Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਪੁਸਤਕ ਰੀਵਿਊ (ਮੇਰੇ ਗੀਤ)

September 03, 2021 11:26 PM
ਪੁਸਤਕ ਰੀਵਿਊ (ਮੇਰੇ ਗੀਤ)
 
ਬਲਵਿੰਦਰ ਸਿੰਘ ਸੋਢੀ ਪੰਜਾਬ ਦੇ ਮੀਰਹੇੜ੍ਹੀ (ਧੂਰੀ) ਦੇ ਵਸਨੀਕ ਤੇ ਇਸ ਸਮੇਂ ਦਿੱਲੀ ਸ਼ਕੂਰ ਬਸਤੀ ਰਹਿਣ ਵਾਲੇ,ਠੇਠ ਪੰਜਾਬੀ ਵਿੱਚ ਲਿਖਣ ਵਾਲੇ ਪ੍ਰੋੜ੍ਹ ਲੇਖਕ ਨੇ। ਇਸੇ ਕਲਮ ਤੋਂ ਪਹਿਲਾਂ ਹਾਸਰਸ,ਨਾਵਲ,ਨਾਟਕ, ਕਹਾਣੀ ਸੰਗ੍ਰਹਿ ਅਤੇ ਗੀਤਾਂ ਦੀਆਂ ਬਹੁਤ ਸਾਰੀਆਂ ਪੁਸਤਕਾਂ ਮਾਰਕੀਟ ਵਿੱਚ ਆ ਚੁੱਕੀਆਂ ਨੇ। ਪਿਛਲੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਵਿਖੇ ਰਲਾਇੰਸ ਕਲੱਬ ਵੱਲੋਂ ਇਨ੍ਹਾਂ ਦੀ ਇਹ ਪੁਸਤਕ (ਮੇਰੇ ਗੀਤ)ਸਿਟੀ ਹੋਟਲ ਵਿੱਚ ਰਲੀਜ਼ ਕੀਤੀ ਗਈ, ਜਿਥੇ ਦਾਸ ਨੂੰ ਵੀ ਜਾਣ ਦਾ ਸੁਭਾਗ ਪ੍ਰਾਪਤ ਹੋਇਆ।
      ਇਸ ਪੁਸਤਕ ਨੂੰ ਪੜ੍ਹਨ ਤੋਂ ਬਾਅਦ ਹੀ ਪਤਾ ਲੱਗਿਆ ਕਿ ਸੋਢੀ ਸਾਹਿਬ ਬੇਸ਼ੱਕ ਕਾਫੀ ਸਮੇਂ ਤੋਂ ਦਿੱਲੀ ਮਹਾਂ ਨਗਰ ਵਿਖੇ ਰਹਿ ਰਹੇ ਹਨ,ਪਰ ਮਾਂ ਬੋਲੀ ਪੰਜਾਬੀ ਪ੍ਰਤੀ ਅਤੇ ਪੰਜਾਬ ਪ੍ਰਤੀ ਓਹਨਾਂ ਦੇ ਦਿਲ ਵਿੱਚ ਕਿੰਨਾ ਕੁ ਸਤਿਕਾਰ ਪਿਆਰ ਹੈ।ਇਸ ਪੁਸਤਕ ਵਿਚ ਓਹਨਾਂ ਨੇ ਹਰ ਇੱਕ ਵਿਸੇ ਨੂੰ ਛੋਹਿਆ ਹੈ ਤੇ ਬਾਖ਼ੂਬੀ ਵਧੀਆ ਸ਼ਬਦਾਵਲੀ ਨਾਲ ਨੇਪਰੇ ਚਾੜ੍ਹਿਆ ਤੇ ਹਰ ਇਕ ਰਚਨਾ ਨੂੰ ਪਾਠਕ ਵਰਗ ਨੂੰ ਸੁਹਜਮਈ ਤਰੀਕੇ ਨਾਲ ਸਮਝਾਉਣ ਦੀ ਪੂਰੀ ਸ਼ਿੱਦਤ ਨਾਲ ਕੋਸ਼ਿਸ਼ ਕੀਤੀ ਹੈ।  ਓਹਨਾਂ ਦੇ ਲਿਖਣ ਤਰੀਕੇ ਵਿੱਚ ਅੰਤਾਂ ਦੀ ਰਵਾਨਗੀ ਹੈ ਜਿਸ ਨਾਲ ਇਹ ਪੁਸਤਕ ਪਾਠਕ ਵਰਗ ਨੂੰ ਆਪਣੇ ਨਾਲ ਤੋਰਨ ਦੇ ਸਮਰੱਥ ਹੈ। ਸਮਾਜਿਕ ਰਿਸ਼ਤਿਆਂ ਦੀ ਤਰਜਮਾਨੀ ਕਰਦੀ ਇਸ ਪੁਸਤਕ ਵਿਚ ਓਹਨਾਂ ਨੇ ਅਜੋਕੇ ਫੈਸ਼ਨ,ਰਸਮ ਰਿਵਾਜ, ਸਾਡੇ ਪੁਰਾਤਨ ਕਿਸਿਆਂ ਚੋਂ ਸੋਹਣੀ ਮਹੀਂਵਾਲ ਦੀ ਗੱਲ ਬਾਤ ਬਾਖੂਬੀ ਪੇਸ਼ ਕੀਤੀ ਹੈ,ਨਾਲ ਦੀ ਨਾਲ ਹੀ ਮਾਵਾਂ, ਪਾਣੀ ਦੀ ਬਰਬਾਦੀ ਮਾਂ ਬੋਲੀ ਪੰਜਾਬੀ, ਸੱਭਿਆਚਾਰ, ਫੇਸਬੁੱਕ, ਲੱਗੀ ਨਜ਼ਰ ਪੰਜਾਬ ਨੂੰ,ਚਿੱਟਾ, ਧੀਆਂ,ਬੰਦਗੀ ਵਰਗੇ ਅਹਿਮ ਵਿਸ਼ਿਆਂ ਨੂੰ ਗੀਤਾਂ ਕਵਿਤਾਵਾਂ ਰਾਹੀਂ ਪਾਠਕਾਂ ਤੱਕ ਪੁੱਜਦਾ ਕਰਨ ਦੀ ਬਹੁਤ ਵਧੀਆ ਪਿਰਤ ਪਾਈ ਹੈ, ਓਥੇ ਹੀ ਮੌਜੂਦਾ ਸਥਿਤੀ (ਕਰੋਨਾ) ਨੂੰ ਵੀ ਗੀਤ ਰਾਹੀਂ ਬਾਖੂਬੀ ਚਿਤਵਿਆ ਹੈ।ਨਾਲ ਦੀ ਨਾਲ ਹੀ ਸੋਢੀ ਸਾਹਿਬ ਜੀ ਨੇ ਆਪਣੇ ਪਿੰਡ ਦੇ ਹਾਲਾਤਾਂ ਰਾਹੀਂ ਪੂਰੇ ਪੰਜਾਬ ਦੇ ਪੁਰਾਤਨ ਰਸਮਾਂ ਰੀਤਾਂ ਅਤੇ ਰਿਵਾਜਾਂ ਨੂੰ ਪਾਠਕਾਂ ਦੇ ਸਨਮੁੱਖ ਕੀਤਾ ਹੈ।
      ਪੁਸਤਕ ਰਲੀਜ਼ ਸਮਾਰੋਹ ਵਿਚ ਓਹਨਾਂ ਨੇ ਜਿਥੇ ਆਪਣੀਆਂ ਆਈਆਂ ਪੁਸਤਕਾਂ ਦੀ ਗੱਲ ਕੀਤੀ ਓਥੇ ਓਹਨਾਂ ਨੇ ਪੰਜਾਬ ਵਿੱਚ ਆਉਣ ਵਾਲੇ ਸਮੇਂ ਵਿੱਚ ਪਾਣੀ ਦੀ ਆ ਰਹੀ ਗੰਭੀਰ ਸਮੱਸਿਆ ਅਤੇ  ਪਾਣੀ ਦੀ ਹੁਣੇ ਤੋਂ ਹੀ ਸੰਭਾਲ ਕਰਨ ਲਈ ਵੀ ਅਗਾਊਂ ਸੁਚੇਤ ਕੀਤਾ। ਆਪਣੀਆਂ ਲਿਖੀਆਂ ਰਚਨਾਵਾਂ ਵਿਚੋਂ ਕਿਹੜੇ ਕਿਹੜੇ ਗਾਇਕਾਂ ਨੇ ਓਹਨਾਂ ਦੇ ਲਿਖੇ ਗੀਤਾਂ ਨੂੰ ਆਵਾਜ਼ ਦਿੱਤੀ ਓਹਨਾਂ ਦਾ ਜ਼ਿਕਰ ਵੀ ਕੀਤਾ।
       ਅੰਟੀ ਅੰਕਲ, ਮਾਵਾਂ, ਫਟੀਆਂ ਜੀਨਾਂ, ਗਰੀਬਾਂ ਦੇ ਦਾਅਵੇ, ਕਰੋਨਾ ਮਹਾਂਮਾਰੀ,ਦੁਆ,ਮੇਹਰ ਕਰ,ਗੱਡੇ ਦੇ ਝੂਟੇ ਦਰਵਾਜਾ, ਪਿੰਡ ਦੀ ਘੁਲਾੜੀ,ਕੂੰਡਾ ਸੋਟਾ,ਧਰਤੀ ਮਾਂ ,ਦਿੱਲੀ ਵਿਚ ਆਉਣ ਦੀ ਰੀਝ, ਤਰਲੇ ਗੱਲ ਕੀ ਹਰ ਇੱਕ ਰਚਨਾ ਹੀ ਆਪਣੇ ਆਪ ਵਿੱਚ ਇੱਕ ਸੰਦੇਸ਼ ਦਿੰਦੀ ਹੈ। ਨਿਰੋਲ ਠੇਠ ਪੰਜਾਬੀ ਦੀ ਸ਼ਬਦਾਵਲੀ ਨਾਲ ਸ਼ਿੰਗਾਰੀ ਹੋਈ ਇਹ ਪੁਸਤਕ ਵਾਰ ਵਾਰ ਪੜ੍ਹਨ ਨੂੰ ਦਿਲ ਕਰਦਾ ਹੈ।
       ਮੁੱਖ ਬੰਧ ਵਿਚ ਲੋਕ ਗਾਇਕ ਸੁਖਵਿੰਦਰ ਨਾਰੰਗ, ਗੁਰਪ੍ਰੀਤ ਗਰੇਵਾਲ, ਦਵਿੰਦਰ ਕੁਮਾਰ ਸ਼ਰਮਾ, ਜਰਨੈਲ ਸਿੰਘ ਸੰਧੂ, ਜਸਪਾਲ ਸਿੰਘ ਰਾਜੂ ਅਤੇ ਡੈਨੀਅਲ ਮਾਂਗਟ ਨੇ ਇਸ ਪੁਸਤਕ ਬਾਬਤ ਅਤੇ ਸੋਢੀ ਸਾਹਿਬ ਜੀ ਦੀ ਨਿਵੇਕਲੀ ਲਿਖਣ ਸ਼ੈਲੀ ਬਾਰੇ ਖੁੱਲ੍ਹ ਕੇ ਜੋ ਵਿਚਾਰ ਲਿਖੇ ਹਨ ਓਹ ਪੁਸਤਕ ਨੂੰ ਹੋਰ ਵੀ ਚਾਰ ਚੰਨ ਲਾਉਂਦੇ ਹਨ ਅਤੇ ਪੁਸਤਕ ਨੂੰ ਪੜ੍ਹਨ ਲਈ ਪਾਠਕਾਂ/ਨੂੰ ਪ੍ਰੇਰਰਣ ਲਈ ਸੋਨੇ ਤੇ ਸੁਹਾਗੇ ਵਾਲਾ ਕੰਮ ਕਰਨ ਵਿੱਚ ਸਮਰੱਥ ਹਨ।
      ਦਾਸ ਨੇ ਇਹ ਸਾਰੀ ਪੁਸਤਕ ਪੜ੍ਹੀ ਹੈ ਅਤੇ ਇਸ ਵਿਚੋਂ ਕੁੱਝ ਕੁ ਗੀਤਾਂ ਨੂੰ ਆਪਣੀ ਆਵਾਜ਼ ਵਿੱਚ ਗਾ ਕੇ ਯੂ ਟਿਊਬ ਤੇ ਪਾਉਣ ਲਈ ਵੀ ਕੋਸ਼ਿਸ਼ ਰਹੇਗੀ। ਪਾਠਕ ਵਰਗ ਨੂੰ ਇਹੋ ਜਿਹੀਆਂ ਪੁਸਤਕਾਂ ਜਿਨ੍ਹਾਂ ਵਿਚ ਕੋਈ ਸੰਦੇਸ਼ ਹੁੰਦਾ ਹੈ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ। ਸਾਹਿਤਕ ਹਲਕਿਆਂ ਵਿੱਚ ਇਸ ਪੁਸਤਕ ਨੂੰ ਜੀ ਆਇਆਂ ਕਹਿਣਾ ਵੀ ਬਣਦਾ ਹੈ।ਦਾਸ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਰਿਲਾਇੰਸ ਕਲੱਬ ਵੱਲੋਂ ਇਸ ਪੁਸਤਕ ਨੂੰ ਰਲੀਜ਼ ਕਰਨ ਤੇ ਸਮੁੱਚੇ ਕਲੱਬ ਮੈਂਬਰਾਂ ਨੂੰ ਅਤੇ ਬਲਵਿੰਦਰ ਸਿੰਘ ਸੋਢੀ ਸਾਹਿਬ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ।
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
 
ਲੇਖਕ: ਬਲਵਿੰਦਰ ਸਿੰਘ ਸੋਢੀ (ਮੀਰਹੇੜ੍ਹੀ)
ਪ੍ਰਕਾਸ਼ਕ:ਮੰਨਤ ਤਨਵ ਪਰਮੀਤ ਪ੍ਰਕਾਸ਼ਨ ਰਿਸ਼ੀ ਨਗਰ-ਸ਼ਕੂਰ ਬਸਤੀ ਨਵੀਂ ਦਿੱਲੀ
ਪੇਜ: ਇੱਕ ਸੌ ਅਠਾਰਾਂ,ਕੀਮਤ:ਦੋ ਸੌ ਰੁਪਏ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ