ਫਰੀਦਕੋਟ - ਦੇਸ਼ ਦੀਆਂ ਦਸ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤਹਿਤ ਅੱਜ ਸਥਾਨਕ ਸ਼ਹੀਦ ਕਾਮਰੇਡ ਅਮੋਲਕ ਭਵਨ ਵਿੱਚ ਨਰੇਗਾ ਮਜ਼ਦੂਰਾਂ ਨੇ ਵਿਰੋਧ ਦਿਵਸ ਮਨਾਇਆ ਅਤੇ ਨਰੇਗਾ ਸਕੀਮ ਨੂੰ ਕਮਜ਼ੋਰ ਕਰਨ ਲਈ ਸਾਮਰਾਜ ਦੀਆਂ ਪਿੱਠੂ ਸਰਕਾਰਾਂ ਵਿਰੁੱਧ ਜੰਮ ਕੇ ਨਾਹਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦੇ ਹੋਏ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ, ਪੰਜਾਬ (ਰਜਿ) ਦੇ ਜਿਲਾ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ, ਬਿਜਲੀ ਨਿਗਮ ਦੇ ਪੈਨਸ਼ਨਰ ਆਗੂ ਹਰਪਾਲ ਸਿੰਘ ਮਚਾਕੀ, ਬਲਕਾਰ ਸਿੰਘ ਸਹੋਤਾ ਜਿਲਾ ਜਨਰਲ ਸਕੱਤਰ ਦਰਜਾ ਚਾਰ ਮੁਲਾਜ਼ਮ ਯੂਨੀਅਨ, ਸ਼ਿਵ ਨਾਥ ਦਰਦੀ ਮੁਲਾਜ਼ਮ ਆਗੂ , ਕਾਮਰੇਡ ਗੁਰਦੀਪ ਸਿੰਘ ਕੰਮੇਆਣਾ ਨੇ ਕਿਹਾ ਕਿ ਨਰੇਗਾ ਸਕੀਮ ਨੂੰ ਕੇਂਦਰ ਸਰਕਾਰ ਪੂਰਾ ਬਜਟ ਨਾ ਦੇ ਕੇ ਕਮਜ਼ੋਰ ਕਰ ਰਹੀ ਹੈ ਜਦਕਿ ਪੰਜਾਬ ਸਰਕਾਰ ਅਤੇ ਇਸਦੀ ਅਫਸਰਸ਼ਾਹੀ ਵੀ ਕਾਨੂੰਨ ਮੁਤਾਬਕ 100 ਦਿਨ ਕੰਮ ਦੇਣ ਅਤੇ ਕੀਤੇ ਕੰਮ ਦੀ ਸਮੇ ਸਿਰ ਅਦਾਇਗੀ ਕਰਨ ਵਿੱਚ ਅੜਿੱਕੇ ਡਾਹ ਰਹੀ ਹੈ ਜਿਸ ਨੂੰ ਜੱਥੇਬੰਦੀ ਬਰਦਾਸ਼ਤ ਨਹੀ ਕਰ ਸਕਦੀ। ਉਨਾਂ ਮੰਗ ਕੀਤੀ ਕਿ ਨਰੇਗਾ ਵਰਕਰਾਂ ਨੂੰ 200 ਦਿਨ ਕੰਮ ਅਤੇ ਇਕ ਹਜ਼ਾਰ ਰੁਪਏ ਦਿਹਾੜੀ ਲੈਣ ਲਈ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਤੇਜ ਕੀਤਾ ਜਾਵੇਗਾ। ਇਸ ਮੌਕੇ ਭਾਰਤੀ ਕਮਿਊਨਿਸਟ ਪਾਰਟੀ ਦੇ ਜਿਲਾ ਸਕੱਤਰ ਅਸ਼ੋਕ ਕੌਸ਼ਲ ਨੇ ਵੀ ਨਰੇਗਾ ਵਰਕਰਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਅੱਜ ਦੇਸ਼ ਭਰ ਦੇ ਮਜ਼ਦੂਰ ਅਤੇ ਕਿਸਾਨ ਮਿਲ ਕੇ ਵਿਰੋਧ ਦਿਵਸ ਮਨਾ ਰਹੇ ਹਨ ਅਤੇ ਮੰਗ ਕਰ ਰਹੇ ਹਨ ਕਿ ਮੋਦੀ ਸਰਕਾਰ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਨਜਾਇਜ ਦਬਾਅ ਹੇਠ ਦੇਸ਼ ਵਿਰੋਧੀ ਵਪਾਰ ਸਮਝੌਤੇ ਕਰਨ ਤੋਂ ਗੁਰੇਜ ਕਰੇ। ਉਨਾਂ ਨੇ ਵਰਕਰ ਬੀਬੀਆਂ ਨੂੰ 24 ਅਗਸਤ ਨੂੰ ਕੋਟਕਪੂਰਾ ਅਤੇ ਫਰੀਦਕੋਟ ਵਿੱਚ ਹੋਣ ਜਾ ਰਹੀਆਂ ਰੈਲੀਆਂ ਵਿੱਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ। ਇਸ ਉਪਰੰਤ ਨਰੇਗਾ ਮਜ਼ਦੂਰਾਂ ਨੇ ਏਡੀਸੀ ਵਿਕਾਸ ਦੇ ਦਫ਼ਤਰ ਵਲ ਰੋਹ ਭਰਪੂਰ ਮੁਜ਼ਾਹਰਾ ਕੀਤਾ। ਮੰਗ ਪੱਤਰ ਲੈਣ ਆਏ ਏਡੀਸੀ ਸ ਨਰਭਿੰਦਰ ਸਿੰਘ ਗਰੇਵਾਲ ਅਤੇ ਡੀਡੀਪੀਓ ਅਭਿਨਵ ਗੋਇਲ ਨੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਸਵਤੰਤਰਤਾ ਦਿਵਸ ਬਾਅਦ ਨਰੇਗਾ ਦੇ ਰੁਕੇ ਹੋਏ ਕੰਮ ਸ਼ੁਰੂ ਕਰਵਾ ਕੇ ਲਾਜਮੀ ਸਭ ਨੂੰ ਕੰਮ ਦੇ ਦਿਤਾ ਜਾਵੇਗਾ।
ਇਸ ਮੇਟ ਲਵਪ੍ਰੀਤ ਕੌਰ ਪਿਪਲੀ , ਗੁਰਵਿੰਦਰ ਕੌਰ ਪਿਪਲੀ , ਗੁਰਮੀਤ ਕੌਰ ਝਾੜੀ ਵਾਲਾ ,

ਨੱਥਾ ਸਿੰਘ ਅਰਾਈਆਂ, ਸੁੱਖਾ ਰੱਤੀ ਰੋੜੀ, ਹਰਦੇਵ ਸਿੰਘ ਦਾਨਾ ਰੋਮਾਣਾ , ਅਸ਼ਵਨੀ ਕੁਮਾਰ ਗੋਲੇਵਾਲਾ,ਕਰਮਜੀਤ ਕੌਰ ਗੋਲੇਵਾਲਾ, ਗੌਰਵ ਸਾਦਿਕ , ਕਮਲਦੀਪ ਕੌਰ ਗੋਲੇਵਾਲਾ, ਅਮਨਦੀਪ ਕੌਰ ਗੋਬਿੰਦਸਰ , ਸੁਲੱਖਣ ਸਿੰਘ ਮਿਸ਼ਰੀਵਾਲਾ, ਪਰਮਜੀਤ ਕੌਰ ਨਾਨਕਸਰ, ਅੰਜੂ ਰਾਜੋਵਾਲਾ, ਦਰਸ਼ਨ ਪੱਕਾ, ਕਰਮਜੀਤ ਕੌਰ ਮਲੂਕਾ ਪੱਤੀ , ਵੀਰ ਸਿੰਘ ਧੂੜਕੋਟ ਆਦਿ।