Friday, July 11, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਇਉਂ ਬਣਦੇ ਸੀ ਸਰਪੋਸ਼,ਛਿੱਕੂ ਅਤੇ ਮੂਹੜੇ

September 12, 2021 06:04 PM
ਇਉਂ ਬਣਦੇ ਸੀ ਸਰਪੋਸ਼,ਛਿੱਕੂ ਅਤੇ ਮੂਹੜੇ 
 
ਹੁਣ ਤੋਂ ਕੋਈ ਚਾਰ ਕੂ ਸਦੀਆਂ ਪਹਿਲਾਂ ਵਾਲੇ ਪੰਜਾਬ ਦੀ ਜੇ ਗੱਲ ਕਰੀਏ ਓਦੋਂ ਮਸੀਨੀ ਯੁੱਗ ਤਾਂ ਭਾਵੇਂ ਨਹੀਂ ਸੀ ਪਰ ਅਜੋਕੀਆਂ ਮਸ਼ੀਨੀ ਯੁੱਗ ਵਿੱਚ ਆਈਆਂ ਮਸ਼ੀਨਾਂ ਦੇ ਕੰਮ ਕਰਨ ਵਾਂਗੂੰ ਓਸ ਸਮੇਂ ਦੇ ਸਾਡੇ ਪੁਰਖੇ ਇਨ੍ਹਾਂ ਮਸ਼ੀਨਾਂ ਵਾਂਗ ਹੀ ਖੁਦ ਹੱਥੀਂ ਕੰਮ ਕਰਿਆ ਕਰਦੇ ਸਨ। ਕਦੇ ਵੀ ਕੋਈ ਅਕੇਵਾਂ ਥਕੇਵਾਂ ਤਾਂ ਓਹਨਾਂ ਦੇ ਨੇੜ ਦੀ ਵੀ ਨਹੀਂ ਸੀ ਲੰਘਦਾ। ਨਸ਼ੇ ਨਾਮ ਦੀ ਕੋਈ ਚੀਜ ਹੀ ਨਹੀਂ ਸੀ ਓਹਨਾਂ ਸਮਿਆਂ ਚ। ਹਾਂ ਇੱਕੋ ਇੱਕ ਨਸ਼ਾ ਹੋਇਆ ਕਰਦਾ ਸੀ ਓਹ ਸੀ ਅਫ਼ੀਮ ਜਿਸ ਨੂੰ ਕਾਲੀ ਨਾਗਣੀ ਵੀ ਕਿਹਾ ਕਰਦੇ ਸਨ।ਓਹ ਨਸ਼ਾ ਨਾ ਹੋ ਕੇ ਨੌਜਵਾਨੀ ਵਿਚ ਖਾ ਕੇ ਕੰਮ ਕਰਨ ਦੀ ਸਮਰੱਥਾ ਦੁਗਣੀ ਚੌਗੁਣੀ ਕਰ ਦਿੰਦੀ ਸੀ,ਤੇ ਅਜੋਕਿਆ ਸੰਟੈਥਿਕ ਨਸ਼ਿਆਂ ਵਾਂਗ ਸਰੀਰ ਨੂੰ ਘੁਣ ਵਾਂਗ ਖਾਂਦੀ ਵੀ ਨਹੀਂ ਸੀ।ਇਸ ਤੋਂ ਬਿਨਾਂ ਸ਼ਰਾਬ ਦਾ ਥੋੜਾ ਬਹੁਤਾ ਸੇਵਨ ਕਰਿਆ ਕਰਦੇ ਸਨ।
        ਸਾਰਾ ਕੰਮ ਹੱਥੀਂ ਕਰਦੇ ਕਰਕੇ ਹੀ ਜੁੱਸੇ ਵੀ ਫੌਲਾਦੀ ਸਨ ਪੰਜਾਬੀਆਂ ਦੇ।ਇਸ ਦੇ ਉਲਟ ਅੱਜ ਕੋਈ ਫੌਲਾਦੀ ਜੁੱਸੇ ਵਾਲੇ ਜਵਾਨ ਦੀ ਜੇਕਰ ਦੀਵਾ ਲੇ ਕੇ ਵੀ ਭਾਲ ਕਰੀਏ ਤਾਂ ਨਹੀਂ ਲੱਭਣਾ। ਹਾਂ ਕਾਗਜ਼ੀ ਪਹਿਲਵਾਨਾਂ ਦੀ ਕੋਈ ਕਮੀ ਨਹੀਂ ਜਿਨਾਂ ਦੇ ਸਰੀਰ ਨਸ਼ਿਆਂ ਨੇ ਖਾਧੇ ਹੋਏ ਹਨ।ਬੱਸ ਬੁੱਤ ਹੀ ਤੁਰੇ ਫਿਰਦੇ ਜਾਪਦੇ ਹਨ।
      ਸਾਰਾ ਕੰਮ ਹੱਥੀਂ ਕਰਨ ਦੇ ਵਿੱਚ ਹੀ ਓਹਨਾਂ ਸਮਿਆਂ ਵਿੱਚ ਕਣਕ ਦੀ ਕਟਾਈ ਹੱਥੀਂ ਕਰਿਆ ਕਰਦੇ ਸਨ।ਪਰ ਜਿਨ੍ਹਾਂ ਨੇ ਇਹ ਉਪਰੋਕਤ ਕੰਮ ਕਰਨਾ ਹੁੰਦਾ ਸੀ ਓਹ ਲਾਂਗੇ ਦੀਆਂ ਭਰੀਆਂ ਘਰੇ ਲਿਆ ਹੈ ਉੱਤੋਂ ਉੱਤੋ ਕਣਕ ਦੇ ਸਿੱਟੇ ਡੁੰਗ ਕੇ ਥੱਲੇ ਵਾਲੇ ਬਚਦੇ ਨਾੜ ਨੂੰ ਲੱਕੜ ਦੀ ਬਣਾਈ ਹੋਈ ਹਥੌੜੀ ਨਾਲ ਕੁੱਟਦੇ ਭਾਵ ਚਿਪਦੇ ਸਨ,ਤਾ ਕਿ ਨਾੜ ਚੌੜਾ ਹੋ ਜਾਵੇ ਤੇ ਲੋੜ ਅਨੁਸਾਰ ਉਸ ਨੂੰ ਗਿੱਲਾ ਵੀ ਕਰ ਲੈਂਦੇ ਹਨ ਤਾ ਕਿ ਓਹ ਟੁੱਟੇ ਠਾ।ਇਸ ਕੁੱਟੇ ਹੋਏ ਨਾੜ ਤੋਂ ਹੀ ਸਰਪੋਸ਼ (ਰੋਟੀਆਂ ਰੱਖਣ ਲਈ ਚੰਗੇਰ) ਪੂਣੀਆਂ ਗਲੋਟੇ ਜਾ ਹੋਰ ਕੋਈ ਘਰੇਲੂ ਸਮਾਨ ਰੱਖਣ ਲਈ ਛਿੱਕੂ,ਮੂਹੜੇ ਤੇ ਹੋਰ ਵੀ ਕਈ ਕਿਸਮ ਦਾ ਘਰਾਂ ਨੂ ਸਜਾਉਣ ਵਾਲਾ ਬਣਾਇਆ ਜਾਂਦਾ ਸੀ।(ਬਿਲਕੁਲ ਫੋਟੋ ਦੀ ਤਰ੍ਹਾਂ)ਇਸ ਕੁੱਟੇ ਹੋਏ ਨਾੜ ਨੂੰ ਵੰਨ ਸੁਵੰਨੇ ਭਾਂਤ ਭਾਂਤ ਦੇ ਪੱਛਮੀਂ ਜਾਂ ਸੂਤੀ ਰੰਗ ਬਿਰੰਗੇ ਧਾਗਿਆਂ ਨਾਲ ਮੜ੍ਹ ਲਿਆਂ ਜਾਂਦਾ ਸੀ, ਤਾਂ ਕਿ ਇਹ ਸਰਪੋਸ਼,ਮੂਹੜੇ ਛਿੱਕੂ ਹੋਰ ਵੀ ਸੁਹਾਵਣੇ ਲੱਗਣ।ਕਈ ਕਈ ਘਰ ਤਾਂ ਆਪਣੇ ਘਰ ਲੲੀ ਹੀ ਇਹ ਬਣਾਇਆ ਕਰਦੇ ਸਨ,ਪਰ ਕਈ ਹਿੰਮਤੀ ਇਨਸਾਨ ਆਪਣੇ ਰੁਜ਼ਗਾਰ ਲਈ ਵੀ ਇਹ ਕਾਰਜ ਕਰਿਆ ਕਰਦੇ ਸਨ ਅਤੇ ਘਰਾਂ ਦਾ ਗੁਜ਼ਾਰਾ ਚਲਾਉਂਦੇ ਸਨ। ਹੁਣ ਬਦਲੇ ਹੋਏ ਜ਼ਮਾਨੇ ਵਿੱਚ ਇਹ ਗੱਲਾਂ ਦੀ ਕੋਈ ਵੀ ਕੀਮਤ ਨਹੀਂ ਰਹਿ ਗੲੀ।ਪਰ ਪੁਰਾਤਨ ਪੰਜਾਬ ਵਿੱਚ ਇਹੋ ਜਿਹੇ ਸਮੇਂ ਬਹੁਤ ਬੁਲੰਦੀਆਂ ਤੇ ਹੋਇਆ ਕਰਦੇ ਸਨ। ਸਰਪੋਸ਼ ਵਿੱਚ ਪੋਣੇ ਵਿੱਚ ਲਪੇਟ ਕੇ ਰੋਟੀਆਂ ਰੰਖਣ ਦਾ ਰਿਵਾਜ ਸਿਖਰਾਂ ਤੇ ਰਿਹਾ ਹੈ ਔਰ ਇਹ ਸਰਪੋਸ਼ ਕਿਸੇ ਸਮੇਂ ਵੀ ਖਾਲੀ ਨਹੀਂ ਸਨ ਹੁੰਦੇ ਕਿਉਂਕਿ ਕਦੋ ਤੇ ਕਿਸੇ ਸਮੇਂ ਕਿਸੇ ਰਾਹੀ ਪਾਂਧੀ ਜਾ ਮਾੜੇ ਮੰਗਤੇ ਨੇ ਆ ਜਾਣਾ ਕੋਈ ਪਤਾ ਨਹੀਂ ਸੀ ਹੁੰਦਾ। ਓਹਨਾਂ ਨੂੰ ਖਾਲੀ ਮੋੜਨਾ ਓਹਨਾਂ ਸਮਿਆਂ ਵਿੱਚ ਪਾਪ ਸਮਝਿਆ ਜਾਂਦਾ ਸੀ।ਪਰ ਅੱਜ ਬਿਲਕੁਲ ਸਮੇਂ ਬਦਲ ਚੁੱਕੇ ਹਨ ਨਾਂ ਤਾਂ ਓਹੋ ਜਿਹੇ ਲੋਕ ਰਹੇ ਨਾ ਹੀ ਓਹੋ ਜਿਹੇ ਮਾੜੇ ਮੰਗਤੇ ਹੀ। ਨਾਂ ਹੀ ਕੋਈ ਕਿਸੇ ਰਾਹੀ ਪਾਂਧੀ ਨੂੰ ਖਾਣਾ ਖਵਾਉਣ ਦੇ ਰਿਵਾਜ ਹੀ ਰਹੇ। ਓਹਨਾਂ ਸਮਿਆਂ ਵਿੱਚ ਰਾਤਾਂ ਨੂੰ ਵੀ ਦਰਵਾਜ਼ੇ ਖੁੱਲੇ ਰਹਿੰਦੇ ਸਨ,ਪਰ ਅਜੋਕੇ ਬਦਲੇ ਸਮਿਆਂ ਤੇ ਸਮੀਕਰਨਾਂ ਵਿੱਚ ਰਾਤਾਂ ਨੂੰ ਤਾਂ ਛੱਡੋ ਦਿਨੇ ਵੀ ਕਿਸੇ ਵੀ ਘਰ ਦਾ ਦਰਵਾਜ਼ਾ ਖੁਲਾ ਨਹੀਂ ਮਿਲਦਾ ਸਗੋਂ ਗਰਮੀ ਵਿੱਚ ਭਾਵੇਂ ਬਾਹਰ ਖੜਾ ਕੋਈ ਮਿਲਣ ਵਾਲਾ ਆਦਮੀ ਨਿਢਾਲ ਹੋ ਕੇ ਡਿੱਗ ਹੀ ਪਵੇ,ਪਰ ਦਸ ਮਿੰਟ ਆਵਾਜ਼ ਜਾਂ ਘੰਟੀ ਮਾਰਨ ਤੋਂ ਬਾਅਦ ਹੀ ਦਰਵਾਜ਼ਾ ਖੋਲ੍ਹਣ ਦਾ ਰਿਵਾਜ ਪ੍ਰਚਲਿਤ ਹੋ ਚੁੱਕਾ ਹੈ।
      ਸੋ ਦੋਸਤੋ ਓਹੀ ਗੱਲ ਹੈ ਕਿ ਸਮਾਂ ਸਮਾਂ ਹੀ ਸਮਰੱਥ ਹੈ।ਓਹ ਸਮੇਂ ਵਾਪਸ ਤਾਂ ਕਿਸੇ ਵੀ ਕੀਮਤ ਤੇ ਨਹੀਂ ਆ ਸਕਦੇ ਪਰ ਯਾਦਾਂ ਜ਼ਰੂਰ ਜਿਹਨ ਤਾਜ਼ੀਆਂ ਹੋ ਜਾਂਦੀਆਂ ਨੇ ਜਦੋਂ ਕਿਸੇ ਸਮੇਂ ਇਹੋ ਜਿਹੀ ਫ਼ੋਟੋ ਵੇਖੀਦੀ ਹਾਂ ਤਾਂ ਜ਼ਰੂਰ ਕੁਝ ਲਿਖਣ ਲਈ ਮਨ ਉਤਾਵਲਾ ਹੈ ਜਾਂਦਾ ਹੈ ਤੇ ਇਸ ਨੂੰ ਰੱਬ ਵਰਗੇ ਨਿਰਖੀ ਪਰਖੀ ਦੋਸਤਾਂ ਨਾਲ ਪ੍ਰਿੰਟ ਮੀਡੀਆ ਰਾਹੀਂ ਸਾਂਝਾਂ  ਕਰਕੇ ਮਨ ਨੂੰ ਸਕੂਨ ਜਿਹਾ ਮਿਲਦਾ ਹੈ।
 
ਜਸਵੀਰ ਸ਼ਰਮਾਂ ਦੱਦਾਹੂਰ

Have something to say? Post your comment

More From Article

ਰਾਏ ਬਹਾਦਰ ਸਰ ਗੰਗਾ ਰਾਮ*

ਰਾਏ ਬਹਾਦਰ ਸਰ ਗੰਗਾ ਰਾਮ*

               ਪੰਜਾਬੀ ਨਾਲ ਜੁੜਿਆ ਬਾਵਾ

ਪੰਜਾਬੀ ਨਾਲ ਜੁੜਿਆ ਬਾਵਾ

ਭਾਰਤ ਦੀ ਗ਼ੁਲਾਮੀ ਤੋਂ ਖ਼ਾਲਿਸਤਾਨ ਦੀ ਅਜ਼ਾਦੀ ਵੱਲ ---  ਰਣਜੀਤ ਸਿੰਘ ਦਮਦਮੀ ਟਕਸਾਲ

ਭਾਰਤ ਦੀ ਗ਼ੁਲਾਮੀ ਤੋਂ ਖ਼ਾਲਿਸਤਾਨ ਦੀ ਅਜ਼ਾਦੀ ਵੱਲ --- ਰਣਜੀਤ ਸਿੰਘ ਦਮਦਮੀ ਟਕਸਾਲ

ਕਮਾਲ ਦੇ ਬੰਦੇ-ਬਾਬਾ ਖੜਕ ਸਿੰਘ ਕੇਸਰੀ ਦਾ ਮਾਣ, ਚਾਬੀਆਂ ਦੀ ਜੰਗ-ਖੜਕ ਸਿੰਘ ਦਾ ਸੰਘਰਸ਼, ਤਿਰੰਗੇ ਦਾ ਰੰਗ! ਜਾਣੋ: ਤਿਰੰਗੇ ਝੰਡੇ ਦੇ ਵਿਕਾਸ ’ਚ ਸਿੱਖ ਭਾਈਚਾਰੇ ਦੀ ਭੂਮਿਕਾ ਅਤੇ ਕੇਸਰੀ ਰੰਗ ਕਿਵੇਂ ਸਿਖ਼ਰ ’ਤੇ ਪਹੁੰਚਿਆ -ਹਰਜਿੰਦਰ ਸਿੰਘ ਬਸਿਆਲਾ

ਕਮਾਲ ਦੇ ਬੰਦੇ-ਬਾਬਾ ਖੜਕ ਸਿੰਘ ਕੇਸਰੀ ਦਾ ਮਾਣ, ਚਾਬੀਆਂ ਦੀ ਜੰਗ-ਖੜਕ ਸਿੰਘ ਦਾ ਸੰਘਰਸ਼, ਤਿਰੰਗੇ ਦਾ ਰੰਗ! ਜਾਣੋ: ਤਿਰੰਗੇ ਝੰਡੇ ਦੇ ਵਿਕਾਸ ’ਚ ਸਿੱਖ ਭਾਈਚਾਰੇ ਦੀ ਭੂਮਿਕਾ ਅਤੇ ਕੇਸਰੀ ਰੰਗ ਕਿਵੇਂ ਸਿਖ਼ਰ ’ਤੇ ਪਹੁੰਚਿਆ -ਹਰਜਿੰਦਰ ਸਿੰਘ ਬਸਿਆਲਾ

ਖ਼ਬਰਦਾਰ ਖ਼ਬਰਦਾਰ ਪੰਜਾਬੀਓ : ਬਰਸਾਤੀ ਮੌਸਮ ਆ ਗਿਆ - ਉਜਾਗਰ ਸਿੰਘ

ਖ਼ਬਰਦਾਰ ਖ਼ਬਰਦਾਰ ਪੰਜਾਬੀਓ : ਬਰਸਾਤੀ ਮੌਸਮ ਆ ਗਿਆ - ਉਜਾਗਰ ਸਿੰਘ

ਏਕ ਗ੍ਰੰਥ - ਏਕ ਪੰਥ`- ਸੇਵਾ ਜਾਂ ਸਾਜ਼ਿਸ਼?   —  ਗੁਰਚਰਨਜੀਤ ਸਿੰਘ `ਲਾਂਬਾ`

ਏਕ ਗ੍ਰੰਥ - ਏਕ ਪੰਥ`- ਸੇਵਾ ਜਾਂ ਸਾਜ਼ਿਸ਼? — ਗੁਰਚਰਨਜੀਤ ਸਿੰਘ `ਲਾਂਬਾ`

ਜਸਵਿੰਦਰ ਧਰਮਕੋਟ ਦਾ ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ

ਜਸਵਿੰਦਰ ਧਰਮਕੋਟ ਦਾ ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ

ਸੀਨੀਅਰ ਸਿਟੀਜਨ ਵੈਨਫੇਅਰ ਸੋਸਾਇਟੀ ਵੱਲੋਂ ਡਾ.ਰਤਨ ਸਿੰਘ ਜੱਗੀ ਨੂੰ ਸ਼ਰਧਾਂਜ਼ਲੀ

ਸੀਨੀਅਰ ਸਿਟੀਜਨ ਵੈਨਫੇਅਰ ਸੋਸਾਇਟੀ ਵੱਲੋਂ ਡਾ.ਰਤਨ ਸਿੰਘ ਜੱਗੀ ਨੂੰ ਸ਼ਰਧਾਂਜ਼ਲੀ

ਜਸਵਿੰਦਰ ਧਰਮਕੋਟ ਦਾ ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ

ਜਸਵਿੰਦਰ ਧਰਮਕੋਟ ਦਾ ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ

ਤਣਾਅ ਦਾ ਬੋਝ

ਤਣਾਅ ਦਾ ਬੋਝ