾਜਿਸਾਂ ਦਾ ਸ਼ਿਕਾਰ ਬਹੁਤ ਜਲਦੀ ਹੋ ਜਾਂਦੇ ਹਨ,ਜਦੋ ਕਿ ਅਜਿਹੀਆਂ ਸਾਜਿਸਾਂ ਤੋ ਬਹੁਤ ਸੁਚੇਤ ਰਹਿਣ ਦੀ ਜਰੂਰਤ ਹੈ।ਅਸਲ ਸਚਾਈ ਤਾਂ ਇਹ ਹੈ ਕਿ ਪੁਲਿਸ ਕਿਸੇ ਵੀ ਸੂਬੇ ਦੀ ਹੋਵੇ,ਆਮ ਲੋਕਾਂ ਲਈ ਪਹੁੰਚ ਤਕਰੀਵਨ ਇੱਕੋ ਜਿਹੀ ਹੀ ਹੁੰਦੀ ਹੈ।ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਪੁਲਿਸ ਪਟਿਆਲੇ ਅੰਦਰ ਆਏ ਦਿਨ ਅਪਣੇ ਹੀ ਭੈਣ ਭਰਾਵਾਂ ਦੀ ਛਿੱਲ ਉਧੇੜਦੀ ਦੇਖੀ ਜਾਂਦੀ ਹੈ,ਬਲਕਿ ਪੰਜਾਬ ਦੀ ਪੁਲਿਸ ਅਪਣੇ ਲੋਕਾਂ ਤੇ ਜੁਲਮ ਕਰਨ ਲਈ ਪੂਰੇ ਦੇਸ ਦੀ ਪੁਲਿਸ ਤੋ ਅੱਗੇ ਹੈ,ਜਦੋ ਸਰਕਾਰ ਦੀ ਸਹਿਮਤੀ ਹੋਵੇ,ਫਿਰ ਪੁਲਿਸ ਭਾਵੇਂ ਕਿਸੇ ਵੀ ਸੂਬੇ ਦੀ ਹੋਵੇ,ਅਪਣੀ ਬਰਦੀ ਦਾ ਅਸਰ ਮਹਿਸੂਸ ਕਰਵਾ ਕੇ ਹੀ ਰਹਿੰਦੀ ਹੈ।ਹਰਿਆਣੇ ਦੇ ਟੋਲ ਪਲਾਜੇ ਤੇ ਜਿਹੜੇ ਪੁਲਿਸ ਇੰਸਪੈਕਟਰ ਕਿਸਾਨਾਂ ਤੇ ਜੁਲਮ ਕਰਦੇ ਦਿਖਾਏ ਗਏ ਹਨ,ਉਹ ਬਹੁਤ ਛੋਟੇ ਮੁਹਰੇ ਸਨ,ਪਰ ਮਾਮਲਾ ਐਨਾ ਤੂਲ ਕਿਉਂ ਫੜ ਗਿਆ,ਇਹ ਚਰਚਾ ਦਾ ਵਿਸਾ ਹੈ।ਬਿਨਾ ਸੱਕ ਹਰਿਆਣਾ ਸਰਕਾਰ ਕਿਸਾਨ ਅੰਦੋਲਨ ਨੂੰ ਕਮਜੋਰ ਕਰਕੇ ਭਾਰਤੀ ਜਨਤਾ ਪਾਰਟੀ ਅਤੇ ਨਾਗਪੁਰ ਦੀ ਖੁਸੀ ਚ ਵਾਧਾ ਕਰਨ ਦੀਆਂ ਕੋਸਸਿਾਂ ਵਿੱਚ ਲਗਾਤਾਰ ਲੱਗੀ ਰਹਿੰਦੀ ਹੈ,ਇਹਦੇ ਲਈ ਭਾਂਵੇਂ ਉਹਨਾਂ ਨੂੰ ਕਿਸਾਨਾਂ ਤੇ ਲਾਠੀਚਾਰਜ ਕਰਨਾ ਪਵੇ,ਜਾਂ ਕੋਈ ਹੋਰ ਵੀ ਜੁਲਮੀ ਰਾਹ ਅਖਤਿਆਰ ਕਰਨ ਪਵੇ,ਉਹਨਾਂ ਨੂੰ ਇਸ ਦਾ ਕੋਈ ਪਛਤਾਵਾ ਨਹੀ ਹੈ।ਬੀਤੇ ਦਿਨੀ ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਅਨਮੋਲ ਗਗਨ ਤੇ ਜਿਸਤਰਾਂ ਚੰਡੀਗੜ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਸੁੱਟੀਆਂ ਅਤੇ ਉਸ ਲੜਕੀ ਦੇ ਪੇਟ ਚ ਲੱਤਾਂ ਮਾਰਕੇ ਉਹਦੀ ਹਾਲਤ ਨਾਜੁਕ ਬਣਾ ਦਿੱਤੀ ਸੀ,ਇਹ ਵਰਤਾਰਾ ਵੀ ਹਰਿਆਣਾ ਸਰਕਾਰ ਨਾਲ ਮਿਲਦਾ ਜੁਲਦਾ ਇਸ ਕਰਕੇ ਹੈ, ਕਿਉਂਕਿ ਚੰਡੀਗੜ ਅਤੇ ਹਰਿਆਣੇ ਦੀ ਪੁਲਿਸ ਨੂੰ ਹੁਕਮ ਦੇਣ ਵਾਲੇ ਵੱਖੋ ਵੱਖ ਨਹੀ ਸਨ। ਹਰਿਆਣੇ ਦੀ ਭਾਜਪਾ ਸਰਕਾਰ ਦੀ ਪੁਲਿਸ ਜਬਰ ਦੇ ਪ੍ਰਤੀਕਰਮ ਵਿੱਚ ਕਿਸਾਨਾਂ ਵੱਲੋਂ ਭਾਜਪਾ ਨੇਤਾਵਾਂ ਨਾਲ ਕੀਤਾ ਜਾ ਰਿਹਾ ਹੈ ਵਿਹਾਰ ਜਾਂ ਦੁਰਵਿਹਾਰ ਕੋਈ ਹੈਰਾਨ ਕਰਨ ਵਾਲਾ ਨਹੀ ਹੈ,ਬਲਕਿ ਅਜਿਹਾ ਹੋਣਾ ਸੁਭਾਵਿਕ ਹੈ। ਅਜੇ ਤੱਕ ਇੱਕ ਗੱਲ ਸਕੂਨ ਦੇਣ ਵਾਲੀ ਇਹ ਹੈ ਕਿ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੇ ਲੱਖ ਯਤਨ ਕਰਨ ਦੇ ਬਾਵਜੂਦ ਵੀ ਕਿਸਾਨ ਹਿੰਸਕ ਨਹੀ ਹੋਏ।ਜਿਸਤਰਾਂ ਭਾਰਤੀ ਜਨਤਾ ਪਾਰਟੀ ਸਮੁੱਚੇ ਦੇਸ ਅੰਦਰ ਅੰਦੋਲਨਕਾਰੀਆਂ ਨਾਲ ਦੁਸਮਣੀ ਵਿੱਢ ਬੈਠੀ ਹੈ,ਉਹਦੇ ਤੋ ਜਾਪਦਾ ਹੈ ਕਿ ਕੇਂਦਰ ਸਰਕਾਰ ਜਰੂਰ ਕੋਈ ਮੰਦ ਭਾਵਨਾ ਕਿਸਾਨਾਂ ਪ੍ਰਤੀ ਪਾਲੀ ਬੈਠੀ ਹੈ,ਜਿਸ ਕਰਕੇ ਉਹਨਾਂ ਦਾ ਰਵੱਈਆਂ ਬੇਹੱਦ ਮਾੜਾ ਅਤੇ ਬੇਈਮਾਨੀ ਵਾਲਾ ਰਿਹਾ ਹੈ।ਤਿੰਨ ਕਾਲੇ ਕਿਸਾਨੀ ਕਨੂੰਨ ਰੱਦ ਨਾ ਕਰਨ ਪਿੱਛੇ ਕੀ ਮਜਬੂਰੀ ਹੈ, ਇਹਦੇ ਵਿੱਚ ਭਾਵੇਂ ਕਿਸੇ ਨੂੰ ਕੋਈ ਭੁਲੇਖਾ ਨਹੀ,ਕਿ ਅੱਧੇ ਤੋ ਵੱਧ ਮੁਲਕ ਦੀ ਜਾਇਦਾਦ ਅਤੇ ਕਾਰੋਬਾਰਾਂ ਤੇ ਕਬਜਾ ਕਰ ਚੁੱਕੇ ਅਡਾਨੀਆਂ ਅੰਬਾਨੀਆਂ ਦੀ ਘੁਰਕੀ ਕੇਂਦਰ ਦੀ ਮੋਦੀ ਸਰਕਾਰ ਦੇ ਗਲਤ ਫੈਸਲਿਆਂ ਤੇ ਸਹੀ ਪਵਾਉਣ ਲਈ ਮਜਬੂਤ ਕੈਬਨਿਟ ਦਾ ਕੰਮ ਕਰਦੀ ਹੈ। ਜਿਸਤਰਾਂ ਦੇ ਹਾਲਾਤ ਬਣਦੇ ਜਾ ਰਹੇ ਹਨ,ਉਹਨਾਂ ਤੋਂ ਜਾਪਦਾ ਹੈ ਕਿ ਇਹ ਭਾਰਤ ਦੀ ਲੋਕ ਤੰਤਰਿਕ ਸਰਕਾਰ ਨਹੀ ਹੈ,ਬਲਕਿ ਇਹ ਤਾਨਾਸਾਹੀ ਵੱਲ ਵਧ ਰਿਹਾ ਉਹ ਭਾਰਤ ਹੈ,ਜਿਸ ਨੂੰ ਨਾਮ ਤਾਂ ਭਾਵੇਂ ਰਾਮ ਰਾਜ ਦਾ ਦਿੱਤਾ ਜਾਵੇਗਾ,ਪਰ ਕੰਮ ਕਰਨ ਦੇ ਢੰਗ ਹਿਟਲਰਸਾਹੀ ਹੋਣਗੇ,ਜਿਹਾ ਕਿ ਕਿਸਾਨੀ ਅੰਦੋਲਨ ਦੌਰਾਨ ਦੇਖਿਆ ਜਾ ਰਿਹਾ ਹੈ।ਇਹ ਰਾਮਰਾਜ ਦੇ ਸੰਸਥਾਪਕਾਂ ਵੱਲੋਂ ਦੇਸ ਦੇ ਬਹੁ ਗਿਣਤੀ ਹਿੰਦੂ ਭਾਈਚਾਰੇ ਨੂੰ ਸਿਰਫ ਤੇ ਸਿਰਫ ਬਰਗਲਾ ਕੇ ਵਰਤਿਆ ਜਾ ਰਿਹਾ ਹੈ,ਜਦੋ ਕਿ ਇਸ ਤਨਾਸਾਹੀ ਰਾਮ ਰਾਜ ਦੀ ਡੋਰ ਤਾਂ ਕੁੱਝ ਮੁੱਠੀਭਰ ਸਰਮਾਏਦਾਰ ਘਰਾਣਿਆਂ ਦੇ ਹੱਥ ਵਿੱਚ ਹੀ ਰਹੇਗੀ,ਜਿਹੜੇ ਇੱਕ ਸੌ ਚਾਲੀ ਕਰੋੜ ਲੋਕਾਂ ਦੀ ਹੋਣੀ ਦੇ ਮਾਲਕ ਹੋਣਗੇ। ਦੇਸ ਦੀ ਕਿਸਾਨੀ ਤੇ ਤਿੰਨ ਕਾਲੇ ਕਨੂੰਨਾਂ ਦਾ ਚਲਾਇਆ ਕੁਹਾੜਾ ਭਾਜਪਾ ਅਤੇ ਕੱਟੜ ਨਾਗਪੁਰੀ ਸੰਸਥਾ ਦਾ ਤਾਨਾਸਾਹੀ ਰਾਮ ਰਾਜ ਵੱਲ ਪੁੱਟਿਆ ਮੁਢਲਾ ਕਦਮ ਹੈ,ਜਿਸ ਨੇ ਇੱਕੋ ਕਦਮ ਚੱਲ ਕੇ ਇੱਕੋ ਝਟਕੇ ਨਾਲ ਕਰੋੜਾਂ ਲੋਕਾਂ ਨੂੰ ਅਡਾਨੀਆਂ ਅੰਬਾਨੀਆਂ ਵਰਗੇ ਕੁੱਝ ਕੁ ਘਰਾਣਿਆਂ ਦੇ ਘਸਿਆਰੇ ਬਨਣ ਲਈ ਮਜਬੂਰ ਕਰ ਦੇਣਾ ਸੀ,ਪਰ ਇਹ ਭਾਰਤੀ ਲੋਕਾਂ ਦੀ ਖੁਸ ਕਿਸਮਤੀ ਹੈ ਕਿ ਦੇਸ ਦੇ ਕਿਸਾਨ ਮਜਦੂਰ ਨੇ ਪਹਿਲੀ ਵਾਰ ਇਹ ਸਿੱਦਤ ਨਾਲ ਮਹਿਸੂਸ ਕੀਤਾ ਕਿ ਹੁਣ ਅਪਣੀ ਹੋਂਦ ਨੂੰ ਬਚਾਉਣ ਲਈ  ਫੈਸਲਾਕੁਲ ਲੜਾਈ ਲੜਨੀ ਹੀ ਪਵੇਗੀ,ਸੋ ਕਿਸਾਨਾਂ ਮਜਦੂਰਾਂ ਦੀ ਏਕਤਾ ਨੇ ਕੇਂਦਰੀ ਤਾਕਤਾਂ ਦੇ ਭੈੜੇ ਮਨਸੂਬਿਆਂ ਨੂੰ ਇੱਕ ਵਾਰੀ ਠੱਲ ਦਿੱਤਾ ਹੈ,ਪਰ ਇਹ ਖਤਰਾ ਓਨੀ ਦੇਰ ਸਿਰ ਤੇ ਮੰਡਰਾਉਂਦਾ ਰਹੇਗਾ,ਜਿੰਨੀ ਦੇਰ ਕੇਂਦਰ ਸਰਕਾਰ ਦੇ ਨੱਕ ਚ ਦਮ ਕਰਕੇ ਇਹ ਕਨੂੰਨ ਰੱਦ ਨਹੀ ਕਰਵਾਏ ਜਾਂਦੇ।ਇਹੋ ਕਾਰਨ ਹੈ ਕਿ ਕਦੇ ਕੇਂਦਰ ਜਬਰ ਜੁਲਮ ਨਾਲ ਇਸ ਅੰਦੋਲਨ ਨੂੰ ਖਤਮ ਕਰਨ ਦੀ ਚਾਲ ਖੇਡਦਾ ਹੈ,ਕਦੇ ਫਿਰਕੂ ਪੱਤਾ ਖੇਡਿਆ ਜਾਂਦਾ ਹੈ,ਪਰ ਇਸ ਦੇ ਬਾਵਜੂਦ ਨਾ ਹੀ ਕੇਂਦਰ ਪੂਰੀ ਤਰਾਂ ਸਫਲ ਹੋ ਸਕਿਆ ਹੈ ਅਤੇ ਨਾ ਹੀ ਕਿਸਾਨੀ ਅੰਦੋਲਨ ਨੂੰ ਚਲਾ ਰਹੀ ਕਿਸਾਨੀ ਲੀਡਰਸ਼ਿਪ ਪੂਰੀ ਯੋਗਤਾ ਸਿੱਧ ਕਰ ਸਕੀ ਹੈ।ਜੇਕਰ ਕਿਸਾਨ ਆਗੂਆਂ ਦਿ੍ਰੜਤਾ ਦੀ ਘਾਟ ਨਾ ਹੁੰਦੀ,ਤਾਂ ਸਾਇਦ ਨਾ ਹੀ ਪਹਿਲਾਂ 26 ਜਨਵਰੀ ਵਾਲੀ ਸਰਕਾਰ ਦੀ ਸਾਜਿਸ ਸਫਲ ਹੋ ਸਕਦੀ ਸੀ ਅਤੇ ਨਾ ਹੀ ਹਰਿਆਣੇ ਦੀ ਖੱਟਰ ਸਰਕਾਰ ਕਿਸਾਨਾਂ ਤੇ ਜੁਲਮ ਕਰਨ ਦੀ ਹਿੰਮਤ ਕਰ ਸਕਦੀ ਸੀ।ਸੋ ਹਰਿਆਣੇ ਵਰਗੀਆਂ  ਜੁਲਮੀ ਘਟਨਾਵਾਂ ਤੇ ਨਸਲੀ ਲੜਾਈ ਵਾਲੇ ਰਾਹ ਤੁਰਨ ਤੋ ਗੁਰੇਜ ਕਰਦੇ ਹੋਏ ਆਪਾ ਪੜਚੋਲ ਕਰਨ ਦੀ ਵੀ ਵੱਡੀ ਲੋੜ ਹੈ। ਪਿਛਲੇ ਦਿਨਾਂ ਚ ਕਿਸਾਨ ਆਗੂਆਂ ਦੇ ਆਪ ਹੁਦਰੇ ਬਿਆਨਾਂ ਨੇ ਅੰਦੋਲਨ ਨੂੰ ਭਾਰੀ ਢਾਹ ਲਾਈ ਹੈ,ਜਿਸ ਨੇ ਕੇਂਦਰ ਅਤੇ ਹਰਿਆਣਾ ਸਰਕਾਰ ਦੇ ਹੌਸਲਿਆਂ ਚ ਵਾਧਾ ਕੀਤਾ ਹੈ।ਹਰਿਆਣੇ ਦੇ ਇੱਕ ਐਸ ਡੀ ਐਮ ਪੱਧਰ ਦੇ ਅਧਿਕਾਰੀ ਵੱਲੋਂ ਪੁਲਿਸ ਨੂੰ ਇਹ ਹੁਕਮ ਕਰਨਾ ਕਿ ਕਿਸਾਨਾਂ ਦੇ ਸਿਰ ਤੋੜ ਦਿਓ,ਇਹ ਸਰਕਾਰ ਦੇ ਹੌਸਲੇ ਵਧਣ ਦਾ ਪਰਮਾਣ ਹੈ,ਜਿਸ ਨੂੰ ਸਮਝਣ ਦੀ ਲੋੜ ਹੈ।ਕਿਸਾਨ ਆਗੂਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਿਸਾਨੀ ਅੰਦੋਲਨ ਦੀ ਜਿੱਤ ਉਹਨਾਂ ਦੇ ਸਟੇਜ ਤੋ ਦਿੱਤੇ ਭਾਸਨਾਂ ਨਾਲ ਨਹੀ ,ਬਲਕਿ ਲੋਕ ਏਕਤਾ ਨਾਲ ਹੋਵੇਗੀ।ਜਿੰਨੀ ਜਲਦੀ ਕਿਸਾਨ ਆਗੂ ਇਹ ਕੌੜੇ ਸੱਚ ਨੂੰ ਪ੍ਰਵਾਨ ਕਰ ਲੈਣਗੇ,ਓਨਾ ਹੀ  ਅੰਦੋਲਨ ਦੀ ਸਫਲਤਾ ਲਈ ਬਿਹਤਰ ਹੋਵੇਗਾ।

 ਬਘੇਲ ਸਿੰਘ ਧਾਲੀਵਾਲ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ