ਨਿਊਯਾਰਕ, 29 ਜੁਲਾਈ (ਰਾਜ ਗੋਗਨਾ )- ਸੁਪਰਪਾਵਰ ਅਮਰੀਕਾ ਵਿੱਚ ਗੋਲੀਬਾਰੀ ਨੇ ਇੱਕ ਵਾਰ ਫਿਰ ਹਲਚਲ ਮਚਾ ਦਿੱਤੀ ਹੈ। ਨਿਊਯਾਰਕ ਸ਼ਹਿਰ ਦੇ ਮੈਨਹਟਨ ਇਲਾਕੇ ਵਿੱਚ ਹੋਈ ਇੱਕ ਭਿਆਨਕ ਗੋਲੀਬਾਰੀ ਦੀ ਘਟਨਾ ਵਿੱਚ ਨਿਊਯਾਰਕ ਦੇ ਇੱਕ ਬੰਗਲਾਦੇਸ਼ ਦੇ ਪੁਲਿਸ ਅਧਿਕਾਰੀ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਮਲੇ ਵਿੱਚ ਕਈ ਹੋਰ ਜ਼ਖਮੀ ਹੋ ਗਏ। ਇਹ ਘਟਨਾ ਇੱਕ 44 ਮੰਜ਼ਿਲਾ ਦਫਤਰ ਦੀ ਇਮਾਰਤ ਵਿੱਚ ਵਾਪਰੀ ਜਿਸ ਵਿੱਚ ਬਲੈਕਸਟੋਨ ਅਤੇ ਐਨ•ਐਫ•ਐਲ ਦਾ ਮੁੱਖ ਦਫਤਰ ਹੈ। ਪੁਲਿਸ ਦੇ ਅਨੁਸਾਰ, ਸ਼ੇਨ ਤਾਮੁਰਾ ਨਾਮ ਦਾ ਇੱਕ 27 ਸਾਲਾ ਵਿਅਕਤੀ ਬੀਤੇਂ ਦਿਨ ਸੋਮਵਾਰ ਸ਼ਾਮ 6:30 ਵਜੇ ਦੇ ਕਰੀਬ ਇਮਾਰਤ ਵਿੱਚ ਦਾਖਲ ਹੋਇਆ ਅਤੇ ਰਾਈਫਲ ਨਾਲ ਅੰਨ੍ਹੇਵਾਹ ਗੋਲੀਆਂ ਚਲਾਈਆਂ। ਫਿਰ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਗੋਲੀਬਾਰੀ ਨੇ ਉੱਥੇ ਮੌਜੂਦ ਹਰ ਕਿਸੇ ਨੂੰ ਆਪਣੀ ਜਾਨ ਲਈ ਡਰਾ ਦਿੱਤਾ। ਘਟਨਾ ਤੋਂ ਬਾਅਦ, ਐਫਬੀਆਈ ਮੌਕੇ 'ਤੇ ਪਹੁੰਚੀ। ਐਫਬੀਆਈ ਦੇ ਡਿਪਟੀ ਡਾਇਰੈਕਟਰ ਡੌਨ ਬੋਨਜ਼ੀਨੋ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਇੱਕ ਸਰਗਰਮ ਅਪਰਾਧ ਵਾਲੀ ਥਾਂ 'ਤੇ ਸਹਾਇਤਾ ਪ੍ਰਦਾਨ ਕਰ ਰਹੀ ਹੈ। ਸ਼ੱਕੀ ਦਾ ਇਰਾਦਾ ਕੀ ਸੀ? ਪੁਲਿਸ ਜਾਂਚ ਕਰ ਰਹੀ ਹੈ ਕਿ ਕੀ ਉਸ ਨੇ ਇਕੱਲੇ ਹੀ ਇਹ ਕੰਮ ਕੀਤਾ ਸੀ ਜਾਂ ਕਿਸੇ ਨੈੱਟਵਰਕ ਵਿੱਚ ਉਹਨਾਂ ਸ਼ਾਮਲ ਸੀ। ਨਿਊਯਾਰਕ ਪੁਲਿਸ ਦਾ ਮਾਰਿਆ ਗਿਆ 36 ਸਾਲਾ ਅਧਿਕਾਰੀ ਬੰਗਲਾਦੇਸ਼ ਤੋ ਸੀ।ਅਤੇ ਉਹ ਪਿਛਲੇ ਤਿੰਨ ਸਾਲਾ ਤੋ ਪੁਲਿਸ ਦੀ ਨੋਕਰੀ ਕਰ ਰਿਹਾ ਸੀ। ਨਿਊਯਾਰਕ ਦੇ ਮੇਅਰ ਏਰਿਕ ਐਡਮਜ ਨੇ ਦੇਰ ਰਾਤ ਪ੍ਰੈਸ ਕਾਨਫਰੰਸ ਦੋਰਾਨ ਕਿਹਾ ਕਿ ਹੋਈ ਗੋਲੀਬਾਰੀ ਦੇ ਸ਼ੱਕੀ ਦੀ ਮੋਤ ਸ਼ਪਸਟ ਤੋਰ ਤੇ ਸਵੇ ਦੱਬੀ ਗੋਲੀਬਾਰੀ ਦੇ ਨਾਲ ਹੋਈ। ਮਾਰੇ ਗਈ ਪੁਲਿਸ ਅਧਿਕਾਰੀ ਦੀ ਪਛਾਣ 36 ਸਾਲਾ ਦੀਦਾਰੁਲ ਇਸਲਾਮ ਵਜੋ ਹੋਈ ਹੈ। ਜੋ ਵਿਆਹਿਆ ਹੋਇਆ ਸੀ।ਅਤੇ ਉਸ ਦੀ ਪਤਨੀ 8 ਮਹੀਨਿਆਂ ਦੀ ਗਰਭਵਤੀ ਸੀ। ਅਤੇ ਆਪਣੇ ਤੀਜੇ ਬੱਚੇ ਨੂੰ ਜਨਮ ਦੇਣ ਵਾਲੀ ਹੇ।