Saturday, April 20, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਸੁਰੀਲਾ ਫਨਕਾਰ ਪੰਜਾਬੀ ਗਾਇਕ ਤੇ ਗੀਤਕਾਰ : ਮੀਤ ਮਨੀ

September 02, 2021 11:49 PM

ਸੁਰੀਲਾ ਫਨਕਾਰ ਪੰਜਾਬੀ ਗਾਇਕ ਤੇ ਗੀਤਕਾਰ : ਮੀਤ ਮਨੀ





ਪੰਜਾਬੀ ਸੰਗੀਤ ਇੰਡਸਟਰੀ ‘ਚ  ਨਵੇਂ-ਨਵੇਂ ਚਿਹਰੇ ਆਪਣੀ ਕਲਾ ਦੇ ਜੌਹਰ ਦਿਖਾ ਕੇ ਵੱਖਰੀ ਪਹਿਚਾਣ ਹਾਸਲ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਅਜਿਹਾ ਹੀ ਫਨਕਾਰ ਆਪਣੇ ਹੁਨਰ ਦੇ ਦਮ ਤੇ ਗਾਇਕੀ ਦੇ ਪਿੜ ਵਿੱਚ ਆਪਣੀ ਭੂਮਿਕਾ ਨਿਭਾਉਣ ਲੱਗਾ ਹੋਇਆ ਹੈ ਜੋ ਆਪਣੇ ਗੀਤ ਬੇਸ਼ਰਮ ਨੂੰ ਲੈ ਕੇ ਚਰਚਾ ਵਿੱਚ ਆਇਆ ਸੀ ਉਹ ਫਨਕਾਰ ਹੈ ਮੀਤ ਮਨੀ ।
ਮੀਤ ਮਨੀ ਦਾ ਜਨਮ ਹਲਕਾ ਦਿੜ੍ਹਬਾ ਦੇ ਪਿੰਡ ਛਾਜਲੀ ਵਿਖੇ ਪਿਤਾ ਕ੍ਰਿਪਾਲ ਸਿੰਘ ਤੇ ਮਾਤਾ ਮਲਕੀਤ ਕੌਰ ਦੀ ਕੁੱਖੋਂ 1986
ਵਿੱਚ ਹੋਇਆ। ਮੀਤ ਮਨੀ ਦਾ ਦਸਵੀਂ ਦੀ ਪੜ੍ਹਾਈ ਦੌਰਾਨ ਸੰਗੀਤ ਨਾਲ ਚੰਗਾ ਮੋਹ ਪੈ ਗਿਆ ਸੀ। ਗੀਤ ਲਿਖਣ ਦੀ ਚੇਟਕ ਇਸ ਨੂੰ ਪ੍ਰਸਿੱਧ ਗੀਤਕਾਰ ਅਨਪੜ੍ਹ ਆਸੀ, ਦੇਵ ਥਰੀਕੇ ਵਾਲਾ, ਗਿੱਲ ਅਕੋਈ ਵਾਲਾ, ਗੁਰਨਾਮ ਗਾਮਾ ਦੇ ਲਿਖੇ ਗੀਤਾਂ ਨੂੰ ਸੁਣਕੇ ਲੱਗ ਪਈ।ਇਸ ਦੀ ਕਲਮ ਤੋਂ ਲਿਖੇ ਗੀਤਾਂ ਨੂੰ ਗਾਇਕ ਸਰਬਜੀਤ ਸਿੱਧੂ, ਮਨਪ੍ਰੀਤ ਮਾਣਾ, ਸੁਰਿੰਦਰ ਸੋਹੀ, ਤਰਸੇਮ ਰਾਹੀਂ, ਮਿਸ ਪ੍ਰੀਤ ਪਾਤੜਾਂ ਅਤੇ ਮਕਬੂਲ ਗਾਇਕ ਮਿੰਟੂ ਧੂਰੀ ਦੀ ਅਵਾਜ ਵਿੱਚ ਰਿਕਾਰਡ ਹੋਏ।
ਪ੍ਰਸਿੱਧ ਗਾਇਕ ਮਿੰਟੂ ਧੂਰੀ ਦੀ ਅਵਾਜ ਵਿੱਚ ਰਿਕਾਰਡ ਗੀਤ 'ਬੇਵਫਾ' ਕਾਫੀ ਮਕਬੂਲ ਹੋਇਆ।
ਇਸ ਗੀਤ ਦੀ ਪ੍ਰਸਿੱਧੀ ਪ੍ਰਾਪਤ ਹੋਣ ਤੇ ਇਸ ਨੇ ਅਖਾੜਿਆਂ ਦੇ
ਬਾਦਸ਼ਾਹ ਤੇ ਬੁਲੰਦ ਅਵਾਜ ਦੇ ਮਾਲਕ ਜਨਾਬ ਲਾਭ ਹੀਰਾ ਅਤੇ ਪੰਜਾਬੀ ਗਾਇਕਾਂ ਸਤਵਿੰਦਰ ਬਿੱਟੀ ਤੱਕ ਪਹੁੰਚ ਕੀਤੀ।
ਪਰ ਇਸ ਦੇ ਲਿਖੇ ਗੀਤਾਂ ਨੂੰ ਏਹ ਕਹਿ ਕੇ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਸਾਡੇ ਕੋਲ ਪਹਿਲਾਂ ਹੀ ਗੀਤਾਂ ਦਾ ਮਸਾਲਾ ਬਹੁਤ ਪਿਆ ਹੈ। ਜਿਸ ਤੋਂ ਬਾਅਦ ਇਸ ਨੇ ਗਾਇਕੀ ਦੇ ਪਿੜ ਵਿੱਚ ਆਉਣ ਦੀ ਥਾਣ ਲਈ ਅਤੇ ਆਪਣਾ ਉਸਤਾਦ ਜੋਗਾ ਲਹਿਰਾ ਨੂੰ ਧਾਰ ਕੇ ਰਿਆਜ ਕਰਨਾ ਸ਼ੁਰੂ ਕਰ ਦਿੱਤਾ।
ਰਿਆਜ ਕਰਨ ਦੌਰਾਨ ਇਸ ਨੇ ਪਹਿਲਾ ਹੀ ਧਾਰਮਿਕ ਮਾਤਾ ਦੀ ਭੇਟ 'ਤੇਰੇ ਨਾਮ ਦਾ ਨਸ਼ਾ' ਆਪਣੀ ਅਵਾਜ ਵਿੱਚ ਰਿਕਾਰਡ
ਕਰਵਾਈ ਜਿਸ ਨੂੰ ਸਰੋਤਿਆਂ ਨੇ ਪਸੰਦ ਕੀਤਾ।
ਫਿਰ ਤੋਂ ਇਸ ਬਾਅਦ ਸਿੰਗਲ ਟਰੈਕ ਮੇਰੀ ਅਰਥੀ, ਦਿਵਾਲੀ,
ਬੇਸ਼ਰਮ ਗੀਤ ਆਪਣੀ ਅਵਾਜ ਰਿਕਾਰਡ ਕਰਵਾ ਕੇ ਸਰੋਤਿਆਂ ਦੀ ਝੋਲੀ ਪਾਏ ਜਿਨ੍ਹਾਂ ਨੂੰ ਯੂ ਟਿਊਬ ਤੇ ਬੇਹੱਦ ਪਸੰਦ ਕੀਤਾ ਗਿਆ।
ਸੋਲੋ ਗੀਤ ਦਰਸ਼ਕਾਂ ਦੀ ਝੋਲੀ ਪਾਉਣ ਤੋਂ ਬਾਅਦ ਦੋਗਾਣਾ ਗੀਤ
'ਵੀਹ ਲੱਖ' ਪੰਜਾਬੀ ਗਾਇਕਾਂ ਦਿਲਪ੍ਰੀਤ ਅਟਵਾਲ ਨਾਲ
ਰਿਕਾਰਡ ਕਰਵਾਇਆ ਜੋ ਕਾਫੀ ਮਕਬੂਲ ਹੋਇਆ।
ਗਾਇਕੀ ਦੇ ਖੇਤਰ ਵਿੱਚ ਇਸ ਨੂੰ ਸਭ ਤੋਂ ਵੱਧ ਸਹਿਯੋਗ ਬਲਜਿੰਦਰ ਸਿੰਘ, ਲਖਵਿੰਦਰ ਲੱਖੀ, ਬਲੀ ਖਾਨ, ਜਗਦੀਪ
ਧਾਲੀਵਾਲ ਤੋਂ ਇਲਾਵਾ ਇਸ ਦਾ ਭਰਾ ਬਲਜੀਤ ਸਿੰਘ ਕਰ ਰਹੇ ਹਨ। ਅੱਜ-ਕੱਲ੍ਹ ਇਹੇ 'ਸਾਵਲੇ ਯੇ ਰੰਗ ਦੀ ਕੁੜੀ' ਗੀਤ ਦੀ ਤਿਆਰੀ ਵਿੱਚ ਲੱਗਾ ਹੋਇਆ ਹੈ ਜਿਸ ਦੀ ਵੀਡੀਓ ਰਾਹੀਂ ਜਲਦ ਦਰਸ਼ਕਾਂ ਦੇ ਰੂਬਰੂ ਹੋਵੇਗਾ। ਸੋਸ਼ਲ ਮੀਡੀਆ ਤੇ ਚਰਚਿਤ ਗਾਇਕ ਗੁਲਜਾਰ ਖਾਨ ਦੀ ਅਵਾਜ ਵਿੱਚ ਇਸ ਦਾ ਲਿਖਿਆ ਗੀਤ 'ਬਾਰੂਦ' ਜਲਦ ਸ਼ੋਸ਼ਲ ਮੀਡੀਆ ਦੀ ਸਾਈਟ ਯੂ ਟਿਊਬ ਤੇ ਸੁਣਨ ਨੂੰ ਮਿਲੇਗਾ।



ਪੇਸ਼ਕਸ਼ : ਕੁਲਵੰਤ ਛਾਜਲੀ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ