Sunday, August 17, 2025
24 Punjabi News World
Mobile No: + 31 6 39 55 2600
Email id: hssandhu8@gmail.com

Article

         ਆਤਮ ਨਿਰਭਰ ਭਾਰਤ ਅਤੇ ਨੌਜਵਾਨ ਸ਼ਕਤੀ 

August 17, 2025 06:31 PM
 
ਭਾਰਤ ਨੇ ਸੰਸਾਰ ਦੀਆਂ ਪਹਿਲੀਆਂ ਚਾਰ ਚੋਟੀ ਦੀਆਂ ਅਰਥਵਿਵਸਥਾਵਾਂ ਵਿੱਚ ਸ਼ਾਮਿਲ ਹੋ ਕੇ ਆਤਮ ਨਿਰਭਰ ਭਾਰਤ ਬਣਨ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਪੁੱਟਿਆ ਹੈ।ਇਹ 140 ਕ੍ਰੋੜ ਤੋਂ ਵੱਧ ਭਾਰਤੀ ਨਾਗਰਿਕਾਂ ਦੀ ਅਥਾਹ ਸ਼ਕਤੀ ਅਤੇ ਬੌਧਿਕਤਾ ਦਾ ਹੀ ਨਤੀਜਾ ਹੈ ਕਿ ਉਹ ਅੱਜ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ, ਚਿਕਿਤਸਾ,ਪੁਲਾੜ ਅਤੇ ਰੱਖਿਆ ਖੇਤਰਾਂ ਵਿੱਚ ਦੁਨੀਆਂ ਲਈ ਨਵੇਂ ਰਾਹ ਸਿਰਜਣ ਵਿੱਚ ਜੁਟਿਆ ਹੋਇਆ ਹੈ।ਭਾਰਤ ਦੀ ਆਤਮ ਨਿਰਭਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਜਦੋਂ ਕਰੋਨਾ ਵਰਗੀ ਭਿਆਨਕ ਮਹਾਂਮਾਰੀ ਨਾਲ ਪੂਰਾ ਸੰਸਾਰ ਜੂਝ ਰਿਹ ਸੀ ਉਸ ਸਮੇਂ ਭਾਰਤ ਨੇ ਕਰੋਨਾ ਦਾ ਟੀਕਾ ਤਿਆਰ ਕਰਕੇ ਸੰਸਾਰ ਨੂੰ ਹੈਰਾਨ ਕਰ ਦਿੱਤਾ।ਭਾਰਤ ਦੇ ਆਤਮ ਨਿਰਭਰਤਾ ਵੱਲ ਵਧ ਰਹੇ ਕਦਮਾਂ ਦੇ ਇਤਿਹਾਸ ਵੱਲ ਝਾਤ ਮਾਰੀਏ ਤਾਂ ਮਹਾਤਮਾ ਗਾਂਧੀ ਜੀ ਦਾ ਨਮਕ ਸੱਤਿਆਗ੍ਰਹਿ ਅਤੇ ਵਿਦੇਸ਼ੀ ਵਸਤਾਂ ਦਾ ਬਾਈਕਾਟ ਕਰਕੇ ਸਵਦੇਸ਼ੀ ਖੱਦਰ ਨੂੰ ਅਪਣਾਉਣਾ ਆਤਮ ਨਿਰਭਰ ਭਾਰਤ ਦੇ ਮੁੱਢਲੇ ਕਦਮਾਂ ਵਿੱਚੋਂ ਇੱਕ ਸੀ।
ਅਜੋਕੇ ਸਮੇਂ ਵਿੱਚ ਜਦੋਂ ਏ ਆਈ ਤਕਨੀਕ ਮਨੁੱਖ ਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰ ਰਹੀ ਹੈ ਉਸ ਸਮੇਂ ਵਿਗਿਆਨ ਅਤੇ ਤਕਨਾਲੋਜੀ ਦੇ ਖ਼ੇਤਰ ਵਿੱਚ ਨੌਜਵਾਨਾਂ ਲਈ ਵੀ ਆਪਣੇ ਭਵਿੱਖ ਨੂੰ ਸੁਨਹਿਰੀ ਬਣਾਉਣ ਲਈ ਮੌਕਿਆਂ ਦੀ ਭਰਮਾਰ ਹੈ। ਵਿਗਿਆਨ ਅਤੇ ਤਕਨਾਲੋਜੀ ਨੇ ਮਨੁੱਖੀ ਜ਼ਿੰਦਗੀ ਨੂੰ ਇਸ ਕ਼ਦਰ ਪ੍ਰਭਾਵਿਤ ਕੀਤਾ ਹੈ ਕਿ ਜ਼ੋ ਕੰਮ ਕਰਨ ਲਈ ਲੰਮੀਆਂ ਲੰਮੀਆਂ ਲਾਈਨਾਂ ਵਿੱਚ ਘੰਟਿਆਂਬੱਧੀ ਇੰਤਜ਼ਾਰ ਕਰਨਾ ਪੈਂਦਾ ਸੀ ,ਉਹ ਕੰਮ ਅੱਜ਼ ਘਰ ਬੈਠੇ ਹੀ ਸੰਭਵ ਹੈ। ਨੋਟ ਬੰਦੀ ਦੀਆਂ ਯਾਦਾਂ ਸਾਡੇ ਜ਼ਿਹਨ ਵਿੱਚ ਅੱਜ਼ ਵੀ ਤਾਜ਼ੀਆਂ ਹਨ ਜਦੋਂ ਨੋਟ ਬਦਲਣ ਲਈ ਲੰਮੀਆਂ ਲੰਮੀਆਂ ਲਾਈਨਾਂ ਵਿੱਚ ਲੱਗਣਾ ਪਿਆ। ਪੈਸੇ ਲੈ ਕੇ ਘਰੋਂ ਬਾਹਰ ਨਿਕਲਣਾ ਖ਼ਤਰੇ ਤੋਂ ਖ਼ਾਲੀ ਨਹੀਂ। ਡਿਜ਼ੀਟਲ ਭਾਰਤ ਵਿੱਚ ਆਨਲਾਈਨ ਬੈਂਕਿੰਗ, ਅਤੇ ਯੂ ਪੀ ਆਈ ਨੇ ਦੁਨੀਆ ਨੂੰ ਇੱਕ ਗਲੋਬਲ ਪਿੰਡ ਵਿੱਚ ਸਮਾ ਦਿੱਤਾ ਹੈ।ਹੁਣ ਇੱਕ ਖਾਤੇ ਵਿੱਚੋਂ ਦੂਜੇ ਖਾਤੇ ਵਿੱਚ ਪੈਸੇ ਟਰਾਂਸਫਰ ਕਰਨ ਲਈ ਬੈਂਕ ਜਾਣ ਦੀ ਲੋੜ ਨਹੀਂ, ਆਨਲਾਈਨ ਹੀ ਅਸੀਂ ਇੱਕ ਮਿੰਟ ਤੋਂ ਘੱਟ ਸਮੇਂ ਵਿੱਚ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਪੈਸੇ ਭੇਜ ਸਕਦੇ ਹਾਂ।ਹੁਣ ਖੱਜਲਖੁਆਰੀ ਖ਼ਤਮ ਹੋ ਚੁੱਕੀ ਹੈ ਇਹ ਭਾਰਤ ਉਹ ਨਹੀਂ ਰਿਹਾ ਜਿਸਨੂੰ ਆਪਣੇ ਵਿਕਾਸ ਅਤੇ ਲੋੜਾਂ ਨੂੰ ਪੂਰੀਆਂ ਕਰਨ ਲਈ ਵਿਦੇਸ਼ੀ ਤਾਕਤਾਂ ਤੇ ਨਿਰਭਰ ਰਹਿਣਾ ਪੈਂਦਾ ਸੀ, ਦਿਨੋਂ ਦਿਨ ਹੁਣ ਇਸ ਦੀ ਦੂਜੇ ਦੇਸ਼ਾਂ ਤੇ ਨਿਰਭਰਤਾ ਦਾ ਘਟਣਾ ਭਾਰਤ ਦੇ ਆਤਮ ਨਿਰਭਰ ਹੋਣ ਦੀਆਂ ਨਿਸ਼ਾਨੀਆਂ ਹਨ।
ਬਿਜਲੀ ਪੈਦਾ ਕਰਨ ਲਈ ਗੁਰੂ ਗ੍ਰਾਮ ਵਿੱਚ ਲੱਗਿਆ ਸੋਲਰ ਪਲਾਂਟ ਦੁਨੀਆਂ ਲਈ ਰਾਹ ਦਸੇਰਾ ਹੈ। ਬਿਜਲੀ ਪੈਦਾ ਕਰਨ ਲਈ ਭਾਰਤ ਨੇ ਖਤਮ ਹੋਣ ਵਾਲੇ ਸੋਮਿਆਂ ਦੀ ਸੰਭਲ ਕੇ ਵਰਤੋਂ ਕਰਨ ਦੀ ਯੋਜਨਾ ਬਣਾਉਂਦੇ ਹੋਏ ਸੂਰਜੀ ਊਰਜਾ, ਪਾਣੀ, ਅਤੇ ਪੌਣ ਊਰਜਾ ਵਰਗੇ ਪ੍ਰੋਜੈਕਟ ਚਲਾਉਣ ਲਈ ਯੋਜਨਾਵਾਂ ਉਲੀਕੀਆਂ ਜਿਸ ਨਾਲ ਜਿਥੇ ਪੈਟਰੋਲ ਡੀਜ਼ਲ ਅਤੇ ਕੋਲ਼ੇ ਦੀ ਵਰਤੋਂ ਨੂੰ ਘਟਾ ਕੇ ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਇਆ ਜਾ ਸਕਦਾ ਹੈ ਉਥੇ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕੀਤਾ ਜਾ ਸਕਦਾ ਹੈ।
ਨੌਜਵਾਨ ਕਿਸੇ ਵੀ ਦੇਸ਼ ਦੀ ਪੂੰਜੀ ਹੁੰਦੇ ਹਨ।ਜਿਸ ਦੇਸ਼ ਦੇ ਨੌਜਵਾਨ ਅਣਥੱਕ ਅਤੇ ਮਿਹਨਤੀ ਅਤੇ ਸਿਰੜੀ ਹੋਣ ਉਹ ਦੇਸ਼ ਕਦੇ ਪਿੱਛੇ ਨਹੀਂ ਰਹਿ ਸਕਦਾ।ਇਸ ਦੀ ਉਦਾਹਰਨ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਉਕਰੇ ਅਜ਼ਾਦੀ ਦੇ ਘੋਲ ਤੋਂ ਲਈ ਜਾ ਸਕਦੀ ਹੈ ਜਿਥੇ ਭਗਤ ਸਿੰਘ, ਸੁਖਦੇਵ, ਰਾਜਗੁਰੂ,ਬੁਟਕੇਸਵਰ ਦੱਤ,ਮਦਨ ਲਾਲ ਢੀਂਗਰਾ, ਸ਼ਹੀਦ ਊਧਮ ਸਿੰਘ, ਸ਼ਹੀਦ ਚੰਦਰ ਸ਼ੇਖਰ ਆਜ਼ਾਦ ਅਤੇ ਕਰਤਾਰ ਸਿੰਘ ਸਰਾਭੇ ਵਰਗੇ ਲੱਖਾਂ ਨੌਜਵਾਨ ਸ਼ਾਮਿਲ ਹਨ ਜਿਨ੍ਹਾਂ ਦੇ ਬਲੀਦਾਨ ਦੇ ਸਦਕਾ ਅਸੀਂ ਅੱਜ਼ ਅਜ਼ਾਦ ਫਿਜ਼ਾ ਵਿੱਚ ਸ਼ਾਹ ਲੈਣ ਦੇ ਕਾਬਿਲ ਹੋਏ ਹਾਂ। ਜ਼ਵਾਨੀ ਕਦੇ ਨਾ ਥੱਕਣ,ਕਦੇ ਨਾ ਅੱਕਣ ਵਾਲਾ ਸਮਾਂ ਹੁੰਦਾ ਹੈ ਇਸ ਲਈ ਨੌਜਵਾਨ ਜਿਸ ਖ਼ੇਤਰ ਵਿੱਚ ਕਦਮ ਪੁੱਟਣ ਉਥੇ ਕਾਮਯਾਬੀ ਮਿਲਣੀ ਤਹਿ ਹੈ।
ਰੋਜ਼ਗਾਰ ਦੀ ਤਲਾਸ਼ ਵਿੱਚ ਭਟਕ ਰਹੇ ਨੌਜਵਾਨਾਂ ਲਈ ਡਿਜ਼ੀਟਲ ਭਾਰਤ ਕਿਸੇ ਸੰਜੀਵਨੀ ਬੂਟੀ ਤੋਂ ਘੱਟ ਨਹੀਂ। ਅਜੋਕੇ ਸਮੇਂ ਵਿੱਚ ਨੌਜਵਾਨਾਂ ਨੂੰ ਮੇਡ ਇਨ ਇੰਡੀਆ ਤਹਿਤ ਸਵੈ ਸਹਾਇਤਾ ਗਰੁੱਪਾਂ ਨਾਲ ਜੋੜਿਆ ਜਾਣਾ ਚਾਹੀਦਾ ਹੈ ਇਸ ਨਾਲ ਜਿਥੇ ਉਹਨਾਂ ਨੂੰ ਕੁੱਝ ਆਮਦਨੀ ਹੋਵੇਗੀ ਉਥੇ ਉਹਨਾਂ ਦਾ ਆਤਮਵਿਸ਼ਵਾਸ ਵੀ ਵਧੇਗਾ। ਪ੍ਰਧਾਨਮੰਤਰੀ ਜੀ ਦੁਆਰਾ ਸ਼ੁਰੂ ਕੀਤੀ ਗਈ ਲੋਕਲ ਫਾਰ ਵੋਕਲ ਭਾਵ ਸਵਦੇਸ਼ ਵਿੱਚ ਬਣੀਆਂ ਵਸਤਾਂ ਨੂੰ ਹੁਲਾਰਾ ਦੇਣਾ। ਪ੍ਰਧਾਨਮੰਤਰੀ ਜੀ ਨੇ ਮਨ ਕੀ ਬਾਤ ਵਿੱਚ ਦੇਸ਼ ਵਿਚ ਬਣਨ ਵਾਲੇ ਹਥਖੰਡੀ ਵਸਤਾਂ ਅਤੇ ਖਿਡੌਣਿਆਂ ਨੂੰ ਉਤਸ਼ਾਹਿਤ ਕਰਨ ਲਈ ਉਹਨਾਂ ਨੂੰ ਸਹਾਇਤਾ ਰਾਸ਼ੀ ਪ੍ਰਦਾਨ ਕਰਨ ਦੀ ਚਰਚਾ ਕੀਤੀ ਗਈ ਇਸ ਨਾਲ ਜਿਥੇ ਦੇਸ਼ ਦੇ ਨੌਜਵਾਨਾਂ ਨੂੰ ਦੇਸ਼ ਵਿੱਚ ਰੁਜ਼ਗਾਰ ਮਿਲੇਗਾ ਉਥੇ ਵਿਦੇਸ਼ਾਂ ਦੀ ਧਰਤੀ ਤੇ ਆਏ ਸਾਲ ਜਾਂ ਰਹੇ ਕਰੋੜਾਂ ਰੁਪਏ ਵੀ ਦੇਸ਼ ਦੇ ਵਿਕਾਸ ਵਿੱਚ ਲੱਗਣਗੇ।ਕੇਵਲ ਖਿਡੌਣੇ ਹੀ ਨਹੀਂ ਕੁਦਰਤੀ ਖੇਤੀ ਵੀ ਕਿਸੇ ਵਰਦਾਨ ਤੋਂ ਘੱਟ ਨਹੀਂ। ਅਜੋਕੇ ਸਮੇਂ ਵਿੱਚ ਫਲਾਂ ਸਬਜ਼ੀਆਂ ਤੇ ਧੜਾ ਧੜ ਕੀਤੀਆਂ ਜਾ ਰਹੀਆਂ ਰੇਅ ਅਤੇ ਸਪਰੇਆਂ ਨੇ ਜਿਥੇ ਫਲਾਂ ਅਤੇ ਸਬਜ਼ੀਆਂ ਦੀ ਗੁਣਵੱਤਾ ਵਿੱਚ ਨਿਘਾਰ ਲਿਆਂਦਾ ਹੈ ਉਥੇ ਮਨੁੱਖੀ ਸ਼ਰੀਰ ਨੂੰ ਬਿਮਾਰੀਆਂ ਹਵਾਲੇ ਕਰਨ ਵਿੱਚ ਕੋਈ ਕਸਰ ਵੀ ਬਾਕੀ ਨਹੀਂ ਛੱਡੀ।ਰੇਅ ਅਤੇ ਸਪਰੇਆਂ ਵਾਲੀਆਂ ਸਬਜ਼ੀਆਂ ਦੀ ਜਗ੍ਹਾ ਕੁਦਰਤੀ ਖ਼ੇਤੀ ਵਾਲਾ ਮੋੜਾ ਕੱਟਿਆ ਜਾਵੇ ਤਾਂ ਰੁਜ਼ਗਾਰ ਪ੍ਰਾਪਤੀ ਦੇ ਨਾਲ ਨਾਲ ਸਿਹਤ ਵਿੱਚ ਵੀ ਸੁਧਾਰ ਲਿਆਂਦਾ ਜਾ ਸਕਦਾ ਹੈ।ਕੁਦਰਤੀ ਤਰੀਕੇ ਅਤੇ ਬਿਨਾਂ ਕਿਸੇ ਰਸਾਇਣਕ ਖਾਦਾਂ ਤੋਂ ਤਿਆਰ ਕੀਤੀ ਸਬਜ਼ੀ ਅਤੇ ਫਲਾਂ ਦੀ ਵਿਕਰੀ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਸੰਭਵ ਹੈ ਇਹ ਸੁਪਨਾ ਪੂਰਾ ਕਰਨ ਵਿੱਚ ਡਿਜੀਟਾਈਲੇਸਨ ਦਾ ਸਹਾਰਾ ਲਿਆ ਜਾ ਸਕਦਾ ਹੈ। ਸੋਸ਼ਲ ਮੀਡੀਏ ਅਤੇ ਆਨਲਾਈਨ ਸਾਈਟ ਦੀ ਮਦਦ ਨਾਲ ਆਰਡਰ ਲਏ ਜਾ ਸਕਦੇ ਹਨ ਇਸ ਤਰੀਕੇ ਨਾਲ ਉਹ ਆਪਣੇ ਉਤਪਾਦ ਦੀ ਡਿਮਾਂਡ ਵਧਾਉਣ ਵਿੱਚ ਕਾਮਯਾਬ ਹੋ ਸਕਦੇ ਹਨ। ਵਾਤਾਵਰਨ ਨੂੰ ਪ੍ਰਦੂਸ਼ਨ ਮੁਕਤ ਕਰਨ ਲਈ ਸਾਈਕਲ ਅਤੇ ਸਰਵਜਨਿਕ ਵਾਹਨਾਂ ਭਾਵ ਬੱਸਾਂ ਦਾ ਸਹਾਰਾ ਲਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਉੱਜਵਲ ਯੋਜਨਾ ਤਹਿਤ ਪ੍ਰਦਾਨ ਕੀਤੇ ਜਾ ਰਹੇ ਗੈਂਸ ਸਿਲੰਡਰ ਪ੍ਰਦੂਸ਼ਣ ਮੁਕਤ ਭਾਰਤ ਬਣਾਉਣ ਲਈ ਕੇਂਦਰ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ।ਏਕ ਪੇੜ ਮਾਂ ਕੇ ਨਾਮ ਤਹਿਤ ਰੁੱਖ ਲਗਾਉਣ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਵਿਆਹ ਸ਼ਾਦੀਆ ਅਤੇ ਹੋਰ ਮੌਕਿਆਂ ਤੇ ਤੋਹਫੇ ਵਜੋਂ ਪੌਦੇ ਦੇਣ ਦੀ ਰੀਤ ਵਾਤਾਵਰਨ ਦੀ ਸੁਰੱਖਿਆ ਲਈ ਸੋਨੇ ਤੇ ਸੁਹਾਗੇ ਦਾ ਕੰਮ ਕਰੇਗੀ।ਲੋਕ ਭਲਾਈ ਅਤੇ ਸਮਾਜ਼ ਕਲਿਆਣ ਲਈ ਚਲ ਰਹੀਆਂ ਸਕੀਮਾਂ ਨੂੰ ਜਨ ਜਨ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਅਤੇ ਸਮੇਂ ਦੀ ਲੋੜ ਹੈ।ਇਸ ਲਈ ਨੌਜਵਾਨਾਂ ਦਾ ਅੱਗੇ ਆਉਣਾ ਚਾਹੀਦਾ ਹੈ।ਨਿਰੰਤਰ ਵਿਕਾਸ ਦੀ ਪੌੜੀ ਚੜ੍ਹ ਕੇ ਵੱਖ ਵੱਖ ਖੇਤਰਾਂ ਵਿੱਚ ਅੱਗੇ ਵਧ ਰਿਹਾ ਭਾਰਤ ਆਤਮ ਨਿਰਭਰਤਾ ਦੀ ਨਿਸ਼ਾਨੀ ਹੈ। ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਸਾਡਾ ਇਹ ਕਰਤੱਵ ਬਣਦਾ ਹੈ ਕਿ ਭਾਰਤ ਨੂੰ ਵਿਕਸਤ ਦੇਸ਼ ਬਣਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ, ਇਸੇ ਰਾਹ ਤੇ ਚੱਲ ਕੇ ਅਸੀਂ ਸਭ ਕਾ ਸਾਥ, ਸਭ ਕਾ ਵਿਕਾਸ ਦੇ ਨਾਹਰੇ ਨੂੰ ਹਕੀਕੀ ਜਾਮਾ ਪਹਿਨਾ ਸਕਦੇ ਹਾਂ।
 
                     ਰਜਵਿੰਦਰ ਪਾਲ ਸ਼ਰਮਾ 
                     ਪਿੰਡ ਕਾਲਝਰਾਣੀ 
                     ਡਾਕਖਾਨਾ ਚੱਕ ਅਤਰ ਸਿੰਘ ਵਾਲਾ 
                     ਤਹਿ ਅਤੇ ਜ਼ਿਲ੍ਹਾ ਬਠਿੰਡਾ 
                     7087367969
 
 
 
 
 
 
 
 

Have something to say? Post your comment

More From Article

"1947 ਦੀ ਵੰਡ– ਇੱਕ ਇਤਿਹਾਸਕ ਵਿਸ਼ਲੇਸ਼ਣ"

ਪੰਜਾਬੀਆਂ ਦੇ ਸੁਭਾਅ ਨੂੰ ਸਮਝ ਨਹੀ ਸਕੀ ਦਿੱਲੀ ਦੀ ਨਵੀਂ ਸਿਆਸਤ

ਪੰਜਾਬੀਆਂ ਦੇ ਸੁਭਾਅ ਨੂੰ ਸਮਝ ਨਹੀ ਸਕੀ ਦਿੱਲੀ ਦੀ ਨਵੀਂ ਸਿਆਸਤ

ਗਿਆਨੀ ਜੀ ਨਿੰਦਾ ਛਡੋ,ਪੰਜਾਬ ਪੰਥ ਦੇ ਮੁਦੇ ਫੜੋ ਤੇ ਗੁਰੂ ਦੀ ਨੀਤੀ ਅਪਨਾਉ -- ਬਲਵਿੰਦਰ ਪਾਲ ਸਿੰਘ ਪ੍ਰੋਫੈਸਰ

ਗਿਆਨੀ ਜੀ ਨਿੰਦਾ ਛਡੋ,ਪੰਜਾਬ ਪੰਥ ਦੇ ਮੁਦੇ ਫੜੋ ਤੇ ਗੁਰੂ ਦੀ ਨੀਤੀ ਅਪਨਾਉ -- ਬਲਵਿੰਦਰ ਪਾਲ ਸਿੰਘ ਪ੍ਰੋਫੈਸਰ

ਸ਼ਹੀਦੀ ਦਿਵਸ ‘ਤੇ ਵਿਸ਼ੇਸ਼  -ਬਰਤਾਨੀਆ ਵਿੱਚ  ਫ਼ਾਂਸੀ ਦੇ ਤਖ਼ਤੇ ‘ਤੇ ਚੜ੍ਹਣ ਵਾਲਾ ਪਹਿਲਾ ਸ਼ਹੀਦ,ਮਹਾਨ ਇਨਕਲਾਬੀ : ਸ਼ਹੀਦ ਮਦਨ ਲਾਲ ਢੀਂਗਰਾ

ਸ਼ਹੀਦੀ ਦਿਵਸ ‘ਤੇ ਵਿਸ਼ੇਸ਼ -ਬਰਤਾਨੀਆ ਵਿੱਚ  ਫ਼ਾਂਸੀ ਦੇ ਤਖ਼ਤੇ ‘ਤੇ ਚੜ੍ਹਣ ਵਾਲਾ ਪਹਿਲਾ ਸ਼ਹੀਦ,ਮਹਾਨ ਇਨਕਲਾਬੀ : ਸ਼ਹੀਦ ਮਦਨ ਲਾਲ ਢੀਂਗਰਾ

ਸਮਾਰਟਫੋਨ ਅਤੇ ਸਮਾਰਟ ਟੈਬਲਟਸ ਦੇ ਯੁੱਗ ਵਿੱਚ ਜਿੱਥੇ 24/7 ਇੰਟਰਨੈੱਟ ਕਨੈਕਟਿਵਿਟੀ ਅਤੇ ਸੋਸ਼ਲ ਮੀਡੀਆ ਦੀ ਭਰਮਾਰ ਹੈ।

ਸਮਾਰਟਫੋਨ ਅਤੇ ਸਮਾਰਟ ਟੈਬਲਟਸ ਦੇ ਯੁੱਗ ਵਿੱਚ ਜਿੱਥੇ 24/7 ਇੰਟਰਨੈੱਟ ਕਨੈਕਟਿਵਿਟੀ ਅਤੇ ਸੋਸ਼ਲ ਮੀਡੀਆ ਦੀ ਭਰਮਾਰ ਹੈ।

ਇਕ ਤਰਫਾ ਟੈਰਿਫ਼ ਵਾਧਾ  ਅਮਰੀਕਾ ਦਾ ਸੰਸਾਰ ਬਾਜ਼ਾਰ ‘ਤੇ ਹਮਲਾ  ਜਗਦੀਸ਼  ਸਿੰਘ ਚੋਹਕਾ

ਇਕ ਤਰਫਾ ਟੈਰਿਫ਼ ਵਾਧਾ ਅਮਰੀਕਾ ਦਾ ਸੰਸਾਰ ਬਾਜ਼ਾਰ ‘ਤੇ ਹਮਲਾ ਜਗਦੀਸ਼  ਸਿੰਘ ਚੋਹਕਾ

ਸ਼੍ਰੋ ਅ ਦ ਦੇ ਪ੍ਰਧਾਨ ਦੀ ਚੋਣ ਭਾਵਨਾਵਾਂ ਦਾ ਬਹਿਣ ਨਹੀ,ਇਹਦੇ ਲਈ ਦੂਰ-ਅੰਦੇਸ਼ੀ ਅਤੇ ਇਮਾਨਦਾਰੀ ਜਰੂਰੀ ਹੈ

ਸ਼੍ਰੋ ਅ ਦ ਦੇ ਪ੍ਰਧਾਨ ਦੀ ਚੋਣ ਭਾਵਨਾਵਾਂ ਦਾ ਬਹਿਣ ਨਹੀ,ਇਹਦੇ ਲਈ ਦੂਰ-ਅੰਦੇਸ਼ੀ ਅਤੇ ਇਮਾਨਦਾਰੀ ਜਰੂਰੀ ਹੈ

ਕਹ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ--  ਡਾ  ਸਤਿੰਦਰ ਪਾਲ ਸਿੰਘ 

ਕਹ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ--  ਡਾ  ਸਤਿੰਦਰ ਪਾਲ ਸਿੰਘ 

ਸਾਡੀ ਜ਼ੁਬਾਨ ਵਿੱਚੋਂ ਝਲਕਦੇ ਹਨ ਸਾਡੇ ਸੰਸਕਾਰ

ਸਾਡੀ ਜ਼ੁਬਾਨ ਵਿੱਚੋਂ ਝਲਕਦੇ ਹਨ ਸਾਡੇ ਸੰਸਕਾਰ

ਦਵਿੰਦਰ ਬਾਂਸਲ ਟਰਾਂਟੋ ਦਾ ਕਾਵਿ ਸੰਗ੍ਰਹਿ ‘ਦੀਦ’ ਔਰਤ ਦੀ ਪੀੜਾ ਤੇ ਰੁਮਾਂਸਵਾਦ ਦਾ ਪ੍ਰਤੀਬਿੰਬ --- ਉਜਾਗਰ ਸਿੰਘ

ਦਵਿੰਦਰ ਬਾਂਸਲ ਟਰਾਂਟੋ ਦਾ ਕਾਵਿ ਸੰਗ੍ਰਹਿ ‘ਦੀਦ’ ਔਰਤ ਦੀ ਪੀੜਾ ਤੇ ਰੁਮਾਂਸਵਾਦ ਦਾ ਪ੍ਰਤੀਬਿੰਬ --- ਉਜਾਗਰ ਸਿੰਘ