Tuesday, September 21, 2021
24 Punjabi News World
Mobile No: + 31 6 39 55 2600
Email id: hssandhu8@gmail.com

Article

ਅਧਿਆਪਕਾ ਤੇ ਸਮਾਜ ਸੇਵਿਕਾ- ਸੰਜਨਾ ਹਾਂਡਾ

September 02, 2021 12:20 AM
ਅਧਿਆਪਕਾ ਤੇ  ਸਮਾਜ ਸੇਵਿਕਾ- ਸੰਜਨਾ ਹਾਂਡਾ 
----------------------------------------------
ਜ਼ਿੰਦਗੀ '  ਚ ਮੈਂ ਵੇਖਿਆ ਹੈ ਕਿ ਮੇਰੇ ਵਰਗੇ ਹੋਰ ਬਹੁਤ ਸਾਰੇ ਮਨੁੱਖ ਜ਼ਿੰਦਗੀ ਭਰ ਕੁਝ ਅਜਿਹੇ ਭੁਲੇਖੇ ਨੂੰ ਪਾਲਦੇ ਰਹਿੰਦੇ ਹਨ, ਕਿ ਉਹ ਬਹੁਤ ਸਮਝਦਾਰ ਹਨ ਤੇ ਕੁਝ ਅਜਿਹੇ ਲੋਕ ਵੀ ਹੁੰਦੇ ਹਨ । ਜੋ ਸਾਡੇ ਗੁਣ ਅਵਗੁਣ ਨਾ ਵੇਖ ਕੇ ਵੀ ਸਾਨੂੰ ਕੁਰਾਹੇ ਤੋਂ ਹਟਾ ਕੇ ਸਿੱਧੇ ਰਾਹ ਪਾ ਦਿੰਦੇ ਹਨ, ਅਜਿਹੇ ਲੋਕ ਬੇੜੀ ਵਾਂਗ ਹੁੰਦੇ ਹਨ‌ ਯਾਂ ਫਿਰ ਉਸ ਪਾਉੜੀ ਵਾਂਗ ਜੋ ਸਾਨੂੰ ਉਪਰ ਲੈ ਜਾਂਦੀ ਹੈ। ਇਨ੍ਹਾਂ ਲੋਕਾਂ ਨੂੰ ਮਿਲ ਕੇ ਹੀ ਸਾਨੂੰ ਸੋਝੀ ਮਿਲਦੀ ਹੈ, ਤੇ ਅਜਿਹੇ ਲੋਕਾਂ ਦੇ ਪੈਰ ਛੋਹਣੇ ਚਾਹੀਦੇ ਹਨ। ਮੇਰੇ ਇਸ ਤੱਤ- ਨਿਚੋੜ ਦੀ ਪੁਸ਼ਟੀ ਗੁਰਬਾਣੀ ਇਨ੍ਹਾਂ ਪੰਕਤਿਆਂ' ਚ  ਇਸ ਤਰ੍ਹਾਂ ਕਰਦੀ ਹੈ-
"ਗੁਰ ਸਮਝਾਵੈ ਸੋਝੀ ਹੋਈ
ਗੁਰਮੁਖ ਵਿਰਲਾ ਬੁਝੇ ਕੋਈ"
 
ਅਜਿਹੇ ਬਹੁਤ ਹੀ ਵਿਰਲੇ ਸ਼ਖ਼ਸ ਦੇਖਣ ਨੂੰ ਮਿਲਣਗੇ ਜਿਹੜੇ ਆਪਣੇ ਕੰਮਾਂ ਦੇ ਨਾਲ ਨਾਲ ਦੂਜੇ ਗਰੀਬ ਤੇ ਲੋੜਵੰਦ ਇਨਸਾਨਾ ਦੀ ਮਦੱਦ ਲਈ ਹਮੇਸ਼ਾ ਤਤੱਪਰ ਰਹਿੰਦੇ ਹੋਣ , ਅਜਿਹਾ ਹੀ ਇਕ ਚੇਹਰਾ ਮੇਰੇ ਜ਼ਹਿਨ ਵਿਚ ਆਇਆ ਉਹ ਹੈ ਸੰਜਨਾਂ  ਹਾਂਡਾ  ਇਕ ਬਹੁਤ ਵਧੀਆ  ਸੋਚ ਦੇ ਨਾਲ - ਨਾਲ ਇਕ ਵਧੀਆ ਆਦਰਸ਼ ਅਧਿਆਪਕਾ ਵੀ ਹੈ  ਇਨ੍ਹਾਂ ਨੇ ਕਾਫ਼ੀ ਲੰਬਾ ਸਮਾਂ ਜ਼ੀਰਕਪੁਰ ਦੇ ਇਕ ਨਾਮੀ ਸਕੂਲ ਵਿਚ ਪੜ੍ਹਾਇਆ ਇਸ ਦੇ ਨਾਲ   ਇਨ੍ਹਾਂ ਨੇ ਬਹੁਤ ਸਾਰੇ  ਹੋਰ
ਸਕੂਲਾ ਵਿਚ ਜਾ ਕੇ  ਗਰੀਬ ਵਿਦਿਆਰਥੀਆ ਨੂੰ  ਸਕੂਲ ਡਰੈੱਸ, ਕਾਪੀਆ, ਕਿਤਾਬਾਂ ਇਥੋਂ ਜੋ ਆਪਣੀ ਫੀਸ ਤੇ ਦਾਖਲਾ ਨਹੀਂ ਭਰ ਸਕਦੇ ਸਨ, ਬਿਨਾਂ ਕਿਸੇ ਸਵਾਰਥ ਉਨ੍ਹਾਂ ਦੀ ਮੱਦਦ ਕੀਤੀ। ਇਨ੍ਹਾਂ ਨੇ ਇਕ ਆਪਣਾ  ਗਰੀਬ ਕੁੜੀਆ ਨੂੰ ਸਮਰਪਿਤ ਵੈਲਫ਼ੇਅਰ ਕਲੱਬ ਬਣਾਇਆ ਹੋਇਆ ਹੈ ਜਿਸ ਵਿਚ ਗਰੀਬ ਕੁੜੀਆ ਦੇ ਵਿਆਹ ਦਾ ਸਮਾਨ ਤੇ ਪੈਸੇ ਦੀ ਮੱਦਦ ਬਿਨਾਂ ਕਿਸੇ ਭੇਦ-ਭਾਵ ਤੋਂ ਕੀਤੀ ਜਾਂਦੀ ਹੈ। ਇਹ ਇਕ ਡੋਗ ਲੱਵਰ ਵੀ ਹਨ ਕਿਸੇ ਵੀ ਸੜਕਾਂ ਦੇ ਕਿਨਾਰੇ ਪਏ  ਕੁੱਤਿਆ ਦੀ ਬਹੁਤ ਸ਼ਰਧਾ ਨਾਲ ਸੇਵਾ ਦੇਖਭਾਲ ਕਰਦੇ ਹਨ। ਕੋਈ ਵੀ ਬੀਮਾਰ ਜਾਂ ਜ਼ਖ਼ਮੀ ਹਾਲਤ ਵਿਚ ਪਿਆ ਮਿਲ ਜਾਵੇ ਤਾਂ ਤੁਰੰਤ ਡਾਕਟਰ ਕੋਲ ਉਸ ਨਾਲ ਚੁੱਕ ਕੇ ਇਲਾਜ ਕਰਵਾਉਦੇ ਹਨ। ਗਰੀਨਰੀ ਨਾਲ ਵੀ ਪਿਆਰ ਹੈ ਜਿਥੇ ਵੀ ਦੂਰ ਜਾਂ ਨੇੜੇ ਜਾਂਦੇ ਹਨ  ਆਪਣੀ ਕਾਰ ਵਿਚ ਵੇਲਚਾ , ਬਾਲਟੀ ਤੇ ਕੁਝ ਪੌਦੇ ਰੱਖਦੇ ਹਨ ਜਿਥੇ ਵੀ ਦੇਖਦੇ ਹਨ ਸੜਕ ਕਿਨਾਰੇ ਪੌਦੇ ਘੱਟ ਹਨ ਉਥੇ ਖਾਲੀ ਜਗ੍ਹਾ ਦੇਖ ਕੇ ਪੌਦੇ ਲਗਾ ਦਿੰਦੇ ਹਨ। ਇਨ੍ਹਾਂ ਨੂੰ ਇਕ ਪੰਜਾਬੀ ਫੀਚਰ ਫਿਲਮ ਦੀ ਆਫਰ ਵੀ ਹੋਈ ਪਰ ਲੋਕਡੋਨ ਤੇ ਕਰੋਨਾ ਫੈਲਣ ਕਰਕੇ ਮਨਾ ਕਰ ਦਿੱਤਾ। ਹੁਣ ਬਹੁਤ ਜਲਦੀ ਇਕ ਹੋਰ ਪੰਜਾਬੀ ਫ਼ਿਲਮ ਕਰ ਰਹੇ ਹਨ  ਐਨਾ ਦਾ  ਬੇਟਾ  ਪ੍ਰਿੰਸ ਵੀ ਫਿਲਮ ਲਾਈਨ ਆਉਣ ਲਈ ਪੂਰੀ ਤਿਆਰੀ ਕਰ ਰਿਹਾ ਹੈ ਉਮੀਦ ਕੀਤੀ ਜਾਂਦੀ ਹੈ ਉਹ ਭਵਿੱਖ ਵਿਚ ਚੰਗਾ ਨਾਂਮ‌ ਕਮਾਏਗਾ  ਇਹ ਇਕ ਬਹੁਤ ਵਧੀਆ ਕਵਿੱਤਰੀ ਵੀ ਹਨ  ਜਦੋਂ ਐਨਾ ਨੂੰ ਪੁੱਛਿਆ ਕਿ ਤੁਹਾਡੇ ਪਰਿਵਾਰ ਵਿਚ ਕੋਈ ਹੋਰ ਵੀ ਲਿਖਦਾ ਹੈ ਤਾਂ ਐਨਾਂ  ਨੇ ਦੱਸਿਆ ਕਿ ਮੇਰਾ ਭਰਾ ਸ਼ਮਸ਼ੀਲ ਸਿੰਘ ਸੋਢੀ  ਵੀ ਬਹੁਤ ਵਧੀਆ ਸ਼ਾਇਰ ਹੈ  ਕੁਝ ਸਮਾਂ ਪਹਿਲਾ ਉਸ ਦਾ ਕਾਵਿ-ਸੰਗ੍ਰਹਿ ਮਨ ਦੀਆ ਲਿਖ਼ਤਾਂ ਨਾਰਥ ਜੋਨ ਫਿਲਮ ਐਸੋਸੀਏਸ਼ਨ ਨੇ ਰੀਲੀਜ਼ ਕੀਤਾ ਹੈ।
******************************
ਮੰਗਤ ਬਠਿੰਡਾ

Have something to say? Post your comment