ਵਾਸ਼ਿੰਗਟਨ, 4 ਅਗਸਤ ( ਰਾਜ ਗੋਗਨਾ )- ਯੂਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਨੇ ਪਰਿਵਾਰਕ ਇਮੀਗ੍ਰੈਂਟ ਵੀਜ਼ਾ ਅਰਜ਼ੀਆਂ, ਖਾਸ ਕਰਕੇ ਵਿਆਹੇ ਗ੍ਰੀਨ ਕਾਰਡ ਧਾਰਕਾਂ ਲਈ ਤਸਦੀਕ ਪ੍ਰਕਿਰਿਆ ਨੂੰ ਸਖ਼ਤ ਕਰਨ ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਇਹ ਧੋਖਾਧੜੀ ਵਾਲੀਆਂ ਅਰਜ਼ੀਆਂ, ਦੇਸ਼ ਵਿੱਚ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਵਿੱਚ ਮਦਦ ਕਰੇਗਾ, ਅਤੇ ਇਹ ਯਕੀਨੀ ਬਣਾਏਗਾ ਕਿ ਸਿਰਫ਼ ਅਸਲੀ ਵਿਆਹੇ ਜੋੜਿਆਂ ਨੂੰ ਹੀ ਗ੍ਰੀਨ ਕਾਰਡਾਂ ਲਈ ਪ੍ਰਵਾਨਗੀ ਦਿੱਤੀ ਜਾਵੇ। ਇਹ ਨਵੇਂ ਦਿਸ਼ਾ-ਨਿਰਦੇਸ਼ ਬੀਤੇਂ ਦਿਨੀ 1 ਅਗਸਤ ਨੂੰ ਯੂ•ਐਸ•ਸੀ•ਆਈ• ਐਸ ਸ
ਦੇ ਮੈਨੂਅਲ ਵਿੱਚ ਲਾਗੂ ਕੀਤੇ ਗਏ ਹਨ। ਇਹ ਨਿਯਮ ਮੌਜੂਦਾ ਵਿਚਾਰ ਅਧੀਨ ਅਰਜ਼ੀਆਂ ਦੇ ਨਾਲ-ਨਾਲ ਨਵੀਆਂ ਅਰਜ਼ੀਆਂ 'ਤੇ ਵੀ ਲਾਗੂ ਹੁੰਦੇ ਹਨ।
ਜਿੰਨਾਂ ਵਿੱਚ ਧੋਖਾਧੜੀ ਵਾਲੀਆਂ ਜਾਂ ਅਯੋਗ ਅਰਜ਼ੀਆਂ ਗ੍ਰੀਨ ਕਾਰਡ ਪ੍ਰਾਪਤ ਕਰਨ ਦੇ ਜਾਇਜ਼ ਰਸਤੇ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਕਮਜ਼ੋਰ ਕਰਨਗੇ।ਅਤੇ ਜੋ ਅਮਰੀਕਾ ਵਿੱਚ ਪਰਿਵਾਰਕ ਏਕਤਾ ਨੂੰ ਵੀ ਕਮਜ਼ੋਰ ਕਰਦੀਆਂ ਹਨ। ਇਸ ਵਿੱਚ ਮਾੜੇ ਇਰਾਦਿਆਂ ਵਾਲੇ ਪ੍ਰਵਾਸੀਆਂ ਦੀ ਪਛਾਣ ਕਰਕੇ ਅਤੇ ਉਨ੍ਹਾਂ ਨੂੰ ਅਮਰੀਕਾ ਤੋਂ ਬਾਹਰ ਕੱਢਣ ਲਈ ਕਦਮ ਚੁੱਕ ਕੇ ਅਮਰੀਕੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਅਤੇ ਪਰਿਵਾਰਕ ਵੀਜ਼ਾ ਅਰਜ਼ੀਆਂ ਲਈ ਯੋਗਤਾ ਤਸਦੀਕ, ਸਮੀਖਿਆ ਅਤੇ ਪ੍ਰਵਾਨਗੀ ਪ੍ਰਕਿਰਿਆਵਾਂ ਵਿੱਚ ਸੁਧਾਰ ਕੀਤਾ ਜਾਵੇਗਾ। ਇਕ ਅਸਲੀ ਵਿਆਹ ਦੇ ਸਬੂਤ ਲਈ ਸਹੀ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ। ਇਹਨਾਂ ਵਿੱਚ ਫੋਟੋਆਂ, ਦੋਵਾਂ ਧਿਰਾਂ ਦੀਆਂ ਵਿੱਤੀ ਵੇਰਵੇ, ਜਿਵੇਂ ਕਿ ਬੈਂਕ ਖਾਤੇ, ਜਾਇਦਾਦ, ਅਤੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੇ ਹਲਫਨਾਮੇ ਸ਼ਾਮਲ ਹਨ। ਇਸਦੇਨਾਲ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਜੋੜਿਆਂ ਨੂੰ ਇਹ ਨਿਰਧਾਰਤ ਕਰਨ ਲਈ ਨਿੱਜੀ ਇੰਟਰਵਿਊ ਵਿੱਚ ਸ਼ਾਮਲ ਹੋਣਾ ਹੈ ਕਿ ਕੀ ਇਹ ਵਿਆਹੁਤਾ ਰਿਸ਼ਤਾ ਸੱਚਾ ਹੈ। ਜਿਸ ਵਿੱਚ ਪੁਰਾਣੀਆਂ ਅਰਜ਼ੀਆਂ ਦੀ ਵੀ ਸਮੀਖਿਆ ਕੀਤੀ ਜਾਵੇਗੀ। ਇਹ ਕਿਸੇ ਵੀ ਬੇਨਿਯਮੀਆਂ ਦੀ ਪਛਾਣ ਕਰਨ ਵਿੱਚ ਮਦਦ ਕਰੇਗਾ।
ਲੋਕਾਂ ਦੇ ਪਿਛੋਕੜ ਦੀ ਜਾਂਚ ਵੀ ਹੋਵੇਗੀ ਜੋ ਵਿਆਹ ਰਾਹੀਂ ਅਮਰੀਕਾ ਵਿੱਚ ਗ੍ਰੀਨ ਕਾਰਡ ਪ੍ਰਾਪਤ ਕਰਨਾ ਚਾਹੁੰਦੇ ਹਨ, ਖਾਸ ਕਰਕੇ ਉਹ ਜਿਹੜੇ ਪਹਿਲਾਂ ਹੀ ਅੇਚ1 ਬੀ ਵਰਗੇ ਹੋਰ ਵੀਜ਼ਾ 'ਤੇ ਅਮਰੀਕਾ ਵਿੱਚ ਹਨ।
ਜੇਕਰ ਕਿਸੇ ਦੀ ਗ੍ਰੀਨ ਕਾਰਡ ਪਟੀਸ਼ਨ ਮਨਜ਼ੂਰ ਹੋ ਜਾਂਦੀ ਹੈ ਅਤੇ ਉਹ ਦੇਸ਼ ਤੋਂ ਕੱਢਣ ਲਈ ਅਯੋਗ ਜਾਂ ਯੋਗ ਪਾਇਆ ਜਾਂਦਾ ਹੈ, ਤਾਂ ਇੱਕ ਨੋਟਿਸ ਟੂ ਅਪੀਅਰ ਵੀ ਜਾਰੀ ਕੀਤਾ ਜਾਵੇਗਾ। ਇਸਦਾ ਮਤਲਬ ਹੈ ਕਿ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਇੱਕ ਨੋਟਿਸ ਵੀ ਭੇਜਿਆ ਜਾਵੇਗਾ।