ਪਟਿਆਲਾ/ਮੋਹਾਲੀ, 22 ਜੁਲਾਈ 2025 – ਬਿੱਗ ਬੌਸ ਓਟੀਟੀ ਸੀਜ਼ਨ 3 ਦੀ ਪ੍ਰਤੀਯੋਗੀ ਅਤੇ ਸੋਸ਼ਲ ਮੀਡੀਆ ਇੰਫਲੂਐਂਸਰ ਪਾਇਲ ਮਲਿਕ ਇੱਕ ਧਾਰਮਿਕ ਵਿਵਾਦ ਦੇ ਕੇਂਦਰ ਵਿੱਚ ਆ ਗਈ ਹੈ। ਕਾਲੀ ਮਾਤਾ ਦੇ ਰੂਪ ਵਿੱਚ ਵੀਡੀਓ ਪੋਸਟ ਕਰਨ ਤੋਂ ਬਾਅਦ, ਉਸ ਖ਼ਿਲਾਫ ਜ਼ੋਰਦਾਰ ਵਿਰੋਧ ਹੋ ਰਿਹਾ ਹੈ।
ਪਾਇਲ ਨੇ ਕਾਲੀ ਮਾਤਾ ਦੀ ਪੋਸ਼ਾਕ ਪਹਿਨੀ ਹੋਈ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸੀ, ਜਿਸ ਵਿੱਚ ਉਹ ਤ੍ਰਿਸ਼ੂਲ ਅਤੇ ਤਾਜ ਨਾਲ ਨਜ਼ਰ ਆ ਰਹੀ ਸੀ। ਲੋਕਾਂ ਨੇ ਇਸਨੂੰ ਧਾਰਮਿਕ ਭਾਵਨਾਵਾਂ ਨਾਲ ਖਿਡਵਾਅ ਅਤੇ ਨਗਨਤਾ ਨਾਲ ਜੋੜ ਕੇ ਵਿਰੋਧ ਕੀਤਾ।
ਮੋਹਾਲੀ ਦੇ ਜ਼ੀਰਕਪੁਰ ਥਾਣੇ ਵਿੱਚ ਪਾਇਲ ਖ਼ਿਲਾਫ ਸ਼ਿਕਾਇਤ ਦਰਜ ਕੀਤੀ ਗਈ। ਇਸਦੇ ਫੌਰੀ ਬਾਅਦ, ਅੱਜ ਪਾਇਲ ਆਪਣੇ ਪਤੀ ਅਰਮਾਨ ਮਲਿਕ ਦੇ ਨਾਲ ਪਟਿਆਲਾ ਦੇ ਕਾਲੀ ਮਾਤਾ ਮੰਦਰ ਪਹੁੰਚੀ, ਜਿੱਥੇ ਮੰਦਰ ਕਮੇਟੀ ਅਤੇ ਧਾਰਮਿਕ ਜਥੇਬੰਦੀਆਂ ਦੀ ਮੌਜੂਦਗੀ 'ਚ ਮਾਫੀ ਮੰਗੀ।
ਉਸਨੇ ਕਿਹਾ, “ਮੇਰਾ ਉਦੇਸ਼ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਮੇਰੀ ਧੀ ਕਾਲੀ ਮਾਤਾ ਦੀ ਭਗਤ ਹੈ ਅਤੇ ਇਹ ਰੂਪ ਉਸ ਲਈ ਬਣਾਇਆ ਗਿਆ ਸੀ। ਪਰ ਮੈਨੂੰ ਹੁਣ ਅਹਿਸਾਸ ਹੋਇਆ ਕਿ ਇਹ ਗਲਤ ਸੀ।”
ਉਸਨੇ ਇਹ ਵੀ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਉਹ ਵੀਡੀਓ ਹਟਾ ਦਿੱਤਾ ਗਿਆ ਸੀ, ਪਰ ਹੋਰ ਪੰਨਿਆਂ ਵਲੋਂ ਇਸਨੂੰ ਦੁਬਾਰਾ ਸਾਂਝਾ ਕੀਤਾ ਗਿਆ।
ਧਾਰਮਿਕ ਸੰਗਠਨਾਂ ਨੇ ਇਲਜ਼ਾਮ ਲਾਇਆ ਕਿ ਇਹ ਸਿਰਫ਼ ਸਸਤੀ ਪ੍ਰਸਿੱਧੀ ਲਈ ਕੀਤਾ ਗਿਆ ਕਦਮ ਸੀ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਇਸ ਮਾਮਲੇ ਵਿੱਚ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਕੌਣ ਹੈ ਪਾਇਲ ਮਲਿਕ?
ਪਾਇਲ ਮਲਿਕ 1994 ਵਿੱਚ ਨਵੀਂ ਦਿੱਲੀ ਵਿੱਚ ਪੈਦਾ ਹੋਈ। ਉਹ ਇੱਕ ਯੂਟਿਊਬਰ, ਇੰਸਟਾਗ੍ਰਾਮ ਇੰਫਲੂਐਂਸਰ ਅਤੇ ਡਿਜੀਟਲ ਸਮੱਗਰੀ ਸਿਰਜਣਹਾਰ ਹੈ। ਉਸਨੇ ਆਪਣੇ ਪਤੀ ਅਰਮਾਨ ਮਲਿਕ ਅਤੇ ਉਸ ਦੀ ਦੂਜੀ ਪਤਨੀ ਕ੍ਰਿਤੀ ਮਲਿਕ ਨਾਲ ਮਿਲ ਕੇ ਬਿੱਗ ਬੌਸ ਓਟੀਟੀ ਸੀਜ਼ਨ 3 ਵਿੱਚ ਹਿੱਸਾ ਲਿਆ ਸੀ।