Tuesday, April 23, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਪੁਰਾਣਾ ਪੰਜਾਬ ਕਿੱਥੇ ਰਹਿ ਗਿਆ ?

September 07, 2021 11:11 PM
ਪੁਰਾਣਾ ਪੰਜਾਬ ਕਿੱਥੇ ਰਹਿ ਗਿਆ ?
 
ਪੰਜਾਬ ਦੇ ਦਰਦਾਂ ਨੂੰ ਬਿਆਨ ਕੀਤਾ ਜਾਵੇ ਤਾਂ ਅਸੀਂ ਪੰਜਾਬ ਦੇ ਜਖਮਾਂ ਤੇ ਮਲਮ ਨਹੀਂ ਲਾ ਸਕਦੇ । ਕਿਉਂਕਿ ਪੰਜਾਬ ਨੂੰ ਅਸੀਂ ਆਪ ਹੀ ਫੱਟੜ ਕੀਤਾ ਹੈ। ਪੰਜਾਬ ਦੀ ਖੁਸ਼ੀ ਨੂੰ ਖੋਹ ਕੇ ,ਪੰਜਾਬ ਦੀ ਮਾਂ ਬੋਲੀ ਨੂੰ ਖੋਹ ਕੇ ,ਪੰਜਾਬ ਦੇ ਵਿਰਸੇ ਨੂੰ ਖੋਹ ਕੇ ਅਸੀਂ ਪੰਜਾਬ ਕੋਲੋਂ ਸਭ ਕੁੱਝ ਲੁੱਟ ਲਿਆ ਹੈ। ਪੰਜਾਬ ਅੱਜ ਵੀ ਅੰਦਰੋਂ ਅੰਦਰੀ ਰੋਂਦਾ ਹੈ ਆਪਣੀ ਨੁਹਾਰ ਨੂੰ ਦੇਖ ਕੇ। ਜਿਵੇਂ ਕਿ ਸਭ ਨੂੰ ਪਤਾ ਹੈ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਮੰਨਿਆ ਜਾਂਦਾ ਹੈ। ਇਸ ਧਰਤੀ ਤੇ ਗੁਰੂਆਂ ਪੀਰਾਂ ਨੇ ਜਨਮ ਲਿਆ ਅਤੇ ਦੁਨੀਆਂ ਨੂੰ ਸਹੀ ਗੱਲਾਂ ਤੇ ਅਮਲ ਕਰਨ ਨੂੰ ਕਿਹਾ। ਪੰਜਾਬ ਪੰਜਾ ਆਬਾਂ ਦੀ ਧਰਤੀ ਹੈ ਅਤੇ ਇਸ ਦੇ ਨਾਲ ਨਾਲ ਛੇਵਾਂ ਦਰਿਆ ਨਸ਼ਿਆਂ ਦਾ ਵੀ ਵਗਦਾ ਹੈ। ਪੰਜਾਬ ਦੇ ਹੀਰਿਆਂ ਵਰਗੇ ਪੁੱਤ ਇਸ ਨਸ਼ੇ ਚ ਡੁੱਬ ਕੇ ਆਪਣੀਆਂ ਜਾਨਾਂ ਦੇ ਚੁੱਕੇ ਹਨ। 
 
 
ਅਗਰ ਅੱਜ ਅਸੀਂ ਪੰਜਾਬ ਦੀ ਖੁਰਾਕ ਦੀ ਗੱਲ ਕਰੀਏ ਤਾਂ ਉਹ ਖੁਰਾਕਾਂ ਨਹੀਂ ਰਹੀਆਂ ਜੋ ਕਿ ਅਜੋਕੇ ਸਮੇਂ ਵਿਚ ਖਾਧੀਆਂ ਜਾਦੀਆਂ ਸਨ ਅਤੇ ਉਹ ਖੁਰਾਕਾਂ ਅੱਜ ਕਿਸੇ ਵਿਰਲੇ ਵਾਂਝੇ ਨੂੰ ਹੀ ਪਚਦੀਆਂ ਹਨ। ਅੱਜ ਕੱਲ੍ਹ ਕੋਕ, ਬਰੈੱਡ ,ਕੇਕ ਆਦਿ ਨੂੰ ਖੁਰਾਕਾਂ ਮੰਨਿਆ ਜਾਂਦਾ ਹੈ। ਪੁਰਾਣੇ ਸਮੇਂ ਵਿੱਚ ਬਜੁਰਗ ਅੱਧੀ ਬਾਲਟੀ ਤੱਕ ਕੱਚਾ ਦੁੱਧ ਪੀ ਜਾਂਦੇ ਸਨ ਜੋ ਕਿ ਅੱਜ ਕੱਲ੍ਹ ਕਿਸੇ ਨੂੰ ਪਚਦਾ ਨਹੀਂ। ਪਹਿਲਾਂ ਸਭ ਖੇਤੀਬਾੜੀ ਦੇ ਕੰਮ ਅਤੇ ਘਰਾਂ ਦੇ ਕੰਮ ਹੱਥੀਂ ਕੀਤੇ ਜਾਂਦੇ ਸਨ, ਅੱਜ ਕੱਲ੍ਹ ਮਸ਼ੀਨੀ ਯੁੱਗ ਨੇ ਇਹਨਾਂ ਸਭ ਨੂੰ ਨੱਥ ਪਾ ਕੇ ਰੱਖ ਦਿੱਤਾ ਅਤੇ ਅੱਜ ਕੱਲ੍ਹ ਕੁਝ ਵੀ ਹੱਥੀਂ ਨਹੀਂ ਕੀਤਾ ਜਾਂਦਾ । ਪਹਿਲਾਂ ਇਹ ਸਭ ਕੁਝ ਕਰਨ ਨੂੰ ਸਮਾਂ ਲੱਗਦਾ ਸੀ।  ਕੰਮ ਵੀ ਹੱਥੀਂ ਕਰਨਾ ਪੈਂਦਾ ਸੀ ਅਤੇ ਹੱਥੀਂ ਕੰਮ ਕਰਨ ਵਾਲੇ ਨੂੰ ਖੁਰਾਕਾਂ ਵੀ ਹੱਥੀਂ ਬਣੀਆਂ ਅਸਰ ਕਰਦੀਆਂ ਸਨ। ਕਈ ਕਈ ਗੱਜ ਉੱਚੇ ਲੰਮੇ ਸਰੀਰ ਲੈ ਕੇ ਗੱਭਰੂ ਝੂਮ ਝੂਮ ਕੇ ਤੁਰਦੇ ਸਨ ਤੇ ਪਤਾ ਲੱਗਦਾ ਸੀ ਕਿ ਪੰਜਾਬ ਦਾ ਪੁੱਤ ਆ ਰਿਹਾ ਪੰਜਾਬ ਦੀ ਸ਼ਾਨ ਆ ਰਹੀ ਹੈ। ਪਰ ਅੱਜ ਕੱਲ੍ਹ ਕੋਕ ਕੋਫੀਆਂ ਨੇ ਪੰਜਾਬ ਦੇ ਚਿਹਰੇ ਤੋਂ ਚਮਕ ਹੀ ਖੋਹ ਲਈ ਹੈ। ਪੰਜਾਬ ਦੀ ਪੰਜਾਬਣ ਦੀ ਗੱਲ ਕਰੀਏ ਤਾਂ ਪੰਜਾਬ ਦੀ ਨਾਰੀ ਜਦੋਂ ਸੂਟ ਪਾ ਕੇ ਅਤੇ ਫੁੱਲਕਾਰੀ ਲੈ ਕੇ ਤੁਰਦੀ ਸੀ ਤਾਂ ਪੰਜਾਬ ਦੀ ਨੁਹਾਰ ਬੋਲਦੀ ਸੀ। ਅੱਜ ਕੱਲ੍ਹ ਜੀਨ ਟੋਪ ਅਤੇ ਕਈ ਹੋਰ ਪ੍ਰਕਾਰ ਤੇ ਰੀਤੀ ਰਿਵਾਜਾਂ ਨੇ ਪੰਜਾਬ ਦੀ ਨੁਹਾਰ ਤੇ ਪਰਦਾ ਪਾ ਕੇ ਰੱਖ ਦਿੱਤਾ। 
 
 ਡਿਜੀਟਲ ਫੋਨਾਂ ਨੇ ਸਭ ਦੇ ਘਰਾਂ ਵਿਚ ਵਾਸਾ ਕੀਤਾ ਹੋਇਆ। ਨਾ ਉਹ ਚਿੱਠੀਆਂ ਰਹੀਆਂ,ਨਾ ਉਹ ਖਤ ਰਹੇ ਜਿੰਨਾ ਨੂੰ ਦੇਖ ਪੜ੍ਹ ਕੇ ਹਰ ਮਾਂ ,ਬਾਪ, ਭੈਣ,ਭਰਾ ,ਸੱਜ ਵਿਆਹੀ ਨਾਰ ਦਾ  ਚਿਹਰਾ ਫੁੱਲਾਂ ਵਾਂਗ ਖਿਲ ਉੱਠਦਾ ਸੀ। ਆਪਣੇ ਦੁੱਖਾਂ ਦਾ ਸੁੱਖ ਉਹਨਾਂ ਚਿੱਠੀਆਂ ਖਤਾਂ ਵਿਚੋਂ ਪਾਇਆ ਜਾਂਦਾ ਸੀ। ਨਾ ਉਹ ਪਾਣੀ ਸਾਫ ਰਿਹਾ ਨਾ ਉਹ ਜਿਸਨੂੰ ਗੁਰੂ ਸਾਹਿਬ ਨੇ ਕਿਹਾ ਸੀ ਕਿ "ਪਹਿਲਾਂ ਪਾਣੀ ਜੀਓ ਹੈ ਜਿਤੁ ਹਰਿਆ ਸਭੁ ਕੋਇ"। ਪਾਣੀ ਵੀ ਫਿਲਟਰ ਹੋ ਗਿਆ,ਖੇਤੀਬਾੜੀ ਮਸ਼ੀਨੀ ਹੋ ਗਈ, ਜਮਾਨਾ ਡਿਜੀਟਲ ਹੋ ਗਿਆ,ਪੰਛੀ ਖਤਮ ਹੋ ਗਏ, ਫਿਰ ਅਸੀਂ ਖੁਸ਼ੀਆਂ ਕਿਥੋਂ ਭਾਲਦੇ ਹਾਂ। ਅਸੀਂ ਕਦੇ ਪੰਜਾਬ ਨੂੰ ਬਚਾਉਣ ਬਾਰੇ ਨਹੀਂ ਸੋਚਿਆ ਸਗੋਂ ਵਿਗਾੜਣ ਵੱਲ ਹੀ ਚੱਲੇ ਹੋਏ ਆਂ। ਹਰ ਇੱਕ ਰੀਝ ਪੂਰੀ ਕਰਨ ਲਈ ਅਸੀਂ ਹਮੇਸ਼ਾ ਵਾਤਾਵਰਣ,ਕੁਦਰਤ ਨੂੰ ਹੀ ਠੇਸ ਪਹੁੰਚਾਈ ਆ ਅਤੇ ਆਪਣੀ ਰੀਝ ਲਈ ਕਈਆਂ ਦੀਆਂ ਜਿੰਦਗੀਆਂ ਖਾ ਲਈਆਂ, ਜਿੰਨਾ ਵਿੱਚ ਪੰਛੀ ਸਭ ਤੋਂ ਵੱਧ ਨੁਕਸਾਨ ਵਿੱਚ ਗਏ ਹਨ। ਪੁਰਾਣੇ ਸਮਿਆਂ ਵਿੱਚ ਪੰਛੀ ਹੀ ਸਾਨੂੰ ਸਵੇਰੇ ਉਠਾਉਂਦੇ ਸਨ ਅਤੇ ਅੱਜ ਕੱਲ੍ਹ ਪੰਛੀਆਂ ਦੀ ਆਵਾਜ਼ ਸੁਨਣ ਨੂੰ ਵੀ ਤਰਸਦੇ ਹਾਂ। ਖੇਤਾਂ ਦੀਆਂ ਵੱਟਾਂ ਤੇ ਚਿੜੀਆਂ ਨੇ ਆਪਣਾ ਸਾਰਾ ਪਰਿਵਾਰ ਇਕੱਠਾ ਕਰ ਕੇ ਤੁਰਨਾ ਫਿਰਨਾ ਤੇ ਅੰਬਰ ਵਿੱਚ ਉਡਾਰੀਆਂ ਲਾਉਣੀਆਂ। ਹੁਣ ਤਾਂ ਚਿੜੀਆਂ ਵੀ ਅਲੋਪ ਹੋ ਗਈਆਂ ਹਨ। ਖੇਤ ਅੱਜ ਕੱਲ੍ਹ ਮਹਿਲ ਮੁਨਾਰਿਆਂ ਨੇ ਕੱਜ ਲਏ ਤੇ ਬਾਕੀ ਦਿਨੋਂ ਦਿਨ ਕਲੋਨੀਆਂ ਕੱਟੀਆਂ ਜਾ ਰਹੀਆਂ ਹਨ।ਪੁਰਾਣਾ ਪੰਜਾਬ ਅੱਜ ਵੀ ਤਸਵੀਰਾਂ ਅਤੇ ਪੁਰਾਣੀਆਂ ਯਾਦਗਾਰੀ ਥਾਵਾਂ ਤੇ ਰੋਂਦਾ ਦਿਖਾਈ ਦਿੰਦਾ ਹੈ ਅਤੇ ਬੋਲਦਾ ਹੈ ਕਿ ਮੇਰੀ ਜਵਾਨੀ ਕਿੱਧਰ ਨੂੰ ਚੱਲੀ ਤੇ ਮੈਂ ਆਪਣੇ ਪੁੱਤ ਪੋਤਿਆਂ ਨੂੰ ਨਸ਼ੇ ਦੀ ਲਪੇਟ ਵਿਚ ਨਹੀਂ ਦੇਖ ਸਕਦਾ।
 
 ਅੱਜ ਕੱਲ੍ਹ ਦਾ ਦੌਰ ਵੀ ਸੋਨੇ ਦੀ ਚਿੜੀ ਨੂੰ ਭਾਵ ਪੁਰਾਣੇ ਪੰਜਾਬ ਨੂੰ ਮਾਰਨ ਵੱਲ ਤੁਰਿਆ ਹੋਇਆ ਹੈ। ਪੰਜਾਬ ਉੱਤੇ ਕਈ ਤਰ੍ਹਾਂ ਦੇ ਹਨੇਰ ਝੱਖੜ ਝੁੱਲੇ ,ਕਈ ਤਰ੍ਹਾਂ ਦੀਆਂ ਲੜਾਈਆਂ ਹੋਈਆਂ,ਕਈ ਤਰ੍ਹਾਂ ਦੇ ਯੁੱਧ ਹੋਏ ਪਰ ਇਹ ਪੰਜਾਬ ਅੱਜ ਵੀ ਵੱਸਦਾ ਹੈ। ਪਰ ਜੋ ਹਲਾਤ ਅੱਜ ਕੱਲ੍ਹ ਦੀਆਂ ਨੀਤੀਆਂ ਨੇ ਕੀਤਾ ਹੋਇਆ ਉਹ ਕਦੇ ਵੀ ਸਹੀ ਹੋਣ ਦੇ ਹੱਕ ਵਿੱਚ ਨਹੀਂ ਹੈ। ਪੰਜਾਬ ਨੂੰ ਝਰੀਟਾਂ ਵੀ ਸਾਡੇ ਕੋਲੋ ਹੀ ਲੱਗਦੀਆਂ ਹਨ। ਅਸੀਂ ਆਪ ਹੀ ਪੰਜਾਬ ਦੀ ਛਾਤੀ ਉੱਤੇ ਟੱਪ ਮਾਰਦੇ ਹਾਂ। ਕਦੇ ਰੁੱਖ ਵੱਡ ਦਿੱਤੇ, ਅੱਗ ਲਾ ਦਿੱਤੀ। ਗੱਲ ਕਰੀਏ ਜੇ ਪੁਰਾਣੇ ਪੰਜਾਬ ਦੀ ਤਾਂ ਉਹ ਸਮਾਂ ਕਦੇ ਵੀ ਬਿਮਾਰੀਆਂ ਨਾਲ ਘਿਰਿਆ ਹੋਇਆ ਨਹੀਂ ਸੀ  ਜਿਨ੍ਹਾਂ ਕੇ ਹੁਣ ਪੰਜਾਬ ਘਿਰਿਆ ਹੋਇਆ ਹੈ। ਨਾ ਉਹ ਖੁਰਾਕਾਂ ਰਹੀਆਂ ਨਾ ਉਹ ਸਿਹਤਾਂ ਰਹੀਆਂ। ਕੁਰਬਾਨੀਆਂ ਦੇ ਕੇ ਪੰਜਾਬ ਨੂੰ ਬਚਾਇਆ ਅਤੇ ਅੱਜ ਕੱਲ੍ਹ ਕੁਰਬਾਨੀਆਂ ਨਸ਼ਿਆਂ ਦੇ ਅੱਗੇ ਭੇਟ ਕੀਤੀਆਂ ਜਾਂਦੀਆਂ ਹਨ। ਪੁਰਾਣੇ ਪੰਜਾਬ ਦੀ ਨੁਹਾਰ ਹੁਣ ਤਸਵੀਰਾਂ ਵਿੱਚ ਹੀ ਦਿਖਾਈ ਦਿੰਦੀ ਹੈ ਅਤੇ ਪੰਜਾਬ ਦਾ ਹਾਰ ਸ਼ਿੰਗਾਰ ਨੂੰ ਖੋਹ ਕੇ ਅਸੀਂ ਆਪਣੀਆਂ ਲੋੜਾਂ ਨੂੰ ਪੂਰਾ ਕਰ ਲਿਆ। ਕੁਝ ਸਿਆਸਤਦਾਨਾਂ ਦੇ ਵਲੋਂ ਵੀ ਪੰਜਾਬ ਦੇ ਜਖਮਾਂ ਤੇ ਲੂਣ ਪਾਇਆ ਜਾਂਦਾ ਹੈ। ਅੱਜ ਕੱਲ੍ਹ ਦੇ ਜਵਾਕਾਂ ਨੂੰ ਹਰੀ ਸਿੰਘ ਨਲੂਆ,ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ,ਝਾਂਸੀ ਦੀ ਰਾਣੀ ਅਤੇ ਗੁਰੂ ਸਾਹਿਬਾਨਾਂ ਦੀਆਂ ਕੁਰਬਾਨੀਆਂ ਨੂੰ ਘੱਟ ਅਤੇ ਸਿਆਸਤ ਦੇ ਨਾਲ ਵਾਰ ਕਰਨਾ ਜਿਆਦਾ ਸਿਖਾਇਆ ਜਾਂਦਾ ਹੈ। ਇਹ ਸਭ ਕੁਝ ਕਰਨ ਦੇ ਬਾਅਦ ਸਾਰਾ ਨੁਕਸਾਨ ਪੰਜਾਬ ਨੂੰ ਹੁੰਦਾ ਹੈ। ਉਹਨਾਂ ਤੱਕ ਪੰਜਾਬ ਨੂੰ ਖੁਸ਼ੀ ਨਹੀਂ ਮਿਲਦੀ ਜਿਨਾ ਤੱਕ ਅਸੀਂ ਪੰਜਾਬ ਦੀ ਖੁਸ਼ੀ ਦਾ ਹਿੱਸਾ ਨਾ ਬਣੀਏ। ਸਾਨੂੰ ਪੁਰਾਣੇ ਪੰਜਾਬ ਤੋਂ ਕੁਝ ਸਿਖ ਕੇ ਨਵੇਂ ਪੰਜਾਬ ਦੀ ਤਰੱਕੀ ਦੇ ਨਾਲ-ਨਾਲ ਪੁਰਾਣੀਆਂ ਚੀਜ਼ਾਂ,ਇਤਿਹਾਸ,ਸਭਿਆਚਾਰ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ। ਜੇਕਰ ਅਸੀਂ ਪੁਰਾਣੇ ਪੰਜਾਬ ਨੂੰ ਭੁੱਲ ਕੇ ਨਵੇਂ ਵੱਲ ਹੀ ਰਹੇ ਤਾਂ ਇੱਕ ਨਾ ਇੱਕ ਦਿਨ ਸਾਡੀ ਮਾਂ ਬੋਲੀ ਦੇ ਬੋਲ ਵੀ ਗੁਆਚ ਜਾਣਗੇ। ਪੁਰਾਣੇ ਪੰਜਾਬ ਦਾ ਪੈਰ ਅਸੀਂ ਨਵੇਂ ਵਿੱਚ ਪਾਈਏ ਤਾਂ ਸਾਡੀ ਮਾਂ ਬੋਲੀ ਨੂੰ ਵੀ ਬਹੁਤ ਖੁਸ਼ੀ ਹੋਵੇਗੀ। ਪੁਰਾਣੇ ਪੰਜਾਬ ਨੂੰ ਅਸੀਂ ਤਸਵੀਰਾਂ ਬਣਾ ਕੇ ਨਹੀਂ ਰੱਖਣਾ ਅਸੀਂ ਪੰਜਾਬ ਨੂੰ ਮੋਢਾ ਦੇ ਕੇ ਉਪਰ ਤੱਕ ਲੈ ਕੇ ਜਾਣ ਦਾ ਪ੍ਰਣ  ਕਰੀਏ। ਅੱਜ ਕੱਲ੍ਹ ਦੇ ਮਸ਼ੀਨੀ ਯੁੱਗ ਤੋਂ ਦੂਰ ਹੋ ਕੇ ਆਪਣੇ ਸਰੀਰ ਅਤੇ ਦਿਮਾਗੀ ਬਿਮਾਰੀਆਂ ਤੋਂ ਰਹਿਤਨਾਮਾ ਪਾਈਏ। ਜੇਕਰ ਇਹ ਸਭ ਕੁਝ ਸਹੀ ਨਾ ਕੀਤਾ ਗਿਆ ਤਾਂ ਇਸ ਪੰਜਾਬ ਨੂੰ ਉਜਾੜਨ ਵਾਲਿਆਂ ਵਿੱਚ ਨਾਮ ਗਿਣਿਆ ਜਾਵੇਗਾ। ਅਸੀਂ ਪੰਜਾਬ ਕੋਲੋ ਪੰਜਾਬ ਦੇ ਸੂਰਮੇ ਦੂਰ ਕਰ ਦਿੱਤੇ,ਪੰਜਾਬ ਦੀਆਂ ਰਸਮਾਂ ਦੂਰ ਕਰ ਦਿੱਤੀਆਂ,ਪੰਜਾਬ ਦੇ ਰਿਵਾਜ ਦੂਰ ਕਰ ਦਿੱਤੇ,ਪੰਜਾਬ ਦੇ ਪੁੱਤ ਦੂਰ ਕਰ ਦਿੱਤੇ ਜਿਨ੍ਹਾਂ ਨੇ ਕਦੇ ਪੰਜਾਬ ਦਾ ਨਾਮ ਰੌਸ਼ਨ ਕਰਨਾ ਸੀ। ਅਸੀਂ ਪੰਜਾਬ ਨੂੰ ਖੁਸ਼ੀ ਦੇਵਾਂਗੇ ਤਾਂ ਹੀ ਸਾਨੂੰ ਪੰਜਾਬ ਖੁਸ਼ੀਆਂ ਵੰਡੇਗਾ। ਕਿਸੇ ਕਿਤਾਬ ਵਿੱਚ ਲਿਖਿਆ ਸੀ ਕਿ ਪਹਿਲਾਂ ਸੋਚ ਬਦਲੋ ,ਫਿਰ ਆਪਣਾ ਆਪ ਸਵਾਰੋ,ਫਿਰ ਘਰ,ਆਲਾ - ਦੁਆਲਾ ,ਪਿੰਡ,ਸ਼ਹਿਰ,ਜਿਲਾ,ਪੰਜਾਬ ਆਦਿ ਪਹੁੰਚਣ ਦਾ ਯਤਨ ਕਰੋ ਤਾਂ ਜੋ ਪੰਜਾਬ ਵੀ ਹਰਿਆ ਭਰਿਆ ਦਿਖਾਈ ਦੇਵੇ। ਪੰਜਾਬ ਦੀ ਜਵਾਨੀ ਅਤੇ ਖੁਸ਼ੀ ਨੂੰ ਸਾਂਭੀਏ। ਉਮੀਦ ਕਰਦਾ ਹਾਂ ਕਿ ਇਹ ਰਚਨਾ ਕਿਸੇ ਦੇ ਵੀ ਮਨ ਨੂੰ ਠੇਸ ਨਹੀਂ ਪਹੁੰਚਾਇਗੀ।
 
ਲੇਖਕ : ਰਾਮਜੀਤ ਸਿੰਘ( ਹੈਪੀ ਲਹੌਰੀਆ )
ਪਿੰਡ : ਗੁਰਾਲਾ 

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ