ਮਾਲੇਰਕੋਟਲਾ, 12 ਅਗਸਤ 2025 — ਮਾਲੇਰਕੋਟਲਾ ਪੁਲਿਸ ਨੇ ਮੰਦਰ ਵਿੱਚ ਚੋਰੀ ਅਤੇ ਬੇਅਦਬੀ ਕਰਨ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੀਨੀਅਰ ਕਪਤਾਨ ਪੁਲਿਸ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਗੁਰਪ੍ਰੀਤ ਕੌਰ ਦੀ ਟੀਮ ਨੇ ਸੀਸੀਟੀਵੀ ਅਤੇ ਟੈਕਨੀਕਲ ਤਫਤੀਸ ਰਾਹੀਂ ਮੁਹੰਮਦ ਅਜਹਰ ਉਰਫ਼ ਚਿੱਟਾ ਅਤੇ ਮੁਹੰਮਦ ਸੁਹੇਲ ਉਰਫ਼ ਨੱਟੂ ਨੂੰ ਟਰੇਸ ਕਰਕੇ ਕਾਬੂ ਕੀਤਾ।
ਦੋਸ਼ੀਆਂ ਨੇ 4/5 ਅਗਸਤ ਦੀ ਰਾਤ ਸ੍ਰੀ ਪਾਰਸ ਇਥ ਜੈਨ ਸੇਤਾਂਵਰ ਮੰਦਰ ਤੋਂ ਦਾਨ ਪੇਟੀ, ਨਗਦੀ, ਚਾਂਦੀ ਦੇ ਗਹਿਣੇ ਅਤੇ ਤਿੰਨ ਧਾਰਮਿਕ ਗ੍ਰੰਥ ਚੋਰੀ ਕੀਤੇ ਸਨ, ਨਾਲ ਹੀ ਮੂਰਤੀਆਂ ਦੀ ਬੇਅਦਬੀ ਅਤੇ ਭੰਨ-ਤੋੜ ਕੀਤੀ ਸੀ। ਪੁਲਿਸ ਨੇ 5 ਸਟੀਲ ਗੱਲੇ, ₹12,000 ਨਗਦੀ, ਚਾਂਦੀ ਦੇ ਸਿੱਕੇ ਤੇ ਗਲਾਸ, ਅਤੇ ਚੋਰੀ ਲਈ ਵਰਤੇ ਸੰਦ ਬ੍ਰਾਮਦ ਕੀਤੇ ਹਨ। ਦੋਸ਼ੀ ਪਹਿਲਾਂ ਵੀ ਚੋਰੀ ਦੇ ਮਾਮਲਿਆਂ ਵਿੱਚ ਸ਼ਾਮਲ ਰਹੇ ਹਨ।