Thursday, August 14, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਡਾ.ਮਨਜੀਤ ਸਿੰਘ ਬੱਲ ਦੀ ‘ਗੱਲਾਂ ਆਰ ਪਾਰ ਦੀਆਂ’ ਪੁਸਤਕ ਮੁਹੱਬਤ ਦੀ ਦਾਸਤਾਂ --ਉਜਾਗਰ ਸਿੰਘ

August 12, 2025 05:18 PM

ਡਾ.ਮਨਜੀਤ ਸਿੰਘ ਬੱਲ ਬਹੁ-ਵਿਧਾਵੀ ਤੇ ਬਹੁ-ਪੱਖੀ, ਭਾਵਨਾਵਾਂ ਦੇ ਵਹਿਣ ਵਿੱਚ ਗੋਤੇ ਲਾਉਣ ਵਾਲਾ ਸੰਵੇਦਨਸ਼ੀਲ ਲੇਖਕ ਹੈ। ਹੁਣ ਤੱਕ ਉਸ ਦੀਆਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿੱਚ ਤੇਰਾਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਪੜਚੋਲ ਅਧੀਨ ‘ਗੱਲਾਂ ਆਰ ਪਾਰ ਦੀਆਂ’ ਉਸ ਦੀ ਚੌਧਵੀਂ ਪੁਸਤਕ ਹੈ। ਇਸ ਪੁਸਤਕ ਵਿੱਚ ਵੱਖ-ਵੱਖ ਵਿਸ਼ਿਆਂ, ਮਾਨਵਤਾ ਦੇ ਆਪਸੀ ਰਿਸ਼ਤਿਆਂ ਦੀ ਮਨੋ-ਦਸ਼ਾ ਦਾ ਵਿਸ਼ਲੇਸ਼ਣ ਕਰਨ ਵਾਲੇ ਕੁਲ 36 ਲੇਖ ਹਨ। ਜਿਹੜੇ ਲੋਕਾਈ ਨੂੰ ਮੁਹੱਬਤ ਨਾਲ ਪਿਆਰ ਦੀਆਂ ਪੀਂਘਾਂ ਪਾ ਕੇ ਸੁਨਹਿਰਾ ਤੇ ਸੁਹਾਵਣਾ ਜੀਵਨ ਬਸਰ ਕਰਨ ਦੀ ਪ੍ਰੇਰਨਾ ਦਿੰਦੇ ਹਨ। ਇਹ ਲੇਖ ਮਾਨਵ ਕਦਰਾਂ ਕੀਮਤਾਂ ਵਿੱਚ ਆਧੁਨਿਕਤਾ ਦੀ ਪਿਉਂਦ ਕਰਕੇ ਆ ਰਹੀ ਗਿਰਾਵਟ ਦੀ ਗਵਾਹੀ ਭਰਦੇ ਹਨ। ਮੋਹ-ਮੁਹੱਬਤ ਸਰਹੱਦਾਂ ਦੀ ਵਲੱਗਣ ਤੋਂ ਬਾਹਰ ਦੀਆਂ ਬਾਤਾਂ ਹਨ। ਮੁਹੱਬਤ ਤਾਂ ਹਵਾ ਦੀਆਂ ਤਰੰਗਾਂ ਵਿੱਚ ਰੰਗੀਨੀ ਘੋਲਦੀ ਹੈ। ਇਸ ਪੁਸਤਕ ਦੀ ਸਭ ਤੋਂ ਵੱਡੀ ਖ਼ੂਬੀ ਇਹੋ ਹੈ ਕਿ ਪਿਆਰ ਦੀਆਂ ਪੀਂਘਾਂ ਪਾ ਕੇ ਉਨ੍ਹਾਂ ਨੂੰ ਬਰਕਰਾਰ ਰੱਖਣ ਦੀ ਤਾਕੀਦ ਕਰਦੀ ਹੈ। ਇਸ ਦੇ ਲੇਖ ਇੱਕ ਕਿਸਮ ਨਾਲ ਪੁਰਾਤਨ ਪਰੰਪਰਾਵਾਂ, ਰਹਿਣੀ-ਬਹਿਣੀ, ਕਾਰ-ਵਿਵਹਾਰ ਅਤੇ ਸ਼ਬਦਾਵਲੀ ਦੀ ਯਾਦ ਦਿਵਾਉਂਦੇ ਹਨ। ਇਹ ਲੇਖ ਡਾ.ਮਨਜੀਤ ਸਿੰਘ ਬੱਲ ਦੀ ਜ਼ਿੰਦਗੀ ਵਿੱਚ ਹੋਏ ਤਜ਼ਰਬਿਆਂ ‘ਤੇ ਅਧਾਰਤ ਹਨ। ਜੇ ਇਹ ਕਹਿ ਲਿਆ ਜਾਵੇ ਕਿ ਡਾ.ਮਨਜੀਤ ਸਿੰਘ ਬੱਲ ਦੀ ਜ਼ਿੰਦਗੀ ਦੀ ਜਦੋਜਹਿਦ ਦੀ ਕਹਾਣੀ ਹੈ, ਤਾਂ ਵੀ ਕੋਈ ਅਤਕਥਨੀ ਨਹੀਂ, ਸਗੋਂ ਡਾ.ਮਨਜੀਤ ਸਿੰਘ ਬੱਲ ਆਪਣੀ ਜਦੋਜਹਿਦ ਨੂੰ ਲੋਕਾਈ ਦੀ ਜਦੋਜਹਿਦ ਵਿੱਚ ਬਦਲਣ ਦੇ ਸਮਰੱਥ ਹੋਇਆ ਹੈ। ਇਹ ਵੀ ਡਾ.ਮਨਜੀਤ ਸਿੰਘ ਬੱਲ ਦੀ ਵੱਡੀ ਪ੍ਰਾਪਤੀ ਹੈ। ਆਮ ਤੌਰ ‘ਤੇ ਲੇਖ ਰੁੱਖੇ ਜਿਹੇ ਹੁੰਦੇ ਹਨ, ਪ੍ਰੰਤੂ ਇਸ ਪੁਸਤਕ ਦੇ ਲੇਖ ਤਾਂ ਫਸਟ ਪਰਸਨ ਵਿੱਚ ਹੋਣ ਕਰਕੇ ਕਹਾਣੀਆਂ ਦੀ ਤਰ੍ਹਾਂ ਦਿਲਚਸਪ ਬਣ ਗਏ ਹਨ, ਜਿਨ੍ਹਾਂ ਨੂੰ ਪੜ੍ਹਨ ਲਈ ਉਤਸੁਕਤਾ ਬਣੀ ਰਹਿੰਦੀ ਹੈ। ਲੇਖ ਪੜ੍ਹਦਿਆਂ ਕਈ ਵਾਰ ਆਮ ਜਿਹੀਆਂ ਗੱਲਾਂ ਤੇ ਘਟਨਾਵਾਂ ਲੱਗਦੀਆਂ ਹਨ, ਪ੍ਰੰਤੂ ਇਨ੍ਹਾਂ ਲੇਖਾਂ ਦੇ ਆਰਥ ਡੂੰਘੇ ਹਨ। ਸੌਖੀ ਜ਼ਿੰਦਗੀ ਜਿਉਣ ਲਈ ਤਹਿਜੀਬ, ਸਲੀਕਾ ਅਤੇ ਸੰਜੀਦਗੀ ਦਾ ਗੁਣ ਦੇਣ ਦੀ ਪ੍ਰੇਰਨਾ ਦੇਣ ਵਾਲੇ ਹਨ। ਪਹਿਲੇ ਭਾਗ ਵਿੱਚ 26 ਲੇਖ ਹਨ। ਡਾ.ਮਨਜੀਤ ਸਿੰਘ ਬੱਲ ਸਾਹਿਤਕ ਤੇ ਸੰਗੀਤਕ ਸੁਰਾਂ ਦਾ ਰਸੀਆ ਹੋਣ ਕਰਕੇ ਸ਼ਬਦਾਂ ਦਾ ਦਰਿਆ ਵਹਿਣ ਲਾ ਦਿੰਦੇ ਹਨ, ਜਿਨ੍ਹਾਂ ਦੀਆਂ ਤਰੰਗਾਂ ਵਿੱਚ ਪਾਠਕ ਮਸਤ ਹੋ ਜਾਂਦੇ ਹਨ। ‘ਦੋ ਛਤੀਰੀਆਂ ਵਾਲਾ ਘਰ’ ਉਸ ਸਮੇਂ ਦੀ ਸਾਂਝੇ ਪਰਿਵਾਰਾਂ ਦੀ ਸਾਧਾਰਣ ਤੇ ਸੰਤੁਸ਼ਟਤਾ ਵਾਲੀ ਰਹਿਣੀ ਬਹਿਣੀ ਦਾ ਦ੍ਰਿਸ਼ਟਾਂਤਿਕ ਪ੍ਰਗਟਾਵਾ ਕਰਦਾ ਹੈ। ‘ਹੱਡੀਆਂ ਦੀ ਜੰਗ’ ਐਮ.ਬੀ.ਬੀ.ਐਸ.ਸਮੇਂ ਵਿਦਿਆਰਥੀਆਂ ਦੀ ਸਿੱਖਿਆ ਲਈ ਕੀਤੀ ਜਾਂਦੀ ਜਦੋਜਹਿਦ ਦੀ ਦਾਸਤਾਂ ਹੈ। ‘ਖ਼ੂਨ ਦਾ ਰਿਸ਼ਤਾ’ ਲੇਖ ਇਨਸਾਨੀਅਤ ਦੀ ਦੁੱਖ ਸੁੱਖ ਵਿੱਚ ਬਾਂਹ ਫੜ੍ਹਨ ਦੀ ਪ੍ਰੇਰਨਾ ਦਿੰਦਾ ਹੈ। ਡਾ.ਮਨਜੀਤ ਸਿੰਘ ਵੱਲੋਂ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਖ਼ੂਨ ਦਾਨ ਕਰਨਾ ਸਾਬਤ ਕਰਦਾ ਹੈ ਕਿ ਬੰਦਾ ਬੰਦੇ ਦੀ ਦਾਰੂ ਬਣਦਾ ਹੈ। ਨਰਸ ਹਰਬੰਸ ਥਾਂਦੀ ਨੂੰ ਵਿਭਾਗ ਦੇ ਮੁੱਖੀ ਵੱਲੋਂ ਸ਼ਾਬਸ਼ ਦੇਣਾ ਗ਼ਲਤੀ ਦਾ ਅਸਿਧੇ ਢੰਗ ਨਾਲ ਅਹਿਸਾਸ ਕਰਵਾਉਣਾ ਬਿਹਤਰੀਨ ਵਿਵਹਾਰ ਹੈ। ‘ਜਨਾਨਾ ਵਾਰਡ’ ਲੇਖ ਛੋਟੇ ਵੱਡੇ ਅਹੁਦਿਆਂ ਵਾਲੀਆਂ ਇਸਤਰੀਆਂ ਦੀਆਂ ਇੱਕੋ ਜਿਹੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਾ ਹੈ। ਜਦੋਂ ਵਾਰਡ ਦਾ ਦਰਜਾ ਚਾਰ ਕਰਮਚਾਰੀ ਰੌਸ਼ਨ ਲਾਲ, ਡੱਗੀ ਵਾਲੀ ਸ਼ੀਲਾ ਵੱਲੋਂ ਗਾਇਨੀ ਵਾਰਡ ਵਿੱਚ ਔਰਤਾਂ ਨੂੰ ਸੂਟ ਵੇਚਣ ਦੀ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਵਾਡੀ ਮੈਡਮ ਨੂੰ ਲੈ ਕੇ ਆਉਂਦਾ ਹੈ ਤਾਂ ਸ਼ੀਲਾ ਨੂੰ ਉਥੋਂ ਹਟਾਉਣ ਦੀ ਥਾਂ ਵਾਡੀ ਮੈਡਮ ਖੁਦ ਸੂਟ ਪਸੰਦ ਕਰਨ ਲੱਗ ਜਾਂਦੀ ਹੈ। ‘ਪਹਿਲੀ ਤਨਖ਼ਾਹ’ ਲੇਖ ਵੀ ਨੌਜਵਾਨ ਨੌਕਰਸ਼ਾਹਾਂ ਦੀਆਂ ਆਰਥਿਕ ਤੰਗੀਆਂ ਤਰੁਸ਼ੀਆਂ ਅਤੇ ਦਿਲੀ ਇਛਾਵਾਂ ਦਾ ਵਿਸ਼ਲੇਸ਼ਣ ਹੈ। ‘ਮੁਕਲਾਵਾ’ ਨਵੇਂ ਵਿਆਹੇ ਜੋੜਿਆਂ ਦੇ ਸੰਗਾਊਪੁਣੇ ਨਾਲ ਲਾਭ ਹੋਣ ਦੀ ਥਾਂ ਨੁਕਸਾਨ ਹੋ ਸਕਦਾ ਹੈ। ਪਹਿਲੇ ਭਾਗ ਦੇ ਅੱਧੇ 13 ਲੇਖ ਦੇਸ਼ ਦੀ ਵੰਡ ਦੀ ਤ੍ਰਾਸਦੀ ਕਰਕੇ ਖ਼ੂਨ ਦੇ ਰਿਸ਼ਤਿਆਂ ਦੇ ਵੱਖ ਹੋਣ ਦਾ ਸੰਤਾਪ ਪ੍ਰਗਟ ਕਰਦੇ ਹਨ, ਇਨ੍ਹਾਂ ਲੇਖਾਂ ਵਿੱਚ ‘ਬਨਾਰਸੀ ਸਾੜੀ’ ਅਨਾਰਕਲੀ ਬਾਜ਼ਾਰ ਵਾਲਾ ਪਰਸ, ‘ਡੱਬੀਆਂ ਵਾਲਾ ਖੇਸ’ ‘ਸ਼ੇਖ਼ ਬ੍ਰਹਮ’ ‘ਵੈਸਟ ਸਰਜੀਕਲ ਵਾਰਡ’, ‘ਲਾਹੌਰ ਦੀ ਆਮਨਾ’, ‘ਲਹਿੰਦੇ ਪੰਜਾਬ ਵਾਲ਼ੇ ਰਿਸ਼ਤੇ’, ‘ਮਾਮਾ ਗ਼ੁਲਾਮ ਰਸੂਲ’, ‘ਖ਼ੂਹੀ ਵਾਲੀ ਗੱਲ ਸੁਣਾ’, ‘ਉਮਰ ਭਰ ਦਾ ਪਛਤਾਵਾ’, ‘ਲਾਹੌਰ ਦਾ ਜੈਨ ਮੰਦਰ’, ‘ਭਗਤ ਸਿੰਘ ਚੌਕ ਲਾਹੌਰ’, ‘ਕਰਤਾਰਪੁਰ ਸਾਹਿਬ ਦਾ ਰੇਲ-Çਲੰਕ’ ਲੇਖ ਦੋਹਾਂ ਦੇਸ਼ਾਂ ਦੀ ਵੰਡ ਨਾਲ ਰਿਸ਼ਤਿਆਂ ਦੂਰੀ ਦੀ ਤ੍ਰਾਸਦੀ ਬਿਆਨ ਕਰਦੇ ਹਨ। ਆਂਦਰਾਂ ਦਾ ਮੋਹ ਕਿਵੇਂ ਹੰਝੂਆਂ ਦੀ ਨਦੀ ਲਿਆਉਂਦਾ ਹੈ। ਪਿਆਰ ਦੀਆਂ ਤੰਦਾਂ ਖੁਲ੍ਹਦੀਆਂ ਰਹਿੰਦੀਆਂ ਹਨ। ਪਾਕਿਸਤਾਨ ਵਿੱਚ ਧਾਰਮਿਕ ਕੱਟੜ ਲੋਕਾਂ ਦੇ ਨਾਲ ਹੀ ਕੁਝ ਧਾਰਮਿਕ ਸਦਭਾਵਨਾ ਵਾਲੇ ਸਿਆਣੇ ਲੋਕ ਵੀ ਰਹਿੰਦੇ ਵਿਖਾਏ ਗਏ ਹਨ, ਜਿਹੜੇ ਜੈਨ ਮੰਦਰ ਨੂੰ ਢਾਹੁਣ ‘ਤੇ ਦੁੱਖੀ ਹੋਏ ਤੇ ਦੁਬਾਰਾ ਬਣਨ ‘ਤੇ ਹੋਈ ਗ਼ਲਤੀ ਦਰੁਸਤੀ ‘ਤੇ ਖ਼ੁਸ਼ ਹਨ। ਇਸੇ ਤਰ੍ਹਾਂ ਸਮਾਦਾਨ ਚੌਕ ਦਾ ਨਾਮ ਭਗਤ ਸਿੰਘ ਦੇ ਨਾਮ ‘ਤੇ ਰੱਖਣ ‘ਤੇ ਖ਼ੁਸ਼ ਹਨ। ਇਹ ਸਾਰੇ ਲੇਖ ਵੰਡ ਦੀ ਤ੍ਰਸਦੀ ਦੀ ਮੂੰਹ ਬੋਲਦੀ ਤਸਵੀਰ ਹਨ। ਡਾ.ਇਮਰਾਨ ਖੁਰਸ਼ੀਦ, ਸਰਫਰਾਜ, ਆਮਨਾ ਹਸਨ, ਅਨਵਰ ਬਾਰੂ, ਬੇਗ਼ਮ ਰਜੀਆ, ਮਾਜਿਦ ਬੁਖ਼ਾਰੀ, ਦੀਆਂ ਭਾਵਨਾਵਾਂ ਹੰਝੂਆਂ ਦੀ ਝੜੀ ਲਗਾ ਦਿੰਦੀਆਂ ਹਨ। ‘ਵਾਹਗਾ ਵਾਰਡਰ ਰੀਟਰੀਟ’ ਦੇਸ਼ ਭਗਤੀ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਾ ਹੈ। ‘ਪਹੁ ਫ਼ੁਟਾਲਾ’ ‘ਚਾਨਣੀ ਰਾਤ ਤੇ ਕੁੱਤੇ’ ਲੇਖਾਂ ਵਿੱਚ ਕੁਦਰਤ ਦੇ ਕਾਦਰ ਦੇ ਸਹਾਵਣੇ ਵਾਤਾਵਰਨ ਦੇ ਕਸੀਦੇ ਪੜ੍ਹੇ ਗਏ ਹਨ ਅਤੇ ਨਾਲ ਹੀ ਇਹ ਵੀ ਸੰਦੇਸ਼ ਦਿੱਤਾ ਗਿਆ ਹੈ ਕਿ ਕਾਰਵਾਂ ਚਲਦਾ ਰਹਿੰਦਾ ਹੈ ਕੁੱਤੇ ਭੌਂਕਦੇ ਰਹਿੰਦੇ ਹਨ, ਇਨ੍ਹਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਆਤਮ ਵਿਸ਼ਵਾਸ਼ ਨਾਲ ਚਲਦੇ ਰਹਿਣਾ ਚਾਹੀਦਾ ਹੈ। ‘ਪੰਚਾਇਤੀ ਰੇਡੀਓ’ ਪੁਰਾਣੇ ਸਮੇਂ ਦੇ ਸੰਚਾਰ ਪ੍ਰਣਾਲੀ ਦਾ ਵਿਵਰਣ ਦਿੰਦਾ ਹੈ ਤੇ ‘ਸਾਲਮ ਜਹਾਜ’ ਦਿਲਚਸਪ ਲੇਖ ਹੈ। ‘ਮਰਨ ਤੋਂ ਬਾਅਦ ਜ਼ਿੰਦਗੀ’ ਲੜਕੀ ਦੀ ਅਚਾਨਕ ਗੰਭੀਰ ਬਿਮਾਰੀ ਅਤੇ ਅੰਗ ਦਾਨ ਕਰਨ ਵਾਲੀ ਪ੍ਰਵਿਰਤੀ ਹਿਰਦੇਵੇਦਿਕ ਬ੍ਰਿਤਾਂਤ ਵਾਲਾ ਗੰਭੀਰ ਤੇ ਉਤਸ਼ਾਹਜਨਕ ਲੇਖ ਹੈ, ਜੋ ਆਉਣ ਵਾਲੀਆਂ ਪੀੜੀਆਂ ਲਈ ਮਾਰਗ ਦਰਸ਼ਕ ਬਣ ਸਕਦਾ ਹੈ। ‘ਵਿਸਰਾ ਦੀ ਜਾਂਚ’ ਝੂਠੀਆਂ ਖ਼ਬਰਾਂ ਦਾ ਪਰਦਾ ਫਾਸ਼ ਕਰਨ ਵਾਲਾ ਲੇਖ ਹੈ।
ਦੂਜੇ ਭਾਗ ‘ਗੱਲਾਂ ਜ਼ਹੀਨ ਸ਼ਖ਼ਸ਼ੀਅਤਾਂ ਦੀਆਂ’ ਵਿੱਚ 10 ਲੇਖ ਹਨ। ਇਹ ਲੇਖ ਵੀ ਡਾ.ਮਨਜੀਤ ਸਿੰਘ ਬੱਲ ਦੀ ਸਾਹਿਤਕ ਤੇ ਸੰਗੀਤਕ ਰੁਚੀ ਦਾ ਪ੍ਰਗਟਾਵਾ ਕਰਦੇ ਹਨ, ਕਿਉਂਕਿ ਇਨ੍ਹਾਂ ਲੇਖਾਂ ਵਿੱਚ ਪ੍ਰਸਿੱਧ ਲੇਖਕਾਂ, ਸੰਗੀਤਕਾਰਾਂ, ਸਾਹਿਤਕਾਰਾਂ ਦੇ ਜੀਵਨ ‘ਤੇ ਝਾਤ ਪਾਈ ਗਈ ਹੈ। ਇਹ ਵੀ ਵੇਖਣ ਵਾਲੀ ਗੱਲ ਹੈ ਕਿ ਲੇਖਕ ਦੀ ਇਸ ਚੋਣ ਵਿੱਚ ਬਹੁਤੇ ਸਾਂਝੇ ਪੰਜਾਬ ਦੇ ਮਹਾਨ ਵਿਦਵਾਨ ਤੇ ਸੰਗੀਤਕਾਰ ਸ਼ਾਮਲ ਕੀਤੇ ਗਏ ਹਨ। ਇਸ ਤੋਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਦੇਸ਼ ਦੀ ਵੰਡ ਦੇ 78 ਸਾਲ ਬਾਅਦ ਵੀ ਡਾ.ਮਨਜੀਤ ਸਿੰਘ ਬੰਲ ਦਾ ਲਹਿੰਦੇ ਪੰਜਾਬ ਨਾਲ ਮੋਹ ਉਸੇ ਤਰ੍ਹਾਂ ਬਰਕਰਾਰ ਹੈ। ਇਨ੍ਹਾਂ 10 ਲੇਖਾਂ ਵਿੱਚੋਂ 7 ਲੇਖ ਵੀ ਇਨ੍ਹਾਂ ਮਹਾਨ ਵਿਅਕਤੀਆਂ ਦੇ ਯੋਗਦਾਨ ਬਾਰੇ ਹਨ। ਬਾਕੀ ਤਿੰਨ ਲੇਖਾਂ ਵਿੱਚ ਦੋ ਉਸਦੇ ਆਪਣੇ ਦਾਦਾ ਅਤੇ ਪਿਤਾ ਬਾਰੇ ਹਨ, ਉਨ੍ਹਾਂ ਦੋਹਾਂ ਵਿੱਚ ਵੀ ਦਾਦਾ ਅਤੇ ਪਿਤਾ ਸੰਗੀਤ ਤੇ ਸੁਹਜ ਕਲਾ ਦੇ ਪ੍ਰੇਮੀ ਹੋਣ ਦਾ ਪ੍ਰਗਟਾਵਾ ਕਰਦੇ ਹਨ। ਆਖ਼ਰੀ ਲੇਖ ਡਾ.ਬੀਬੀ ਇੰਦਰਜੀਤ ਕੌਰ ਭਗਤ ਪੂਰਨ ਸਿੰਘ ਪਿੰਗਲਵਾੜਾ ਦੀ ਉਸਤਤ ਵਿੱਚ ਲਿਖਿਆ ਹੋਇਆ ਹੈ। ਡਾ.ਮਨਜੀਤ ਸਿੰਘ ਆਪਣੇ ਕਿੱਤੇ ਦੇ ਨਾਲ ਹੀ ਸਾਹਿਤ ਅਤੇ ਸੰਗੀਤ ਦਾ ਪ੍ਰੇਮੀ ਹੋਣ ਦਾ ਪ੍ਰਗਟਾਵਾ ਵੀ ਹੋ ਜਾਂਦਾ ਹੈ। ਭਵਿਖ ਵਿੱਚ ਉਸ ਕੋਲੋਂ ਹੋਰ ਵਧੀਆ ਲਿਖਣ ਦੀ ਉਮੀਦ ਕੀਤੀ ਜਾ ਸਕਦੀ ਹੈ।
Çਂੲਸ ਪੁਸਤਕ ਦੀ ਸ਼ਬਦਾਵਲੀ ਪਾਠਕ ਦੇ ਸਮਝ ਆਉਣ ਵਾਲੀ ਸਰਲ ਤੇ ਆਮ ਬੋਲ ਚਾਲ ਵਾਲੀ ਹੈ। ਸਬਦ ਪੜ੍ਹਕੇ ਉਸ ਹਾਲਤ ਬਾਰੇ ਆਪਣੇ ਆਪ ਜਾਣਕਾਰੀ ਹੋ ਜਾਂਦੀ ਹੈ, ਜਿਹੋ ਜਿਹੇ ਮੌਕੇ ਤੇ ਹਾਲਾਤ ਵਿੱਚ ਵਰਤੇ ਗਏ ਹਨ। ਪੁਸਤਕ ਵਿੱਚ ਵਰਤੀ ਗਈ ਸ਼ਬਦਾਵਲੀ, ਉਦਾਹਰਣ ਦੇ ਤੌਰ ‘ਤੇ ਕਸੀਦਾ, ਹੇਕ, ਟੱਲ, ਵੱਡੀ, ਧਰੇਕਾਂ, ਛਤੀਰੀਆਂ, ਬਾਲੇ, ਬੂਹਾ, ਖੁਰਾ, ਕਪੜੇ-ਲੱਤੇ, ਡੋਹਣਾ, ਗੜਵੀਆਂ, ਵਹੀ, ਲਾਲਟੈਣ, ਗੁਰਬਤ ਸਰਲ ਅਤੇ ਦਿਹਾਤੀ ਲੋਕਾਂ ਵੱਲੋਂ ਆਮ ਬੋਲ ਚਾਲ ਵਿੱਚ ਵਰਤੀ ਜਾਂਦੀ ਹੈ। ਸਮੁੱਚੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਡਾ.ਮਨਜੀਤ ਸਿੰਘ ਬਲ ਆਪਣਾ ਸੰਦੇਸ਼ ਦੇਣ ਵਿੱਚ ਸਫ਼ਲ ਹੋਇਆ ਹੈ।

131 ਪੰਨਿਆਂ, 350 ਰੁਪਏ ਕੀਮਤ ਵਾਲੀ ਇਹ ਪੁਸਤਕ ਡਰੀਮ ਬੁੱਕ ਪਬਲਿਸ਼ਿੰਗ ਨੇ ਪ੍ਰਕਾਸ਼ਤ ਕੀਤੀ ਹੈ।
ਸੰਪਰਕ ਡਾ.ਮਨਜੀਤ ਸਿੰਘ ਬੱਲ: 9872843491
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰ
ਮੋਬਾਈਲ-94178 13072
ujagarsingh48@yahoo.com

 

Have something to say? Post your comment

More From Punjab

ਪਿੰਡ ਗੁੱਜਰਵਾਲ ‘ਚ 18 ਸਾਲ ਦੇ ਨੌਜਵਾਨ ਦੀ ਨਸ਼ੇ ਕਾਰਨ ਹੋਈ ਮੌਤ  ਪੁਲਿਸ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਵਿਰੁੱਧ ਕਾਰਵਾਈ ਸਬੰਧੀ ਕੀਤੀ ਜਾ ਰਹੀ ਹੈ ਆਨਾਕਾਨੀ, ਪਿੰਡ ਵਾਸੀਆਂ ਵੱਲੋਂ ਲਗਾਇਆ ਧਰਨਾ

ਪਿੰਡ ਗੁੱਜਰਵਾਲ ‘ਚ 18 ਸਾਲ ਦੇ ਨੌਜਵਾਨ ਦੀ ਨਸ਼ੇ ਕਾਰਨ ਹੋਈ ਮੌਤ ਪੁਲਿਸ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਵਿਰੁੱਧ ਕਾਰਵਾਈ ਸਬੰਧੀ ਕੀਤੀ ਜਾ ਰਹੀ ਹੈ ਆਨਾਕਾਨੀ, ਪਿੰਡ ਵਾਸੀਆਂ ਵੱਲੋਂ ਲਗਾਇਆ ਧਰਨਾ

BHUTANI FILMFARE AWARDS PUNJABI 2025: SARGUN MEHTA UNVEILS THE ICONIC BLACK LADY AT THE PRESS CONFERENCE

BHUTANI FILMFARE AWARDS PUNJABI 2025: SARGUN MEHTA UNVEILS THE ICONIC BLACK LADY AT THE PRESS CONFERENCE

ਟਰੰਪ ਦੇ ਦਬਾਅ ਹੇਠ ਮੋਦੀ ਸਰਕਾਰ ਮਜ਼ਦੂਰ ਵਿਰੋਧੀ ਫੈਸਲੇ ਲੈਣੇ ਬੰਦ ਕਰੇ

ਟਰੰਪ ਦੇ ਦਬਾਅ ਹੇਠ ਮੋਦੀ ਸਰਕਾਰ ਮਜ਼ਦੂਰ ਵਿਰੋਧੀ ਫੈਸਲੇ ਲੈਣੇ ਬੰਦ ਕਰੇ"- ਕਾਮਰੇਡ ਵੀਰ ਸਿੰਘ। ਨਰੇਗਾ ਵਰਕਰਾਂ ਨੇ ਮਨਾਇਆ 'ਕੌਮੀ ਵਿਰੋਧ ਦਿਵਸ।' ਏਡੀਸੀ ਵਿਕਾਸ ਦੇ ਦਫਤਰ ਵਲ ਕੀਤਾ ਮੁਜਾਹਰਾ। ਅਧਿਕਾਰੀਆਂ ਨੇ ਛੇਤੀ ਕੰਮ ਸ਼ੁਰੂ ਕਰਵਾਉਣ ਦਾ ਕੀਤਾ ਵਾਅਦਾ।

ਪਾਕਿਸਤਾਨੀ ਫੌਜ ਦੇ ਮੁਖੀ ਆਸਿਮ ਮੁਨੀਰ ਦੀ ਅਮਰੀਕਾ ਯਾਤਰਾ ਦੌਰਾਨ ਭਾਰਤ ‘ਤੇ ਪਰਮਾਣੂ ਹਮਲੇ ਦੀ ਧਮਕੀ, ਵਾਸ਼ਿੰਗਟਨ ਨੇ ਕਿਹਾ — “ਭਾਰਤ-ਪਾਕਿਸਤਾਨ ਨਾਲ ਸੰਬੰਧ ਬਦਲੇ ਨਹੀਂ”

ਪਾਕਿਸਤਾਨੀ ਫੌਜ ਦੇ ਮੁਖੀ ਆਸਿਮ ਮੁਨੀਰ ਦੀ ਅਮਰੀਕਾ ਯਾਤਰਾ ਦੌਰਾਨ ਭਾਰਤ ‘ਤੇ ਪਰਮਾਣੂ ਹਮਲੇ ਦੀ ਧਮਕੀ, ਵਾਸ਼ਿੰਗਟਨ ਨੇ ਕਿਹਾ — “ਭਾਰਤ-ਪਾਕਿਸਤਾਨ ਨਾਲ ਸੰਬੰਧ ਬਦਲੇ ਨਹੀਂ”

Toddler Brutally Assaulted at Daycare, Attendant and Owner Booked

Toddler Brutally Assaulted at Daycare, Attendant and Owner Booked

"ਖੂਨ ਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ — ਹਰਭਜਨ ਸਿੰਘ ਦਾ ਏਸ਼ੀਆ ਕੱਪ 'ਚ ਪਾਕਿਸਤਾਨ ਖ਼ਿਲਾਫ਼ ਖੇਡਣ ਤੋਂ ਇਨਕਾਰ ਦੀ ਅਪੀਲ"

"ਰੋਨਾਲਡੋ ਨੇ ਜਾਰਜੀਨਾ ਨਾਲ ਕੀਤੀ ਮੰਗਣੀ — 41 ਕਰੋੜ ਦੀ ਅੰਗੂਠੀ ਨੇ ਉਡਾਏ ਪ੍ਰਸ਼ੰਸਕਾਂ ਦੇ ਹੋਸ਼"

"ਪੁਰਾਣੇ ਵਾਹਨ ਮਾਲਕਾਂ ਲਈ ਸੁਪਰੀਮ ਕੋਰਟ ਤੋਂ ਵੱਡੀ ਰਾਹਤ — 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ’ਤੇ ਫਿਲਹਾਲ ਕੋਈ ਕਾਰਵਾਈ ਨਹੀਂ"

"ਰਾਜਸਥਾਨ ਦੌਸਾ ’ਚ ਭਿਆਨਕ ਸੜਕ ਹਾਦਸਾ — ਖਾਟੂ ਸ਼ਿਆਮ ਦਰਸ਼ਨ ਤੋਂ ਵਾਪਸ ਆ ਰਹੇ 11 ਸ਼ਰਧਾਲੂਆਂ ਦੀ ਮੌਤ, ਕਈ ਜ਼ਖਮੀ"

"ਲੁਧਿਆਣਾ AAP MLA ਰਾਜਿੰਦਰਪਾਲ ਕੌਰ ਛੀਨਾ ਦਾ ਵੱਡਾ ਸੜਕ ਹਾਦਸਾ — ਪਰਿਵਾਰ ਸਮੇਤ ਜ਼ਖਮੀ, ਹਾਲਤ ਸਥਿਰ"