ਜਥੇਦਾਰ ਕੁਲਦੀਪ ਸਿੰਘ ਗੜਗੱਜ ਸਾਹਿਬ ਆਗੂਆਂ ਅਤੇ ਸਿਆਸੀ ਜਮਾਤਾਂ ਵੱਲੋ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਦੀ ਦੁਰਵਰਤੋ ਕਰਨ ਤੇ ਤੁਰੰਤ ਰੋਕ ਲਗਾਉਣ : ਮਾਨ
ਫ਼ਤਹਿਗੜ੍ਹ ਸਾਹਿਬ, 05 ਅਗਸਤ “ਵੱਖ-ਵੱਖ ਸਿਆਸੀ ਦਲ ਅਤੇ ਆਗੂਆਂ ਵੱਲੋ ਨਿਰੰਤਰ ਮੀਰੀ ਪੀਰੀ ਦੇ ਮਹਾਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਦੀ ਦੁਰਵਰਤੋ ਕਰਕੇ ਆਪੋ ਆਪਣੇ ਸਿਆਸੀ ਜੀਵਨ ਨੂੰ ਚੱਲਦਾ ਰੱਖਣ ਲਈ ਦੁੱਖਦਾਇਕ ਅਮਲ ਹੁੰਦੇ ਆ ਰਹੇ ਹਨ । ਜਦੋਕਿ ਇਨ੍ਹਾਂ ਆਗੂਆਂ ਵਿਸੇਸ ਤੌਰ ਤੇ ਬਾਦਲ ਦਲ ਤੇ ਬਾਗੀ ਦਲ ਦੇ ਆਗੂਆ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਤੋ ਲਿਖਤੀ ਰੂਪ ਵਿਚ ਹੁਕਮ ਹੋ ਚੁੱਕੇ ਹਨ ਕਿ ਇਹ ਹੁਣ ਖਾਲਸਾ ਪੰਥ ਤੇ ਪੰਜਾਬੀਆਂ ਦੀ ਅਗਵਾਈ ਕਰਨ ਦਾ ਕੋਈ ਹੱਕ ਨਹੀ ਰੱਖਦੇ ਕਿਉਂਕਿ ਇਨ੍ਹਾਂ ਨੇ ਬੀਤੇ ਸਮੇ ਵਿਚ ਪੰਜਾਬੀਆਂ, ਸਿੱਖ ਕੌਮ ਨਾਲ ਵੱਡੇ ਧ੍ਰੋਹ ਕਮਾਏ ਹਨ ਅਤੇ ਸਿੱਖੀ ਮਰਿਯਾਦਾਵਾ, ਨਿਯਮਾਂ ਦਾ ਵੱਡੇ ਪੱਧਰ ਤੇ ਘਾਣ ਕੀਤਾ ਹੈ ਅਤੇ ਇਹ ਸਿੱਖ ਕੌਮ ਵਿਚੋ ਸਿਆਸੀ, ਧਾਰਮਿਕ ਤੌਰ ਤੇ ਮਨਫੀ ਹੋ ਚੁੱਕੇ ਹਨ । ਪੰਜਾਬੀ ਤੇ ਸਿੱਖ ਕੌਮ ਇਨ੍ਹਾਂ ਉਤੇ ਹੁਣ ਕਤਈ ਵਿਸਵਾਸ ਨਹੀ ਕਰ ਸਕਦੀ । ਲੇਕਿਨ ਇਸਦੇ ਬਾਵਜੂਦ ਵੀ ਇਹ ਵੱਖ-ਵੱਖ ਸਿਆਸੀ ਆਗੂ ਅਤੇ ਦਲ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਦੀ ਦੁਰਵਰਤੋ ਕਰਦੇ ਆ ਰਹੇ ਹਨ । ਜਿਸ ਨੂੰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਆਪਣੇ ਕੌਮੀ, ਧਾਰਮਿਕ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾਂ ਦੇ ਵੱਡੇ ਸਤਿਕਾਰ ਮਾਣ ਨੂੰ ਕਾਇਮ ਰੱਖਦੇ ਹੋਏ, ਜਿਨ੍ਹਾਂ ਲੋਕਾਂ ਵੱਲੋ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਦੀ ਦੁਰਵਰਤੋ ਹੁੰਦੀ ਆ ਰਹੀ ਹੈ ਉਸ ਉਤੇ ਤੁਰੰਤ ਰੋਕ ਲਗਾਉਣ ਲਈ ਸਖਤ ਕਦਮ ਸਿੱਖੀ ਰਵਾਇਤਾ ਅਨੁਸਾਰ ਉਠਾਉਣੇ ਚਾਹੀਦੇ ਹਨ ।”
ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਅੱਜ ਜਥੇਦਾਰ ਕੁਲਦੀਪ ਸਿੰਘ ਗੜਗੱਜ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਆਪਣੇ ਲੈਟਰਪੈਡ ਤੇ ਬੀਤੇ ਸਮੇ ਦੇ ਸੱਚ ਅਤੇ ਸਿਧਾਤਾਂ ਦਾ ਵੇਰਵਾ ਦਿੰਦੇ ਹੋਏ ਉਨ੍ਹਾਂ ਲੋਕਾਂ ਵਿਰੁੱਧ ਸਖਤ ਕਾਰਵਾਈ ਕਰਨ, ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਦੀ ਦੁਰਵਰਤੋ ਕਰਕੇ ਆਪਣੇ ਆਪ ਨੂੰ ਸਿਆਸੀ ਤੇ ਧਾਰਮਿਕ ਤੌਰ ਤੇ ਜੀਵਤ ਰੱਖਣਾ ਲੋੜਦੇ ਹਨ ਉਨ੍ਹਾਂ ਉਤੇ ਇਹ ਰੋਕ ਲਗਾਉਣ ਦੀ ਗੱਲ ਕਰਦੇ ਹੋਏ ਲਿਖੇ ਗਏ ਪੱਤਰ ਵਿਚ ਕੀਤੀ । ਉਨ੍ਹਾਂ ਇਸ ਗੱਲ ਦਾ ਵੀ ਵਿਸੇਸ ਤੌਰ ਤੇ ਇਸ ਪੱਤਰ ਵਿਚ ਵਰਣਨ ਕੀਤਾ ਕਿ 01 ਮਈ 1994 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਪ੍ਰੋ. ਮਨਜੀਤ ਸਿੰਘ ਵੱਲੋ ਸਮੁੱਚੇ ਖਾਲਸਾ ਪੰਥ ਦੀ ਏਕਤਾ ਕਰਵਾਉਦੇ ਹੋਏ ਅਤੇ ਕੌਮ ਲਈ ਅੰਮ੍ਰਿਤਸਰ ਐਲਾਨਨਾਮੇ ਅਧੀਨ ਕੌਮੀ ਆਜਾਦੀ ਵੱਲ ਵੱਧਣ ਦੇ ਨਿਸ਼ਾਨੇ ਨੂੰ ਮਿੱਥਦੇ ਹੋਏ ਜਿਥੇ ਇਹ ਉਦਮ ਕੀਤਾ ਸੀ ਉਥੇ ਕੌਮੀ ਏਕਤਾ ਨੂੰ ਹੋਦ ਵਿਚ ਲਿਆਉਦੇ ਹੋਏ ਜਥੇਦਾਰ ਗੁਰਚਰਨ ਸਿੰਘ ਟੋਹੜਾ, ਜਥੇ. ਜਗਦੇਵ ਸਿੰਘ ਤਲਵੰਡੀ, ਸ. ਸੁਰਜੀਤ ਸਿੰਘ ਬਰਨਾਲਾ, ਕੈਪਟਨ ਅਮਰਿੰਦਰ ਸਿੰਘ, ਕਰਨਲ ਜਸਮੇਰ ਸਿੰਘ ਬਾਲਾ, ਸ. ਮਨਜੀਤ ਸਿੰਘ ਭੂਰੇਕੋਨਾ ਅਤੇ ਦਾਸ ਸਿਮਰਨਜੀਤ ਸਿੰਘ ਮਾਨ ਨੂੰ ਇਸ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਤੇ ਕੌਮ ਦੀ ਸਿਆਸੀ ਅਗਵਾਈ ਕਰਨ ਦੇ ਹੁਕਮ ਕਰਨ ਦੇ ਨਾਲ-ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਮਹਾਨ ਸਥਾਂਨ ਤੇ ਸਭਨਾਂ ਆਗੂਆ ਵੱਲੋ ਪ੍ਰਣ ਕਰਵਾਇਆ ਸੀ । ਪਰ ਦੁੱਖ ਤੇ ਅਫਸੋਸ ਹੈ ਕਿ ਦਾਸ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਬਿਨ੍ਹਾ ਸਭ ਦਲ ਤੇ ਆਗੂ ਸ੍ਰੀ ਅਕਾਲ ਤਖਤ ਸਾਹਿਬ ਤੋ ਭਗੌੜੇ ਹੋ ਕੇ ਆਪਣੇ ਸਵਾਰਥੀ ਹਿੱਤਾ ਲਈ ਸਰਗਰਮ ਰਹੇ । ਇਥੋ ਤੱਕ ਬਾਦਲ ਦਲ ਅਤੇ ਬਾਗੀ ਦਲ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਭਗੋੜਾ ਕਰਾਰ ਦਿੱਤਾ ਹੋਇਆ ਹੈ ਅਤੇ ਇਹ ਹੁਕਮ ਹੋਇਆ ਹੈ ਕਿ ਇਹ ਦੋਵੇ ਦਲਾਂ ਦੇ ਆਗੂ ਹੁਣ ਕੌਮ ਦੀ ਅਗਵਾਈ ਕਰਨ ਦਾ ਇਖਲਾਕੀ ਹੱਕ ਗੁਆ ਚੁੱਕੇ ਹਨ । ਉਨ੍ਹਾਂ ਵੱਲੋ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਦੀ ਦੁਰਵਰਤੋ ਕਰਦੇ ਹੋਏ ਕੌਮ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ । ਜੇਕਰ ਅੱਜ ਕੋਈ ਦਲ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਪਹਿਰਾ ਦੇ ਰਿਹਾ ਹੈ ਅਤੇ ਜਿਸ ਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਵਾਨਗੀ ਹੈ ਉਹ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੀ ਹੈ । ਇਸ ਲਈ ਜਥੇਦਾਰ ਸਾਹਿਬਾਨ ਇਨ੍ਹਾਂ ਸਭ ਆਗੂਆ ਤੇ ਦਲਾਂ ਉਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਦੀ ਦੁਰਵਰਤੋ ਕਰਨ ਦੇ ਅਮਲਾਂ ਨੂੰ ਕੌਮੀ ਰਵਾਇਤਾ ਅਨੁਸਾਰ ਰੋਕਣ ਦੇ ਦ੍ਰਿੜਤਾ ਨਾਲ ਅਮਲ ਕਰਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੀਰੀ ਪੀਰੀ ਦੇ ਸਿਧਾਤ ਅਨੁਸਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿਚ ਸਭਨਾਂ ਨੂੰ ਮਿੱਥੇ ਨਿਸਾਨੇ ਲਈ ਅੱਗੇ ਵੱਧਣ ਲਈ ਪ੍ਰੇਰਣਾ ਕਰਨ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਥੇਦਾਰ ਸਾਹਿਬਾਨ ਇਸ ਵਿਸੇ ਤੇ ਅਮਲੀ ਰੂਪ ਵਿਚ ਕਦਮ ਉਠਾਉਣਗੇ ਅਤੇ ਸਮੁੱਚੀ ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਮਿੱਥੇ ਆਜਾਦੀ ਦੇ ਨਿਸਾਨ ਤੇ ਦ੍ਰਿੜ ਕਰਨ ਲਈ ਉਦਮ ਕਰਨਗੇ ।