Tuesday, September 21, 2021
24 Punjabi News World
Mobile No: + 31 6 39 55 2600
Email id: hssandhu8@gmail.com

Article

ਘਰ ਘਰ ਕੁੱਤੇ ਰੱਖਣ ਦਾ ਵਧਦਾ ਜਾਏ ਰਿਵਾਜ।

August 31, 2021 11:53 PM
ਘਰ ਘਰ ਕੁੱਤੇ ਰੱਖਣ ਦਾ ਵਧਦਾ ਜਾਏ ਰਿਵਾਜ।
ਬੁੱਢੇ ਮਾਪਿਆਂ ਦੀ ਪਾਣੀ ਲਈ ਵੀ, ਕੋਈ ਸੁਣਦਾ ਨਹੀਂ ਆਵਾਜ਼।।
 
ਦੋਸਤੋ ਸਮਾਂ ਬਹੁਤ ਤੇਜੀ ਨਾਲ ਬਦਲ ਰਿਹਾ ਹੈ। ਕੋਈ ਸਮਾਂ ਸੀ ਜਦੋਂ ਬਜ਼ੁਰਗਾਂ ਨੂੰ ਘਰ ਦੀ ਮੁਨਿਆਦ ਸਮਝਿਆ ਜਾਂਦਾ ਰਿਹਾ ਹੈ। ਓਹਨਾਂ ਨੂੰ ਪੁੱਛ ਕੇ ਕੋਈ ਵੀ ਘਰ ਦੀ ਕਬੀਲਦਾਰੀ ਦੀ, ਵਿਆਹ ਸ਼ਾਦੀ ਦੀ, ਜਾਇਦਾਦ ਖਰੀਦਣ ਵੇਚਣ ਲਈ, ਮਤਲਬ ਕਿ ਹਰ ਕੰਮ ਕਰਨ ਲੱਗਿਆਂ ਪੁੱਛਿਆ ਜਾਂਦਾ ਸੀ। ਤੇ ਘਰੋਂ ਕਿਸੇ ਵੀ ਕੰਮ ਧੰਦੇ ਲਈ ਤੁਰਨ ਲੱਗਿਆਂ ਬਜ਼ੁਰਗਾਂ ਦੇ ਚਰਨ ਸਪਰਸ਼ ਕਰਨਾ ਅਤੇ ਓਹਨਾ ਤੋਂ ਆਸ਼ੀਰਵਾਦ ਲੈਣ ਦਾ ਸਮਾਂ ਰਿਹਾ ਹੈ।ਹੌਲੀ ਹੌਲੀ ਇੱਕੀਵੀਂ ਸਦੀ ਵਿੱਚ ਦਾਖਲ ਹੁੰਦਿਆਂ ਹੁੰਦਿਆਂ ਜਿਥੇ ਆਪਾਂ ਪੈਸੇ ਦੀ ਚਕਾਚੌਂਧ ਵਿਚ ਗੁਆਚ ਗਏ ਹਾਂ ਓਥੇ ਆਪਣੇ ਰਸਮ ਰਿਵਾਜ ਅਤੇ ਬਜ਼ੁਰਗਾਂ ਦੇ ਮਾਨ ਸਨਮਾਨ ਨੂੰ ਵੀ ਛਿੱਕੇ ਟੰਗ ਦਿੱਤਾ ਹੈ। ਜੇਕਰ ਇਸੇ ਗੱਲ ਨੂੰ ਥੋੜੀ ਜਿਹੀ ਖਰਵੀ ਵੀ ਲੈ ਲਈਏ ਤਾਂ ਵੀ ਕੋਈ ਅਤਿਕਥਨੀ ਨਹੀਂ ਹੈ। ਬਿਲਕੁਲ ਸਚਾਈ ਹੈ ਕਿ ਜੇਕਰ ਕਹਿ ਲਈਏ ਕਿ ਹੁਣ ਪੁਰਾਣੇ ਬਜ਼ੁਰਗਾਂ ਦੀ ਘਰ ਵਿਚ ਕੋਈ ਵੀ ਵੁੱਕਤ ਇਜ਼ਤ ਸਤਿਕਾਰ ਨਹੀਂ ਕਰਦਾ ਤਾਂ ਇਹ ਬਿਲਕੁਲ ਸਚਾਈ ਹੈ, ਕੁੱਝ ਕੁ ਪਰਸੈਂਟ ਲੋਕਾਂ ਨੂੰ ਛੱਡ ਕੇ ਜੋ ਕਿ ਬਜ਼ੁਰਗਾਂ ਦਾ ਅੱਜ ਵੀ ਸਤਿਕਾਰ ਕਰਦੇ ਨੇ, ਜੇਕਰ ਕਹਿ ਲਿਆ ਜਾਵੇ ਕਿ ਓਨਾਂ ਦੇ ਘਰਾਂ ਵਿੱਚ ਸਵਰਗ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ,ਪਰ ਇਹੋ ਜਿਹੇ ਪਰਿਵਾਰ ਉਂਗਲਾਂ ਤੇ ਗਿਣੇ ਜਾਣ ਵਾਲੇ ਹੀ ਹਨ,ਕਹਿਣ ਦਾ ਮਤਲਬ ਬਹੁਤ ਘੱਟ।
        ਇਸ ਦੇ ਉਲਟ ਅਜੋਕੇ ਸਮਿਆਂ ਵਿੱਚ ਹਰ ਘਰ ਵਿੱਚ ਮਹਿੰਗੇ ਅਤੇ ਪਾਲਤੂ ਕੁੱਤੇ ਰੱਖਣ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ। ਓਹਨਾਂ ਨੂੰ ਬੈਡ ਉੱਪਰ ਨਾਲ ਸਵਾਉਣਾ ਆਮ ਜਿਹੀ ਗੱਲ ਹੈ। ਕੲੀ ਕੲੀ ਮਹਿੰਗੇ ਭਾਅ ਵਾਲੇ ਕੁੱਤੇ ਏ ਸੀ ਤੋਂ ਬਿਨਾਂ ਇੱਕ ਵੀ ਪਲ ਨਹੀਂ ਰਹਿ ਸਕਦੇ।ਇਸ ਦੇ ਉਲਟ ਬਜ਼ੁਰਗਾਂ ਦੀ ਜੋ ਦੁਰਦਸ਼ਾ ਇਸ ਸਮੇਂ ਹੋ ਰਹੀ ਹੈ ਓਹ ਵੀ ਕਿਸੇ ਤੋਂ ਗੁੱਝੀ ਨਹੀਂ ਹੈ।ਪਹਿਲੀ ਗੱਲ ਤਾਂ ਬਜ਼ੁਰਗਾਂ ਲਈ ਘਰਾਂ ਵਿੱਚ ਥਾਂ ਹੀ ਨਹੀਂ ਸਗੋਂ ਬਿਰਧ ਆਸ਼ਰਮ ਵਿਚ ਛੱਡਣ ਦਾ ਰਿਵਾਜ ਚਰਮ ਸੀਮਾ ਤੇ ਹੈ, ਜੇਕਰ ਘਰ ਵਿੱਚ ਹਨ ਤਾਂ ਇੱਕ ਪੁਰਾਣੇ ਜਿਹੇ ਕਮਰੇ ਵਿੱਚ ਜਿਥੇ ਸਿਰਫ਼ ਪੱਖਾ ਹੀ ਹੁੰਦਾ ਹੈ ਓਹੀ ਓਹਨਾਂ ਨੂੰ ਨਸ਼ੀਬ ਹੁੰਦਾ ਹੈ।ਪਰ ਪਾਲਤੂ ਕੁੱਤਿਆਂ ਲੲੀ ਮਖਮਲੀ ਗਦੈਲੇ ਏ ਸੀ ਕਮਰੇ ਤੇ ਘੁੰਮਣ ਫਿਰਨ ਲਈ ਲਗਜ਼ਰੀ ਕਾਰਾਂ ਆਮ ਲੋਕ ਵਰਤਦੇ ਹਨ ਇਹ ਅੱਜਕਲ੍ਹ ਦਾ ਫੈਸ਼ਨ ਬਣ ਚੁੱਕਿਆ ਹੈ।ਜੇ ਕਿਤੇ ਬਜ਼ੁਰਗਾਂ ਨੂੰ ਕਾਰ ਵਿੱਚ ਅਜੋਕੀ ਪੀੜ੍ਹੀ ਨੂੰ ਲੇ ਕੇ ਜਾਣਾ ਵੀ ਪੈ ਜਾਵੇ ਤਾਂ ਆਫਤ ਆ ਜਾਂਦੀ ਹੈ।ਜੇਕਰ ਬਜ਼ੁਰਗਾਂ ਨੂੰ ਦਵਾਈ ਦੀ ਲੋੜ ਹੈ ਤਾਂ ਜੇਬ ਖਾਲੀ ਪਰ ਕੁੱਤਿਆਂ ਤੇ ਖਰਚ ਕਰਨ ਲਈ ਹਜ਼ਾਰਾਂ ਰੁਪਏ ਇੱਕ ਸਕਿੰਟ ਵਿੱਚ ਖਰਚਣੇ ਅਜੋਕੀ ਨੌਜਵਾਨ ਪੀੜ੍ਹੀ ਦਾ ਟਰਿੰਡ ਬਣ ਚੁੱਕਿਆ ਹੈ।
        ਪਿਛਲੇ ਦੋ ਕੁ ਮਹੀਨਿਆਂ ਤੋਂ ਚਾਰ ਪੰਜ ਵਾਰ ਲੁਧਿਆਣਾ ਵਿਖੇ ਪਸ਼ੂਆਂ ਦੇ ਹਸਪਤਾਲ ਵਿੱਚ ਇੱਕ ਲੈਬਰੇ ਕੁੱਤੀ ਨੂੰ ਕਾਰ ਤੇ ਲਿਜਾਣ ਦਾ ਦਾਸ ਨੂੰ ਸਮਾਂ ਮਿਲਿਆ ਉਸ ਦੇ ਤਿੰਨ ਅਪਰੇਸ਼ਨ ਹੋਏ,ਵਾਰ ਵਾਰ ਟਾਂਕੇ ਟੁੱਟਣ ਕਰਕੇ ਹੀ ਕੲੀ ਚੱਕਰ ਲਾਉਣੇ ਪੲੇ।ਸਰਕਾਰੀ ਹਸਪਤਾਲ ਕਰਕੇ ਸਰਕਾਰੀ ਪਰਚੀ ਸੱਠ ਰੁਪਏ ਸੀ ਹੌਲੀ-ਹੌਲੀ ਦੋ ਕੁ ਮਹੀਨਿਆਂ ਵਿਚ ਇਸ ਨੂੰ ਵਧਾ ਕੇ ਦੋ ਸੌ ਰੁਪਏ ਕਰ ਦਿੱਤਾ ਗਿਆ,ਪਰ ਲਿਖਕੇ ਕੁੱਝ ਵੀ ਨਹੀਂ ਦਿੰਦੇ ਸਿਰਫ਼ ਕੁੱਤੇ ਦੇ ਨਾਮ ਦਾ ਕਾਰਡ ਹੀ ਬਣਾਇਆ ਜਾਂਦਾ ਹੈ,ਜਿਸ ਉੱਤੇ ਪਰਚੀ ਕੱਟਕੇ ਲੲੇ ਦੋ ਸੌ ਰੁਪਏ ਦਾ ਕਿਤੇ ਵੀ ਜ਼ਿਕਰ ਨਹੀਂ ਹੁੰਦਾ। ਡਾਕਟਰ ਸਾਹਿਬਾਨ ਦਾ ਵਤੀਰਾ ਵੀ ਕੋਈ ਜ਼ਿਆਦਾ ਵਧੀਆ ਨਹੀਂ ਹੈ।ਬੋਲੀ ਵਿੱਚ ਕੋਈ ਮਿਠਾਸ ਨਹੀਂ ਜਦੋਂ ਕਿ ਆਮ ਕਹਾਵਤ ਹੈ ਕਿ ਡਾਕਟਰ ਤਾਂ ਓਹੀ ਹੁੰਦਾ ਹੈ ਜੋ ਆਪਣੀ ਮਿੱਠੀ ਪਿਆਰੀ ਬੋਲੀ ਨਾਲ ਮਰੀਜ਼ ਨੂੰ ਅੱਧਿਓਂ ਵੱਧ ਆਰਾਮ ਦਿਵਾ ਦੇਵੇ।ਇਸ ਦੀ ਬਾਬਤ ਮੈਂ ਜਿਸ ਪਰਿਵਾਰ ਨਾਲ ਗਿਆ ਸਾਂ ਓਹ ਹੈਡ ਆਫ ਦਾ ਡਿਪਾਰਮੈਟ ਨੂੰ ਇੱਕ ਲਿਖਤੀ ਸ਼ਕਾਇਤ ਵੀ ਦੇ ਕੇ ਆਏ ਹਨ,ਜੋ ਲੇਖ ਦੇ ਨਾਲ ਅਟੈਚ ਹੈ।ਕੀ ਇਸ ਤੇ ਕੋਈ ਗੌਰ ਹੋਵੇਗੀ ਇਹ ਹਾਲੇ ਸਮੇਂ ਦੇ ਗਰਭ ਵਿੱਚ ਹੈ।
       ਹੇ ਵਾਹਿਗੁਰੂ ਓਥੇ ਹਸਪਤਾਲ ਵਿੱਚ ਕੋਈ ਭੀੜ ਵੇਖੀ?ਐਨੀ ਭੀੜ ਇਨਸਾਨਾਂ ਦੇ ਹਸਪਤਾਲ ਵਿੱਚ ਵੀ ਨਹੀਂ ਵੇਖੀ ਕਦੇ। ਜ਼ਿਆਦਾ ਤਰ ਲੇਡੀਜ਼ ਭਾਂਤ ਭਾਂਤ ਦੀ ਬਰੀਡ ਦੇ ਕੁੱਤੇ ਕੁੱਤੀਆਂ ਲੈ ਲੈ ਕੇ ਹਸਪਤਾਲ ਵਿੱਚ ਪਹੁੰਚਦੇ ਹਨ,ਸਾਰੀ ਸਾਰੀ ਦਿਹਾੜੀ ਹਸਪਤਾਲ ਵਿੱਚ ਕੂੱਤਿਆਂ ਨੂੰ ਬਹੁਤ ਜ਼ਿਆਦਾ ਗਰਮੀ ਵਿੱਚ ਦਵਾਈ ਦਿਵਾਉਂਦਿਆਂ ਲੰਘ ਜਾਦੀ ਹੈ।ਇਹ ਮੈ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜੇਕਰ ਘਰ ਵਿੱਚ ਬਜ਼ੁਰਗਾਂ ਨੂੰ ਐਨਾ ਸਮਾਂ ਦੇਣਾ ਪੈ ਜਾਵੇ ਤਾਂ ਕੋਈ ਵੀ ਨਹੀਂ ਦਿੰਦਾ ਹੋਵੇਗਾ।ਭਾਂਤ ਭਾਂਤ ਦੇ ਕੁੱਤਿਆਂ/ਕੁੱਤੀਆਂ ਨੂੰ ਪਿਆਰ ਕਰਦੇ ਚੁੰਮਦੇ ਚੱਟਦੇ ਮੋਢਿਆਂ ਤੇ ਧੁੱਪ ਦੇ ਵਿੱਚ ਚੱਕੀ ਫਿਰਦੇ ਆਮ ਹੀ ਵੇਖੇ ਜਾ ਸਕਦੇ ਹਨ ਲੋਕ।ਇਹ ਸੱਭ ਕੁੱਝ ਦਾਸ ਨੇ ਚਾਰ ਵਾਰੀ ਓਥੇ ਹਸਪਤਾਲ ਵਿੱਚ ਅੱਖੀਂ ਵੇਖਿਆ ਹੈ।(ਕੁੱਝ ਕੁ ਫੋਟੋਆਂ ਵੀ ਨਾਲ ਹਨ)
     ਦੋਸਤੋ ਸ਼ੌਕ ਜ਼ਰੁਰ ਪੂਰੇ ਕਰੋ ਪਰ ਕੁੱਤਿਆਂ/ਜਾਨਵਰਾਂ ਨੂੰ ਜੋ ਪਿਆਰ ਸਤਿਕਾਰ ਦੇਣਾ ਹੈ ਆਪਣੇ ਥਾਂ ਪਰ ਮਾਂ ਪਿਓ ਦੀ ਸੇਵਾ ਆਪਣੇ ਥਾਂ ਓਹਨਾਂ ਨੂੰ ਵੀ ਤੁਹਾਡੇ ਪਿਆਰ ਸਤਿਕਾਰ ਅਤੇ ਤੁਹਾਡੇ ਟਾਈਮ ਦੀ ਬੁੱਢੇ ਵਾਰੇ ਅਤਿਅੰਤ ਲੋੜ ਹੈ, ਜਦੋਂ ਕਿ ਓਹਨਾਂ ਨੇ ਤੁਹਾਨੂੰ ਮੋਢਿਆਂ ਤੇ ਚੁੱਕ ਕੇ ਖਿਡਾਇਆ ਹੈ, ਓਨਾਂ ਨੂੰ ਵੀ ਜਰੂਰ ਸਮਾਂ ਦਿਆ ਕਰੋ,ਇਹੀ ਇਨਸਾਨੀਅਤ ਨਾਤੇ ਆਪਣਾ ਸਭਨਾਂ ਦਾ ਫਰਜ਼ ਹੈ।
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ

Have something to say? Post your comment