ਸਰਦਾਰ ਫੌਜਾ ਸਿੰਘ ਦਾ ਜਨਮ ਮਿਤੀ 1 ਅਪ੍ਰੈਲ 1911 ਨੂੰ ਪੰਜਾਬ ਦੇ ਜਲੰਧਰ ਨੇੜੇ ਬਿਆਸ ਦੇ ਇੱਕ ਛੋਟੇ ਪਿੰਡ ਵਿੱਚ ਹੋਇਆ। ਉਹ ਇੱਕ ਨਿਮਰ ਸਿੱਖ ਪਰਿਵਾਰ ਵਿੱਚ ਚਾਰ ਭਰਾ ਭੈਣਾਂ ਵਿੱਚੋਂ ਸਭ ਤੋਂ ਛੋਟੇ ਸਨ। ਬੱਚਪਨ ਵਿੱਚ ਹੀ ਉਹਨਾਂ ਦੀਆਂ ਲੱਤਾਂ ਕਮਜ਼ੋਰ ਹੋਣ ਕਾਰਨ ਉਹ ਬਹੁਤ ਔਖ ਨਾਲ ਪੰਜ ਸਾਲ ਦੀ ਉਮਰ ਵਿੱਚ ਚੱਲਣ ਲੱਗੇ। ਸ ਫੌਜਾ ਸਿੰਘ ਨੇ ਆਪਣੇ ਜੀਵਨ ਦੇ ਮੁੱਢਲੇ ਸਾਲ ਖੇਤੀਬਾੜੀ ਦਾ ਕੰਮ ਧੰਦਾ ਕਰਨ ਵਿੱਚ ਗੁਜ਼ਾਰੇ।
ਸ ਫੌਜਾ ਸਿੰਘ ਨੇ ਬੀਬਾ ਗਿਆਨ ਕੌਰ ਨਾਲ ਵਿਆਹ ਕੀਤਾ ਅਤੇ ਪੰਜਾਬ ਵਿੱਚ ਰਹਿੰਦੇ ਹੋਏ ਕਿਰਸਾਨੀ ਦੇ ਕੰਮ ਧੰਦੇ ਨੂੰ ਅਪਣਾਇਆ ਪਰ ਕੁਦਰਤੀ ਤੌਰ ਤੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਬਹੁਤ ਸਾਰੇ ਦੁੱਖਾਂ ਦਾ ਸਾਹਮਣਾ ਕਰਨਾ ਪਿਆ। ਸੰਨ 1992 ਵਿੱਚ ਉਸ ਦੀ ਪਤਨੀ ਬੀਬੀ ਗਿਆਨ ਕੌਰ ਦੀ ਮੌਤ ਹੋ ਗਈ ਜਿਸ ਦੇ ਬਾਅਦ ਉਹ ਆਪਣੇ ਪੁੱਤਰ ਦੇ ਨਾਲ ਪੂਰਬੀ ਲੰਡਨ ਆ ਗਏ। ਸੰਨ1994 ਵਿੱਚ ਸ ਫੌਜਾ ਸਿੰਘ ਨੂੰ ਆਪਣੇ ਪੰਜਵੇਂ ਪੁੱਤਰ ਕੁਲਦੀਪ ਦੀ ਵੀ ਮੌਤ ਦਾ ਸਾਹਮਣਾ ਕਰਨਾ ਪਿਆ। ਆਪਣੇ ਦੁੱਖਾਂ ਨਾਲ ਨਜਿੱਠਣ ਲਈ ਸੀ ਫੌਜਾ ਸਿੰਘ ਨੇ ਸਥਾਨਕ ਪਾਰਕਾਂ ਵਿੱਚ ਚੱਲਣ ਅਤੇ ਜੌਗਿੰਗ ਕਰਨ ਦਾ ਆਰੰਭ ਕੀਤਾ।
2000 ਵਿੱਚ 89 ਸਾਲ ਦੀ ਉਮਰ ਵਿੱਚ ਸ ਫੌਜਾ ਸਿੰਘ ਦਾ ਕੋਚ ਹਰਮੰਦਰ ਸਿੰਘ ਨਾਲ ਮਿਲਾਪ ਹੋਇਆ ਜਿਸ ਨੇ ਉਹਨਾਂ ਦੇ ਦੌੜਨ ਦੀ ਅਦਭੁੱਤ ਯਾਤਰਾ ਦੀ ਸ਼ੁਰੂਆਤ ਕੀਤੀ। ਆਪਣੇ ਉਸਤਾਦ ਤੋਂ ਦੌੜਾਕੀ ਦੇ ਗੁਣ ਸਿੱਖ ਕੇ ਸ ਫੌਜਾ ਸਿੰਘ ਨੇ ਲੰਡਨ ਵਿੱਚ ਆਪਣਾ ਪਹਿਲਾ ਪੂਰਾ ਮੈਰਾਥਨ ਦੌੜਿਆ, 42.195 ਕਿਮੀ ਦੀ ਦੂਰੀ 6 ਘੰਟੇ ਅਤੇ 54 ਮਿੰਟਾਂ ਵਿੱਚ ਪੂਰੀ ਕੀਤੀ। ਬਜ਼ੁਰਗ ਦੌੜਕ ਸ ਫੌਜਾਂ ਸਿੰਘ ਨੇ 90 ਸਾਲ ਅਤੇ ਇਸ ਤੋਂ ਉੱਪਰ ਦੇ ਦੌੜਾਕਾਂ ਲਈ ਦੁਨੀਆ ਭਰ ਦੇ ਬਜ਼ੁਰਗ ਦੌੜਾਕਾਂ ਦਾ ਰਿਕਾਰਡ 58 ਮਿੰਟਾਂ ਨਾਲ ਤੋੜ ਦਿੱਤਾ।
ਸੰਨ 2000 ਤੋਂ 2011 ਦੇ ਦਰਮਿਆਨ ਸ ਫੌਜਾ ਸਿੰਘ ਨੇ ਲੰਡਨ, ਟੋਰੰਟੋ, ਨਿਊਯਾਰਕ ਅਤੇ ਮੁੰਬਈ ਸਮੇਤ ਸੰਸਾਰ ਭਰ ਦੇ ਵੱਡੇ ਛੋਟੇ ਸ਼ਹਿਰਾਂ ਵਿੱਚ ਨੌਂ ਮੈਰਾਥਨ ਦੌੜਾਂ ਦੌੜੀਆਂ। ਉਹਨਾਂ ਦੇ ਭੱਜਣ ਦਾ ਸਭ ਤੋਂ ਵਧੀਆ ਸਮਾਂ 2003 ਵਿੱਚ ਟੋਰੰਟੋ ਵਿੱਚ ਆਇਆ, ਜਿੱਥੇ ਉਸ ਨੇ 5 ਘੰਟੇ ਅਤੇ 40 ਮਿੰਟਾਂ ਦਾ ਸਮਾਂ ਦਰਜ ਕੀਤਾ। ਇਹ ਰਿਕਾਰਡ ਵਡੇਰੀ ਉਮਰ ਦੇ ਦੌੜਾਕਾਂ ਲਈ ਇੱਕ ਕੀਰਤੀਮਾਨ ਸਥਾਪਿਤ ਹੋਇਆ।
16 ਅਕਤੂਬਰ 2011 ਨੂੰ 100 ਸਾਲ ਦੀ ਉਮਰ 'ਚ ਸ ਫੌਜਾ ਸਿੰਘ ਨੇ ਟੋਰੰਟੋ ਵਾਟਰਫਰੰਟ ਮੈਰਾਥਨ ਨੂੰ 8 ਘੰਟੇ 11 ਮਿੰਟ ਅਤੇ 6 ਸਕਿੰਟਾਂ ਵਿੱਚ ਪੂਰਾ ਕੀਤਾ। ਹਾਲਾਂਕਿ ਗਿਨਿਜ਼ ਵਰਲਡ ਰਿਕਾਰਡ ਨੇ ਇਸ ਪ੍ਰਾਪਤੀ ਨੂੰ ਸਰਕਾਰੀ ਤੌਰ 'ਤੇ ਪ੍ਰਮਾਣਿਤ ਨਹੀਂ ਕੀਤਾ ਕਿਉਂਕਿ ਸ ਫੌਜਾ ਸਿੰਘ ਕੋਲ ਆਪਣੀ ਉਮਰ ਦਰਸਾਉਣ ਲਈ ਜਨਮ ਸਰਟੀਫਿਕੇਟ ਨਹੀਂ ਸੀ। ਗਿਨੀਜ਼ ਵਰਲਡ ਰਿਕਾਰਡਜ਼ ਨੇ ਸ ਫੌਜਾ ਸਿੰਘ ਦੀ ਇਸ ਉਪਲਬਧੀ ਨੂੰ ਨੂੰ “ਇੱਕ ਪ੍ਰੇਰਕ ਪ੍ਰਾਪਤੀ” ਵਜੋਂ ਮੰਨਿਆ।
ਸ ਫੌਜਾ ਸਿੰਘ ਨੇ ਆਪਣੇ ਜੀਵਨ ਦੇ ਸਭ ਤੋਂ ਵਧੀਆ ਪ੍ਰਦਰਸ਼ਨ ਦੌਰਾਨ ਮਾਸਟਰ ਟ੍ਰੈਕ ਮੀਟ 'ਚ ਟੋਰੰਟੋ ਵਿੱਚ 100 ਮੀਟਰ ਤੋਂ ਲੈ ਕੇ 5000 ਮੀਟਰ ਤੱਕ ਦੇ ਅੱਠ ਵਿਸ਼ਵ ਉਮਰ-ਗ੍ਰੁੱਪ ਰਿਕਾਰਡ ਸੈੱਟ ਕੀਤ ਅਤੇ ਇਸ ਦੀ ਵਿਸ਼ੇਸ਼ਤਾ ਇਹ ਸੀ ਕਿ ਇਹ ਸਾਰੇ ਰਿਕਾਰਡ ਇੱਕ ਹੀ ਦਿਨ ਵਿੱਚ ਸਥਾਪਿਤ ਹੋਏ।
• ਸ ਫੌਜਾ ਸਿੰਘ ਨੇ ਐਡਿਡਾਸ ਦੇ “ਇੰਪਾਸਿਬਲ ਇਜ਼ ਨਥਿੰਗ” ਮੁਹਿੰਮ ਵਿੱਚ ਡੇਵਿਡ ਬੈਕਹੈਮ ਅਤੇ ਮੁਹੰਮਦ ਅਲੀ ਵਰਗੇ ਖਿਡਾਰੀਆਂ ਦੇ ਨਾਲ ਭਾਗ ਲਿਆ।
• 2012 ਵਿੱਚ ਸ ਫੌਜਾ ਸਿੰਘ ਨੇ ਲੰਡਨ ਦੇ ਓਲੰਪਿਕ ਖੇਡਾਂਦੌਰਾਨ ਓਲੰਪਿਕ ਦੀ ਇਤਿਹਾਸਿਕ ਮਸ਼ਾਲ ਨੂੰ ਚੁੱਕਿਆ।
• ਸ ਫੌਜਾ ਸਿੰਘ ਨੂੰ 2003 ਵਿੱਚ ਐਲਿਸ ਆਈਲੈਂਡ ਮੈਡਲ ਆਫ ਹੋਨਰ ਅਤੇ 2015 ਵਿੱਚ ਖੇਡ ਅਤੇ ਚੈਰੀਟੀ ਲਈ ਬ੍ਰਿਟਿਸ਼ ਐੰਪਾਇਰ ਮੈਡਲ ਮਿਲਿਆ।
•ਸ ਫੌਜਾ ਸਿੰਘ ਨੇ PETA ਦੇ ਸ਼ਾਕਾਹਾਰੀ ਜਾਗਰੂਕਤਾ ਮੁਹਿੰਮ ਵਿੱਚ ਸਭ ਤੋਂ ਵਡੇਰੀ ਉਮਰ ਦੇ ਪ੍ਰਸਿੱਧ ਪ੍ਰਤੀਨਿਧੀ ਵਜੋਂ ਭਾਗ ਲਿਆ।
•ਸਰਦਾਰ ਫੌਜਾ ਸਿੰਘ ਦੀ ਜੀਵਨੀ *Turbaned Tornado*, ਪ੍ਰਸਿੱਧ ਲੇਖਕ ਸਰਦਾਰ ਖੁਸ਼ਵੰਤ ਸਿੰਘ ਦੁਆਰਾ ਲਿਖੀ ਗਈ, 2011 ਵਿੱਚ ਯੂਕੇ ਹਾਊਸ ਆਫ ਲਾਰਡਜ਼ ਵਿੱਚ ਲਾਂਚ ਕੀਤੀ ਗਈ। ਬਾਦ ਵਿਚ ਸਰਦਾਰ ਫੌਜਾ ਸਿੰਘ ਦੀ ਜੀਵਨੀ 'ਤੇ ਇੱਕ ਬੋਲੀਵੁੱਡ ਫਿਲਮ ਦਾ ਐਲਾਨ ਕੀਤਾ ਗਿਆ।
ਸ ਫੌਜਾ ਸਿੰਘ ਨੇ 2013 ਵਿੱਚ ਲਗਭਗ 101 ਸਾਲ ਦੀ ਉਮਰ ਵਿੱਚ ਮੁਕਾਬਲੇਬਾਜ਼ੀ ਵਾਲੀਆਂ ਦੌੜਾਂ ਤੋਂ ਸਨਿਆਸ ਲੈ ਲਿਆ।ਹਾਲਾਂਕਿ ਸ ਫੌਜਾ ਸਿੰਘ ਆਪਣੇ ਸਰੀਰ ਨੂੰ ਸੈਰ ਕਰਕੇ ਸਰਗਰਮ ਰੱਖਦਾ ਸੀ। ਫੌਜਾ ਸਿੰਘ ਸਦੈਵ ਮੈਰਾਥਨਾਂ ਦੌੜਾਂ ਨੂੰ ਸਮਰੱਥਨ ਦਿੰਦਾ ਸੀ ਅਤੇ ਸਿਹਤ ਕਾਰਜਾਂ ਨੂੰ ਉਤਸ਼ਾਹਿਤ ਕਰਦਾ ਸੀ।
ਮਿਤੀ 14 ਜੁਲਾਈ 2025 ਨੂੰ ਸ ਫੌਜਾ ਸਿੰਘ ਇੱਕ ਦੁੱਖਦਾਈ ਦੁਰਘਟਨਾ ਦੌਰਾਨ ਐਕਸੀਡੈਂਟ ਦਾ ਸ਼ਿਕਾਰ ਹੋ ਗਏ। ਐਕਸੀਡੈਂਟ ਦੇ ਵਕਤ ਉਹ ਬਿਆਸ ਪਿੰਡ ਵਿੱਚ ਇੱਕ ਸੜਕ ਨੂੰ ਪਾਰ ਕਰ ਰਹੇ ਸਨ ਅਤੇ ਉਹਨਾਂ ਨੂੰ ਐਕਸੀਡੈਂਟ ਤੋਂ ਤੁਰੰਤ ਬਾਅਦ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਉਹ ਆਪਣੇ ਜ਼ਖਮਾਂ ਦੀ ਤਾਬ ਨਾ ਚਲਦੇ ਹੋਏ ਕਾਰਨ ਸਵਰਗ ਸੁਧਾਰ ਗਏ ਗਏ।
ਉਹਨਾਂ ਦੀ ਬੇਵਕਤੀ ਮੌਤ ਸਮੇਂ ਦੁਨੀਆ ਭਰ ਦੇ ਨੇਤਾਵਾਂ, ਖਿਡਾਰੀਆਂ, ਵਿਸ਼ਵ ਪ੍ਰਸਿੱਧ ਹਸਤੀਆਂ ਨੇ ਸ਼ਰਧਾਂਜਲੀਆਂ ਪ੍ਰਧਾਨ ਭਰੀਆਂ। ਯੂਕੇ ਵਿੱਚ ਉਸ ਦੇ ਦੌੜਾਕ ਕਲੱਬ ਸਿੱਖਸ ਇਨ ਦਾ ਸਿਟੀ ਨੇ ਐਲਾਨ ਕੀਤਾ ਕਿ ਇਲਫੋਰਡ ਵਿੱਚ ਆਉਣ ਵਾਲੀਆਂ ਘਟਨਾਵਾਂ ਉਸ ਦੀ ਯਾਦ ਨੂੰ ਸਮਰਪਿਤ ਕਰਨਗੀਆਂ।
ਫੌਜਾ ਸਿੰਘ ਦੀ ਅਦਭੁੱਤ ਯਾਤਰਾ ਨੇ ਦੁਨੀਆ ਭਰ ਦੇ ਕਰੋੜਾਂ ਲੋਕਾਂ ਨੂੰ ਉਤਸ਼ਾਹਿਤ ਕੀਤਾ। ਉਸ ਨੇ ਇਹ ਸਾਬਤ ਕੀਤਾ ਕਿ ਉਮਰ ਕੇਵਲ ਇੱਕ ਅੰਕ ਹੈ; ਮਨੋਭਾਵਨਾ, ਉਦੇਸ਼ ਅਤੇ ਧੀਰਜ ਨਾਲ ਇਨਸਾਨ ਜੀਵਨ ਦੇ ਵੱਡੇ ਤੋਂ ਵੱਡੇ ਮੁਕਾਮ ਹਾਸਿਲ ਕਰ ਸਕਦਾ ਹੈ।
ਸੁਰਿੰਦਰਪਾਲ ਸਿੰਘ
ਵਿਗਿਆਨ ਅਧਿਆਪਕ