ਹੈਦਰਾਬਾਦ: ਐਤਵਾਰ ਰਾਤ ਨੂੰ ਨਾਗੋਲੇ ਸਟੇਡੀਅਮ 'ਚ ਖੇਡ ਰਿਹਾ ਇੱਕ 25 ਸਾਲਾ ਬੈਡਮਿੰਟਨ ਖਿਡਾਰੀ, ਗੁੰਡਲਾ ਰਾਕੇਸ਼, ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ। ਰਾਕੇਸ਼, ਜੋ ਕਿ ਹੈਦਰਾਬਾਦ ਦੀ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਸੀ, ਆਪਣੇ ਦੋਸਤਾਂ ਨਾਲ ਬੈਡਮਿੰਟਨ ਖੇਡਣ ਗਿਆ ਸੀ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਰਾਕੇਸ਼ ਨੂੰ ਖੇਡ ਦੌਰਾਨ ਅਚਾਨਕ ਡਿੱਗਦੇ ਹੋਏ ਵੇਖਿਆ ਜਾ ਸਕਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੋਸਤਾਂ ਵੱਲੋਂ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਅਨੁਸਾਰ ਮੌਤ ਦਾ ਕਾਰਣ ਹਾਰਟ ਅਟੈਕ ਸੀ। ਮ੍ਰਿਤਕ ਦੀ ਪਛਾਣ ਥੱਲਾਡਾ ਪਿੰਡ, ਜ਼ਿਲ੍ਹਾ ਖੰਮਮ ਦੇ ਰਹਿਣ ਵਾਲੇ ਅਤੇ ਸਾਬਕਾ ਡਿਪਟੀ ਸਰਪੰਚ ਗੁੰਡਲਾ ਵੈਂਕਟੇਸ਼ਵਰਲੂ ਦੇ ਪੁੱਤਰ ਵਜੋਂ ਹੋਈ ਹੈ। ਮਾਹਰਾਂ ਵੱਲੋਂ ਚੇਤਾਵਨੀ ਹਾਰਟ ਸਪੈਸ਼ਲਿਸਟਾਂ ਅਨੁਸਾਰ, ਇਹ ਘਟਨਾ ਨੌਜਵਾਨਾਂ ਵਿੱਚ ਵਧ ਰਹੇ ਦਿਲ ਦੇ ਦੌਰੇ ਦੇ ਮਾਮਲਿਆਂ ਨੂੰ ਲੈ ਕੇ ਗੰਭੀਰ ਚੇਤਾਵਨੀ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਨਿਯਮਤ ਸਿਹਤ ਜਾਂਚ ਅਤੇ ਸੁਸੰਗਤ ਜੀਵਨ ਸ਼ੈਲੀ ਜੀਵਨ ਬਚਾਉਣ ਲਈ ਬਹੁਤ ਜ਼ਰੂਰੀ ਹਨ।