ਅੱਜ ਪੰਜਾਬ ਨੂੰ ਬਹੁਤ ਵੱਡੀ ਆਫ਼ਤ ਆਈ ਹੈ । ਪਰ ਪੰਜਾਬੀਆਂ ਨੂੰ ਆਦਤ ਬਣ ਚੁੱਕੀ ਆਫਤਾਂ ਨੂੰ ਝੱਲਣ ਦੀ ਤੇ ਓਨਾਂ ਦਾ ਸਾਹਮਣਾ ਕਰਨ ਦੀ ਕਿਉਕਿ ਪੰਜਾਬ ਸੁਰੂ ਤੋ ਹੀ ਜੰਗਾਂ ਦਾ ਮੈਦਾਨ ਰਿਹਾ ਜਿਨੇ ਵੀ ਦੁਨੀਆਂ ਭਰ ਤੋ ਹਮਲਾਵਰ ਆਏ ਸਭ ਨੇ ਪੰਜਾਬੀਆਂ ਅੱਗੇ ਗੋਡੇ ਟੇਕ। ਪੰਜਾਬ ਉਪਰ ਓਨਾਂ ਗੁਰੂਆਂ ਪੀਰਾਂ ਦੀ ਮੇਹਰ ਹੈ। ਜਿਨਾਂ ਨੇ ਜੁਲਮ ਖਿਲਾਫ ਜਾਲਮਾਂ ਦੇ ਦੰਦ ਖੱਟੇ ਕਰਨਾ ਤੇ ਕਿਰਤ ਕਰਨਾ ਵੰਡ ਕੇ ਖਾਣ ਦਾ ਉਪਦੇਸ਼ ਦਿੱਤਾ। ਸਾਡੀ ਮਨੁੱਖਤਾ ਨੂੰ ਜੋੜਦੀ ਹੈ ਨਾ ਕਿ ਤੋੜਦੀ ਹੈ। ਸਾਡੇ ਪੰਜਾਬੀ ਭਰਾ ਕਿਸੇ ਵੀ ਜਗਾਹ ਬੈਠੇ ਹੋਣ।ਕਿਸੇ ਵੀ ਧਰਮ ਨੂੰ ਮੰਨੀ ਜਾਣ, ਪਰ ਇਕ ਦੂਜੇ ਪ੍ਰਤੀ ਪਿਆਰ ਮੁਹੱਬਤ ਤੇ ਲੋੜਵੰਦ ਦੀ ਸਹਾਇਤਾ ਕਰਨਾ ਨਹੀ ਭੁਲਦੇ ਅਤੇ ਦੂਜੇ ਨੂੰ ਵੀ ਇਹ ਸਭ ਕਰਨ ਦੀ ਜਾਗ ਲਾਉਂਦੇ ਨੇ।ਦੁਨੀਆਂ ਦੇ ਕਿਸੇ ਵੀ ਕੋਨੇ 'ਚ ਆਫਤ ਆ ਜਾਵੇ, ਪੰਜਾਬੀ ਤੁਹਾਨੂੰ ਸਭ ਤੋ ਪਹਿਲਾ ਖੜਾ ਮਿਲੂ। ਇਸ ਕਰਕੇ ਪੰਜਾਬ ਨੂੰ ਸਭ ਧਰਮਾਂ ਦੇ ਲੋਕ ਬਹੁਤ ਪਿਆਰ ਮੁਹੱਬਤ ਕਰਦੇ ਹਨ।
ਜੇਕਰ ਪੰਜਾਬ ਤੇ ਅੱਜ ਆਫ਼ਤ ਆਈ ਹੈ ਤਾਂ ਪੰਜਾਬ ਨਾਲ ਸਾਰੀ ਦੁਨੀਆਂ ਖੜੀ ਹੈ। ਅੱਜ ਰਾਜਸਥਾਨ, ਹਰਿਆਣਾ ਤੇ ਯੂ.ਪੀ ਆਦਿ ਰਾਜਾਂ ਤੋ ਵੀ ਲੋਕ ਟਰੱਕ ਭਰ ਭਰ ਰਾਸ਼ਨ ਲੈ ਕੇ ਆ ਰਹੇ। ਓਨਾਂ ਲੋਕਾਂ ਦਾ ਕਹਿਣਾ ਜਦੋ ਸਾਡੇ ਤੇ ਔਖੀ ਘੜੀ ਆਉਦੀ ਹੈ। ਪੰਜਾਬੀ ਭਰਾ ਸਾਡੇ ਨਾਲ ਖੜਦੇ ਹਨ। ਇਸ ਘੜੀ ਵਿੱਚ ਲੋਕ ਜਾਤਾਂ ਪਾਤਾਂ ਤੇ ਧਰਮਾਂ ਤੋ ਉਪਰ ਉਠਕੇ ਆਪਣਾ ਮਨੁੱਖੀ ਫਰਜ਼ ਨਿਭਾਉਣ ਵਿਚ ਰੁਝੇ ਹੋਏ। ਜਿਸ ਕੋਲੋ ਜਿਨਾਂ ਵੀ ਸਰਦਾ ਓਹ ਕਰ ਰਿਹਾ। ਜੇਕਰ ਐਸੀ ਕੋਈ ਸਾਡੇ ਲਈ ਥੋੜਾ ਬਹੁਤਾ ਸਮਾਂ ਕੱਢ ਰਿਹਾ, ਸਾਡੇ ਦੁਖ ਵਿੱਚ ਸਾਡੇ ਨਾਲ ਖੜ ਰਿਹਾ। ਸਾਨੂੰ ਰਾਸ਼ਨ, ਪੈਸੇ, ਡੀਜ਼ਲ ਤੇ ਸਾਡੇ ਪਸ਼ੂਆਂ ਲਈ ਚਾਰਾ ਦੇ ਰਿਹਾ , ਸਾਨੂੰ ਉਸ ਦਾ ਧੰਨਵਾਦ ਕਰਨਾ ਚਾਹੀਦਾ ਨਾ ਕਿ ਇਹ ਕਹਿਣਾ ਚਾਹੀਦਾ ਓਹ ਰਾਜਨੀਤੀ ਕਰ ਰਿਹਾ ਓਹ ਆਪਣੇ ਧਰਮ ਦਾ ਪ੍ਰਚਾਰ ਰਿਹਾ।ਜੇਕਰ ਕੋਈ ਅਜਿਹੀ ਇਸ ਨੂੰ ਰਾਜਨੀਤੀ ਮੰਨਦਾ, ਮੈ ਕਹਿਣਾ ਹਰ ਕੋਈ ਅਜਿਹੀ ਆਫਤ ਰਾਜਨੀਤੀ ਕਰੇ ਤੇ ਲੋਕਾਂ ਦੀ ਸਹਾਇਤਾ ਕਰੇ। ਇਸ ਘੜੀ ਇਕ ਦੂਜੇ ਨੂੰ ਬੋਲ ਕਬੋਲ ਕਰਨੇ ਉਗਲ ਚੁੱਕਣੀ ਮਾੜੀ ਹੈ। ਜੇਕਰ ਰੀਅਲ ਬਣਾਉਣਾ ਜਾਂ ਫੋਟੋ ਖਿੱਚ ਕੇ ਪਾਉਂਦਾ ਹੈ ਤਾਂ ਪਾਉਣ ਦਿਓ ਕਿਉਕਿ ਫੋਟੋ ਜਾਂ ਰੀਅਲ ਚੰਗੇ ਲੋਕਾਂ ਤੱਕ ਜਾਊਂਗੀ ਤਾਂ ਓਹ ਸਾਡੇ ਨਾਲ ਆ ਕੇ ਖੜਣਗੇ।
ਕੁਝ ਲੋਕਾਂ ਦਾ ਇਤਰਾਜ ਹੈ, ਨੈਸਨਲ ਮੀਡੀਆਂ ਤੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਨਿਊਜ਼ ਨਹੀ ਦਿਖਾਈ ਜਾਂਦੀ। ਮੈ ਕਹਿਣਾ ਦਿਖਾਉਣ ਪਰ ਸਾਡੇ ਨਾਲ ਪਾਲੀਵੁੱਡ, ਬਾਲੀਵੁੱਡ ਤੇ ਸੰਗੀਤਕ ਖੇਤਰ ਚਰਚਿਤ ਹਸਤੀਆਂ, ਸਾਡੇ ਦਿਗਜ ਰਾਜਨੀਤਕ ਲੋਕ , ਸਾਡੀਆਂ ਐਨ. ਜੀ.ਓ ਜੋ ਨੈਸਨਲ ਮੀਡੀਆਂ ਤੋ ਵੀ ਉਪਰ ਹਨ। ਜਿਨਾਂ ਨੂੰ ਭਰ ਵਿੱਚ ਜਾਣ ਮੌਕਾ ਮਿਲਦਾ , ਜਿਨਾਂ ਨੂੰ ਇੰਟਰਨੈਸ਼ਨਲ ਪੱਧਰ ਤੱਕ ਲੋਕ ਜਾਣਦੇ ਹਨ। ਜਿਨਾਂ ਦੇ ਸੋਅ, ਫਿਲਮਾਂ ਦੁਨੀਆ ਭਰ ਵਿੱਚ ਚਲਦੀਆਂ ਹਨ।
ਜੇਕਰ ਨਾਮ ਲਈਏ ਲਿਟਸ ਲੰਮੀ ਹੋ ਜਾਵੇਗੀ। ਏਨਾਂ ਸੇਲੀਬ੍ਰਿਟੀ , ਰਾਜਨੀਤਕ ਲੋਕਾਂ ਅਤੇ ਐਨ.ਜੀ.ਓ ਵਿੱਚ ਐਨੀ ਸਮਤਾ ਹੈ ਕਿ ਇਕ ਨਵਾਂ ਪੰਜਾਬ ਖੜਾ ਕਰ ਸਕਦਾ ਹੈ। ਪੰਜਾਬ ਦੇ ਲੋਕ ਖੁਲੇ ਦਿਲ ਵਾਲੇ ਹਨ। ਪੰਜਾਬ ਨੂੰ ਪਿਆਰ ਕਰਨ ਵਾਲੇ ਦੁਨੀਆਂ ਭਰ ਵਿਚ ਬੈਠੇ ਹਨ। ਭਾਵੇ ਕੋਈ ਨਫਰਤ ਕਰੇ ਦੁਸ਼ਮਣੀ ਕਰੇ, ਪਰ ਫਿਰ ਵੀ ਪੰਜਾਬ ਲਈ ਓਨਾਂ ਦੇ ਦਿਲ ਵਿੱਚ ਕਿਤੇ ਨਾ ਕਿਤੇ ਪਿਆਰ ਸਨੇਹ ਓਨਾਂ ਅੰਦਰ ਛੁਪਿਆਂ ਹੋਇਆਂ ਹੈ। ਜੇਕਰ ਪਿਛਾਂਹ ਨਿਗਾਹ ਮਾਰੀਏ ਤਾਂ ਭਾਰਤ ਪਾਕਿਸਤਾਨ ਵਿਚਕਾਰ ਜੰਗ ਦਾ ਮਹੌਲ ਬਣਿਆਂ ਹੋਇਆਂ ਸੀ। ਪਰ ਪਾਕਿਸਤਾਨ ਵਿਚ ਬੈਠੇ ਲੋਕ ਪੰਜਾਬ ਨੂੰ ਬੇਹਿਸਾਬ ਮੁਹੱਬਤ ਕਰਦੇ ਨੇ, ਪੰਜਾਬ ਤੇ ਪੰਜਾਬੀਆਂ ਲਈ ਦੁਆਵਾਂ ਕਰਦੇ ਨੇ।ਉਥੋ ਦੀ ਪ੍ਰਧਾਨ ਮੰਤਰੀ ਨੇ ਸਾਡੇ ਬਾਬੇ ਨਾਨਕ ਦੀ ਜਨਮ ਭੂਮੀ ਕਰਤਾਰਪੁਰ ਸਾਹਿਬ ਜੀ ਵਿੱਚ ਆਏ ਪਾਣੀ ਨੂੰ ਸਭ ਤੋ ਪਹਿਲਾ ਕੱਢਣ ਦਾ ਹੁਕਮ ਦਿੱਤਾ। ਓਨਾਂ ਦੇ ਇਸ ਰਵੱਈਏ ਨੇ ਪੰਜਾਬੀਆਂ ਦਾ ਦਿਲ ਜਿੱਤ ਲਿਆਂ। ਸਾਡੇ ਗੁਰੂ ਘਰ ਲਈ ਅਥਾਹ ਪਿਆਰ ਮੁਹੱਬਤ ਸਲੂਟ ਹੈ। ਅਜਿਹੇ ਲੋਕਾਂ ਨੂੰ ਜੋ ਸਾਨੂੰ ਸਾਡੇ ਨਾਲ ਮੁਹੱਬਤੀ ਸਾਂਝ ਕਾਇਮ ਰੱਖਦੇ ਹਨ।
ਪੰਜਾਬ ਦਾ ਮਾਣਮੱਤਾ ਲੋਕ ਗਾਇਕ ਜਸਬੀਰ ਜੱਸੀ ਜਿਨਾਂ ਦੇ ਗੀਤ ਪੂਰੀ ਦੁਨੀਆਂ ਪ੍ਰਫੁੱਲਿਤ ਹੋਏ ' ਦਿਲ ਲੈ ਗਈ ਕੁੜੀ ਗੁਜਰਾਤ ਦੀ' , 'ਆਹ ਗਲ ਵਿਚ ਪਾ ਗਾਨੀ ਯਾਰ ਦੀ' ਤੇ ਹੀਰ ਆਦਿ ਬੁਲੰਦ ਤੇ ਖੂਬਸੂਰਤ ਆਵਾਜ਼ ਨਾਲ ਜਾਣਿਆਂ ਜਾਂਦਾ। ਓਹ ਹੜ੍ਹ ਨਾਲ ਲੋਕਾਂ ਦੇ ਢਹਿ ਢੇਰੀ ਹੋਏ ਮਕਾਨਾਂ , ਤਬਾਹ ਹੋਈਆਂ ਫਸਲਾਂ ਪ੍ਰਤੀ ਚਿੰਤਤ ਹੈ, ਪਰ ਇਹ ਨਹੀ ਦੂਜੇ ਗਾਇਕ ਤੇ ਅਦਾਕਾਰ ਚਿੰਤਤ ਨਹੀ ਹਰ ਕੋਈ ਚਿੰਤਤ ਹੈ ਪਰ 'ਜੱਸੀ ਭਾਜੀ' ਫੋਨ ਜਰੀਏ, ਕਦੇ ਦਿਗਜ ਅਦਾਕਾਰ ਸੰਜੇ ਦੱਤ ਤੇ ਕਦੇ ਸਲਮਾਨ ਖਾਨ , ਸ਼ਾਹਰੁਖ ਖਾਨ ਤੇ ਕਪਿਲ ਸ਼ਰਮਾਂ ਜੀ ਨਾਲ ਆਦਿ ਅਦਾਕਾਰਾਂ ਤੇ ਲੋਕ ਗਾਇਕਾਂ ਨਾਲ ਸੰਪਰਕ ਬਣਾ ਰਿਹਾ ਪੰਜਾਬੀਆਂ ਪੈਰਾਂ ਸਿਰ ਖੜਾ ਕਰਨ ਲਈ।
ਸੁਪਰ ਸਟਾਰ ਅਕਸ਼ੈ ਕੁਮਾਰ ਵੱਲੋ ਪੰਜਾਬ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਣ ਦੀ ਗੱਲ ਕੀਤੀ ਗਈ। ਏਥੇ ਇਹ ਦੱਸਣਾ ਜਰੂਰੀ ਜਦੋ ਵੀ ਪੰਜਾਬ ਦੇ ਕਿਸੇ ਲੋੜਵੰਦ ਨੂੰ ਲੋੜ ਪੈਦੀ ਹੈ। ਸੁਪਰ ਸਟਾਰ ਅਕਸ਼ੈ ਕੁਮਾਰ ਜੀ ਉਸ ਦੀ ਸਹਾਇਤਾ ਕਰਦੇ ਹਨ। ਕੁਝ ਸਮਾਂ ਪਹਿਲਾ ਸੁਪਰ ਸਟਾਰ ਅਕਸ਼ੈ ਕੁਮਾਰ ਜੀ ਨੇ ਸਾਡੀ ਪੰਜਾਬ ਦੀ ਇਕ ਲੋਕ ਗਾਇਕਾ ਦੀ ਦਿਲ ਖੋਲ੍ਹ ਕੇ ਸਹਾਇਤਾ ਕੀਤੀ। ਸਾਡੇ ਅਸਲ ਹੀਰੋ ਇਹ ਹਨ ਜੋ ਸਾਡੇ ਨਾਲ ਦੁੱਖ ਦੀ ਘੜੀ ਵਿਚ ਨਾਲ ਖੜਦੇ ਹਨ।
ਜੇਕਰ ਪੰਜਾਬ ਦੇ ਦਿਗਜ ਅਦਾਕਾਰ ਤੇ ਲੋਕ ਗਾਇਕਾਂ ਜਿਨਾਂ ਵਿੱਚ ਦਲਜੀਤ ਦੋਸਾਂਝ, ਗੁਰਦਾਸ ਮਾਨ, ਸਤਿੰਦਰ ਸਰਤਾਜ,ਕਰਨ ਔਜਲਾ, ਰਾਜ ਕੁੰਦਰਾ, ਗਿੱਪੀ ਗਰੇਵਾਲ, ਐਮੀ ਵਿਰਕ, ਹਰਭਜਨ ਮਾਨ, ਰਣਜੀਤ ਬਾਵਾ, ਕੁਲਵਿੰਦਰ ਬਿੱਲਾ, ਪ੍ਰਿੰਸ ਕੰਵਲਜੀਤ ਆਦਿ।
ਸੋਨੂੰ ਸੂਦ ਜਿਨਾਂ ਕਰੋਨਾ ਕਾਲ ਤੋ ਆਪਣੀ ਸੇਵਾ ਸੁਰੂ ਕੀਤੀ। ਅੱਜ ਵੀ ਓਨਾਂ ਦੀ ਭੈਣ ਮਾਲਵਿਕਾ ਸੱਚਰ ਪਿੰਡ ਪਿੰਡ ਜਾ ਕੇ ਲੋਕਾਂ ਦੀ ਸੇਵਾ ਵਿਚ ਜੁਟੀ ਹੋਈ ਹੈ। ਏਨਾਂ ਦੋਨਾਂ ਭੈਣ ਭਰਾ ਦਾ ਪੰਜਾਬ ਨਾਲ ਅਥਾਹ ਪਿਆਰ ਹੈ।ਇਹ ਦਿਨ-ਰਾਤ ਪੰਜਾਬੀਆਂ ਤੇ ਦੇਸ਼ ਦੇ ਲੋਕਾਂ ਦੀ ਸੇਵਾ ਵਿਚ ਜੁਟੇ ਰਹਿੰਦੇ ਹਨ।
ਆਪਣੇ ਨਿੱਜੀ ਕੰਮਕਾਜ ਛੱਡ, ਫਿਲਮਾਂ ਦੀਆਂ ਸੂਟਿੰਗਾਂ ਬੰਦ ਕਰ, ਹਰ ਕੋਈ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਵਿਚ ਆਪਣਾ ਉਥੇ ਪਹੁੰਚਕੇ ਯੋਗਦਾਨ ਪਾ ਰਿਹਾ। ਜੇਕਰ ਕਿਸੇ ਕੋਲੋ ਨਹੀ ਪਹੁੰਚਿਆਂ ਜਾਂਦਾ ਤਾਂ ਓਨਾਂ ਦੀ ਟੀਮ ਓਥੇ ਪਹੁੰਚ ਕੇ ਸੇਵਾ ਨਿਭਾ ਰਹੀ।
ਕੁਝ ਲੋਕ ਗਾਇਕਾ ਤੇ ਅਦਾਕਾਰਾਂ ਦੇ ਨਾਮ ਲੈਣੇ ਜਰੂਰੀ ਹਨ। ਜੇਕਰ ਔਰਤਾਂ ਦੀ ਗੱਲ ਕਰੀਏ ਤਾਂ ਇਹ ਵੀ ਸੇਵਾ ਕਰਨ ਤੋ ਪਿੱਛੇ ਨਹੀ । ਜਿਵੇ ਕਿ ਸੁਨੰਦਾ ਸ਼ਰਮਾਂ, ਨੀਰੂ ਬਾਜਵਾ,ਤਾਨੀਆਂ, ਨਿਰਮਤ ਖਹਿਰਾ,ਅਮਰ ਨੂਰੀ, ਸਰਗੁਣ ਮਹਿਤਾ, ਪ੍ਰਿੰਟੀ ਜਿੰਟਾ,ਸਿੰਮੀ ਚਾਹਿਲ ਆਦਿ ਸੇਵਾ ਨਿਭਾ ਰਹੇ । ਏਨਾਂ ਤੋ ਇਲਾਵਾ ਇੰਦਰਜੀਤ ਨਿੱਕੂ, ਜੱਸ ਬਾਜਵਾ, ਅਰਜੁਨ ਢਿੱਲੋ , ਸੱਬਾ,ਗੁਲਾਬ ਸਿੱਧੂ, ਦੇਬੀ ਮਖਸੂਸਪੁਰੀ, ਰੇਸ਼ਮ ਸਿੰਘ ਅਨਮੋਲ, ਮਨਮੋਹਨ ਵਾਰਿਸ ਤੇ ਕਮਲ ਹੀਰ, ਜੌਰਡਨ ਸੰਧੂ, ਹਰਜੀਤ ਹਰਮਨ,ਗੁਰਚੇਤ ਚਿੱਤਰਕਾਰ, ਬਲਕਾਰ ਸਿੱਧੂ,ਗੁਰੂ ਰੰਧਾਵਾ, ਪ੍ਰੀਤ ਹਰਪਾਲ, ਗੁਰਪ੍ਰੀਤ ਘੁੱਗੀ, ਬੀਨੂੰ ਢਿੱਲੋ, ਨਰੇਸ਼ ਕਥੂਰੀਆਂ, ਕਰਮਜੀਤ ਅਨਮੋਲ,ਗੁਰਮੀਤ ਸਾਜਨ, ਦੀਦਾਰ ਗਿੱਲ,ਸਿੰਘਾਂ, ਰਵਿੰਦਰ ਗਰੇਵਾਲ, ਮਨਕੀਰਤ ਔਲਖ,ਜੈ ਰੰਧਾਵਾ ਆਦਿ।
ਜੇਕਰ ਸਮਾਜਸੇਵੀਆਂ ਵੱਲ ਨਿਗਾਹ ਮਾਰੀਏ ਤਾਂ 'ਖਾਲਸਾ ਏਡ' ਦਾ ਨਾਮ ਮੂਹਰਲੀ ਕਤਾਰ ਵਿਚ ਆਉਂਦਾ ਹੈ। ਇਹ ਦੁਨੀਆਂ ਦੇ ਹਰ ਕੋਨੇ ਆਪਣੀ ਸੇਵਾ ਲੈ ਪਹੁੰਚਦੀ ਹੈ। ਇਸੇ ਤਾਂ 'ਸਰਬੱਤ ਦਾ ਭਲਾ' ਜਿਸ ਦੇ ਸੰਚਾਲਕ ਡਾਂ ਐਸ.ਪੀ ਓਬਰਾਏ ਜਿਨਾਂ ਪੰਜਾਬ ਨੂੰ ਪੰਜਾਬ ਦੇ ਨਾਲ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਦੇ ਹੜ੍ਹ ਪੀੜਤ ਲੋਕਾਂ ਨੂੰ ਇਕ ਰਾਹਤ ਪੈਕੇਜ ਦੇਣ ਦਾ ਐਲਾਨ ਕੀਤਾ। ਇਸ ਤੋ ਇਲਾਵਾ ਸੰਤ ਸੀਚੇਵਾਲ, ਅਨਮੋਲ ਕਵਾਤਰਾ,ਗੁਰਪ੍ਰੀਤ ਮਿੰਟੂ, ਲੱਖਾ ਸਿਧਾਣਾ, ਅਰਸ਼ ਸੱਚਰ ਸਾਹੀ ਹਵੇਲੀ ਵਾਲੇ, ਅਮਿਤੋਜ ਮਾਨ, ਗਲੋਬਲ, ਗੋਲਡਨ ਹੱਟ ਵਾਲੇ , ਬਲਕੌਰ ਸਿੰਘ ਸਿੱਧੂ ਲੀਜੈਂਡ ਲੋਕ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਆਦਿ ਹੋਰ ਕਈ ਸਮਾਜਸੇਵੀ ਤੇ ਸੰਸਥਾਵਾਂ ਵਧ ਚੜ੍ਹ ਕੇ ਯੋਗਦਾਨ ਪਾ ਰਹੀਆਂ ਹਨ।
ਜੇਕਰ ਰਾਜਨੀਤਕ ਲੀਡਰਸ਼ਿਪ ਵੱਲ ਧਿਆਨ ਮਾਰੀਏ ਤਾਂ ਬਹੁਤ ਲੋਕ ਦਿਨ ਰਾਤ ਲੋਕ ਸੇਵਾ ਵਿਚ ਲੱਗੇ ਹੋਏ। ਮੌਜੂਦਾ ਸਰਕਾਰ ਤਾਂ ਆਪਣਾ ਕੰਮ ਕਰ ਰਹੀ। ਪਰ ਰਾਜਨੀਤਕ ਲੀਡਰਸ਼ਿਪ ਜਿਵੇ ਕਿ ਰਾਜਾ ਵੜਿੰਗ , ਸੁਖਬੀਰ ਬਾਦਲ, ਪ੍ਰਤਾਪ ਬਾਜਵਾ , ਚਰਨਜੀਤ ਚੰਨੀ , ਰਾਣਾ ਗੁਰਜੀਤ,ਰਵਨੀਤ ਬਿੱਟੂ ਆਦਿ ਵੱਖ ਵੱਖ ਰਾਜਨੀਤਕ ਦਲ ਦੀ ਲੀਡਰਸ਼ਿਪ ਹੜ੍ਹ ਪੀੜਤ ਪਰਿਵਾਰਾਂ ਨਾਲ ਸੰਪਰਕ ਬਣਾ ਓਨਾਂ ਦੀ ਸਹਾਇਤਾ ਕਰ ਰਹੀ।
ਪੰਜਾਬ ਤਾਂ ਹੜ੍ਹਾਂ ਨਾਲ ਪ੍ਰਭਾਵਿਤ ਹੋਇਆਂ, ਕੁਝ ਹੋਰ ਸੂਬੇ ਹਨ, ਜਿਥੇ ਬਾਰਿਸ਼ਾਂ ਨੇ ਕਾਫੀ ਤਬਾਹੀ ਲਿਆਂਦੀ ਹੈ ਬਦਲ ਫਟਣ ਨਾਲ ਬਹੁਤ ਨੁਕਸਾਨ ਹੋਇਆਂ, ਕੁਝ ਕੀਮਤੀ ਜਾਨਾਂ ਵੀ ਗਈਆਂ ਹਨ। ਜਿਨਾਂ ਭਰਪਾਈ ਹੋਣਾ ਮੁਸ਼ਕਿਲ ਨਹੀ ਨਾਮੁਮਕਿਨ ਹੈ।
ਏਥੇ ਇਹ ਦੱਸਣਾ ਜਰੂਰੀ ਹੈ ਕਿ ਏਨਾਂ ਬਾਰਿਸ਼ ਨਾਲ ਜਿਥੇ ਹੜ੍ਹ ਆਏ ਓਹ ਤਾਂ ਪ੍ਰਭਾਵਿਤ ਹੋਏ।ਪਰ ਕਿਤੇ ਲੋਕਾਂ ਦੇ ਪਿੰਡਾਂ ਸ਼ਹਿਰਾਂ ਵਿਚ ਲਗਾਤਾਰ ਬਾਰਿਸ਼ ਦੀ ਆਦਮ ਲੋਕਾਂ ਦੇ ਘਰਾਂ ਦਾ ਨੁਕਸਾਨ ਕੀਤਾ ਘਰ ਦੀਆਂ ਛੱਤਾਂ ਡੇਗ ਦਿੱਤੀਆਂ। ਫਸਲਾਂ ਪਾਣੀ ਵਿਚ ਡੁਬੀਆਂ ਹਨ। ਪਿੰਡਾਂ ਦੇ ਛੱਪੜਾਂ ਦਾ ਪਾਣੀ ਘਰਾਂ ਵਿਚ ਵੜ ਗਿਆਂ । ਲਗਾਤਾਰ ਬਾਰਿਸ਼ ਕਾਰਨ ਕੰਮ ਕਰਨ ਵਾਲੇ ਘਰਾਂ ਵਿਚ ਬੈਠੇ ਹਨ। ਬਾਰਿਸ਼ ਕਾਰਨ ਲਿੰਕ ਰੋਡ ਟੁੱਟ ਚੁਕੇ ਹਨ। ਆਵਾਜਾਈ ਠੱਪ ਹੋ ਚੁੱਕੀ ਹੈ। ਕੰਮ ਨਾ ਲੱਗਣ ਕਾਰਨ ਲੋਕ ਭੁੱਖ ਨਾਲ ਮਰ ਰਹੇ ਨੇ। ਘਰ ਘਰ ਬਿਮਾਰੀ ਪਹੁੰਚ ਰਹੀ। ਸਰਕਾਰ ਨੂੰ ਚਾਹੀਦਾ ਜਿਨਾਂ ਦੇ ਕੋਈ ਲੇਬਰ ਕਾਰਡ ਬਣੇ ਓਨਾਂ ਦੇ ਖਾਤਿਆਂ ਵਿਚ ਪੈਸੇ ਪਾਏ ਜਾਣ ਤਾਂ ਇਹ ਔਖਾ ਟਾਈਮ ਲੰਘ ਜਾਵੇ। ਲੋਕਾਂ ਰੋਟੀ ਤੇ ਬਿਮਾਰੀ ਦੇ ਇਲਾਜ ਲਈ ਪਿੰਡ ਪਿੰਡ ਮੈਡੀਕਲ ਕੈਂਪ ਲਗਾਏ ਜਾਣ। ਹਰ ਪਿੰਡ ਵਿਚ ਲੋਕ ਸੁਖੀ ਜੀਵਨ ਬਤੀਤ ਕਰਨ। ਆਓ ਰਲ ਮਿਲ ਪੰਜਾਬ ਨੂੰ.ਰੰਗਲਾ ਪੰਜਾਬ ਬਣਾਈਏ। ਭਾਈਚਾਰਕ ਸਾਝਾਂ ਕਾਇਮ ਕਰੀਏ।
ਸ਼ਿਵਨਾਥ ਦਰਦੀ ਫ਼ਰੀਦਕੋਟ
ਸੰਪਰਕ:- 9855155392