ਫ਼ਰੀਦਕੋਟ -- ਅੱਜ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਮਿਸ਼ਨ ਸੀਨੀਅਰ ਸਕੈਂਡਰੀ ਸਕੂਲ ਫ਼ਰੀਦਕੋਟ ਦੇ ਖਿਡਾਰੀਆਂ ਵੱਲੋ 69ਵੀਆਂ ਜੋਨਲ ਖੇਡਾਂ ਵਿੱਚ ਬਹੁਤ ਹੀ ਸਾਨਦਾਰ ਪ੍ਰਦਰਸ਼ਨ ਕਰ ਜਿਲੇ ਭਰ ਵਿਚ ਸੰਸਥਾ ਦਾ ਨਾਮ ਰੌਸਨ ਕੀਤਾ ਗਿਆਂ।
ਇਹ ਜਾਣਕਾਰੀ ਪ੍ਰੈਸ ਨਾਲ ਵਿੱਦਿਅਕ ਸੰਸਥਾ ਦੀ ਪ੍ਰਿੰਸੀਪਲ ਸ੍ਰੀਮਤੀ ਰਜਨੀ ਬਾਲਾ ਜੀ ਨੇ ਸਾਂਝੀ ਕਰਦਿਆਂ ਕਿਹਾ ਕਿ ਸਾਡੇ ਸਕੂਲ ਦਾ ਪੂਰਾ ਸਟਾਫ ਬਹੁਤ ਹੀ ਮਿਹਨਤੀ ਹੈ।ਓਹ ਸਕੂਲ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਦਿਨ-ਰਾਤ ਇਕ ਕਰ ਰਿਹਾ ਹੈ। ਓਹ ਵਿਦਿਆਰਥੀਆਂ ਨੂੰ ਤਨ ਮਨ ਨਾਲ ਪੂਰੀ ਮਿਹਨਤ ਕਰਵਾ ਰਿਹਾ ਹੈ। ਅੱਗੇ ਓਨਾਂ ਦੱਸਿਆਂ ਕਿ ਓਨਾਂ U-19 ਯੋਗਾ ਵਿਚ ਗੁਰਪ੍ਰੀਤ ਸਿੰਘ ਨੇ ਪਹਿਲਾ ਸਥਾਨ , U-19 ਗਤਕਾ ਵਿੱਚ ਹਰਗੁਰਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ।ਇਸ ਤੋ ਇਲਾਵਾ U-17 ਕਬੱਡੀ ( ਫਰੀ ਸਟਾਈਲ) ਹੇਜਲ ਕੌਰ ਨੇ ਪਹਿਲਾ ਸਥਾਨ, U-17 ਰੱਸਾ ਕੱਸੀ ਵਿੱਚ ਪਹਿਲਾ ਸਥਾਨ, U-17 ਸਰਕਲ ਕਬੱਡੀ ਟੀਮ ਨੇ ਪਹਿਲਾ ਸਥਾਨ, U-14 ਰੱਸੀ ਕੱਸੀ ਟੀਮ ਨੇ ਪਹਿਲਾ ਸਥਾਨ, U-17 ਕੁਸ਼ਤੀ( ਗਰੀਕੋ ਰੋਮਨ) ਪ੍ਰਣਾਮ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ।
ਇਸ ਸਮੇ ਸਕੂਲ ਦੀ ਮੈਨੈਜਰ ਕਮ-ਸੈਕਟਰੀ ਸ੍ਰੀਮਤੀ ਅਮਰ ਸਰਮਾਂ ਡੀ.ਪੀ ਸ੍ਰ ਹਰਜੀਤ ਸਿੰਘ ਤੇ ਪੂਰੇ ਸਟਾਫ ਵੱਲੋ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕੀਤੀ ਤੇ ਚੰਗੇਰੇ ਭਵਿੱਖ ਦੀਆਂ ਸੁੱਭਕਾਮਨਾਵਾਂ ਦਿੱਤੀਆਂ ਗਈਆਂ।