Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਜੱਟਾ ਤੇਰੀ ਜੂਨ ਬੁਰੀ - ਪ੍ਰਭਜੋਤ ਕੌਰ ਢਿੱਲੋਂ

November 12, 2021 09:08 PM

ਜੱਟਾ ਤੇਰੀ ਜੂਨ ਬੁਰੀ

                                     ਜੱਟ ਸਿਰਫ ਪੰਜਾਬ ਦੇ ਖੇਤੀ ਕਰਨ ਵਾਲੇ ਹੀ ਨਹੀਂ ਹਨ।ਧਰਤੀ ਦੀ ਹਿੱਕ ਚੋਂ ਅੰਨ ਪੈਦਾ ਕਰਨ ਵਾਲੇ ਦੇਸ਼ ਦੇ ਹਰ ਕੋਨੇ ਦੇ ਲੋਕ ਕਿਸਾਨ/ਜੱਟ ਹਨ।ਅਸੀਂ ਪੰਜਾਬੀ ਜੱਟ ਕਹਿਕੇ ਜ਼ਿਕਰ ਕਰਦੇ ਹਾਂ।ਮੈਂ ਵੀ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦੀ ਹਾਂ ਅਤੇ ਬਹੁਤ ਕੁੱਝ ਚੰਗੀ ਤਰ੍ਹਾਂ ਸਮਝਦੀ ਹਾਂ ਅਤੇ ਸਮਝ ਸਕਦੀ ਹਾਂ। ਕੁਦਰਤ ਦੇ ਰਹਿਮੋਂ ਕਰਮ ਤੇ ਉਸਦੀ ਛੇ ਮਹੀਨਿਆਂ ਦੀ ਮਿਹਨਤ ਹੁੰਦੀ ਹੈ।ਪੱਕੀ ਫਸਲ ਅੱਖਾਂ ਸਾਹਮਣੇ ਮੀਂਹ ਹਨੇਰੀ ਅਤੇ ਗੜਿਆਂ ਨਾਲ ਤਬਾਹ ਹੋ ਜਾਂਦੀ ਹੈ।ਜੇਕਰ ਮੰਡੀਆਂ ਵਿੱਚ ਲੈ ਜਾਂਦੇ ਹਨ ਤਾਂ ਉੱਥੇ ਵੀ ਉਸ ਨਾਲ ਕੋਈ ਭਲੀ ਨਹੀਂ ਕਰਦਾ।ਮੰਡੀਆਂ ਵਿੱਚ ਪ੍ਰਬੰਧ ਕੋਈ ਮਿਆਰੀ ਨਹੀਂ ਹੁੰਦੇ।ਖੇਤਾਂ ਵਿੱਚੋਂ ਲਿਆਂਦੀ ਫਸਲ,ਮੰਡੀਆਂ ਵਿੱਚ ਵੀ ਖੁੱਲੇ ਆਸਮਾਨ ਚ ਹੀ ਹੁੰਦੀ ਹੈ।ਇੱਥੇ ਵੀ ਉਹੀ ਹਾਲ ਹੁੰਦਾ ਹੈ ਜੋ ਖੇਤਾਂ ਵਿੱਚ ਹੁੰਦਾ ਹੈ।ਬੜੀ ਹੈਰਾਨੀ ਹੁੰਦੀ ਹੈ ਅਤੇ ਸੋਚਣ ਲਈ ਮਜ਼ਬੂਰ ਕਰਦੀ ਹੈ ਕਿ ਦਾਲ,ਚੌਲ ਅਤੇ ਆਟੇ ਜਾਂ ਕਹਿ ਲਵੋ ਖਾਣ ਵਾਲੀਆਂ ਚੀਜ਼ਾਂ ਦੇ ਬਗੈਰ ਕੋਈ ਵੀ ਜਿਊਂਦਾ ਨਹੀਂ ਰਹਿ ਸਕਦਾ।ਪਰ ਉਸਦੀ ਅਤੇ ਉਸਨੂੰ ਪੈਦਾ ਕਰਨ ਵਾਲੇ ਦੀ ਸੱਭ ਤੋਂ ਵੱਧ ਬੇਕਦਰੀ ਹੁੰਦੀ ਹੈ।                                      ਹਕੀਕਤ ਇਹ ਹੈ ਕਿ ਕਿਸਾਨ/ਜੱਟ ਮਿੱਟੀ ਨਾਲ ਮਿੱਟੀ ਹੋਕੇ ਫਸਲ ਤਿਆਰ ਕਰਦਾ ਹੈ।ਪੁੱਤਾਂ ਵਾਂਗ ਪਾਲਦਾ ਹੈ ਫਸਲ ਪਾਲਦਾ ਹੈ,ਪਰ ਨਾ ਉਸਦੀ ਕਦਰ ਹੁੰਦੀ ਹੈ ਅਤੇ ਨਾ ਉਸਦੀ ਮਿਹਨਤ ਨਾਲ ਪੈਦਾ ਕੀਤੀ ਫਸਲ ਦੀ।ਪਿੱਛਲੇ ਇਕ ਸਾਲ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ,ਪਰ ਸਰਕਾਰਾਂ ਦੇ ਕੰਨ ਤੇ ਜੂੰ ਨਹੀਂ ਸਰਕੀ।ਸੜਕਾਂ ਤੇ ਕਿਸਾਨਾਂ ਨੂੰ ਰੋਲਕੇ ਰੱਖ ਦਿੱਤਾ।ਖੈਰ ਮੈਂ ਅੱਜ ਕਲਮ ਚੁੱਕੀ ਹੈ ਕਿਉਂਕਿ ਕਿਸਾਨਾਂ ਦਾ ਝੋਨਾ ਮੰਡੀਆਂ ਵਿੱਚ ਖੁੱਲੇ ਵਿੱਚ ਪਿਆ,ਮੀਂਹ ਨੇ ਭਿਉਂ ਦਿੱਤਾ ਅਤੇ ਪਾਣੀ ਨਾਲ ਹੀ ਰੋੜ ਲੈ ਗਿਆ। ਕਿੱਥੇ ਹੈ ਮੰਡੀਆਂ ਦੇ ਪੂਰੇ ਪ੍ਰਬੰਧ ਕਰਨ ਦੇ ਦਾਅਵੇ ਅਤੇ ਵਾਅਦੇ ਕਰਨ ਵਾਲੇ।ਮੇਰੇ ਅੰਦਰ ਚੀਸ ਉੱਠੀ ਤੇ ਮੈਂ ਇਹ ਚਾਰ ਸਤਰਾਂ ਲਿਖੀਆਂ।ਇਹ ਮੇਰੇ ਦਿਲ ਦੀਆਂ ਗਹਿਰਾਈਆਂ ਵਿੱਚੋਂ  ਨਿਕਲੇ ਸ਼ਬਦ ਨੇ। "ਜੱਟਾ ਤੇਰੀ ਜੂਨ ਬੁਰੀ।ਮਿਹਨਤ ਤੇਰੀ ਮੀਂਹ ਨੇ ਖਾਧੀ ਤੇ ਕਦੇ ਗੜਿਆਂ ਖਾਧੀ।       ਕਦੇ ਲੱਗੀ ਸੁੰਡੀ ਤੇ ਕਦੇ ਲੱਗੀ ਵਿਭਾਗੀ ਕੁੰਡੀ।"

ਕੁੱਝ ਦਿਨ ਪਹਿਲਾਂ ਹੀ ਨਰਮੇਂ ਨੂੰ ਸੁੰਡੀ ਪਈ ਸੀ ਅਤੇ ਨਰਮਾਂ ਤਬਾਹ ਹੋ ਗਿਆ। ਇਵੇਂ ਲੱਗਦਾ ਹੈ ਦਵਾਈਆਂ ਵੀ ਮਿਆਰੀ ਨਹੀਂ ਸਨ।ਆੜ੍ਹਤੀਏ ਕੋਲੋਂ ਪੈਸੇ ਫੜਕੇ ਫਸਲ ਪਾਲਦੇ ਹਨ ਅਤੇ ਜਦੋਂ ਫਸਲ ਤਬਾਹ ਹੁੰਦੀ ਹੈ ਤਾਂ ਕਰਜ਼ੇ ਦੀ ਪੰਡ ਭਾਰੀ ਹੋ ਜਾਂਦੀ ਹੈ।ਜਿਵੇਂ ਮੀਂਹ ਵਿੱਚ ਝੋਨੇ ਦੀ ਫਸਲ ਪਈ ਸੀ,ਵੇਖਕੇ ਕਲੇਜਾ ਮੂੰਹ ਨੂੰ ਆਉਂਦਾ ਸੀ।ਰੁੜਦਾ ਹੋਇਆ ਝੋਨਾ ਵੇਖਕੇ ਹੌਲ ਪੈਂਦੇ ਸੀ।ਜਿਸ ਜੱਟ ਦੀ ਉਹ ਫਸਲ ਹੋਏਗੀ,ਉਸਦੀ ਮਾਨਸਿਕ ਹਾਲਤ ਕੀ ਹੋਏਗੀ ਅਤੇ ਉਸਦੇ ਉਪਰ ਕੀ ਬੀਤਦੀ ਹੋਏਗੀ,ਉਸਨੂੰ ਬਿਆਨ ਨਹੀਂ ਕੀਤਾ ਜਾ ਸਕਦਾ।ਪਰ ਜਿੰਨ੍ਹਾਂ ਨੇ ਇਹ ਪ੍ਰਬੰਧ ਕਰਨੇ ਸੀ,ਉਨ੍ਹਾਂ ਤੇ ਸ਼ਾਇਦ ਕੋਈ ਅਸਰ ਨਹੀਂ ਹੋਏਗਾ।ਉਨ੍ਹਾਂ ਵਾਸਤੇ ਤਾਂ, "ਬਿੱਲੀ ਦੇ ਕਰਮਾਂ ਨੂੰ ਛਿੱਕਾ ਟੁੱਟਾ,"ਵਾਲੀ ਹਾਲਤ ਹੈ।ਜੇਕਰ ਸਰਕਾਰ ਨੇ ਦਬਾਅ ਹੇਠ ਆਕੇ ਕੁੱਝ ਦੇਣਾ ਹੋਇਆ ਤਾਂ ਇੰਨਾਂ ਦੇ ਵਾਰੇ ਨਿਆਰੇ ਹੋ ਜਾਣੇ ਹਨ।
 ਜੱਟ ਦੇ ਘਰ ਜਿਹੜੀ ਫਸਲ ਹੁੰਦੀ ਹੈ,ਉਸਦਾ ਮੁੱਲ ਸਰਕਾਰਾਂ ਲਗਾਉਣ ਲੱਗੀਆਂ ਵੀ ਰੋਂਦੀਆਂ ਹਨ ਅਤੇ ਵਿਉਪਾਰੀ ਖਰੀਦਣ ਲੱਗਿਆਂ ਪੂਰੀ ਤਰ੍ਹਾਂ ਲੁੱਟਦੇ ਹਨ।ਕਿਸਾਨਾਂ ਦੇ ਪੱਲੇ ਲੱਗੇ ਪੈਸੇ ਵੀ ਨਹੀਂ ਪੈਂਦੇ।ਪੈਕਟਾਂ ਵਿੱਚ ਬੰਦ ਹਰ ਚੀਜ਼ ਕਈ ਗੁਣਾਂ ਵੱਧ ਕੀਮਤ ਤੇ ਵੇਚੀ ਜਾਂਦੀ ਹੈ।ਦੂਸਰੇ ਪਾਸੇ ਇਸ ਵੇਲੇ ਬਰੈਂਡਿਡ ਚੀਜ਼ਾਂ ਖਰੀਦਣ ਦੀ ਦੌੜ ਨੇ ਵੀ ਬਹੁਤ ਕੁੱਝ ਵਿਗਾੜ ਦਿੱਤਾ ਹੈ।ਖੇਤਾਂ ਵਿੱਚ ਡਿੱਗੇ ਝੋਨੇ ਨੂੰ ਹੱਥਾਂ ਨਾਲ ਚੁੱਕਦੇ ਕਿਸਾਨਾਂ ਨੂੰ ਵੇਖਕੇ ਜੇਕਰ ਕਿਸੇ ਵੀ ਸਿਆਸਤਦਾਨ ਜਾਂ ਸਰਕਾਰਾਂ ਦਾ ਦਿਲ ਦੁੱਖੀ ਨਹੀਂ ਹੋਇਆ ਤਾਂ ਉਹ ਲੋਕਾਂ ਲਈ ਕੰਮ ਕਰਨ ਵਾਲੀ ਸੋਚ ਕਿੱਥੇ ਰੱਖਦਾ ਹੋਏਗਾ। ਮੰਡੀਆਂ ਵਿੱਚ ਆਈ ਫਸਲ ਵਿੱਚ "ਨਮੀਂ "ਦਾ ਡਰਾਮਾ ਖੇਲਕੇ ਘੱਟ ਕੀਮਤ ਲਗਾਈ ਜਾਂਦੀ ਹੈ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਖੱਜਲ ਕੀਤਾ ਜਾਂਦਾ ਹੈ।
ਕਿਸਾਨਾਂ ਦੀ ਦੇਸ਼ ਵਿੱਚ ਗਿਣਤੀ ਵੀ ਵਧੇਰੇ ਹੈ ਅਤੇ ਖੱਜਲ ਖਆਰੀ ਵੀ ਬਹੁਤੀ ਕੀਤੀ ਜਾਂਦੀ ਹੈ।ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦੇ ਵੱਡੇ ਜਿਗਰੇ ਨੂੰ ਵੀ ਵੇਖਿਆ ਗਿਆ।ਜਿਹੜੇ ਪੁਲਿਸ ਵਾਲੇ ਉਨ੍ਹਾਂ ਤੇ ਲਾਠੀਚਾਰਜ ਕਰਦੇ ਸੀ,ਉਨ੍ਹਾਂ ਨੂੰ ਲੰਗਰ ਖਵਾਉਂਦੇ ਸੀ,ਠੰਡਾ ਪਾਣੀ ਅਤੇ ਚਾਹ ਪਿਉਂਦੇ ਸੀ।ਹੈ ਇਵੇਂ ਦਾ ਜਿਗਰਾ ਕਿਸੇ ਦਾ?ਰੇਲਾਂ ਰੋਕਦੇ ਹਨ ਤਾਂ ਲੰਗਰ ਦਾ ਪ੍ਰਬੰਧ ਕਰਦੇ ਹਨ।ਬੱਚਿਆਂ ਲਈ ਦੁੱਧ ਅਤੇ ਫਰੂਟ ਵੀ ਦਿੰਦੇ ਨੇ।ਡਾਕਟਰਾਂ ਦੀ ਟੀਮ ਦਾ ਪ੍ਰਬੰਧ ਕਰਕੇ ਰੱਖਦੇ ਹਨ।ਇਵੇਂ ਦੇ ਲੋਕਾਂ ਨੂੰ ਸਰਕਾਰਾਂ ਤੰਗ ਕਰਦੀਆਂ ਹਨ।ਹਰ ਮੁਸੀਬਤ ਵਿੱਚ ਦੇਸ਼ ਦੇ ਨਾਲ ਖੜ੍ਹੇ ਹੁੰਦੇ ਨੇ।ਕਿਸਾਨਾਂ ਅਤੇ ਮਜ਼ਦੂਰਾਂ ਦੇ ਬੱਚੇ ਹੀ ਵਧੇਰੇ ਕਰਕੇ ਫੌਜ ਵਿੱਚ ਭਰਤੀ ਹੁੰਦੇ ਹਨ।ਇੰਨੀਆਂ ਤੰਗੀਆਂ ਨਾਲ ਮੱਥਾ ਲਗਾਉਣ ਵਾਲਾ ਜਦੋਂ ਖੁਦਕੁਸ਼ੀਆਂ ਕਰਦਾ ਹੈ ਤਾਂ ਸਮਝਦਾਰ ਸਰਕਾਰਾਂ ਨੂੰ ਤਾਂ ਫਿਕਰਮੰਦ ਹੋਣਾ ਚਾਹੀਦਾ ਹੈ। ਪਰ ਸਾਡੀਆਂ ਸਰਕਾਰਾਂ ਤਾਂ ਤਮਾਸ਼ਬੀਨ ਹੋ ਗਈਆਂ ਹਨ। ਜਿੰਨ੍ਹਾਂ ਹਾਲਾਤਾਂ ਵਿੱਚ ਅੱਜ ਕਿਸਾਨਾਂ ਨੂੰ ਧਕੇਲ ਦਿੱਤਾ ਗਿਆ ਹੈ,ਉਹ ਸਾਡੀਆਂ ਸਰਕਾਰਾਂ ਦੀ ਹੀ ਮਿਹਰਬਾਨੀ ਹੈ।ਮੈਨੂੰ ਅੱਜ ਵਾਰ ਵਾਰ ਇਹ ਸਤਰ ਯਾਦ ਆ ਰਹੀ ਸੀ,"ਜੱਟਾ ਤੇਰੀ ਜੂਨ ਬੁਰੀ"।   
  ਪ੍ਰਭਜੋਤ ਕੌਰ ਢਿੱਲੋਂ 

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ