Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਰਾਹਾਂ ਲੱਭਦੀ ਪਿੰਡਾਂ ਦੀ ਵਿਰਾਸਤ

September 05, 2021 01:18 AM

ਰਾਹਾਂ ਲੱਭਦੀ ਪਿੰਡਾਂ ਦੀ ਵਿਰਾਸਤ

ਕਿਸੇ ਵੀ ਕੌਮ ਦਾ ਸਰਮਾਇਆ ਪਿੰਡਾਂ ਵਿੱਚ ਹੁੰਦਾ ਹੈ। ਭਾਰਤ ਵਿੱਚ ਵੀ 80 ਪ੍ਰਤੀਸ਼ਤ ਲੋਕ ਪਿੰਡਾਂ ਵਿੱਚ ਵੱਸਦੇ ਹਨ। ਪੰਜਾਬ ਦੇ
ਪਿੰਡਾਂ ਦਾ ਨਜਾਰਾ ਵਿਰਸਾ ਅਤੇ ਵਿਰਾਸਤ ਇੱਕ ਸੁਨਹਿਰੀ ਅਤੇ ਸ਼ਾਨਾਂਮਤੀ ਤਸਵੀਰ ਰੱਖਦੇ ਹਨ। ਬਦਲੇ ਜ਼ਮਾਨੇ ਨੇ ਨਵੇਂ ਰਾਹਾਂ
ਦਾ ਪਾਂਧੀ ਬਣ ਕੇ ਪੰਜਾਬੀ ਵਿਰਸੇ ਨੂੰ ਘਸਮੰਡ ਦਿੱਤਾ ਹੈ। ਹੌਲੇ-ਹੌਲੇ ਇਸ ਦੇ ਦੁਰਪ੍ਰਭਾਵ ਵੀ ਦਿਖਣ ਲੱਗ ਪਏ ਹਨ। ਤਕਨੀਕੀ
ਯੁੱਗ ਸਮੇਂ ਦੀ ਲੋੜ ਤਾਂ ਸੀ ਪਰ ਇਸ ਦੇ ਨਾਂਹ ਪੱਖੀ ਪ੍ਰਭਾਵ ਵੀ ਪਏ। ਖੁਸੀ ਹੋਈ ਵਿਰਾਸਤ ਵਿੱਚੋਂ ਅਤੀਤ ਵਿੱਚ
ਹਲਟ,ਹਾਲੀ,ਪਾਲੀ,ਪੰਜਾਲੀ, ਖੂਹ, ਟੋਭੇ, ਚਰਾਂਦਾ, ਪਸ਼ੂ, ਖੁਸ਼ੀ ਦੇ ਮੌਕਿਆਂ ਤੇ ਇਕ-ਦੂਜੇ ਦਾ ਸਾਥ ਅਤੇ ਭਾਈਚਾਰਕ ਏਕਤਾ ਦੀ
ਸਮੂਹਿਕ ਵਿਰਾਸਤ ਆਪਣੇ ਅਤੀਤ ਨੂੰ ਲੱਭਦੀ ਫਿਰਦੀ ਹੈ।
ਹਲਟ ਨੂੰ ਸਮਾਜਿਕ ਅਤੇ ਧਾਰਮਿਕ ਪੱਖ ਤੋਂ ਖਾਸ ਥਾਂ ਪ੍ਰਾਪਤ ਸੀ। ਹਲਟ ਰਾਹੀਂ ਖੂਹ ਵਿੱਚੋਂ ਪਾਣੀ ਖੇਤੀਬਾੜੀ
ਲਈ ਅਤੇ ਘਰੇਲੂ ਵਰਤੋਂ ਲਈ ਵਰਤਿਆ ਜਾਂਦਾ ਸੀ। ਹਲਟ ਬਲਦਾਂ ਨਾਲ ਚਲਾਇਆ ਜਾਦਾ ਸੀ। ਬਹੁਤੀ ਥਾਂਈ ਚੌਹਰਟਾ ਵੀ
ਹੁੰਦਾ ਸੀ। ਗੁਰਬਾਣੀ ਵਿੱਚ ਹਲਟ ਦੀ ਉਦਾਹਰਣ ਦੇ ਕੇ ਮਨੁੱਖ ਨੂੰ ਇਉਂ ਸਮਝਾਇਆ ਗਿਆ ਹੈ:-
“ਹਰਹਟ ਭੀ ਤੂੰ ਤੂੰ ਕਰਹਿ ਬੋਲਹਿ ਭਲੀ ਬਾਣ”।

ਖੂਹ ਵੀ ਸਭਿੱਆਚਾਰ ਦਾ ਮਾਣ ਮੱਤਾ ਅੰਗ ਸਨ। ਸੁਵੱਖਤੇ ਕੁੜੀਆਂ-ਵਹੁੱਟੀਆਂ ਸਭੇ ਖੂਹ ਤੋਂ ਕਾਫਲੇ ਬਣਾ ਕੇ ਪਾਣੀ ਭਰਨ
ਜਾਂਦੀਆਂ ਸਨ। ਜੋ ਦਿਨ ਭਰ ਦੀਆਂ ਲੋੜਾਂ ਲਈ ਕਾਫੀ ਹੁੰਦਾ ਸੀ। ਨਵੀਆਂ ਵਿਆਹੀਆਂ ਕੁੜੀਆਂ ਦੀ ਖੂਹਾਂ ਉੱਤੇ ਛਣਕਾਰ ਦਿਲ
ਟੁੰਬਵੀਂ ਹੁੰਦੀ ਸੀ। ਇਹ ਨਜਾਰਾ ਮਨ ਨੂੰ ਮੋਹਣ ਵਾਲਾ ਹੁੰਦਾ ਸੀ। ਇਸੇ ਪ੍ਰਸੰਗ ਵਿੱਚ ਸਾਹਿਤਕ ਰਚਨਾਵਾਂ ਵੀ ਹੁਣ ਦੀ ਪੀੜ੍ਹੀ ਦਾ
ਰਾਹ ਦਸੇਰਾ ਕਰਦੀਆਂ ਹਨ। ਪ੍ਰੋਫੈਸਰ ਮੋਹਣ ਸਿੰਘ ਨੇ “ਖੂਹਾਂ ਤੇ ਰੱਬ ਵੱਸਦਾ ਨੀ” ਲੋਕ ਕਾਵਿ ਦੀ ਰਚਨਾ ਕੀਤੀ ਸੀ। ਖੂਹਾਂ ਤੋਂ
ਪਾਣੀ ਭਰਦੀਆਂ ਮੁਟਿਆਰਾਂ ਬਾਰੇ ਕਵਿਤਾ ਵਿੱਚ ਇਉਂ ਰੰਗਤ ਦਿੱਤੀ ਗਈ ਹੈ:-
“ਜਦ ਮੋੜੇ ਦਿਹੁੰ ਮੁਹਾਰਾਂ ਕੁੜੀਆਂ, ਚਿੜੀਆਂ ਮੁਟਿਆਰਾਂ,
ਬੰਨ੍ਹ-ਬੰਨ੍ਹ ਕੇ ਆਵਣ ਡਾਰਾਂ, ਜਿਉਕਰ ਹਰਨਾਂ ਦੇ ਵੱਗ ਨੀ,
ਸਾਡੇ ਖੂਹ ਤੇ ਵੱਸਦਾ ਰੱਬ ਨੀ”।

ਹਾਲੀ, ਪਾਲੀ ਅਤੇ ਪੰਜਾਲੀ ਕਿਸੇ ਸਮੇਂ ਪੇਂਡੂ ਵਿਰਾਸਤ ਦਾ ਥੰਮ ਹੁੰਦੇ ਸਨ। ਪਰ ਅੱਜ ਦੀ ਪੀੜ੍ਹੀ ਨੂੰ ਇਨ੍ਹਾਂ ਬਾਰੇ ਕਿਤਾਬਾਂ ਰਾਹੀਂ
ਸਮਝਾਣਾ ਪੈਂਦਾ ਹੈ। ਮਾਣ ਮੱਤੀਆ ਕੁੜੀਆਂ ਲਵੇਰੀਆਂ ਚੋਣੀਆਂ ਭੁੱਲ ਗਈਆ ਹਨ। ਟੋਭੇ ਪਿੰਡ ਦੀ ਗੰਦਗੀ ਸਾਭਦੇ ਸਨ, ਉਹ
ਵੀ ਭਰ ਦਿੱਤੇ ਗਏ ਹਨ। ਪਿੰਡਾਂ ਵਿੱਚ ਹੜ੍ਹਾਂ ਦੀ ਸਥਿੱਤੀ ਨਾਲ ਝਗੜੇ ਵੱਧਦੇ ਹਨ। ਰੁੱਖ ਜੋ ਧਰਤੀ ਦਾ ਸ਼ਿੰਗਾਰ ਅਤੇ ਸੁਹਾਗ ਹੁੰਦੇ
ਸਨ ਉਨ੍ਹਾਂ ਵਜੋਂ ਵੀ ਧਰਤੀ ਮਾਤਾ ਆਪਣਾ ਅਤੀਤ ਭਾਲਦੀ ਫਿਰਦੀ ਹੈ। ਪਾਣੀ ਦਾ ਦੂਸ਼ਿਤ ਹੋਣਾ ਅਤੇ ਥੱਲੇ ਜਾਣਾ ਖਤਰੇ ਦਾ
ਘੁੱਗੂ ਲੱਗਦਾ ਹੈ। ਇਹ ਸਮਾਜਿਕ ਪਾੜੇ ਦੀ ਸ਼ੁਰੂਆਤ ਦੀਆਂ ਨਿਸਾਨੀਆਂ ਹਨ। ਜਿਨ੍ਹਾਂ ਬਾਰੇ ਸਾਡੇ ਸਿਆਣਿਆਂ ਨੇ ਸੋਚਿਆ ਵੀ
ਨਹੀਂ ਸੀ। ਉਹ ਸਾਨੂੰ ਇਸ ਤਰ੍ਹਾਂ ਦੀ ਵਿਰਾਸਤ ਦੇ ਕੇ ਗਏ ਅਤੇ ਅਸੀਂ ਅਗਲੀ ਪੀੜ੍ਹੀ ਨੂੰ ਕਿਸ ਤਰ੍ਹਾਂ ਦੀ ਵਿਰਾਸਤ ਦੇ ਰਹੇ ਹਾਂ।
ਦੋ ਹਰਫੀ ਗੱਲ ਇਹ ਹੈ ਕਿ ਲੋਕਾਂ ਨੂੰ ਵਾਤਾਵਰਣ, ਪਾਣੀ ਅਤੇ ਧਰਤੀ ਦੇ ਵਿਗੜੇ ਸੰਤੁਲਨ ਨੇ
ਨਾਨੀ ਚੇਤੇ ਕਰਵਾ ਕੇ ਯੂ ਟਰਨ ਲੈਣ ਲਈ ਮਜ਼ਬੂਰ ਕਰ ਦਿੱਤਾ ਹੈ। ਹੁਣ ਪੰਜਾਬ ਦੀ ਵਿਰਸਾਤ ਮੁੜ ਆਪਣੇ ਅਤੀਤ ਦੇ ਰਾਹਾਂ ਨੂੰ
ਲੱਭਦੀ ਫਿਰਦੀ ਹੈ। ਇਸ ਲਈ ਸਮੇਂ ਦੇ ਹਾਣ ਨਾਲ ਵਿਰਾਸਤ ਸਾਂਭਣੀ ਵੀ ਜ਼ਰੂਰੀ ਹੋ ਗਈ ਹੈ।
ਸੁਖਪਾਲ ਸਿੰਘ ਗਿੱਲ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ