ਸਰੀ (ਕੈਨੇਡਾ), 4 ਅਗਸਤ 2025:
ਵੈਨਕੂਵਰ ਵਿਚਾਰ ਮੰਚ, ਗ਼ਜ਼ਲ ਮੰਚ ਸਰੀ ਅਤੇ ਸੇਖਾ ਪਰਿਵਾਰ ਵੱਲੋਂ ਪ੍ਰਸਿੱਧ ਨਾਵਲਕਾਰ ਸ. ਜਰਨੈਲ ਸਿੰਘ ਸੇਖਾ ਦਾ 91ਵਾਂ ਜਨਮ ਦਿਨ ਇੱਕ ਵਿੱਖੇ ਸਮਾਗਮ ਵਿੱਚ ਮਨਾਇਆ ਗਿਆ। ਸਮਾਗਮ ਦੌਰਾਨ ਸਾਹਿਤਕ ਮਾਹੌਲ, ਸਦਭਾਵਨਾ ਅਤੇ ਸਤਿਕਾਰ ਦੀਆਂ ਭਾਵਨਾਵਾਂ ਨਾਲ ਭਰਪੂਰ ਦ੍ਰਿਸ਼ ਪੇਸ਼ ਆਇਆ।
ਇਸ ਮੌਕੇ ਉਨ੍ਹਾਂ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੰਦਿਆਂ ਪ੍ਰਸਿੱਧ ਸ਼ਾਇਰ ਮੋਹਨ ਗਿੱਲ, ਜਸਵਿੰਦਰ, ਅੰਗਰੇਜ਼ ਬਰਾੜ, ਰਾਜਵੰਤ ਰਾਜ ਅਤੇ ਹਰਦਮ ਸਿੰਘ ਮਾਨ ਨੇ ਉਨ੍ਹਾਂ ਦੇ ਪੰਜਾਬੀ ਸਾਹਿਤ ਪ੍ਰਤੀ ਲੰਬੇ, ਗਹਿਰੇ ਅਤੇ ਵਧਮੁੱਲੇ ਯੋਗਦਾਨ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ।
ਸਮਾਗਮ ਵਿੱਚ ਕੇਕ ਕੱਟ ਕੇ ਜਨਮ ਦਿਨ ਮਨਾਇਆ ਗਿਆ, ਜਿੱਥੇ ਲੇਖਕ ਮਿੱਤਰਾਂ ਵੱਲੋਂ ਗੁਲਦਸਤੇ ਭੇਟ ਕਰਕੇ ਸਤਿਕਾਰ ਪ੍ਰਗਟਾਇਆ ਗਿਆ।
ਉਨ੍ਹਾਂ ਦੀ ਪੋਤਰੀ ਪ੍ਰਭਜੋਤ ਵੱਲੋਂ ਇੱਕ ਯਾਦਗਾਰੀ ਤਸਵੀਰ ਭੇਟ ਕੀਤੀ ਗਈ ਜਿਸ ਰਾਹੀਂ ਪਰਿਵਾਰਕ ਸਿਨੇਹ ਦਾ ਸੁੰਦਰ ਪ੍ਰਗਟਾਵਾ ਹੋਇਆ।
ਸ. ਸੇਖਾ ਨੇ ਆਪਣੀ ਸੰਵੇਦਨਾਤਮਕ ਗੱਲਾਂ ਰਾਹੀਂ ਸਾਰੇ ਮੌਜੂਦ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ,
"ਸਾਹਿਤਕ ਮਿੱਤਰਾਂ ਅਤੇ ਪਰਿਵਾਰ ਦੇ ਪਿਆਰ ਅਤੇ ਸਤਿਕਾਰ ਨੇ ਮੈਨੂੰ ਪਿਛਲੇ ਸਮੇਂ ਦੇ ਸਰੀਰਕ ਦੁੱਖਾਂ 'ਚੋਂ ਉੱਭਰਨ ਦੀ ਹਿੰਮਤ ਦਿੱਤੀ।"
ਉਨ੍ਹਾਂ ਨੇ ਦੁਆ ਕੀਤੀ ਕਿ ਇਹ ਮੋਹ, ਸਾਂਝ ਅਤੇ ਮਿਤਰਤਾ ਸਦਾ ਐਸੇ ਹੀ ਬਣੀ ਰਹੇ।