Tuesday, September 21, 2021
24 Punjabi News World
Mobile No: + 31 6 39 55 2600
Email id: hssandhu8@gmail.com

Article

17 ਸਤੰਬਰ ਨੂੰ ਹੋਵੇਗਾ ਬਲਾਕਬਸਟਰ ਪੰਜਾਬੀ ਫਿਲਮ ਪੁਆੜਾ ਦਾ ਪ੍ਰੀਮੀਅਰ ਜ਼ੀ 5‘ਤੇ

September 02, 2021 12:43 AM

 17 ਸਤੰਬਰ ਨੂੰ ਹੋਵੇਗਾ ਬਲਾਕਬਸਟਰ ਪੰਜਾਬੀ  ਫਿਲਮ ਪੁਆੜਾ ਦਾ ਪ੍ਰੀਮੀਅਰ ਜ਼ੀ 5‘ਤੇ   

 

ਪੰਜਾਬ ਦੀ ਪਸੰਦੀਦਾ ਆਨ-ਸਕ੍ਰੀਨ ਜੋੜੀ ਐਮੀ ਵਿਰਕ ਤੇ ਸੋਨਮ ਬਾਜਵਾ ਦਾ ਜਲਵਾ ਤੇ ਜਾਦੂ ਇਸ ਰੋਮਾਂਟਿਕ ਕਾਮੇਡੀ ਵਿੱਚ ਓਸੇ ਤਰਾਂ ਕਾਇਮ ਹੈ।ਇਸ ਫਿਲਮ ਦੀ ਸਫਲ ਥੀਏਟਰਿਕਲ ਰਿਲੀਜ਼ ਤੋਂ ਬਾਅਦ, ਪੰਜਾਬੀ ਦੇਸੀ ਰੋਮਕੋਮ ਪੁਆੜਾ 17 ਸਤੰਬਰ ਨੂੰ ਜ਼ੀ 5 'ਤੇ ਪ੍ਰੀਮੀਅਰ ਕਰਨ ਲਈ ਪੂਰੀ ਤਰਾਂ ਤਿਆਰ ਹੈ, ਜਿਸਦੇ ਨਾਲ ਪੰਜਾਬੀ ਫਿਲਮਾਂ ਦੇ ਸ਼ੌਕੀਨਾਂ ਨੂੰ ਇਸ ਫਿਲਮ ਦਾ ਆਨੰਦ ਮਾਨਣ ਦਾ ਮੁੜ ਮੌਕਾ ਮਿਲੇਗਾ।ਮਸ਼ਹੂਰ ਜੋੜੀ ਐਮੀ ਵਿਰਕ (ਜੱਗੀ) ਅਤੇ ਸੋਨਮ ਬਾਜਵਾ (ਰੌਣਕ) ਆਪਣੀਆਂ ਸਫਲ ਫਿਲਮਾਂ ਤੋਂ ਬਾਅਦ, ਚੌਥੀ ਵਾਰ ਪੁਆੜਾ‘ਚ ਮੁੱਖ ਜੋੜੀ ਦੇ ਰੂਪ ਵਿੱਚ ਇਕੱਠੇ ਨਜ਼ਰ ਆ ਰਹੇ ਹਨ। ਰੁਪਿੰਦਰ ਸਿੰਘ ਚਾਹਲ ਦੁਆਰਾ ਨਿਰਦੇਸ਼ਿਤ, ਪੁਆੜਾ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਪਹਿਲੀ ਪੰਜਾਬੀ ਫਿਲਮ ਸੀ (12 ਅਗਸਤ) ਜਦੋਂ ਸਮਾਜਕ ਦੂਰੀਆਂ ਦੇ ਨਿਯਮਾਂ ਦੇ ਨਾਲ ਸਿਨੇਮਾਘਰਾਂ ਨੂੰ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ। ਪ੍ਰਦਰਸ਼ਨਾਂ ਅਤੇ ਹਾਸੇ ਨੇ ਪਹਿਲੇ ਹੀ ਦਿਨ ਬਾਕਸ-ਆਫਿਸ ਰਿਕਾਰਡ ਤੋੜ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ।ਇਸ ਜੋੜੀ ਤੋਂ ਇਲਾਵਾ ਇਸ ਫਿਲਮ ਵਿੱਚ ਹੋਰ ਵੀ ਕਈ ਪ੍ਰਤਿਭਾਸ਼ਾਲੀ ਸਹਾਇਕ ਕਲਾਕਾਰ ਹਨ ਜਿਵੇਂ ਕਿ ਹਰਦੀਪ ਗਿੱਲ, ਅਨੀਤਾ ਦੇਵਗਨ, ਸੁਖਵਿੰਦਰ ਚਾਹਲ, ਸੀਮਾ ਕੌਸ਼ਲ, ਨਿਸ਼ਾ ਬਾਨੋ, ਗੁਰਪ੍ਰੀਤ ਭੰਗੂ, ਪ੍ਰਕਾਸ਼ ਗੱਡੂ, ਹਨੀ ਮੱਟੂ ਅਤੇ ਮਿੰਟੂ ਕੱਪਾ।ਡਿਜੀਟਲ ਪ੍ਰੀਮੀਅਰ ਬਾਰੇ ਬੋਲਦੇ ਹੋਏ, ਮਨੀਸ਼ ਕਾਲੜਾ, ਚੀਫ ਬੁਜ਼ਿਨੈੱਸ ਅਫਸਰ, ਜ਼ੀ 5 ਇੰਡੀਆ ਨੇ ਕਿਹਾ, "ਅਸੀਂ ਥੀਏਟਰਿਕਲ ਬਲਾਕਬਸਟਰ ਫਿਲਮ ਪੁਆੜਾ ਦੇ ਪ੍ਰੀਮੀਅਰ ਦੀ ਜ਼ੀ 5 ‘ਤੇ ਉਡੀਕ ਕਰ ਰਹੇ ਹਾਂ। ਦਰਸ਼ਕਾਂ ਨੂੰ ਮਨੋਰੰਜਕ ਸਮਗਰੀ ਪ੍ਰਦਾਨ ਕਰਨ ਦੇ ਸਾਡੇ ਨਿਰੰਤਰ ਯਤਨਾਂ ਵਿੱਚ, ਇਹ ਫਿਲਮ ਸਾਨੂੰ ਮੌਕਾ ਦਿੰਦੀ ਹੈ । ਅਸੀਂ ਆਪਣੀ ਮੁਹਿੰਮ 'ਜ਼ੀ 5 ਰੱਜ ਕੇ ਵੇਖੋ' ਦੀ ਸ਼ੁਰੂਆਤ ਵੀ ਇਸ ਫਿਲਮ ਨਾਲ ਕਰਦੇ ਹਾਂ। ਪ੍ਰਸ਼ੰਸਕਾਂ ਨੇ ਇਸ ਨੂੰ ਸਿਨੇਮਾਘਰਾਂ ਵਿੱਚ ਵੇਖਣਾ ਪਸੰਦ ਕੀਤਾ ਅਤੇ ਜਿਨ੍ਹਾਂ ਨੇ ਇਹ ਫਿਲਮ ਅਜੇ ਤੱਕ ਨਹੀਂ ਦੇਖੀ, ਉਹ 17 ਸਤੰਬਰ ਨੂੰ ਇਸਨੂੰ ਦੇਖ ਸਕਦੇ ਹਨ ਜ਼ੀ 5 'ਤੇ।ਸੋਨਮ ਬਾਜਵਾ ਨੇ ਕਿਹਾ, "ਅਜਿਹੀ ਫਿਲਮ ਨਾਲ ਜੁੜਨਾ ਬਹੁਤ ਹੀ ਸੰਤੁਸ਼ਟੀਜਨਕ ਅਹਿਸਾਸ ਹੈ ਜੋ ਪੰਜਾਬੀ ਸਿਨੇਮਾ ਪ੍ਰੇਮੀਆਂ ਦੇ ਚਿਹਰਿਆਂ‘ਤੇ ਮੁਸਕਰਾਹਟ ਲਿਆਉਂਦੀ ਹੈ, ਜੋ ਮਹਾਂਮਾਰੀ ਦੇ ਕਾਰਨ ਇੰਨੇ ਲੰਮੇ ਸਮੇਂ ਤੋਂ ਉਨ੍ਹਾਂ ਦੇ ਚਿਹਰੇ  ਤੋਂ ਅਲੱਗ ਸੀ । ਫਿਲਮ ਦੀ ਸਫਲਤਾ ਤੋਂ ਸੱਚਮੁੱਚ ਖੁਸ਼ ਹਾਂ ਅਤੇ 17 ਸਤੰਬਰ ਨੂੰ ਡਿਜੀਟਲ ਪ੍ਰੀਮੀਅਰ ਯਕੀਨੀ ਬਣਾਏਗਾ ਕਿ ਪੁਆੜਾ ਦੀ ਪਹੁੰਚ ਹੋਰ ਕਈ ਗੁਣਾ ਵੱਧ ਗਈ ਹੈ । ਨਿਰਦੇਸ਼ਕ ਰੁਪਿੰਦਰ ਸਿੰਘ ਚਾਹਲ ਨੇ ਕਿਹਾ, " ਪੁਆੜਾ ਦੀ ਥੀਏਟਰਿਕ ਸਫਲਤਾ ਅਤੇ ਬਾਅਦ ਵਿੱਚ 17 ਸਤੰਬਰ ਨੂੰ ਜ਼ੀ 5 'ਤੇ ਪ੍ਰੀਮੀਅਰ ਦੇ ਨਾਲ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਲੋਕ ਸਿਨੇਮਾਘਰਾਂ ਵਿੱਚ ਜਾਣ ਤੋਂ ਖੁੰਝ ਗਏ ਹਨ, ਉਹ ਹੁਣ ਆਪਣੇ ਨਿੱਜੀ ਘਰੇਲੂ ਉਪਕਰਣਾਂ 'ਤੇ ਇਸ ਫਿਲਮ ਦਾ ਅਨੰਦ ਲੈ ਸਕਦੇ ਹਨ।

Have something to say? Post your comment