ਲਖਨਊ | 27 ਜੁਲਾਈ 2025 – ਲਖਨਊ ਦੇ ਇਕ ਰਹਿਣ ਵਾਲੀ ਨੌਜਵਾਨ ਔਰਤ ਸੌਮਿਆ ਉਰਫ਼ ਤਨੂ ਨੇ ਇੰਸਟਾਗ੍ਰਾਮ ‘ਤੇ ਲਾਈਵ ਵੀਡੀਓ ਕਰਦਿਆਂ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਚਾਰ ਮਹੀਨੇ ਪਹਿਲਾਂ ਉਸਦਾ ਵਿਆਹ BKT ਥਾਣੇ ਵਿੱਚ ਤਾਇਨਾਤ ਕਾਂਸਟੇਬਲ ਅਨੁਰਾਗ ਸਿੰਘ ਨਾਲ ਲਵ ਮੈਰਿਜ ਰਾਹੀਂ ਹੋਇਆ ਸੀ। ਵਿਡੀਓ ਵਿੱਚ ਸੌਮਿਆ ਨੇ ਰੋ ਰੋ ਕੇ ਦੱਸਿਆ ਕਿ ਉਸਦੇ ਪਤੀ ਅਤੇ ਪਰਿਵਾਰ ਵੱਲੋਂ ਦਾਜ਼ ਲਈ ਤੰਗ ਕੀਤਾ ਜਾ ਰਿਹਾ ਸੀ, ਹਰ ਰੋਜ਼ ਕੁੱਟਮਾਰ ਹੁੰਦੀ ਸੀ ਅਤੇ ਉਸਦੇ ਪਤੀ ਨੇ ਕਿਹਾ ਸੀ ਕਿ "ਮੈਂ ਪੁਲਿਸ ‘ਚ ਹਾਂ, ਮੇਰਾ ਕੋਈ ਕੁਝ ਨਹੀਂ ਬਿਗਾੜ ਸਕਦਾ"। ਸੌਮਿਆ ਨੇ ਕਿਹਾ ਕਿ ਉਸਨੇ ਕਈ ਵਾਰੀ ਪੁਲਿਸ ਥਾਣੇ ਅਤੇ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ, ਪਰ ਕੋਈ ਸੁਣਵਾਈ ਨਹੀਂ ਹੋਈ। ਆਖਰੀ ਪਲਾਂ 'ਚ ਉਸਨੇ ਮੋਦੀ ਅਤੇ ਯੋਗੀ ਨੂੰ ਅਪੀਲ ਕੀਤੀ ਕਿ ਮੌਤ ਮਗਰੋਂ ਉਸਦੇ ਦੋਸ਼ੀਆਂ ਨੂੰ ਬਖ਼ਸ਼ਿਆ ਨਾ ਜਾਵੇ। ਮਾਮਲੇ ਦੀ ਜਾਂਚ ਜਾਰੀ ਹੈ, ਪਰ ਇਸ ਵਾਕਏ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਅਤੇ ਔਰਤਾਂ ਦੀ ਸੁਰੱਖਿਆ ਉੱਤੇ ਸਵਾਲ ਖੜੇ ਕਰ ਦਿੱਤੇ ਹਨ।