ਪੰਜਵੀਂਆਂ ਸਿੱਖ ਖੇਡਾਂ-2023
‘ਨਿਊਜ਼ੀਲੈਂਡ ਸਿੱਖ ਖੇਡਾਂ’ ਮੌਕੇ ਜਾਰੀ ਹੋਵੇਗੀ ਪੰਜਾਬੀ ਵਿਚ ਤਿਆਰ ਡਾਕ ਟਿਕਟ
-5ਵੀਂਆਂ ਸਿੱਖ ਖੇਡਾਂ ਅਤੇ ਪੰਜਾਬੀ ਭਾਸ਼ਾ ਹਫ਼ਤੇ ਨੂੰ ਸਮਰਪਿਤ ਰਹੇਗੀ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 16 ਨਵੰਬਰ 2023:-‘ਪੰਜਵੀਆਂ ਨਿਊਜ਼ੀਲੈਂਡ ਸਿੱਖ ਖੇਡਾਂ’ 25 ਅਤੇ 26 ਦਸੰਬਰ ਨੂੰ ਬਰੂਸ ਪੁਲਮਨ ਪਾਰਕ ਟਾਕਾਨੀਨੀ (ਔਕਲੈਂਡ) ਵਿਖੇ ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਧੀ ਲਗਪਗ ਸਾਰੀਆਂ ਤਿਆਰੀਆਂ ਮੁਕੰਮਲ ਹਨ ਅਤੇ ਰਹਿੰਦੇ ਕਾਰਜ ਸੈਟ ਕੀਤੇ ਜਾ ਰਹੇ ਹਨ। 25 ਨਵੰਬਰ ਨੂੰ ਵੱਡੀ ਸਟੇਜ ਉਤੇ ਵੱਡਾ ਉਦਘਾਟਨੀ ਸਮਾਰੋਹ ਹੋਣ ਵਾਲਾ ਹੈ ਅਤੇ ਇਸ ਮੌਕੇ ਨਿਊਜ਼ੀਲੈਂਡ ਸਿੱਖ ਖੇਡਾਂ ਅਤੇ ਪੰਜਾਬੀ ਭਾਸ਼ਾ ਹਫ਼ਤੇ ਨੂੰ ਸਮਰਪਿਤ ਇਕ ਵਿਸ਼ੇਸ਼ ਡਾਕ ਟਿਕਟ ਵੀ ਜਾਰੀ ਕੀਤੀ ਜਾ ਰਹੀ । ਪੰਜਾਬੀ ਭਾਸ਼ਾ ਵਿਚ ‘ਨਿਊਜ਼ੀਲੈਂਡ ਸਿੱਖ ਖੇਡਾਂ’ 25 ਅਤੇ 26 ਨਵੰਬਰ ਲਿਖ ਕੇ ਪੰਜਾਬੀ ਨੂੰ ਮਾਨ-ਸਨਮਾਨ ਦਿੱਤਾ ਗਿਆ ਹੈ ਅਤੇ ਨਿਊਜ਼ੀਲੈਂਡ ਸਿੱਖ ਖੇਡਾਂ ਦਾ ਲੋਗੋ ਲਗਾ ਕੇ ਨਿਊਜ਼ੀਲੈਂਡ ਸਿੱਖ ਖੇਡਾਂ ਦੇ ਪੰਜਵੇਂ ਸ਼ਾਨਦਾਰ ਸਾਲ ਦੇ ਸਫ਼ਰ ਨੂੰ ਦਰਸਾਇਆ ਗਿਆ ਹੈ। 2 ਡਾਲਰ ਦੀ ਇਹ ਟਿਕਟ ਯਾਦਗਾਰੀ ਟਿਕਟ ਹੋਵੇਗੀ। ਜਿਹੜੇ ਕਾਰੋਬਾਰੀ ਅਦਾਰੇ ਅਜਿਹੀਆਂ ਟਿਕਟਾਂ ਦੀ ਵਰਤੋਂ ਆਪਣੀ ਡਾਕ ਭੇਜਣ ਵਾਸਤੇ ਕਰਨਾ ਚਾਹੁੰਦੇ ਹੋਣਗੇ ਇਹ ਮੇਰੇ ਨਾਲ ਸੰਪਰਕ ਕਰ ਸਕਦੇ ਹਨ, ਤਾਂ ਕਿ ਆਰਡਰ ਕੀਤੀਆਂ ਜਾ ਸਕਣ। ‘ਪੰਜਾਬੀ ਹੈਰਲਡ’ ਦਾ ਇਹ ਉਦਮ ਹੈ। ਪੰਜਵਾਂ ਸਾਲ ਕਿਸੇ ਵੀ ਕਾਰਜ ਵਿਚ ਲਗਾਤਾਰ ਬਣੇ ਰਹਿਣਾ ਬੜਾ ਅਹਿਮ ਹੁੰਦਾ ਹੈ ਅਤੇ ਅਤੇ ਅਜਿਹੇ ਮੀਲ ਪੱਥਰ ਇਕ ਦਿਨ ਚਾਨਣ ਮੁਨਾਰਿਆ ਵਿਚ ਬਦਲ ਜਾਂਦੇ ਹਨ।