ਵਾਸ਼ਿੰਗਟਨ, 1 ਅਗਸਤ (ਰਾਜ ਗੋਗਨਾ)-ਕਮਲਾ ਹੈਰਿਸ ਦਾ ਕਹਿਣਾ ਹੈ ਕਿ ਉਹ 2026 ਵਿੱਚ ਕੈਲੀਫੋਰਨੀਆ ਦੇ ਗਵਰਨਰ ਲਈ ਚੋਣ ਨਹੀਂ ਲੜੇਗੀ ਸਾਬਕਾ ਉਪ -ਰਾਸ਼ਟਰਪਤੀ ਕਮਲਾ ਹੈਰਿਸ ਨੇ ਐਲਾਨ ਕੀਤਾ ਕਿ ਉਹ 2026 ਵਿੱਚ ਕੈਲੀਫੋਰਨੀਆ ਦੇ ਗਵਰਨਰ ਲਈ ਚੋਣ ਨਹੀਂ ਲੜੇਗੀ। "ਹਾਲ ਹੀ ਦੇ ਮਹੀਨਿਆਂ ਵਿੱਚ, ਹੈਰਿਸ ਨੇ ਕਿਹਾ ਮੈ ਕੈਲੀਫੋਰਨੀਆ ਦੇ ਲੋਕਾਂ ਤੋਂ ਉਨ੍ਹਾਂ ਦੇ ਗਵਰਨਰ ਵਜੋਂ ਸੇਵਾ ਕਰਨ ਦੇ ਸਨਮਾਨ ਦੀ ਮੰਗ ਕਰਨ ਬਾਰੇ ਗੰਭੀਰਤਾ ਨਾਲ ਸੋਚਿਆ ਹੈ। ਮੈਂ ਇਸ ਰਾਜ, ਇਥੇ ਦੇ ਲੋਕਾਂ ਅਤੇ ਇਸਦੇ ਵਾਅਦੇ ਨੂੰ ਪਿਆਰ ਕਰਦੀ ਹਾਂ। ਇਹ ਮੇਰਾ ਘਰ ਹੈ। ਪਰ ਡੂੰਘੇ ਚਿੰਤਨ ਤੋਂ ਬਾਅਦ, ਮੈਂ ਫੈਸਲਾ ਕੀਤਾ ਹੈ ਕਿ ਮੈਂ ਇਸ ਚੋਣ ਵਿੱਚ ਗਵਰਨਰ ਲਈ ਚੋਣ ਨਹੀਂ ਲੜਾਂਗੀ," ਉਸਨੇ ਮੀਡੀਆ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ।ਇਸ ਫੈਸਲੇ ਨਾਲ ਹੈਰਿਸ ਨੂੰ 2028 ਵਿੱਚ ਉਹਨਾਂ ਨੂੰ ਰਾਸ਼ਟਰਪਤੀ ਅਹੁਦੇ ਦੀ ਦੌੜ ਲਈ ਵਧੇਰੇ ਖੁੱਲ੍ਹ ਮਿਲ ਸਕਦੀ ਹੈ, ਅਤੇ ਇਹ ਇੱਕ ਅਜਿਹਾ ਵਿਕਲਪ ਹੈ, ਜਿਸਨੂੰ ਉਸਨੇ ਅਜੇ ਤੱਕ ਰੱਦ ਨਹੀਂ ਕੀਤਾ ਹੈ। ਹੈਰਿਸ ਨੇ ਕਿਹਾ ਕਿ ਉਹ ਆਪਣੀਆਂ ਯੋਜਨਾਵਾਂ ਬਾਰੇ "ਆਉਣ ਵਾਲੇ ਮਹੀਨਿਆਂ ਵਿੱਚ ਹੋਰ ਵੇਰਵੇ" ਸਾਂਝੇ ਕਰੇਗੀ।