Friday, April 12, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਸਿਰਦਾਰ ਗਜਿੰਦਰ ਸਿੰਘ ਦੇ 72ਵੇਂ ਜਨਮ ਦਿਨ ਮੌਕੇ

November 20, 2023 11:53 PM

ਸਿਰਦਾਰ ਗਜਿੰਦਰ ਸਿੰਘ ਦੇ 72ਵੇਂ ਜਨਮ ਦਿਨ ਮੌਕੇ

ਬੈਲਜ਼ੀਅਮ ਦੀ ਸੰਗਤ ਵੱਲੋਂ ਚੜ੍ਹਦੀ ਕਲਾ ਦੀ ਅਰਦਾਸ

ਈਪਰ, ਬੈਲਜ਼ੀਅਮ  20/11/2023 ( ਪ੍ਰਗਟ ਸਿੰਘ ਜੋਧਪੁਰੀ ) ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਦੇ ਰੋਸ ਵਜੋਂ ਜਹਾਜ ਅਗਵਾ ਕਰਨ ਵਾਲੇ ਜਥੇ ਦੇ ਆਗੂ ਸਿਰਦਾਰ ਗਜਿੰਦਰ ਸਿੰਘ ਕੱਲ 72 ਸਾਲ ਦੇ ਹੋ ਗਏ ਹਨ। ਸਿਰਦਾਰ ਗਜਿੰਦਰ ਸਿੰਘ ਜਹਾਜ ਅਗਵਾ ਕਾਂਡ ਵਿੱਚ ਉਮਰ ਕੈਦ ਦੀ ਸਜਾ ਕੱਟਣ ਬਾਅਦ ਵੀ 42 ਸਾਲ 'ਤੋ ਜਲਾਵਤੀ ਕੱਟ ਰਹੇ ਹਨ। ਦੁਨੀਆ ਭਰ ਵਿੱਚ ਵਸਦਾ ਸਿੱਖ ਭਾਈਚਾਰਾ ਉਹਨਾਂ ਦੀ ਕੁਰਬਾਨੀ ਅੱਗੇ ਸਿਰ ਝੁਕਾਉਦਾਂ ਹੋਇਆ ਉਹਨਾਂ ਦੇ ਜਨਮ ਦਿਨ ਮੌਕੇ ਹਮੇਸਾਂ ਵੱਡੇ ਪੱਧਰ ਤੇ ਯਾਦ ਕਰਦਾ ਹੈ। ਬੈਲਜ਼ੀਅਮ ਦੀ ਸੰਗਤ ਨੇ ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਖੇ ਹਫਤਾਵਾਰੀ ਸਮਾਗਮ ਸਮੇਂ ਸਿਰਦਾਰ ਗਜਿੰਦਰ ਸਿੰਘ ਦੀ ਲੰਬੀ ਉਮਰ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ। ਸਵਰਗਵਾਸੀ ਭਾਈ ਜਗਦੀਸ਼ ਸਿੰਘ ਭੂਰਾ ਦੀ ਪੋਤਰੀ ਵਿਸਮਾਦ ਕੌਰ ਦੇ ਜਨਮ ਦਿਨ ਦੀ ਖੁਸੀ ਵਿੱਚ ਕਰਵਾਏ ਗਏ ਇਸ ਸਮਾਗਮ ਸਮੇਂ ਇੰਗਲੈਂਡ 'ਤੋਂ ਵਿਸੇਸ਼ ਤੌਰ ਤੇ ਪਹੁੰਚੇ ਜਾਗੋ ਵਾਲੇ ਸਿੰਘਾਂ ਦੇ ਜਥੇ ਵੱਲੋਂ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਦੇ ਬਦਲੇ ਵਜੋਂ ਇਦਰਾਂ ਗਾਂਧੀ ਸੁਧਾਈ ਕਾਂਡ ਦਾ ਜੋਸੀਲੇ ਢੰਗ ਨਾਲ ਵਰਨਣ ਕੀਤਾ ਗਿਆ ਤੇ ਅਖੀਰ 'ਚ ਗੁਰੂ ਕਾ ਅਤੁਟ ਲੰਗਰ ਸੰਗਤਾਂ ਵਿੱਚ ਵਰਤਾਇਆ ਗਿਆ।

Have something to say? Post your comment