ਪ੍ਰਸ਼ਾਂਤ ਮਹਾਂਸਾਗਰ/ਕੈਨਬਰਾ, 9 ਅਗਸਤ 2025 – ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿਤ ਟਾਪੂ ਦੇਸ਼ ਟੁਵਾਲੂ ਜਲਦੀ ਹੀ ਆਧੁਨਿਕ ਇਤਿਹਾਸ ਦੀ ਇੱਕ ਅਨੋਖੀ ਘਟਨਾ ਦਾ ਗਵਾਹ ਬਣੇਗਾ। ਵਧਦੇ ਸਮੁੰਦਰੀ ਪੱਧਰ ਦੇ ਖਤਰੇ ਕਾਰਨ, ਪੂਰੇ ਦੇਸ਼ ਦੀ ਲਗਭਗ 11,000 ਦੀ ਆਬਾਦੀ ਆਸਟ੍ਰੇਲੀਆ ਜਾਣ ਦੀ ਤਿਆਰੀ ਕਰ ਰਹੀ ਹੈ।
ਟੁਵਾਲੂ 9 ਕੋਰਲ ਟਾਪੂਆਂ 'ਤੇ ਫੈਲਿਆ ਹੋਇਆ ਹੈ ਅਤੇ ਸਮੁੰਦਰ ਤੋਂ ਇਸ ਦੀ ਔਸਤ ਉਚਾਈ ਕੇਵਲ 2 ਮੀਟਰ ਹੈ। ਮੌਸਮੀ ਤਬਦੀਲੀ ਨਾਲ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ, ਜਿਸ ਨਾਲ ਹੜ੍ਹ, ਉੱਚੀਆਂ ਲਹਿਰਾਂ ਅਤੇ ਜਾਨਮਾਲ ਦੇ ਨੁਕਸਾਨ ਦੀ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਦੋ ਟਾਪੂ ਪਹਿਲਾਂ ਹੀ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਚੁੱਕੇ ਹਨ। ਵਿਗਿਆਨੀਆਂ ਦੇ ਅਨੁਸਾਰ, ਅਗਲੇ 80 ਸਾਲਾਂ ਵਿੱਚ ਟੁਵਾਲੂ ਪੂਰੀ ਤਰ੍ਹਾਂ ਸਮੁੰਦਰ ਵਿੱਚ ਲੀਨ ਹੋ ਸਕਦਾ ਹੈ।
ਖਤਰੇ ਨੂੰ ਦੇਖਦੇ ਹੋਏ, 2023 ਵਿੱਚ ਟੁਵਾਲੂ ਅਤੇ ਆਸਟ੍ਰੇਲੀਆ ਵਿਚਕਾਰ ਫਲੇਆਪਿਲੀ ਸੰਧੀ 'ਤੇ ਹਸਤਾਖਰ ਹੋਏ। ਇਸਦੇ ਤਹਿਤ ਹਰ ਸਾਲ 280 ਟੁਵਾਲੂ ਨਿਵਾਸੀਆਂ ਨੂੰ ਸਥਾਈ ਤੌਰ 'ਤੇ ਆਸਟ੍ਰੇਲੀਆ ਵਿੱਚ ਵਸਾਇਆ ਜਾਵੇਗਾ। ਆਸਟ੍ਰੇਲੀਆਈ ਸਰਕਾਰ ਉਨ੍ਹਾਂ ਨੂੰ ਸਿਹਤ ਸੰਭਾਲ, ਸਿੱਖਿਆ, ਰੋਜ਼ਗਾਰ ਅਤੇ ਰਿਹਾਇਸ਼ ਦੇ ਪੂਰੇ ਅਧਿਕਾਰ ਦੇਵੇਗੀ।
ਟੁਵਾਲੂ ਦੇ ਲੋਕਾਂ ਨੇ ਵਿਸ਼ਵ ਭਰ ਨੂੰ ਅਪੀਲ ਕੀਤੀ ਹੈ ਕਿ ਜਲਵਾਯੂ ਪਰਿਵਰਤਨ ਵਿਰੁੱਧ ਤੁਰੰਤ ਅਤੇ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ, ਕਿਉਂਕਿ ਉਨ੍ਹਾਂ ਦਾ ਦੇਸ਼ ਇਸ ਸੰਕਟ ਦੀ ਸਭ ਤੋਂ ਵੱਡੀ ਮਾਰ ਝੱਲ ਰਿਹਾ ਹੈ।