ਅੰਮ੍ਰਿਤਸਰ, 5 ਅਗਸਤ —
ਪੰਜਾਬ ਸਰਕਾਰ ਦੀ ਲੈਂਡ ਪੁੂਲਿੰਗ ਤੇ ਵਿੱਦਿਅਕ ਅਦਾਰਿਆਂ ਦੇ ਵਿੱਚ ਆਰਐਸਐਸ ਦੀ ਦਖਲ ਅੰਦਾਜੀ ਵਰਗੇ ਸੰਗੀਨ ਦੋਸ਼ਾਂ ਨੂੰ ਲੈ ਕੇ ਸਿੱਖ ਜੱਥੇਬੰਦੀ ਯੂਨਾਈਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਇੱਕ ਰੋਸ ਮਾਰਚ ਕਰਨ ਉਪਰੰਤ ਕੈਂਪਸ ਗੁਰਦੁਆਰਾ ਸਾਹਿਬ ਵਿਖੇ ਵਿਚਾਰ ਚਰਚਾ ਕੀਤੀ ਗਈ। ਫੈਡਰੇਸ਼ਨ ਦੇ ਕੌਮੀ ਪ੍ਰਧਾਨ ਜੁਗਰਾਜ ਸਿੰਘ ਮਝੈਲ ਦੀ ਅਗਵਾਈ ਦੇ ਵਿੱਚ ਫੁਵਾਰਾ ਚੌਂਕ ਸਥਿਤ ਸੁਨਿਹਰੀ ਸੁਪਨੇ ਮੰਚ ਤੋਂ ਸ਼ੁਰੂ ਹੋਇਆ ਇਹ ਰੋਸ ਮਾਰਚ ਭਾਈ ਗੁਰਦਾਸ ਲਾਇਬ੍ਰੇਰੀ, ਫੰਨ ਬਾਈਟ, ਆਰਟਸ ਵਿਭਾਗ ਤੋਂ ਇਲਾਵਾ ਲਾਅ ਵਿਭਾਗ ਆਦਿ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਇਆ। ਜਿਸ ਦੌਰਾਨ ਸੈਂਕੜੇ ਵਿਦਿਆਰਥੀਆ ਨੇ ਉਤਸ਼ਾਹਪੂਰਵਕ ਹਿੱਸਾ ਲਿਆ ਤੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਆਪਣੇ ਸੰਬੋਧਨ ਵਿੱਚ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਜੁਗਰਾਜ ਸਿੰਘ ਮਝੈਲ ਨੇ ਕਿਹਾ ਕਿ 41 ਸਾਲ ਦੇ ਲੰਮੇ ਅਰਸੇ ਬਾਅਦ ਕਿਸੇ ਵਿੱਦਿਆਰਥੀ ਜੱਥੇਬੰਦੀ ਵੱਲੋਂ ਕੀਤੀ ਜਾ ਰਹੀ ਵਿਚਾਰ ਚਰਚਾ ਦੇ ਕਾਰਨ ਸਰਕਾਰਾਂ ਹਿੱਲ ਕੇ ਰਹਿ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਥ ਦੀ ਗੱਲ ਕਰਨਾ ਸਾਡਾ ਫਰਜ਼ ਹੈ। ਯੂਐਸਐਸਐਫ ਇੱਕ ਗ਼ੈਰ ਰਾਜਨੀਤਿਕ ਵਿੱਦਿਆਰਥੀ ਸੰਗਠਨ ਹੈ ਜੋ ਉਚ ਵਿੱਦਿਅਕ ਅਦਾਰਿਆਂ ਤੋਂ ਸੱਚ ਦੀ ਆਵਾਜ਼ ਬਾਹਰ ਲਿਆਉਣ ਵਿੱਚ ਅਹਿਮ ਭੂਮਿਕਾ ਅਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੈਂਡ ਪੁਲਿੰਗ ਨੀਤੀ ਦੇ ਤਹਿਤ ਪੰਜਾਬ ਦੇ ਕਿਸਾਨਾ ਦੀਆਂ ਜ਼ਮੀਨਾ ਹਥਿਆਉਣਾ ਚਾਹੁੰਣ ਦੇ ਨਾਲ ਇਸ ਉਪਜਾਓੁ ਧਰਤੀ ਦਾ ਪੱਥਰੀਕਰਨ ਕਰਨਾ ਚਾਹੁੰਦੀ ਹੈ। ਜਿਸ ਨੂੰ ਬਿਲਕੁੱਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਨੀਤੀ ਕਿਸਾਨ ਵਿਰੋਧੀ ਨਹੀਂ ਬਲਕਿ ਸੂਬਾ ਵਿਰੋਧੀ ਹੈ। ਮਝੈਲ ਨੇ ਕਿਹਾ ਕਿ ਅਰਬਨੇਸ਼ਨ ਦੇ ਨਾਂ ਤੇ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਸਰਕਾਰ ਕਿਸਾਨ ਭਾਈਚਾਰੇ ਨੂੰ ਜ਼ਮੀਨਹੀਣ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਵਿੱਚ 31 ਪ੍ਰਤੀਸ਼ਤ ਅਰਬਨੇਸ਼ਨ ਹੈ। ਜਦੋਂ ਕਿ ਪੰਜਾਬ ਦੇ ਵਿੱਚ ਇਹ ਗ੍ਰਾਫ 41 ਪ੍ਰਤੀਸ਼ਤ ਨੂੰ ਛੂਹ ਰਿਹਾ ਹੈ। ਉਨ੍ਹਾਂ ਕਿਹਾ ਕਿ ਜੀਐਨਡੀਯੂ ਦੇ ਵੀਸੀ ਵੱਲੋਂ ਦੱਖਣੀ ਭਾਰਤ ਦੇ ਰਾਜ ਕੇਰਲਾ ਦੇ ਸ਼ਹਿਰ ਕੋਚੀ ਵਿਖੇ ਇੱਕ ਸਮਾਰੋਹ ਦੌਰਾਨ ਆਰਐਸਐਸ ਮੁੱਖੀ ਮੋਹਨ ਭਾਗਵਤ ਦੇ ਨਾਲ ਵਿਚਾਰ ਚਰਚਾ ਦੇ ਦੌਰਾਨ ਸਾਡੀਆਂ ਪੰਥਕ ਵਿਰਾਸਤੀ ਰਹੁਰੀਤਾਂ, ਰਵਾਇਤਾਂ ਤੇ ਪਰੰਪਰਾਵਾਂ ਨੂੰ ਰਿੱਗਵੇਦ ਨਾਲ ਜੋੜਣ ਦੀ ਗੱਲ ਕਰਨਾ ਕੌਮ ਤੇ ਪੰਥ ਤੇ ਹਮਲਾ ਹੋਣ ਦੇ ਨਾਲ-ਨਾਲ ਉਚ ਵਿੱਦਿਅਕ ਅਦਾਰਿਆਂ ਦਾ ਭੰਗਵਾਕਰਨ ਹੋਣ ਦੇ ਸੰਕੇਤ ਦਿੰਦਾ ਹੈ ਜੋ ਕਿ ਬਿਲਕੁੱਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਜ਼ਿਆਦਾਤਰ ਅਹਿਮ ਸਰਕਾਰੀ ਤੇ ਗ਼ੈਰ ਸਰਕਾਰੀ ਅਹੁੱਦਿਆਂ ਤੇ ਅੰਗਰੇਜ਼ਾਂ ਦੇ ਪਿੱਠੂ ਆਰਐਸਐਸ ਕਾਬਜ਼ ਹੈ ਜੋ ਔਰੰਗਜ਼ੇਬੀ ਸੁਪਨੇ ਦੀ ਤਰਜ ਤੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਧਿਰ ਨੂੰ ਕੌਮ ਤੇ ਪੰਥ ਦੀ ਪਿੱਠ ਵਿੱਚ ਛੁਰਾ ਨਹੀਂ ਮਾਰਨ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਯੂਐਸਐਸਐਫ ਦੇਸ਼ ਦੂਨੀਆਂ ਦੇ ਹੱਕਾਂ ਅਧਿਕਾਰਾਂ ਤੇ ਸੱਚ ਦੀ ਬਾਤ ਪਾਉਣ ਲਈ ਵਚਨਬੱਧ ਹੈ। ਇਸ ਦੌਰਾਨ ਐਡਵੋਕੇਟ ਹਰਸਿਮਰਨਜੀਤ ਸਿੰਘ ਨੇ ਕਿਹਾ ਕਿ ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਨੂੰ ਨਜ਼ਰਅੰਦਾਜ ਕੀਤਾ ਗਿਆ। ਖੇਤੀਬਾੜੀ ਤੇ ਉਦਯੋਗਿਕ ਇਕਾਈਆਂ ਨੂੰ ਦੱਬਣ ਤੇ ਖਤਮ ਕਰਨ ਦੀਆਂ ਚਾਲਾਂ ਚੱਲੀਆਂ ਗਈਆਂ। ਲੈਂਡ ਪੁਲਿੰਗ ਦੇ ਵਿੱਚ ਕਿਸਾਨ ਪੱਖੀ ਸੱਭ ਕੁੱਝ ਮਨਫੀ ਹੈ। ਕਾਨੂੰਨ ਤੇ ਜ਼ੰਮਹੂਰੀ ਕਦਰਾਂ ਕੀਮਤਾਂ ਦਾ ਕਤਲ ਹੋ ਰਿਹਾ ਹੈ। ਖੇਤੀ ਧੰਦੇ ਖਤਮ ਕਰਕੇ ਪੰਜਾਬ ਨੂੰ ਦੇਸ਼ ਦੇ ਖਾਕੇ ਤੋਂ ਗਾਇਬ ਕਰਨ ਦੀਆਂ ਵਿਓੁਂਤਾ ਗੁੰਦੀਆ ਜਾ ਰਹੀਆਂ ਹਨ। ਇਹ ਪ੍ਰਣਾਲੀ ਦੇਸ਼ ਦੇ ਸੱਭ ਤੋਂ ਖੁਸ਼ਹਾਲ ਸੂਬੇ ਪੰਜਾਬ ਦੇ ਲਈ ਉਸਾਰੂ ਤੇ ਸਾਰਥਿਕ ਨਹੀਂ ਹੈ। ਇਸ ਨੂੰ ਕਾਨੂੰਨੀ ਨਜ਼ਰੀਏ ਤੋਂ ਜਾਣਨ ਦੀ ਜ਼ਰੂਰਤ ਹੈ। ਵਿੱਦਿਆਰਥੀ ਆਗੂ ਅਵਲਪ੍ਰੀਤ ਸਿੰਘ ਨੇ ਕਿਹਾ ਕਿ ਇਸ ਕਿਸਾਨ ਮਾਰੂ ਨੀਤੀ ਨਾਲ ਸਮਾਜਿਕ ਤੇ ਆਰਥਿਕ ਘਾਣ ਹੋਵੇਗਾ। ਪੰਜਾਬੀਆਂ ਦੀ 65 ਹਜ਼ਾਰ 533 ਏਕੜ ਵਾਹੀਯੋਗ ਜ਼ਮੀਨ ਦੇ ਮਾਮਲੇ ਤੇ ਬਜਟ ਚ ਕੋਈ ਨਾਮ ਨਿਸ਼ਾਨ ਨਹੀਂ ਹੈ। ਉਨ੍ਹਾਂ ਕਿਹਾ ਕਿ 15 ਹਜ਼ਾਰ ਦੇ ਕਰੀਬ ਪਰਿਵਾਰ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਸੂਬਾ 4 ਲੱਖ ਕਰੋੜ ਰੁਪਏ ਦਾ ਕਰਜਾਈ ਹੈ। ਸਰਕਾਰ ਨੂੰ ਕਾਨੂੰਨੀ ਤੇ ਤਕਨੀਕੀ ਪੱਖਾਂ ਤੇ ਸਮੀਖਿਆ ਤੇ ਨਜ਼ਰਸਾਨੀ ਕਰਨੀ ਹੋਵੇਗੀ। ਅੰਤ ਵਿੱਚ ਨਵਤੇਜ ਸਿੰਘ ਵੱਲੋਂ ਸਮੁੱਚੇ ਵਿਿਦਆਰਥੀਆਂ ਅਤੇ ਸਮੱਰਥਕਾਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਇਸੇ ਤਰ੍ਹਾਂ ਦਾ ਏਕਾ ਤੇ ਇਕੱਠ ਦਿਖਾਉਣ ਦੀ ਅਪੀਲ ਕੀਤੀ। ਇਸ ਮੌਕੇ ਨਵਤੇਜ ਸਿੰਘ, ਅਮਰਿੰਦਰ ਸਿੰਘ ਮਨਦੀਪ ਸਿੰਘ, ਨੂਰਬੀਰ ਸਿੰਘ, ਸਰਵਣ ਸਿੰਘ ਭੰਗੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਹਿਲਾ ਪੁਰਸ਼ ਵਿਿਦਆਰਥੀ ਹਾਜ਼ਰ ਸਨ। ਫੋਟੋ ਕੈਪਸ਼ਨ:^ ਯੂਐਸਐਸਐਫ ਦੇ ਰੋਸ ਮਾਰਚ ਦੀ ਅਗੁਵਾਈ ਕਰਦੇ ਕੌੋਮੀ ਆਗੂ ਜੁਗਰਾਜ ਸਿੰਘ ਮਝੈਲ ਤੇ ਨਾਅਰੇਬਾਜੀ ਕਰਦੇ ਨਵਤੇਜ ਸਿੰਘ ਤੇ ਵਿਿਦਆਰਥੀ (2) ਜੀਐਨਡੀਯੂ ਕੈਂਪਸ ਗੁਰਦੁਆਰਾ ਸਾਹਿਬ ਵਿਖੇ ਵਿਦਿਆਰਥੀਆ ਨੂੰ ਸੰਬੋਧਨ ਕਰਦੇ ਕੌਮੀ ਆਗੂ ਜੁਗਰਾਜ ਸਿੰਘ ਮਝੈਲ ਤੇ ਹਾਜ਼ਰੀਨ।