Sunday, July 06, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਲਘੂ ਕਥਾ ' ਚੋਰੀ '

August 31, 2021 11:53 PM
ਲਘੂ ਕਥਾ    ' ਚੋਰੀ '
  ਅੱਜ ਟੀ ਵੀ 'ਤੇ ਖਬਰਾਂ ਸੁਣ ਰਿਹਾ ਸੀ ਕਿ, 'ਹਰਿਆਣਾ ਪਰਦੇਸ਼ ਦੇ ਕਰਨਾਲ 'ਚ ਬਹੁਤ ਹੀ ਰੌਲਾ ਪੈ ਗਿਆ ਕਿ, ' ਇੱਕ ਆਹਲਾ ਅਫ਼ਸਰ ਦੇ ਗਲਤ ਫ਼ੈਸਲਾ ਲੈਣ ਖਾਤਰ, ਜੂਝਦੇ ਕਿਸਾਨ ਅੰਨਦਾਤੇ ਦੇ ਸਿਰ ਪਾੜ ਦਿੱਤੇ । ਜਿਸ 'ਤੇ ਜਿਲ੍ਹਾ ਕੁਲੈਕਟਰ ਨੂੰ ਮੁਆਫ਼ੀ ਮੰਗਣੀ ਪਈ । ਪ੍ਰਸਾਸ਼ਨ  ਫਿੱਕਾ ਪੈ ਗਿਆ  , ਪਰ ਸਰਕਾਰ ਨਹੀਂ । ਇਹ ਹੀ ਸੋਚਦੇ ਨੀਂਦ ਆ ਗਈ । ਹਰੇਕ ਵਿਅਕਤੀ ਦੇ ਮੂੰਹ 'ਚ ਰੋਟੀ ਦੀ ਬੁਰਕੀ ਤੇ ਦੁੱਧ ਮੁਹੱਈਆ ਕਰਵਾਉਣ ਵਾਲੇ ਨਾਲ ਵੀ  ਇੱਦਾਂ ਬੀਤ ਸਕਦੀ ਹੈ । 
    ਜਦ ਗਲੀ 'ਚ ,  ਆਵਾਜ਼ ਸੁਣਾਈ ਦਿੱਤੀ ਕਿ, '  ਗਲੀ ਗਲੀ ਮੇਂ ਸ਼ੋਰ ਹੈ ਚੌਕੀਦਾਰ ਚੋਰ ਹੈ ,ਮਾਖਣ ਲੱਲਾ ਅਮਰ ਰਹੇ । ਇਹ ਤਾਂ ਸੁਪਨਾ ਸੀ । ਜਦ ਅੱਖ ਖੁੱਲ੍ਹੀ ਪਤਾ ਲੱਗਾ ਕਿ, ' ਸਭ ਤੋਂ ਵੱਡੇ ਧਰਮ ਦੇ ਬਾਨੀ ਜੀ ਦਾ ਜਨਮਦਿਨ ਹੈ । ਜੋ ਆਪਣੇ ਸਮੇਂ ਪਿੰਡ ਦੀਆਂ ਕੁੜੀਆਂ, ਜਿਹਨਾਂ ਨੂੰ ਗੋਪੀਆਂ ਦਾ ਨਾਂਅ ਦੇ ਕੇ ਉਹਨਾਂ ਦੇ ਸਰੀਰਕ ਅੰਦਰੂਨੀ ਕੱਪੜੇ ਚੁੱਕ ਕੇ ਲੈ ਜਾਂਦਾ ਸੀ। ਇਹ ਕੀ ਚੋਰੀ ਰੋਕ ਸਕਦਾ ਹੈ ਤੇ ਕਿਸੇ ਦਾ ਭਲਾ ਕਿਵੇਂ ਕਰ ਸਕਦਾ ਹੈ । ਦੇਸ਼ ਤਾਂ ਮੇਰਾ ਆਪਣੇ ਆਪ ਹਿਸਾਬ ਨਾਲ ਸਾਰਾ ਹੀ ਚੋਰਾਂ ਦੇ ਚੁੰਗਲ 'ਚ ਫਸਿਆ ਹੋਇਆ ਹੈ ।ਸਿੱਖ ਧਰਮ 'ਚ ਸਾਰੇ ਗੁਰੂ ਸਹਿਬਾਨ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 'ਚ ਚੋਰ ਸ਼ਬਦ ਅੰਕਿਤ ਹੀ ਨਹੀਂ, ਸਿਰਫ਼, ਜੁਝਾਰੂ, ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਦੀ ਹੀ ਗੱਲ ਕੀਤੀ ਹੈ 
ਗੁਰਮੀਤ ਸਿੰਘ ਸਿੱਧੂ ਕਾਨੂੰਗੋ 

Have something to say? Post your comment