ਨਿਊਯਾਰਕ, 31 ਜੁਲਾਈ (ਰਾਜ ਗੋਗਨਾ )- ਪੂਰੀ ਦੁਨੀਆਂ ਅੰਦਰ ਮਹਾਨ ਦਾਨੀ ਵਜੋਂ ਜਾਣੇ ਜਾਂਦੇ ਦੁੱਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਡਾ. ਐੱਸ.ਪੀ. ਸਿੰਘ ਓਬਰਾਏ ਇਸ ਵੇਲੇ ਨੌਰਥ ਅਮਰੀਕਾ ਦੇ ਦੌਰੇ ‘ਤੇ ਹਨ। ਉਹ ਇਥੇ ਵੱਖ-ਵੱਖ ਥਾਵਾਂ ‘ਤੇ ਜਾ ਕੇ ਪ੍ਰਮੁੱਖ ਸ਼ਖਸੀਅਤਾਂ ਨਾਲ ਮੁਲਾਕਾਤਾਂ ਕਰਨਗੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੰਟਰਫੇਥ ਕੌਂਸਲ ਦੇ ਡਾਇਰੈਕਟਰ ਗੁਰਜਤਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਦਾ ਨੌਰਥ ਅਮਰੀਕਾ ਦੌਰਾ ਇਸ ਤਰ੍ਹਾਂ ਹੋਵੇਗਾ , ਲੰਘੇ ਦਿਨ 30 ਜੁਲਾਈ ਨੂੰ ਸ਼ਿਕਾਗੋ ਸੀ ਅਤੇ 1 ਤੋਂ 3 ਅਗਸਤ ਤੱਕ ਐਡਮਿੰਟਨ, 4 ਤੋਂ 6 ਅਗਸਤ ਤੱਕ ਸੈਕਰਾਮੈਂਟੋ, 7 ਤੋਂ 9 ਅਗਸਤ ਤੱਕ ਸਿਆਟਲ, 10 ਅਤੇ 11 ਅਗਸਤ ਨੂੰ ਵੈਨਕੂਵਰ, 12 ਤੋਂ 15 ਅਗਸਤ ਤੱਕ ਟੋਰਾਂਟੋ, 16 ਤੋਂ 22 ਅਗਸਤ ਤੱਕ ਡਾ. ਓਬਰਾਏ ਨਿਊਯਾਰਕ, ਨਿਊਜਰਸੀ, ਵਾਸ਼ਿੰਗਟਨ ਡੀ.ਸੀ. ਤੋਂ ਇਲਾਵਾ ਈਸਟ ਕੋਸਟ ਦੇ ਹੋਰ ਵੀ ਥਾਵਾਂ ‘ਤੇ ਆਪਣਾ ਦੌਰਾ ਕਰਨਗੇ। ਅਤੇ 23 ਅਗਸਤ ਨੂੰ ਉਹ ਵਾਪਸ ਦੁਬਈ ਪਹੁੰਚ ਜਾਣਗੇ। ਹੋਰ ਵਧੇਰੇ ਜਾਣਕਾਰੀ ਲਈ ਤੁਸੀਂ 916-320-9444 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।