Sunday, December 05, 2021
24 Punjabi News World
Mobile No: + 31 6 39 55 2600
Email id: hssandhu8@gmail.com

World

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਬੇਅਦਬੀ ਦੇ ਦੋਸ਼ੀ ਨੂੰ ਸੋਧਣ ਦੀ ਕਾਰਵਾਈ ਦਾ ਡੱਟ ਕੇ ਸਮਰਥਨ

October 20, 2021 09:52 PM

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਬੇਅਦਬੀ ਦੇ ਦੋਸ਼ੀ ਨੂੰ ਸੋਧਣ ਦੀ ਕਾਰਵਾਈ ਦਾ ਡੱਟ ਕੇ ਸਮਰਥਨ
" ਬਾਰਡਰ ਸਕਿਉਰਿਟੀ ਫੋਰਸ ਦਾ ਅਧਿਕਾਰ ਖੇਤਰ ਵਧਾਉਣਾ ਅਜਾਦੀ ਪਸੰਦ ਸੂਬਿਆਂ ਵਿੱਚ ਦਹਿਸ਼ਤ ਪੈਦਾ ਕਰਨ ਦੀ ਚਾਲ "
ਲੰਡਨ- ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਕੌਮੀ ਨਿਸ਼ਾਨੇ ਨੂੰ ਸਮਰਪਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਦਿੱਲੀ ਦੇ ਸਿੰਘੂ ਬਾਰਤਡਰ ਤੇ ਬੇਅਦਬੀ ਦੇ ਦੋਸ਼ੀ ਨੂੰ ਸੋਧਣ ਦਾ ਹਾਰਦਿਕ ਸਵਾਗਤ ਕੀਤਾ ਗਿਆ ਹੈ । ਪੰਜਾਬ ਵਿੱਚ ਆਏ ਦਿਨ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹੋ ਰਹੀ ਬੇਅਦਬੀ ਖਿਲਾਫ ਸਰਕਾਰੀ ਧਿਰ ਵਲੋਂ ਕਦੇ ਵੀ ਸਖਤ ਐਕਸ਼ਨ ਨਹੀਂ ਲਿਆ ਗਿਆ ਅਤੇ ਪੁਲਿਸ ਅਤੇ ਸਰਕਾਰਾਂ ਨੇ ਕਦੇ ਵੀ ਦੋਸ਼ੀਆਂ ਨੂੰ ਸਖਤ ਸਜਾਵਾਂ ਨਹੀਂ ਦਿੱਤੀਆਂ ,ਬਲਕਿ ਦਿਮਾਗੀ ਤੌਰ ਤੇ ਪ੍ਰੇਸ਼ਾਨ ਜਾਂ ਨਸੲ਼ੀ ਆਖ ਕੇ ਦੋਸ਼ੀ ਵਿਆਕਤੀਆਂ ਨੂੰ ਲਾਭ ਦੇਣ ਦੇ ਯਤਨ ਕੀਤੇ ਗਏ ਹਨ । ਪਰ ਸਿੰਘੂ ਬਾਰਡਰ ਤੇ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਕਰਨ ਵਾਲੇ ਨੂੰ ਮੌਕੇ ਤੇ ਹੀ ਕਾਬੂ ਕਰਕੇ ਖਾਲਸਈ ਰਵਾਇਤਾਂ ਅਨੁਸਾਰ ਦਿੱਤੀ ਗਈ ਸਜ਼ਾ ਰੂਪੀ ਕਾਰਵਾਈ ਬਹੁਤ ਹੀ ਸ਼ਲਾਘਾਯੋਗ ਕਾਰਵਾਈ ਹੈ ਅਤੇ ਸਿੱਖ ਕੌਮ ਨੂੰ ਇਸ ਤੇ ਹਮੇਸ਼ਾਂ ਨਾਜ਼ ਰਹੇਗਾ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ , ਭਾਈ ਲਵਸਿੰ਼ੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਇਸ ਕਾਰਵਾਈ ਦਾ ਸਵਾਗਤ ਕਰਦਿਆਂ ਉਹਨਾਂ ਅਖੌਤੀ ਵਿਦਵਾਨਾਂ ਅਤੇ ਆਗੂਆਂ ਦੀ ਸਖਤ ਅਲੋਚਨਾ ਕੀਤੀ ਹੈ ਜਿਹੜੇ ਇਸ ਦੁਸ਼ਟ ਨੂੰ ਝਟਕਾਏ ਜਾਣ ਦੀ ਕਾਰਵਾਈ ਨੂੰ ਅਧਾਰ ਬਣਾ ਕੇ ਤਰਾਂ ਤਰਾਂ ਦੇ ਵਿਵਾਦ ਪੈਦਾ ਕਰ ਰਹੇ ਹਨ । ਸਾਹਿਬ ਸ੍ਰੀ ਗੁੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਸਿੱਖਾਂ ਅਤੇ ਸਿੱਖੀ ਦੀ ਕਾਤਲ ਕਾਂਗਰਸ ,ਭਾਜਪਾ,ਕਾਲੀ ਦਲ ਬਾਦਲ,ਕਾਮਰੇਡ ਅਤੇ ਆਮ ਆਦਮੀ ਸਮੇਤ ਸਾਰੀਆਂ ਹੀ ਸਿਆਸੀ ਪਾਰਟੀਆਂ ਵੋਟਾਂ ਬਟੋਰਨ ਦੀ ਸਿਆਸਤ ਕਰਦੀਆਂ ਰਹੀਆਂ ਹਨ ।ਜੋ ਕਿ ਇਹਨਾਂ ਪਾਰਟੀਆਂ ਦਾ ਬਹੁਤ ਹੀ ਸ਼ਰਮਨਾਕ ਅਤੇ ਘਿਨਾਉਣਾ ਕਾਰਾ ਹੈ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਸਮੂਹ ਸਿੱਖ ਸੰਗਤਾਂ ,ਸਿੱਖ ਜਥੇਬੰਦੀਆਂ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੂੰ ਸਨਿਮਰ ਅਪੀਲ ਕੀਤੀ ਗਈ ਹੈ ਕਿ ਗੁਰਦਵਾਰਿਆਂ ਨੂੰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਅਤੇ ਅਗਰ ਕੋਈ ਵੀ ਵਿਆਕਤੀ ਅਜਿਹੀ ਘਟੀਆ ਹਰਕਤ ਕਰਦਾ ਅੜਿੱਕੇ ਆ ਜਾਵੇ ਤਾਂ ੳੇਸ ਨੂੰ ਪੁਲਿਸ ਦੇ ਸਪੁਰਦ ਕਰਨ ਦੀ ਬਜਾਏ ਮੌਕੇ ਤੇ ਹੀ ਖਾਲਸਈ ਰਵਾਇਤਾਂ ਅਨੁਸਾਰ ਸਜਾ ਦਿੱਤੀ ਜਾਵੇ । ਗ੍ਰਿਫਤਾਰ ਕੀਤੇ ਜਾ ਚੁੱਕੇ ਨਿਹੰਗ ਸਿੰਘਾਂ ਅਤੇ ਲਖੀਮਪੁਰ ਵਿੱਚ ਕਿਸਾਨਾਂ ਤੇ ਗੱਡੀਆਂ ਚਾੜ੍ਹ ਕੇ ਕਤਲ ਕਰਨ ਵਾਲੇ ਦੋਸ਼ੀ ਅਸ਼ੀਸ਼ ਮਿਸ਼ਰਾ ਪ੍ਰਤੀ ਭਾਰਤੀ ਕਨੂੰਨ ,ਪੁਲਿਸ ਅਤੇ ਪ੍ਰਸਾਸ਼ਨ ਦੇ ਰਵਈਏ ਵਿੱਚ ਬਹੁਤ ਜਿਆਦਾ ਅੰਤਰ ਦੇਖਿਆ ਜਾ ਸਕਦਾ ਹੈ । ਭਾਰਤ ਦੀਆਂ ਸਰਕਾਰਾਂ ਵਲੋਂ ਪੱਖਪਾਤੀ ,ਘੱਟ ਗਿਣਤੀ ਕੌਮਾਂ ਨੂੰ ਦਬਾਉਣ ਅਤੇ ਗੁਲਾਮ ਬਣਾਉਣ ਦੀਆਂ ਨੀਤੀਆਂ ਦਾ ਅਸਲ ਬਦਲ ਕੇਵਲ ਅਜਾਦੀ ਹੈ ।ਇਸ ਕਰਕੇ ਸਿੱਖਾਂ ਨੂੰ ਚੱਲ ਰਹੇ ਖਾਲਿਸਤਾਨ ਦੇ ਸੰਘਰਸ਼ ਵਿੱਚ ਹਰ ਸੰਭਵ ਤਰੀਕੇ ਨਾਲ ਯੋਗਦਾਨ ਪਾਉਣ ਦੀ ਬੇਹੱਦ ਜਰੂਰਤ ਹੈ । ਕੇਂਦਰ ਵਲੋਂ ਬਾਰਡਰ ਸਕਿਉਰਿਟੀ ਫੋਰਸ ਦਾ ਅਧਿਕਾਰ ਖੇਤਰ ਵਧਾਉਣਾ ਅਜਾਦੀ ਪਸੰਦ ਸੂਬਿਆਂ ਵਿੱਚ ਦਹਿਸ਼ਤ ਪੈਦਾ ਕਰਨ ਦੀ ਚਾਲ ਹੈ ਜਿਸ ਤੋਂ ਸੁਚੇਤ ਰਹਿਤ ਦੀ ਲੋੜ ਹੈ ।

Have something to say? Post your comment

More From World

ਵਿਦੇਸ਼ ਵਸਦੇ ਪਲਾਹੀ ਨਿਵਾਸੀ ਵੀਰਾਂ ਵਲੋਂ ਬੱਚਿਆਂ ਨੂੰ ਵੰਡੀਆਂ ਗਈਆਂ ਖੇਡ ਕਿੱਟਾਂ

ਵਿਦੇਸ਼ ਵਸਦੇ ਪਲਾਹੀ ਨਿਵਾਸੀ ਵੀਰਾਂ ਵਲੋਂ ਬੱਚਿਆਂ ਨੂੰ ਵੰਡੀਆਂ ਗਈਆਂ ਖੇਡ ਕਿੱਟਾਂ

ਸਕਾਟਲੈਂਡ: ਅਰਵੇਨ ਤੂਫਾਨ ਤੋਂ ਬਾਅਦ ਮਦਦ ਲਈ ਕੀਤੀ ਫੌਜ ਦੀ ਤਾਇਨਾਤੀ

ਸਕਾਟਲੈਂਡ: ਅਰਵੇਨ ਤੂਫਾਨ ਤੋਂ ਬਾਅਦ ਮਦਦ ਲਈ ਕੀਤੀ ਫੌਜ ਦੀ ਤਾਇਨਾਤੀ

ਅੰਤਰਾਸ਼ਟਰੀ ਦਿਵਿਆਂਗ ਦਿਵਸ ਦੇ ਮੌਕੇ ਤੇ ਵੋਟਰ ਕਾਰਡ/ ਆਧਾਰ ਕਾਰਡ/ਡਿਸਐਬਲਿਟੀ ਸਰਟੀਫਿਕੇਟ/ ਪੈਨਸ਼ਨ ਸਬੰਧੀ ਕੈਂਪ

ਅੰਤਰਾਸ਼ਟਰੀ ਦਿਵਿਆਂਗ ਦਿਵਸ ਦੇ ਮੌਕੇ ਤੇ ਵੋਟਰ ਕਾਰਡ/ ਆਧਾਰ ਕਾਰਡ/ਡਿਸਐਬਲਿਟੀ ਸਰਟੀਫਿਕੇਟ/ ਪੈਨਸ਼ਨ ਸਬੰਧੀ ਕੈਂਪ

ਸਕਾਟਲੈਂਡ: ਬਿਸ਼ਪਬ੍ਰਿਗਜ਼ ਅਕੈਡਮੀ ਨੂੰ ਮਿਲਿਆ ਦਹਾਕੇ ਦਾ ਸਕਾਟਿਸ਼ ਸਟੇਟ ਸੈਕੰਡਰੀ ਸਕੂਲ ਹੋਣ ਦਾ ਮਾਣ

ਸਕਾਟਲੈਂਡ: ਬਿਸ਼ਪਬ੍ਰਿਗਜ਼ ਅਕੈਡਮੀ ਨੂੰ ਮਿਲਿਆ ਦਹਾਕੇ ਦਾ ਸਕਾਟਿਸ਼ ਸਟੇਟ ਸੈਕੰਡਰੀ ਸਕੂਲ ਹੋਣ ਦਾ ਮਾਣ

ਯੂਕੇ, ਨੀਦਰਲੈਂਡ ਤੋਂ 4 ਯਾਤਰੀ ਕੋਵਿਡ-19 ਲਈ ਪਾਜ਼ੇਟਿਵ ਪਾਜ਼ੇਟਿਵ ਪਾਏ ਗਏ

ਯੂਕੇ, ਨੀਦਰਲੈਂਡ ਤੋਂ 4 ਯਾਤਰੀ ਕੋਵਿਡ-19 ਲਈ ਪਾਜ਼ੇਟਿਵ ਪਾਜ਼ੇਟਿਵ ਪਾਏ ਗਏ

Amid Omicron scare, 3 Covid positive foreigners in Vrindavan leave India without informing authorities

Amid Omicron scare, 3 Covid positive foreigners in Vrindavan leave India without informing authorities

ਸਕਾਟਲੈਂਡ: ਮਰਦਮਸ਼ੁਮਾਰੀ 'ਚ ਦੇਰੀ ਕਾਰਨ ਸਰਕਾਰ ਸਿਰ ਪਵੇਗਾ 21.6 ਮਿਲੀਅਨ ਪੌਂਡ ਵੱਧ ਖਰਚਾ

ਸਕਾਟਲੈਂਡ: ਮਰਦਮਸ਼ੁਮਾਰੀ 'ਚ ਦੇਰੀ ਕਾਰਨ ਸਰਕਾਰ ਸਿਰ ਪਵੇਗਾ 21.6 ਮਿਲੀਅਨ ਪੌਂਡ ਵੱਧ ਖਰਚਾ

ਸਿੱਖਸ ਆਫ ਅਮੈਰਿਕਾ ਨੇ ਮੈਰੀਲੈਂਡ ਸੂਬੇ ਦੇ ਸੈਨੇਟਰ ਕਿਰਸ ਵੈਨ ਹੌਲੇਨ ਨਾਲ ਸਿੱਖ ਮੁੱਦਿਆਂ ਤੇ ਕੀਤੀਆਂ ਵਿਚਾਰਾਂ  ਚੇਅਰਮੈਨ ਜਸਦੀਪ ਸਿੰਘ ਜੱਸੀ ਤੇ ਗੁਰਚਰਨ ਸਿੰਘ ਵਰਲਡ ਬੈਂਕ ਨੇ ਸਿੱਖ ਭਾਈਚਾਰੇ ਦੇ ਮੁੱਦੇ ਕੀਤੇ ਸਾਂਝੇ

ਸਿੱਖਸ ਆਫ ਅਮੈਰਿਕਾ ਨੇ ਮੈਰੀਲੈਂਡ ਸੂਬੇ ਦੇ ਸੈਨੇਟਰ ਕਿਰਸ ਵੈਨ ਹੌਲੇਨ ਨਾਲ ਸਿੱਖ ਮੁੱਦਿਆਂ ਤੇ ਕੀਤੀਆਂ ਵਿਚਾਰਾਂ ਚੇਅਰਮੈਨ ਜਸਦੀਪ ਸਿੰਘ ਜੱਸੀ ਤੇ ਗੁਰਚਰਨ ਸਿੰਘ ਵਰਲਡ ਬੈਂਕ ਨੇ ਸਿੱਖ ਭਾਈਚਾਰੇ ਦੇ ਮੁੱਦੇ ਕੀਤੇ ਸਾਂਝੇ

ਨਿਊਜ਼ੀਲੈਂਡ ਵਿਰੋਧੀ ਧਿਰ ਨੈਸ਼ਨਲ ਪਾਰਟੀ ਨੇ ਆਪਣਾ ਨਵਾਂ ਨੇਤਾ ਕ੍ਰਿਸਟੋਫਰ ਲਕਸਨ ਨੂੰ ਚੁਣਿਆ

ਨਿਊਜ਼ੀਲੈਂਡ ਵਿਰੋਧੀ ਧਿਰ ਨੈਸ਼ਨਲ ਪਾਰਟੀ ਨੇ ਆਪਣਾ ਨਵਾਂ ਨੇਤਾ ਕ੍ਰਿਸਟੋਫਰ ਲਕਸਨ ਨੂੰ ਚੁਣਿਆ

ਸਕਾਟਲੈਂਡ: ਤੂਫਾਨ ਅਰਵੇਨ ਦੇ ਕਰੋਪ ਤੋਂ ਬਾਅਦ ਚੌਥੇ ਦਿਨ ਵੀ ਹਜ਼ਾਰਾਂ ਘਰ ਬਿਜਲੀ ਤੋਂ ਵਾਂਝੇ

ਸਕਾਟਲੈਂਡ: ਤੂਫਾਨ ਅਰਵੇਨ ਦੇ ਕਰੋਪ ਤੋਂ ਬਾਅਦ ਚੌਥੇ ਦਿਨ ਵੀ ਹਜ਼ਾਰਾਂ ਘਰ ਬਿਜਲੀ ਤੋਂ ਵਾਂਝੇ