ਨਵੀਂ ਦਿੱਲੀ, 2 ਅਗਸਤ 2025 – ਗੁਰਗਾਮ ਦੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰ ਰਿਹਾ 25 ਸਾਲਾ ਨੌਜਵਾਨ ਧੀਰਜ ਕਾਂਸਲ ਨੇ ਦਿੱਲੀ ਵਿੱਚ ਏਅਰਬੀਐਨਬੀ ’ਚ ਕਿਰਾਏ ’ਤੇ ਲਏ ਫਲੈਟ ਵਿਚ ਹੀਲੀਅਮ ਗੈਸ ਸੁੰਘ ਕੇ ਆਪਣੀ ਜਾਨ ਦੇ ਦਿੱਤੀ। ਪੁਲਿਸ ਅਨੁਸਾਰ, ਧੀਰਜ ਨੇ 20 ਜੁਲਾਈ ਤੋਂ 28 ਜੁਲਾਈ ਤੱਕ ਲਈ ਫਲੈਟ ਬੁੱਕ ਕੀਤਾ ਸੀ ਅਤੇ ਗਾਜ਼ੀਆਬਾਦ ਦੇ ਇੱਕ ਸਪਲਾਇਰ ਤੋਂ ₹3,500 ਦੇ ਭਾਅ ਹੀਲੀਅਮ ਗੈਸ ਖਰੀਦੀ ਸੀ, ਜਿਸ ਦਾ ਪਤਾ ਉਸ ਨੇ ਇੱਕ ਔਨਲਾਈਨ ਮਾਰਕੀਟਪਲੇਸ ਰਾਹੀਂ ਲਾਇਆ।
ਆਤਮਹਤਿਆ ਤੋਂ ਪਹਿਲਾਂ, ਉਸ ਨੇ ਆਪਣੇ ਫੇਸਬੁੱਕ 'ਤੇ ਇੱਕ ਲੰਬਾ ਅਤੇ ਭਾਵੁਕ ਨੋਟ ਪੋਸਟ ਕੀਤਾ ਜਿਸ ਵਿੱਚ ਉਸਨੇ ਲਿਖਿਆ:
“ਮੌਤ ਮੇਰੇ ਲਈ ਜ਼ਿੰਦਗੀ ਦਾ ਸਭ ਤੋਂ ਸੁੰਦਰ ਪੱਖ ਹੈ। ਕਿਰਪਾ ਕਰਕੇ ਮੇਰੀ ਮੌਤ ਤੋਂ ਉਦਾਸ ਨਾ ਹੋਵੋ। ਆਤਮਹਤਿਆ ਗਲਤ ਨਹੀਂ ਹੈ ਕਿਉਂਕਿ ਮੇਰੇ ਉੱਤੇ ਕੋਈ ਜ਼ਿੰਮੇਵਾਰੀ ਨਹੀਂ।”
ਧੀਰਜ ਨੇ ਆਪਣੀ ਚੋਣ ਨੂੰ ਪੂਰੀ ਤਰ੍ਹਾਂ ਨਿੱਜੀ ਫੈਸਲਾ ਦੱਸਦਿਆਂ ਲਿਖਿਆ ਕਿ ਕਿਸੇ ਵੀ ਵਿਅਕਤੀ ਨੂੰ ਇਸ ਲਈ ਦੋਸ਼ੀ ਨਾ ਠਹਿਰਾਇਆ ਜਾਵੇ। ਉਸ ਨੇ ਲਿਖਿਆ: “ਮੈਨੂੰ ਆਪਣੇ ਜੀਵਨ ਦਾ ਕੋਈ ਅਫਸੋਸ ਨਹੀਂ। ਇਹ ਮੇਰੀ ਚੋਣ ਸੀ, ਮੇਰੀ ਜ਼ਿੰਦਗੀ, ਮੇਰੇ ਨਿਯਮ।”
ਉਸ ਨੇ ਆਪਣੇ ਜੀਵਨ ਨੂੰ "ਝੂਠਾ" ਦੱਸਿਆ ਅਤੇ ਦੁਬਾਰਾ ਧਰਤੀ 'ਤੇ ਜਨਮ ਨਾ ਲੈਣ ਦੀ ਇੱਛਾ ਜ਼ਾਹਿਰ ਕੀਤੀ। ਧੀਰਜ ਨੇ ਆਪਣੀ ਦਾਦੀ ਦੀ ਮੌਤ ਤੋਂ ਬਾਅਦ ਆਏ ਡਿੱਪ੍ਰੈਸ਼ਨ ਬਾਰੇ ਵੀ ਲਿਖਿਆ ਕਿ ਉਹ ਉਸ ਤੋਂ ਬਾਅਦ ਘਰੋਂ ਬਾਹਰ ਵੀ ਨਹੀਂ ਨਿਕਲ ਸਕਦਾ ਸੀ।
ਧੀਰਜ ਨੇ ਆਪਣੇ ਅੰਤਿਮ ਨੋਟ ਵਿਚ ਸਭ ਦੀ ਸ਼ਲਾਘਾ ਕੀਤੀ ਅਤੇ ਕਿਸੇ ਦਾ ਨਾਂ ਲਿਖਣ ਤੋਂ ਇਨਕਾਰ ਕਰਦਿਆਂ ਲਿਖਿਆ ਕਿ ਉਹ ਨਹੀਂ ਚਾਹੁੰਦਾ ਕਿ ਕਿਸੇ ਨੂੰ ਉਸਦੀ ਮੌਤ ਤੋਂ ਬਾਅਦ ਕੋਈ ਪਰੇਸ਼ਾਨੀ ਆਵੇ। ਉਸ ਨੇ ਆਪਣੀ ਜਾਇਦਾਦ ਅਨਾਥ ਅਸ਼ਰਮ ਜਾਂ ਵਰਿੱਧ ਆਸ਼ਰਮ ਨੂੰ ਦਾਨ ਕਰਨ ਦੀ ਇੱਛਾ ਅਤੇ ਅੰਗਦਾਨ ਦੀ ਇੱਛਾ ਵੀ ਜ਼ਾਹਿਰ ਕੀਤੀ।
ਉਹ ਮੁਢਲੋਂ ਕਰਨਾਲ, ਹਰਿਆਣਾ ਦਾ ਨਿਵਾਸੀ ਸੀ ਪਰ ਦਿੱਲੀ ਵਿੱਚ ਪਲਾ-ਬੜਾ ਸੀ। ਦਿਲਚਸਪ ਗੱਲ ਇਹ ਹੈ ਕਿ ਮੌਤ ਤੋਂ ਇਕ ਮਹੀਨਾ ਪਹਿਲਾਂ, 1 ਜੂਨ ਨੂੰ, ਉਸ ਨੇ ਆਪਣੇ ਫੇਸਬੁੱਕ 'ਤੇ ਇੱਕ ਕਵਿਤਾ “The Dust Remembers the Shape” ਵੀ ਪੋਸਟ ਕੀਤੀ ਸੀ, ਜਿਸ ਵਿੱਚ ਉਸ ਦੀ ਅੰਦਰੂਨੀ ਮਨੋਦasha ਦੀ ਝਲਕ ਮਿਲਦੀ ਹੈ।
ਪੁਲਿਸ ਨੇ ਮੌਕੇ ਤੋਂ ਇੱਕ ਲਿਖਤੀ ਨੋਟ ਵੀ ਬਰਾਮਦ ਕੀਤਾ ਹੈ। ਮਾਮਲੇ ਦੀ ਜਾਂਚ ਜਾਰੀ ਹੈ।