ਨਵੀਂ ਦਿੱਲੀ, 22 ਜੁਲਾਈ 2025 – ਏਅਰ ਇੰਡੀਆ ਦੀ ਹਾਂਗਕਾਂਗ ਤੋਂ ਦਿੱਲੀ ਆ ਰਹੀ ਫਲਾਈਟ ਨੰਬਰ AI 315 ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਸਹਾਇਕ ਇਲੈਕਟ੍ਰਿਕ ਯੂਨਿਟ (APU) ਵਿੱਚ ਅਚਾਨਕ ਅੱਗ ਲੱਗ ਗਈ।
ਇਹ ਘਟਨਾ ਮੰਗਲਵਾਰ ਦੀ ਸਵੇਰ ਵਾਪਰੀ ਜਦੋਂ ਜਹਾਜ਼ ਲੈਂਡ ਕਰਨ ਤੋਂ ਬਾਅਦ ਗੇਟ 'ਤੇ ਪਹੁੰਚ ਕੇ ਪਾਰਕ ਕੀਤਾ ਗਿਆ ਸੀ। ਜਦੋਂ ਯਾਤਰੀ ਜਹਾਜ਼ ਤੋਂ ਉਤਰ ਰਹੇ ਸਨ, ਤਦ APU ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ। ਐਅਰਲਾਈਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਰੇ ਯਾਤਰੀ ਅਤੇ ਚਾਲਕ ਦਲ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢ ਲਿਆ ਗਿਆ।
ਏਅਰ ਇੰਡੀਆ ਦੇ ਬੁਲਾਰੇ ਮੁਤਾਬਕ, “APU ਵਿੱਚ ਅੱਗ ਲੱਗਣ ਤੋਂ ਬਾਅਦ ਸਿਸਟਮ ਨੇ ਸੁਰੱਖਿਆ ਮਕੈਨਿਜ਼ਮ ਤਹਿਤ ਆਪਣੇ ਆਪ ਬੰਦ ਹੋ ਕੇ ਕੰਮ ਕੀਤਾ।” ਜਹਾਜ਼ ਨੂੰ ਫਿਲਹਾਲ ਜਾਂਚ ਲਈ ਰੋਕ ਲਿਆ ਗਿਆ ਹੈ ਅਤੇ ਡਾਇਰੈਕਟਰ ਜਨਰਲ ਆਫ ਸਿਵਿਲ ਏਵਿਏਸ਼ਨ (DGCA) ਨੂੰ ਵੀ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ।
ਨੁਕਸਾਨ ਹੌਲਾ, ਪਰ ਕਈ ਸਵਾਲ ਖੜੇ ਹੋ ਰਹੇ ਹਨ ਕਿ ਅਜਿਹੀ ਘਟਨਾ ਕਿਵੇਂ ਵਾਪਰ ਸਕਦੀ ਹੈ, ਖਾਸ ਕਰਕੇ ਲੈਂਡਿੰਗ ਤੋਂ ਬਾਅਦ ਦੇ ਸੰਵੇਦਨਸ਼ੀਲ ਪਲਾਂ ਵਿੱਚ।