ਨਿਊਯਾਰਕ/ ਆਕਲੈਂਡ, 9 ਅਗਸਤ (ਰਾਜ ਗੋਗਨਾ )- ਅੱਜਕਲ ਕਾਦੀਆਂ ਤੋ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਸ: ਪ੍ਰਤਾਪ ਸਿੰਘ ਬਾਜਵਾ ਅਤੇ ਫਿਲੌਰ ਤੋ ਵਿਧਾਇਕ ਵਿਕਰਮਜੀਤ ਸਿੰਘ ਚੋਧਰੀ ਆਂਕਲੈਂਡ ਨਿਊਜੀਲੈਂਡ ਵਿਖੇਂ ਪਹੁੰਚੇ ਜਿੱਥੇ ਪੰਜਾਬੀ ਭਾਈਚਾਰੇ ਦੇ ਲੋਕਾਂ ਦੇ ਨਾਲ ਭਰਵੀਂ ਮੁਲਾਕਾਤ ਕੀਤੀ। ਜਿਸ ਵਿੱਚ ਪੰਜਾਬੀ ਪ੍ਰਵਾਸੀਆਂ ਨੇ ਪੂਰੇ ਜੋਸ਼ ਨਾਲ ਹਿੱਸਾ ਲਿਆ, ਅਤੇ ਸੰਨ 2027 ਚ’ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਦਾ ਪ੍ਰਣ ਲਿਆ, ਪ੍ਰਵਾਸੀਆ ਨੇ ਬਾਜਵਾ ਨੂੰ ਭਰੋਸਾ ਦਿੱਤਾ ਕਿ ਉਹਨਾਂ ਇੱਕ ਮਜ਼ਬੂਤ, ਖੁਸ਼ਹਾਲ ਪੰਜਾਬ ਲਈ ਕਾਂਗਰਸ ਦੇ ਦ੍ਰਿਸ਼ਟੀਕੋਣ ਨੂੰ ਸ਼ਾਨਦਾਰ ਸਮਰਥਨ ਦੇਣਗੇ। ਇੰਡੀਅਨ ੳਵਰਸੀਜ ਕਾਂਗਰਸ ਨਿਊਜ਼ੀਲੈਂਡ ਦੇ ਪ੍ਰਧਾਨ ਹਰਮਿੰਦਰ ਪ੍ਰਤਾਪ ਸਿੰਘ ਚੀਮਾ, ਉਪ- ਪ੍ਰਧਾਨ ਦੀਪਕ ਸ਼ਰਮਾ ਅਤੇ ਉਹਨਾਂ ਦੀ ਟੀਮ ਦੇ ਆਹੁਦੇਦਾਰ ਜਸਵਿੰਦਰ ਸੰਧੂ, ਕੁਲਵਿੰਦਰ ਚਮਤ, ਸੰਨੀ ਖੁਸ਼ਹਾਲ, ਦਲਬੀਰ ਸਿੰਘ ਮੁੰਡੀ, ਅਨਿਲ ਕੁਮਾਰ ਵਸ਼ਿਸ਼ਟ, ਕਸ਼ਯਪ ਕਪੂਰ, ਗੈਰੀ ਸਿੰਘ, ਲਵਦੀਪ ਸਿੰਘ ਅਤੇ ਜੈਜ਼ ਨੇ ਇਸ ਇਕੱਠ ਲਈ ਅਤੇ ਇੰਨਾਂ ਨੇਤਾਵਾ ਨੂੰ ਸੁਨਣ ਲਈ ਭਾਈਚਾਰੇ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ। ਇਸ ਮੋਕੇ ਹੋਰਨਾਂ ਤੋ ਇਲਾਵਾ
ਭਵ ਢਿੱਲੋਂ, ਕੰਵਲਜੀਤ ਸਿੰਘ ਬਖਸ਼ੀ, ਦਿਲਜੀਤ ਸਿੰਘ ਵਿਰਕ, ਅਜੀਤ ਸਿੰਘ ਰੰਧਾਵਾ, ਤੀਰਥ ਅਟਵਾਲ, ਖੜਗ ਸਿੰਘ, ਕਰਨੈਲ ਸਿੰਘ ਬੰਧਨ, ਬਲਬੀਰ ਸਿੰਘ, ਨਰਿੰਦਰ ਸਿੰਗਲਾ, ਪੀ• ਜੇ• ਢੱਟ ਅਤੇ ਰੰਜੈ ਸਿੱਕਾ ਦਾ ਉਨ੍ਹਾਂ ਦੀ ਮੌਜੂਦਗੀ ਲਈ ਵੀ ਪਾਰਟੀ ਦੇ ਪ੍ਰਧਾਨ ਹਰਮਿੰਦਰ ਪ੍ਰਤਾਪ ਸਿੰਘ ਚੀਮਾਂ ਨੇ ਵਿਸ਼ੇਸ਼ ਧੰਨਵਾਦ ਵੀ ਕੀਤਾ। ਚੀਮਾ ਨੇ ਕਿਹਾ ਕਿ ਇਹ ਏਕਤਾ, ਵਿਰਾਸਤ ਅਤੇ ਦੋਸਤੀ ਦੀ ਇੱਕ ਸ਼ਕਤੀਸ਼ਾਲੀ ਪਾਰਟੀ ਲਈ ਮਿਸਾਲ ਕਾਇਮ ਕੀਤੀ।