ਚੰਡੀਗੜ੍ਹ, 06 ਅਗਸਤ 2025 — ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਫੇਜ਼ 9 ਇੰਡਸਟਰੀਅਲ ਏਰੀਆ 'ਚ ਅੱਜ ਇੱਕ ਵੱਡੀ ਦੁਖਦਾਈ ਘਟਨਾ ਵਾਪਰੀ, ਜਿੱਥੇ ਹਾਈਟੈਕ ਗੈਸ ਪ੍ਰਾਈਵੇਟ ਲਿਮਟਿਡ ਦੀ ਫੈਕਟਰੀ ਵਿੱਚ ਆਕਸੀਜਨ ਸਿਲੰਡਰਾਂ ਦੇ ਧਮਾਕਿਆਂ ਕਾਰਨ ਦੋ ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਮੁਤਾਬਕ, ਫੈਕਟਰੀ ਵਿੱਚ ਕਈ ਗੈਸ ਸਿਲੰਡਰ ਇਕਾਠੇ ਫਟੇ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਧਮਾਕੇ ਦੀ ਆਵਾਜ਼ ਕਈ ਕਿਲੋਮੀਟਰ ਦੂਰ ਤੱਕ ਸੁਣੀ ਗਈ।
ਮੋਹਾਲੀ ਵਿੱਚ ਇਹ ਪਹਿਲਾ ਮਾਮਲਾ ਨਹੀਂ
ਮੋਹਾਲੀ ਵਿੱਚ ਗੈਸ ਸਿਲੰਡਰਾਂ ਦੇ ਧਮਾਕਿਆਂ ਦੀ ਇਹ ਪਹਿਲੀ ਘਟਨਾ ਨਹੀਂ ਹੈ।
-
27 ਨਵੰਬਰ 2024 ਨੂੰ ਇੱਕ ਗੈਰ-ਕਾਨੂੰਨੀ ਸਿਲੰਡਰ ਰੀਫਿਲਿੰਗ ਯੂਨਿਟ 'ਚ ਧਮਾਕਾ ਹੋਇਆ ਸੀ, ਜਿਸ ਵਿੱਚ ਦੋ ਵਿਅਕਤੀ ਜ਼ਖਮੀ ਹੋਏ ਸਨ।
-
3 ਜੁਲਾਈ 2025 ਨੂੰ ਫੇਜ਼ 5 ਇੰਡਸਟਰੀਅਲ ਏਰੀਆ ਵਿੱਚ ਇੱਕ ਐਲਪੀਜੀ ਸਿਲੰਡਰ ਦੇ ਧਮਾਕੇ ਵਿੱਚ ਤਿੰਨ ਲੋਕਾਂ ਦੀ ਮੌਤ, ਜਿਸ ਵਿੱਚ ਇੱਕ 9 ਮਹੀਨੇ ਦੀ ਬੱਚੀ ਵੀ ਸ਼ਾਮਲ ਸੀ, ਹੋਈ ਸੀ।
ਸੁਰੱਖਿਆ ਉੱਤੇ ਉਠ ਰਹੇ ਗੰਭੀਰ ਸਵਾਲ
ਇਨ ਘਟਨਾਵਾਂ ਨੇ ਇੰਡਸਟਰੀਅਲ ਇਲਾਕਿਆਂ 'ਚ ਸੁਰੱਖਿਆ ਮਿਆਰਾਂ ਅਤੇ ਨਿਯਮਾਂ ਦੀ ਪਾਲਣਾ ਉੱਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਹਰ ਵਾਰ ਧਮਾਕੇ ਤੋਂ ਬਾਅਦ ਪ੍ਰਸ਼ਾਸਨ ਵਲੋਂ ਜਾਂਚ ਦੀ ਗੱਲ ਕੀਤੀ ਜਾਂਦੀ ਹੈ, ਪਰ ਸਥਿਤੀ ਵਿਚਲੇ ਕੋਈ ਵਾਧੂ ਸੁਧਾਰ ਸਾਹਮਣੇ ਨਹੀਂ ਆ ਰਹੇ।
ਪ੍ਰਸ਼ਾਸਨ ਦੀ ਕਾਰਵਾਈ ਜਾਰੀ
ਪੋਲੀਸ ਅਤੇ ਐਨਡੀਆਰਐਫ ਟੀਮ ਵੱਲੋਂ ਮੌਕੇ ’ਤੇ ਰਾਹਤ ਕਾਰਜ ਜਾਰੀ ਹਨ। ਸ਼ਵਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਫੈਕਟਰੀ ਦੇ ਮਾਲਕ ਅਤੇ ਸਟਾਫ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਬਲਾਸਟ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।