Friday, July 11, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਡਾਕਟਰ ਕੇ. ਜਗਜੀਤ ਸਿੰਘ ਹੁਰਾਂ ਨਾਲ ਮੁੰਬਈ ਵਿਚ ਗੁਜਾਰੇ ਹੋਏ ਯਾਦਗਾਰੀ ਪਲ

September 07, 2021 11:00 PM

ਡਾਕਟਰ ਕੇ. ਜਗਜੀਤ ਸਿੰਘ ਹੁਰਾਂ ਨਾਲ ਮੁੰਬਈ ਵਿਚ ਗੁਜਾਰੇ ਹੋਏ ਯਾਦਗਾਰੀ ਪਲ    
---------------------------------------------
ਯਾਦਾਂ ਦਾ ਪਿਟਾਰਾ ਮੇਰੀ ਆਉਣ ਵਾਲੀ ਕਿਤਾਬ ਵਿੱਚੋਂ ਕੁੱਝ ਯਾਦਾਂ ਤੁਹਾਡੇ ਸਭ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ  ਇਸ ਕਿਤਾਬ ਵਿੱਚ ਮੇਰੀ ਜ਼ਿੰਦਗੀ ਵਿੱਚ ਆਏ ਉਨ੍ਹਾਂ 50  ਵਿਅਕਤੀਆਂ ਦਾ ਜਿਕਰ ਹੈ ਸੱਤਰੰਗੀ ਪੀਂਘ ਵਿੱਚ ਸੱਤ ਰੰਗ ਹੁੰਦੇ ਹਨ  ਹਰ ਇੱਕ ਵਿਅਕਤੀ ਦਾ ਆਪਣਾ ਹੀ ਇਕ ਰੰਗ ਸੀ  ਅਪਣੀ ਹੀ ਸੁੰਦਰਤਾ  , ਅਪਣਾ ਹੀ ਰੂਪ , ਅਪਣੀ ਹੀ ਮਹਿਕ ਤੇ ਅਪਣੀ ਹੀ ਪਹਿਚਾਣ ਵੀ  ਹਰ ਰੰਗ ਅਪਣੀ ਹੀ ਪਹਿਚਾਣ ਰੱਖਦਾ ਹੈ। ਇਨ੍ਹਾਂ ਰੰਗਾਂ ਨੇ ਮਿਲ ਕੇ  ਹੀ ਸੱਤਰੰਗੀ ਪੀਂਘ ਦਾ ਰੂਪ ਧਾਰ ਲਿਆ  ਸੱਤਰੰਗੀ ਪੀਂਘ ਦੀ ਅਪਣੀ ਹੀ ਸੁੰਦਰਤਾ ਹੁੰਦੀ ਹੈ। ਸੱਤਰੰਗੀ ਪੀਂਘ ਚ ਕੁਦਰਤ ਦੇ ਕਰਿਸ਼ਮੇ ਦੀ ਅਪਣੀ ਝਲਕ ਹੁੰਦੀ ਹੈ।
ਇਸ ਜ਼ਿੰਦਗੀ ਚ ਕਿਸੇ ਕੋਲ ਵੀ ਇਨਾਂ ਸਮਾਂ ਨਹੀਂ ਹੈ। ਕਿ ਉਹ ਹੋਰ ਵਿਅਕਤੀ ਦੀ ਅੰਤਰ ਆਤਮਾ ਦੀ ਗਹਿਰਾਈ ਚ ਉੱਤਰ ਸਕੇ  ਪਰ ਜ਼ਿੰਦਗੀ ਦੇ ਲੰਬੇ ਸਫ਼ਰ ਚ ਜਿਨ੍ਹਾਂ ਲੋਕਾਂ ਨਾਲ ਮੇਰਾ ਵਾਹ ਪਿਆ, ਉਹਨਾਂ ਬਾਰੇ ਲਿਖਣਾ ਮੈਂ ਆਪਣਾ ਧਰਮ ਸਮਝਦਾ ਹਾਂ  ਮੈਂ ਨਹੀਂ ਜਾਣਦਾ ਕਿ ਇਹ ਲੋਕ ਅਗਲੇ ਜਨਮ ਚ ਫਿਰ ਕਦੀ ਮੈਨੂੰ ਮਿਲਣਗੇ ਵੀ ਜਾਂ ਨਹੀਂ 
ਮੇਰੀ ਪਹਿਲੀ ਵਾਰ ਡਾਕਟਰ ਕੇ. ਜਗਜੀਤ ਸਿੰਘ ਹੋਰਾਂ ਨਾਲ ਫੋਨ ਉਪਰ ਤਕਰੀਬਨ ਅੱਜ ਤੋਂ ਦਸ ਸਾਲ ਪਹਿਲਾਂ ਗੱਲ ਹੋਈ। ਮੈਂ ਮੁੰਬਈ ਦੇ ਇਕ ਉਦਯੋਗਪਤੀ ਰਾਜਿੰਦਰ ਸਿੰਘ ਆਹਲਵਾਲਿਆ ਬਾਰੇ ਲੇਖ ਲਿਖਣਾ ਸੀ। ਰਾਜਿੰਦਰ ਸਿੰਘ ਆਹਲੂਵਾਲੀਆ  ਜਗਜੀਤ ਸਿੰਘ ਹੋਰਾਂ ਦੇ ਕਰੀਬੀ ਦੋਸਤ ਸਨ। ਦੂਸਰੀ ਤਰਫ ਬਹੁਤ ਹੀ ਧੀਮੇ ਜਿਹੀ ਆਵਾਜ਼ ਆਈ। ਡਾਕਟਰ ਕੇ ਜਗਜੀਤ ਸਿੰਘ ਹੋਰਾਂ ਨੇ ਮੈਂਨੂੰ ਰਾਜਿੰਦਰ ਸਿੰਘ ਆਹੂਵਾਲੀਆ ਦੀ ਧਰਮ ਸੁਪਤਨੀ ਦਾ ਫੋਨ ਨੰਬਰ ਦਿਤਾ। ਉਨ੍ਹਾਂ ਨੂੰ ਮੇਰੇ ਮਨੋਰਥ ਵਾਰੇ ਦੱਸਿਆ।  ਉਸ ਤੋਂ ਬਾਦ ਹਰ  ਦੂਜੇ ਤੀਜੇ ਦਿਨ ਮੇਰੀ  ਤੇ  ਡਾਕਟਰ ਕੇ ਜਗਜੀਤ ਸਿੰਘ ਹੁਰਾਂ ਨਾਲ ਗੱਲ ਹੋਣ ਲੱਗੀ। ਉਨ੍ਹਾਂ ਦੀਆ ਲਿਖੀਆਂ ਹੋਈਆਂ ਕਈ ਕਿਤਾਬਾਂ ਮੇਰੀਆ ਪਹਿਲਾਂ ਪੜੀਆ ਹੋਈਆਂ ਸਨ। ਮੇਰੀ ਉਨ੍ਹਾਂ ਨਾਲ ਪਹਿਲੀ ਮੁਲਾਕਾਤ 2011 ਵਿੱਚ ਮੇਰੀ ਮੁੰਬਈ ਫੇਰੀ ਦੌਰਾਨ ਨਿਵਾਸ ਸਥਾਨ ਬਾਂਦਰਾ ਬੈਸਟ ਰਵੀ ਦਰਸ਼ਨ ਬਿਲਡਿੰਗ   ਉਨ੍ਹਾਂ ਦੇ ਘਰ ਹੋਈ। ਮੈਂ ਮੁੰਬਈ ਜਾ ਕੇ ਇਨ੍ਹਾਂ ਨੂੰ ਫੋਨ ਕੀਤਾ । ਮੈਨੂੰ ਸਾਰਾ ਅਪਣਾ ਸਰਨਾਵਾ ਸਮਝਾ ਦਿਤਾ। ਮੁੰਬਈ ਦੇ ਬਹੁਤ  ਭੀੜ- ਭੜੱਕੇ  ਵਾਲੇ ਟ੍ਰੈਫ਼ਿਕ  ਵਿੱਚੋ ਇਨ੍ਹਾਂ ਦੇ ਘਰ  ਤੱਕ ਜਾਣ ਲਈ ਤਕਰੀਬਨ ਦੋ ਘੰਟੇ ਦਾ ਸਮਾਂ ਲੱਗ ਗਿਆ। ਇਹ  ਅਪਣੀ ਬਿਲਡਿੰਗ ਦੇ ਬਾਹਰ ਖੜੇ ਮੇਰਾ ਇੰਤਜ਼ਾਰ ਕਰ ਰਹੇ ਸਨ। ਮੈਨੂੰ ਬੜੀ ਸ਼ਰਮ ਮਹਿਸੂਸ ਹੋਈ। ਇਕ 90 ਸਾਲ ਦੇ ਬੁਜੁਰਗ ਮੇਰੀ ਉਡੀਕ ਕਰ ਰਹੇ ਸਨ। ਆਟੋ ਰਿਕਸ਼ਾ ਵਾਲੇ ਨੂੰ ਮਲੋ- ਮਲੀ ਪੈਸੇ ਦੇਣ ਲੱਗੇ। ਮੈਂ ਉਹਨਾਂ ਬੜੀ ਮੁਸਕਿਲ ਮਨਾ ਕੀਤਾ। ਇਨ੍ਹਾਂ ਦੇ ਘਰ ਜਾ ਕੇ ਆਰਾਮ ਕਰਕੇ ਇਨ੍ਹਾਂ ਦੀ ਮਹਾਨ ਸ਼ਖਸੀਅਤ ਬਾਰੇ ਨੇੜਿਓਂ ਜਾਨਣ ਦਾ ਮੌਕਾ ਮਿਲਿਆ  ਇਕ ਕਰੋੜ ਪਤੀ ਘਰ ਜਨਮ ਲੇ ਕੇ 1947 ਦੇ ਬਟਵਾਰੇ ਬਾਅਦ  ਪਾਕਿਸਤਾਨ ਤੋਂ ਉੱਜੜ ਕੇ ਆਏ। ਸਾਰਾ ਕੁੱਝ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਪਿਆ। ਉਸ ਸਮੇਂ ਇਨ੍ਹਾਂ ਦੀ ਉੱਮਰ ਕਰੀਬ 16 ਸਾਲ ਸੀ। ਮੁੰਬਈ ਸਾਰਾ ਪਰਿਵਾਰ ਆ ਗਿਆ। ਮੈਟ੍ਰਿਕ ਸਕਾਲਰਸ਼ਿਪ ਨਾਲ ਪਾਸ ਕੀਤੀ।  ਉਸ ਤੋ ਬਾਦ  ਦਿਨ ਵਿਚ ਕਾਲਜ ਪੜ੍ਹਾਈ ਕਰਦੇ । ਰਾਤ ਨੂੰ ਕੰਮ ਕਰਨਾ ਪੈਂਦਾ ਸੀ। ਐਮ. ਏ ਇਤਿਹਾਸ  ਕਰਕੇ ਇਹ  ਖਾਲਸਾ ਕਾਲਜ ਮੁੰਬਈ ਲੈਕਚਰ ਲੱਗ ਗਏ  ਫਿਰ ਪੀ. ਅਚ. ਡੀ ਕੀਤੀ।
1993 ਵਿੱਚ ਖਾਲਸਾ ਕਾਲਜ ਦੇ ਪ੍ਰਿੰਸੀਪਲ ਬਤੌਰ ਸੇਵਾ ਮੁਕਤ ਹੋਏ ਫਿਰ ਮੁੰਬਈ ਯੂਨੀਵਰਸਿਟੀ  ਗੁਰੂ ਗੋਬਿਂਦ ਸਿੰਘ ਸਾਹਿਬ ਚੇਅਰ ਦੇ ਹੈਡ ਬਣੇ  ਆਪਣੇ ਕਾਲਜ ਜ਼ਿੰਦਗੀ ਦੌਰਾਨ ਬਹੁਤ ਸਾਰੇ ਕਮਜ਼ੋਰ ਤੇ ਲਾਚਾਰ ਵਿਦਿਆਰਥੀਆ ਦੀ ਮਦੱਦ ਕੀਤੀ।
ਡਾਕਟਰ ਕੇ ਜਗਜੀਤ ਸਿੰਘ ਜੀ  ਇਕ ਬਹੁਤ ਹੀ ਵੱਡੇ ਵਿਦਵਾਨ , ਸ਼ਾਇਰ, ਬੁੱਧੀਜਿਵੀ ਹਨ  ਇਨ੍ਹਾਂ ਦੁਬਾਰਾ ਹੁਣ ਤਾਂ 40 ਦੇ ਕਰੀਬ ਕਿਤਾਬਾਂ   ਲਿਖੀਆ ਜਾ ਚੁੱਕੀਆ ਹਨ   ਸਾਡਾ ਦੋਵਾਂ ਵਿੱਚ ਇਕ ਪਿਤਾ ਪੁੱਤਰ ਵਾਲਾ ਰਿਸ਼ਤਾ ਬਣ ਗਿਆ। ਹਰ ਵਾਰ ਇਨ੍ਹਾਂ ਨੇ ਇਹੀ ਕਹਿਣਾਂ ਹੁਣ ਮੁੰਬਈ ਕਿਦੋ ਆਵੇਗਾ। ਤੂੰ ਮੇਰਾ ਪਿਛਲੇ ਜਨਮ ਵਿੱਚ ਜਰੂਰ ਪੁੱਤਰ ਹੋਵੇਂਗਾ। ਮੁੰਬਈ ਮੇਰਾ ਹਰ  ਦੂਸਰੇ ਮਹੀਨੇ ਫਿਲਮ  ਪੱਤਰਕਾਰੀ ਨਾਲ ਸਬੰਧਤ ਹੋਣ ਕਰਕੇ  ਜਾਂਦਾ ਹਾਂ  ਤੇ ਇਨ੍ਹਾਂ ਦੇ ਘਰ ਹੀ ਰੁਕਦਾ ਹਾਂ  ਇਕ ਵਾਰ ਮੁੰਬਈ ਏਨਾ ਨੂੰ ਘਰ ਮਿਲਣ ਗਿਆ ਤਾਂ  ਚਾਹ ਪਾਣੀ ਪੀਣ ਤੋਂ ਬਾਅਦ ਕਿਹਾ ਬੇਟਾ ਤੇਰਾ ਸਮਾਨ ਕਿੱਥੇ ਹੈ। ਮੈ ਕਿਹਾ  ਅੰਕਲ ਹੋਟਲ ਵਿੱਚ ਰੁੱਕਿਆ ਹਾਂ। ਇਹ ਸੁਣਕੇ ਬਹੁਤ ਗੁੱਸੇ ਹੋਏ। ਨਾਲ ਹੀ ਨਾਲ ਮੈਨੂੰ ਆਪਣੇ ਨਾਲ਼  ਲੈ ਕੇ ਹੋਟਲ ਵਿੱਚੋ ਸਮਾਨ ਆਪਣੇ ਘਰ  ਚੁੱਕ ਲਿਆਏ। ਇਕ ਵਾਰੀ ਮੈਂ ਇਨ੍ਹਾਂ ਦੇ ਘਰ ਰੁਕਿਆ ਹੋਇਆ ਸੀ ਰਾਤ ਨੂੰ ਕੁਝ ਆਪਣੇ ਦੋਸਤਾਂ ਨੂੰ ਖਾਣੇ ਤੇ ਇਨਵਾਈਟ ਕੀਤਾ ਜਿੰਨਾ ਵਿਚ ਕੁਝ ਪ੍ਰੋਫੈਸਰ, ਸ਼ਾਇਰ, ਤੇ ਡਾਕਟਰ ਸਨ ਉਨ੍ਹਾਂ ਨਾਲ ਮੇਰੇ ਤੁਵਾਰਿਫ ਕਰਾਉਂਦੇ ਹੋਏ ਕਿਹਾ ਇਹ  ਮੰਗਤ ਗਰਗ  ਪੰਜਾਬ ਤੋਂ ਹੈ ਇਹ  ਬਹੁਤ ਵਧੀਆ ਲੇਖਕ ਤੇ ਸ਼ਾਇਰ ਹੈ   ਮੇਰਾ  ਪੁੱਤਰ ਵੀ ਹੈ ਤੇ ਸ਼ਾਗਿਰਦ ਵੀ  ਸਾਡੀ ਅੱਧੀ ਰਾਤ ਤੱਕ ਸ਼ਾਇਰੋ  ਸ਼ਾਇਰੀ ਦੀ ਮਹਿਫ਼ਿਲ  ਚੱਲੀ ।
ਉਨ੍ਹਾਂ ਦੇ ਘਰ ਦੇ  ਸਾਮ੍ਹਣੇ ਸਮੁੰਦਰ  ਹੈ। ਓਥੇ ਸਵੇਰੇ ਸ਼ਾਮ ਅਸੀ ਲੰਬੀ ਸੈਰ ਕਰਦੇ ਹਾਂ ਘੰਟਿਆਂ ਬੱਧੀ ਸਾਡੀਆ ਨਾਂ ਖਤਮ ਹੋਣ ਵਾਲੀਆ ਗੱਲਾਂ ਬਾਤਾਂ ਚਲਦੀਆਂ ਰਹਿੰਦੀਆਂ ਹਨ।
   ------- ----------------------------------- 
          ਮੰਗਤ ਗਰਗ

Have something to say? Post your comment

More From Article

               ਪੰਜਾਬੀ ਨਾਲ ਜੁੜਿਆ ਬਾਵਾ

ਪੰਜਾਬੀ ਨਾਲ ਜੁੜਿਆ ਬਾਵਾ

ਭਾਰਤ ਦੀ ਗ਼ੁਲਾਮੀ ਤੋਂ ਖ਼ਾਲਿਸਤਾਨ ਦੀ ਅਜ਼ਾਦੀ ਵੱਲ ---  ਰਣਜੀਤ ਸਿੰਘ ਦਮਦਮੀ ਟਕਸਾਲ

ਭਾਰਤ ਦੀ ਗ਼ੁਲਾਮੀ ਤੋਂ ਖ਼ਾਲਿਸਤਾਨ ਦੀ ਅਜ਼ਾਦੀ ਵੱਲ --- ਰਣਜੀਤ ਸਿੰਘ ਦਮਦਮੀ ਟਕਸਾਲ

ਕਮਾਲ ਦੇ ਬੰਦੇ-ਬਾਬਾ ਖੜਕ ਸਿੰਘ ਕੇਸਰੀ ਦਾ ਮਾਣ, ਚਾਬੀਆਂ ਦੀ ਜੰਗ-ਖੜਕ ਸਿੰਘ ਦਾ ਸੰਘਰਸ਼, ਤਿਰੰਗੇ ਦਾ ਰੰਗ! ਜਾਣੋ: ਤਿਰੰਗੇ ਝੰਡੇ ਦੇ ਵਿਕਾਸ ’ਚ ਸਿੱਖ ਭਾਈਚਾਰੇ ਦੀ ਭੂਮਿਕਾ ਅਤੇ ਕੇਸਰੀ ਰੰਗ ਕਿਵੇਂ ਸਿਖ਼ਰ ’ਤੇ ਪਹੁੰਚਿਆ -ਹਰਜਿੰਦਰ ਸਿੰਘ ਬਸਿਆਲਾ

ਕਮਾਲ ਦੇ ਬੰਦੇ-ਬਾਬਾ ਖੜਕ ਸਿੰਘ ਕੇਸਰੀ ਦਾ ਮਾਣ, ਚਾਬੀਆਂ ਦੀ ਜੰਗ-ਖੜਕ ਸਿੰਘ ਦਾ ਸੰਘਰਸ਼, ਤਿਰੰਗੇ ਦਾ ਰੰਗ! ਜਾਣੋ: ਤਿਰੰਗੇ ਝੰਡੇ ਦੇ ਵਿਕਾਸ ’ਚ ਸਿੱਖ ਭਾਈਚਾਰੇ ਦੀ ਭੂਮਿਕਾ ਅਤੇ ਕੇਸਰੀ ਰੰਗ ਕਿਵੇਂ ਸਿਖ਼ਰ ’ਤੇ ਪਹੁੰਚਿਆ -ਹਰਜਿੰਦਰ ਸਿੰਘ ਬਸਿਆਲਾ

ਖ਼ਬਰਦਾਰ ਖ਼ਬਰਦਾਰ ਪੰਜਾਬੀਓ : ਬਰਸਾਤੀ ਮੌਸਮ ਆ ਗਿਆ - ਉਜਾਗਰ ਸਿੰਘ

ਖ਼ਬਰਦਾਰ ਖ਼ਬਰਦਾਰ ਪੰਜਾਬੀਓ : ਬਰਸਾਤੀ ਮੌਸਮ ਆ ਗਿਆ - ਉਜਾਗਰ ਸਿੰਘ

ਏਕ ਗ੍ਰੰਥ - ਏਕ ਪੰਥ`- ਸੇਵਾ ਜਾਂ ਸਾਜ਼ਿਸ਼?   —  ਗੁਰਚਰਨਜੀਤ ਸਿੰਘ `ਲਾਂਬਾ`

ਏਕ ਗ੍ਰੰਥ - ਏਕ ਪੰਥ`- ਸੇਵਾ ਜਾਂ ਸਾਜ਼ਿਸ਼? — ਗੁਰਚਰਨਜੀਤ ਸਿੰਘ `ਲਾਂਬਾ`

ਜਸਵਿੰਦਰ ਧਰਮਕੋਟ ਦਾ ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ

ਜਸਵਿੰਦਰ ਧਰਮਕੋਟ ਦਾ ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ

ਸੀਨੀਅਰ ਸਿਟੀਜਨ ਵੈਨਫੇਅਰ ਸੋਸਾਇਟੀ ਵੱਲੋਂ ਡਾ.ਰਤਨ ਸਿੰਘ ਜੱਗੀ ਨੂੰ ਸ਼ਰਧਾਂਜ਼ਲੀ

ਸੀਨੀਅਰ ਸਿਟੀਜਨ ਵੈਨਫੇਅਰ ਸੋਸਾਇਟੀ ਵੱਲੋਂ ਡਾ.ਰਤਨ ਸਿੰਘ ਜੱਗੀ ਨੂੰ ਸ਼ਰਧਾਂਜ਼ਲੀ

ਜਸਵਿੰਦਰ ਧਰਮਕੋਟ ਦਾ ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ

ਜਸਵਿੰਦਰ ਧਰਮਕੋਟ ਦਾ ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ

ਤਣਾਅ ਦਾ ਬੋਝ

ਤਣਾਅ ਦਾ ਬੋਝ

ਸਿੰਧੂ ਪਾਣੀ ਵੰਡ ,ਇੱਕ ਗੰਭੀਰ ਸਮੱਸਿਆ, ਵਿਰਤਾਂਤ ਸਿਰਜਣਾ ਨੂੰ ਸਮਝਣ ਦੀ ਲੋੜ

ਸਿੰਧੂ ਪਾਣੀ ਵੰਡ ,ਇੱਕ ਗੰਭੀਰ ਸਮੱਸਿਆ, ਵਿਰਤਾਂਤ ਸਿਰਜਣਾ ਨੂੰ ਸਮਝਣ ਦੀ ਲੋੜ