Saturday, July 19, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਕਰੋਨਾ ਦੌਰ ਦੀ ਸਿੱਖਿਆ:ਸੰਜੀਵ ਸਿੰਘ ਸੈਣੀ

November 18, 2021 11:38 PM
ਕਰੋਨਾ ਦੌਰ ਦੀ ਸਿੱਖਿਆ:
 
 
 2020 'ਚ ਪੂਰੇ ਵਿਸ਼ਵ ਵਿੱਚ ਕਰੋਨਾ ਮਹਾਂਮਾਰੀ ਕਾਰਨ ਹਾਹਾਕਾਰ ਮੱਚੀ ਹੋਈ ਸੀ। ਤਕਰੀਬਨ ਭਾਰਤ ਵਿੱਚ 22 ਮਾਰਚ ਤੋਂ ਤਾਲਾਬੰਦੀ ਕੀਤੀ ਗਈ ।ਜਿੱਥੇ ਕਰੋਨਾ ਮਹਾਂਮਾਰੀ ਕਾਰਨ ਆਰਥਿਕ ਪੱਖੋਂ ਕਾਫ਼ੀ ਨੁਕਸਾਨ ਹੋਇਆ ਹੈ, ਉੱਥੇ ਇਸ ਦਾ ਕੁਝ ਕੁ ਫਾਇਦਾ ਵੀ ਹੋਇਆ ਸੀ ।ਤਾਲਾਬੰਦੀ ਤਿੰਨ ਤੇ ਚਾਰ ਦੌਰਾਨ ਕੁਝ ਚੀਜ਼ਾਂ ਤੇ ਛੋਟ ਦਿੱਤੀ ਗਈ ।ਜਦੋਂ ਸਾਰੇ ਪਾਸੇ ਤਾਲਾਬੰਦੀ ਸੀ ਤਾਂ ਦੇਖਿਆ ਗਿਆ ਕਿ ਵਾਤਾਵਰਨ ਸਾਫ਼ ਸੁਥਰਾ ਹੋ ਚੁੱਕਿਆ ਸੀ ਤੇ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਪ੍ਰਦੂਸ਼ਣ ਦਾ ਪੱਧਰ ਸੁਧਰਿਆ ਸੀ ।ਕੁਦਰਤ ਨਵ ਵਿਆਹੀ ਵਹੁਟੀ ਦੀ ਤਰ੍ਹਾਂ ਸਜ ਗਈ ।ਦਰਿਆ ਸਾਫ ਹੋ ਚੁੱਕੇ ਸਨ ।ਜੋ ਸਮੇਂ ਦੀਆਂ ਸਰਕਾਰਾਂ ਨਹੀਂ ਕਰ ਸਕੀਆਂ ਸਨ, ਉਹ ਕਰੋਨਾ ਵਾਇਰਸ ਨੇ ਕਰ ਦਿਖਾਇਆ ਸੀ।ਜਿਵੇਂ ਜਿਵੇਂ ਤਾਲਾਬੰਦੀ ਦੌਰਾਨ ਛੋਟ ਦਿੱਤੀ ਗਈ,   ਸਨਅਤ ਦਾ ਪਹੀਆ ਘੁੰਮਣਾ ਸ਼ੁਰੂ ਹੋਇਆ। ਫਿਰ ਦਰਿਆ ਪ੍ਰਦੂਸ਼ਿਤ ਹੋਣ ਲੱਗੇ  । ਹਵਾ ਪ੍ਰਦੂਸ਼ਿਤ ਹੋਣ ਕਰਕੇ ਦਮਾ ਤੇ ਫੇਫੜਿਆਂ ਦੇ ਮਰੀਜ਼ ਲਗਾਤਾਰ ਵਧਣਾ  ਸ਼ੁਰੂ ਹੋ ਚੁੱਕੇ ਹਨ। ਬੁੱਢਾ ਨਾਲਾ ਫਿਰ ਪ੍ਰਦੂਸ਼ਿਤ ਹੋਣ ਲੱਗਾ।ਸਰਸਾ ਦਰਿਆ ਵਿੱਚ ਮੱਛੀਆਂ ਮਰੀਆਂ ਹੋਈਆਂ ਪਾਈਆਂ ਗਈਆਂ ।ਦੇਖਣ ਵਿੱਚ ਆਇਆ ਹੈ ਕਿ ਸਾਰੇ ਕਾਰੋਬਾਰ ਕੰਮਕਾਜ ਠੱਪ ਹੋ ਚੁੱਕੇ ਹਨ। ਫਿਰ ਵੀ ਇਨਸਾਨ ਨਹੀਂ ਸੁਧਰਿਆ   ਹੈ ,ਉਹ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ।ਪ੍ਰਦੂਸ਼ਣ ਫਿਰ ਵੱਧ ਗਿਆ ਹੈ ।ਵਿਚਾਰਨ ਵਾਲੀ ਗੱਲ ਹੈ ਕਿ ਕੁਦਰਤ ਨੇ ਸਾਨੂੰ ਮੌਕਾ ਤਾਂ ਦਿੱਤਾ ਹੈ ਕਿ ਤੁਸੀਂ ਸੰਭਲ ਜਾਓ ।ਪਰ ਫਿਰ ਵੀ ਕਿਉਂ ਨਹੀਂ ਅਸੀਂ ਕੁਦਰਤ ਦੇ ਮੁਤਾਬਿਕ ਜ਼ਿੰਦਗੀ ਨੂੰ ਬਸਰ ਕਰ ਰਹੇ ਹਨ। ਕੁਦਰਤ ਨੇ ਸਾਨੂੰ ਇਸ਼ਾਰੇ ਕੀਤੇ ਹਨ ,ਪਰ ਫਿਰ ਵੀ ਇਨਸਾਨ ਨਹੀਂ ਸਮਝ ਰਿਹਾ ਹੈ । 
        ਫਜ਼ੂਲ ਖਰਚੀ ਨੂੰ ਬਹੁਤ ਜਿਆਦਾ ਠੱਲ੍ਹ ਪਈ ਸੀ ।ਜਿਨ੍ਹਾਂ ਪਰਿਵਾਰਾਂ ਵਿੱਚ ਕਿਸੇ ਬਿਮਾਰੀ ਕਾਰਨ ਮੌਤਾਂ ਹੋਈਆਂ ਸਨ, ਉੱਥੇ ਸਿਰਫ਼ ਪੰਜ ਜਾਂ ਸੱਤ  ਮੈਂਬਰਾਂ ਦੀ ਮੌਜੂਦਗੀ ਵਿੱਚ ਹੀ ਸਾਦੇ ਭੋਗ ਪਾਏ ਗਏ ਸਨ।ਆਮ ਦੇਖਣ ਵਿੱਚ ਆ ਰਿਹਾ ਹੈ ਕਿ ਜੇ ਕਿਸੇ ਬਜ਼ੁਰਗ ਦੀ ਮੌਤ  ਹੁੰਦੀ ,ਖਾਣੇ ਤੇ ਪਤਾ ਨਹੀਂ ਕਿੰਨੇ  ਪੈਸੇ ਖਰਚ ਕਰ ਦਿੱਤੇ ਜਾ ਰਹੇ ਹਨ।ਟਰਾਲੀਆਂ ਦੀਆਂ ਟਰਾਲੀਆਂ, ਗੱਡੀਆਂ ਭਰ ਕੇ ਜਲੇਬੀਆਂ ਖਾਣ ਜਾਂ ਰਹੇ ਹਨ ।ਲਾਕ ਡਾਊਨ ਦੌਰਾਨ ਸਭ ਨੇ ਸਾਦੇ ਖਾਣੇ ਨੂੰ ਤਰਜੀਹ ਦਿੱਤੀ ਸੀ। ਚਾਹੇ ਸੂਬਾ ਸਰਕਾਰਾਂ ਨੇ ਹੋਟਲ ਰੈਸਟੋਰੈਂਟ ਖੋਲ੍ਹ ਦਿੱਤੇ ਹਨ, ਪਰ  ਸਾਨੂੰ ਬਾਹਰ ਦੇ ਖਾਣੇ ਨੂੰ ਤਰਜ਼ੀਹ ਨਹੀਂ ਦੇਣੀ ਚਾਹੀਦੀ ।
      ਪੰਜਾਬੀ ਵਿਆਹਾਂ ਤੇ ਲੱਖਾਂ ਲੱਖਾਂ ਰੁਪਏ ਰੋੜ ਦਿੰਦੇ ਹਨ ।ਵਿਆਹ ਤੋਂ ਪਹਿਲੇ ਪ੍ਰੀ ਵੈਡਿੰਗ ਸ਼ੂਟ ਕੀਤਾ ਜਾਂਦਾ ਹੈ, ਜਿਸ ਉੱਤੇ  ਪੰਜ ਪੰਜ ਲੱਖ ਰੁਪਏ ਖਰਚਾ ਤੱਕ ਆ ਜਾਂਦਾ ਹੈ। ਸਭ ਨੇ ਵੇਖਿਆ ਸੀ ਕਰੋਨਾ ਮਹਾਂਮਾਰੀ ਕਰਕੇ ਸਿਰਫ ਸੀਮਿਤ ਸਾਧਨਾਂ ਵਿੱਚ ਹੀ ਸ਼ੁੱਭ ਕਾਰਜ ਨੇਪੜੇ ਚੜ੍ਹਾਏ ।ਪਰਿਵਾਰਾਂ ਦੇ ਪੰਜ ਪੰਜ ਮੈਂਬਰਾਂ ਨੇ ਹੀ ਇਸ ਸ਼ੁੱਭ ਕਾਰਜ ਨੂੰ ਨੇਪਰੇ ਚੜ੍ਹਾ ਕੇ ਆਪਣੇ ਫਰਜ਼ ਨਿਭਾਏ।ਹੋਟਲ ,ਬੈਂਡ ਬਾਜੇ, ਡੀਜੇ ਆਰਕੈਸਟਰਾ ਸਾਰੇ ਹੀ ਆਪਣੇ ਵਿਆਹ ਵਿੱਚ ਇਨ੍ਹਾਂ ਨੂੰ ਬੁੱਕ ਕਰਦੇ ਸਨ ।ਲੱਖਾਂ ਲੱਖਾਂ ਰੁਪਿਆ ਇਨ੍ਹਾਂ ਉੱਤੇ ਖਰਚ ਆ ਜਾਂਦਾ ਸੀ ।ਆਮ ਵੇਖਣ ਵਿੱਚ ਆ ਰਿਹਾ ਹੈ ਕਿ ਜਦੋਂ ਕੁੜੀ ਦਾ ਵਿਆਹ ਰੱਖਿਆ ਜਾਂਦਾ ਹੈ, ਤਾਂ ਪਰਿਵਾਰ ਛੇ ਛੇ ਮਹੀਨੇ ਪਹਿਲਾਂ ਹੀ ਖਰੀਦਦਾਰੀ ਸ਼ੁਰੂ ਕਰ ਦਿੰਦਾ ਹੈ। ਆਪਣੀ ਕੁੜੀ ਦਾ ਵਧੀਆ ਕਾਰਜ ਨੇਪੜੇ ਚਾੜ੍ਹਨ ਲਈ ਬੈਂਕਾਂ , ਆੜ੍ਹਤੀਆਂ ਤੋਂ ਕਰਜ਼ਾ ਚੁੱਕਦਾ ਹੈ। ਸਮੇਂ ਸਿਰ ਕਰਜ਼ਾ ਨਾ ਚੁੱਕਣ ਕਰਕੇ ਉਸਨੂੰ ਖੁਦਕੁਸ਼ੀ ਵੀ ਕਰਨੀ ਪੈਂਦੀ ਹੈ । ਧੀਆਂ ਨੂੰ ਕੁੱਖ ਵਿੱਚ ਮਾਰਨ ਦਾ ਵੀ ਵੱਡਾ ਕਾਰਨ ਇਹ ਹੈ  ਕਿ ਗਰੀਬੀ ਕਾਰਨ ਉਹ ਪਿਓ ਆਪਣੀ ਕੁੜੀ ਦਾ ਵਧੀਆ ਕਾਰਜ ਨਹੀਂ ਕਰ ਸਕਦਾ ,ਜਿਸ ਕਾਰਨ ਕੁੜੀ ਨੂੰ ਕੁੱਖ ਵਿੱਚ ਹੀ ਮਾਰ ਦਿੱਤਾ ਜਾਂਦਾ ਹੈ।ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਸਾਦਗੀ ਬਰਕਰਾਰ ਰਹਿ ਪਾਏਗੀ? ਜਾਂ ਫਿਰ ਆਪਣੀ ਧੀ ਦਾ ਕਾਰਜ ਨੇਪੜੇ ਚੜਾਉਣ ਲਈ ਪਿਓ ਨੂੰ ਲੱਖਾਂ ਰੁਪਏ ਦਾ ਕਰਜ਼ਾ ਚੁੱਕਣਾ ਪਵੇਗਾ । ਕਰੋਨਾ ਹਜੇ ਗਿਆ ਨਹੀਂ ਹੈ।ਆਮ ਦੇਖਣ ਵਿਚ ਆ ਰਿਹਾ ਹੈ ਕਿ ਵਿਆਹ , ਭੋਗਾਂ ਤੇ ਫਿਰ ਫ਼ਜ਼ੂਲਖਰਚੀ ਦਾ ਸਿਲਸਿਲਾ ਜਾਰੀ ਹੈ। ਲਾਕਡਾਊਨ ਦੌਰਾਨ ਸਭ ਨੇ ਹੀ ਸਾਦੇ ਵਿਆਹ ,ਸਾਦੇ ਭੋਗ ਦੇਖੇ।ਸਾਨੂੰ ਸਾਰਿਆਂ ਨੂੰ ਹੀ ਲਾਕ ਡਾਊਨ ਵਿੱਚ ਹੋਏ ਵਿਆਹਾਂ ਤੋਂ ਸਬਕ ਲੈਣਾ ਚਾਹੀਦਾ ਹੈ ਤੇ ਫਜ਼ੂਲਖਰਚੀ ਨੂੰ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ।
 
 
ਸੰਜੀਵ ਸਿੰਘ ਸੈਣੀ, ਮੋਹਾਲੀ 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 

Have something to say? Post your comment