Tuesday, July 08, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਏਕ ਗ੍ਰੰਥ - ਏਕ ਪੰਥ`- ਸੇਵਾ ਜਾਂ ਸਾਜ਼ਿਸ਼? — ਗੁਰਚਰਨਜੀਤ ਸਿੰਘ `ਲਾਂਬਾ`

July 08, 2025 09:45 AM

 

`ਏਕ ਗ੍ਰੰਥ - ਏਕ ਪੰਥ`- ਸੇਵਾ ਜਾਂ ਸਾਜ਼ਿ?

 

ਇਸ ਵਿਚ ਕੋਈ ਦੁਬਿਧਾ ਨਹੀਂ ਅਤੇ ਨਾਂ ਹੀ ਕਿਸੇ ਨੇ ਕਦੇ ਵੀ ਇਸ ਇਲਾਹੀ ਹੁਕਮ ਤੋਂ ਇਨਕਾਰ ਕੀਤਾ ਹੈ ਕਿ ਜੁਗੋ ਜੁਗ ਅਟਲ ਗੁਰੂ ਕੇਵਲ ਅਤੇ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ।  ਸੰਮਤ ੧੭੫੫ (ਈ. ਸੰਨ ੧੬੯੮) ਖਾਲਸੇ ਦੀ ਸਿਰਜਨਾ ਤੋਂ ਇਕ ਸਾਲ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਦੀ ਇਕ ਇਤਿਹਾਸਕ ਘਟਨਾ ਦਾ ਹਵਾਲਾ ਭਾਈ ਕੇਸਰ ਸਿੰਘ ਛਿੱਬਰ ਦੇਂਦੇ ਹਨ ਕਿ ਉੱਥੇ ਦੋ ਗ੍ਰੰਥ ਸਨ ਅਤੇ ਸਿੱਖਾਂ ਨੇ ਸਤਿਗੁਰ ਜੀ ਨੂੰ ਬੇਨਤੀ ਕੀਤੀ ਕਿ ਇਹਨਾਂ ਦੋਨਾਂ ਨੂੰ ਰਲਾ ਦਿੱਤਾ ਜਾਏ।  ਕਲਗੀਧਰ ਪਿਤਾ ਦਾ ਜਵਾਬ ਬਹੁਤ ਹੀ ਸਪਸ਼ਟ ਸੀ ਅਤੇ ਦੋਹਾਂ ਗ੍ਰੰਥਾਂ ਦੇ ਰੁਤਬੇ ਨੂੰ ਪੂਰੀ ਤਰ੍ਹਾਂ ਸਪਸ਼ਟ ਕਰ ਦਿੰਦਾ ਹੈ।

ਸੰਮਤ ਸਤਾਰਾਂ ਸੈ ਪਚਵੰਜੇ ਸਿਖਾਂ ਸਾਹਿਬ ਆਗੈ ਬਿਨਤੀ ਸੀ ਕੀਤੀ।

ਗ੍ਰੀਬ ਨਿਵਾਜ਼ ! ਜੇ ਬਚਨ ਹੋਵੇ ਤਾਂ ਦੁਹਾਂ ਗ੍ਰੰਥਾਂ ਦੀ ਜਿਲਦ ਚਾਹੀਐ ਇਕ ਕਰ ਲੀਤੀ।

ਸਾਹਿਬ ਬਚਨ ਕੀਤਾ, `ਆਦਿ ਗੁਰੂ ਹੈ ਗ੍ਰੰਥ।

ਇਹ ਅਸਾਡੀ ਹੈ ਖੇਡ, ਜੁਦਾ ਰਹੇ ਮਨ ਮੰਥ।੩੯੯। (ਦਸਵਾਂ ਚਰਣ)

ਇਸ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਰੁਤਬੇ ਬਾਰੇ ਕੋਈ ਦੁਬਿਧਾ ਨਹੀਂ ਰਹਿ ਜਾਂਦੀ ਪਰ ਫਿਰ ਵੀ ਡੂੰਘੀ ਸਾਜ਼ਿਸ਼ ਤਹਿਤ ਏਕ ਗ੍ਰੰਥ ਏਕ ਪੰਥ  ਦੀ ਸ਼ਰਾਰਤ ਭਰਪੂਰ ਟਿੱਪਣੀ ਬਾਰ ਬਾਰ ਉਭਾਰੀ  ਜਾਂਦੀ ਹੈ।   ਇਹ ਸਵਾਲ ਕਰਨ ਵਾਲਾ ਜਾਂ ਤਾਂ ਖੁਦ ਹੀ ਸਿੱਖ ਨਹੀਂ ਹੈ ਤੇ ਜਾਂ ਫਿਰ ਉਸ ਨੇ ਜ਼ਿੰਦਗੀ ਵਿਚ ਕਦੇ ਵੀ ਨਾ ਤਾਂ ਨਿਤਨੇਮ ਕੀਤਾ ਹੈ, ਨਾ ਹੀ ਅੰਮ੍ਰਿਤ ਛਕਿਆ ਹੈ ਅਤੇ ਨਾ ਹੀ ਕਦੇ ਅਰਦਾਸ ਵੀ ਕੀਤੀ ਹੈ ਜਾਂ ਸੁਣੀ ਹੈ।  ਕੀ ਨਿਤਨੇਮ ਵਿਚ ਜਾਪ ਸਾਹਿਬ, ਬੇਨਤੀ ਚੌਪਈ, ਅਰਦਾਸ ਦੀ ਵਾਰ ਸ੍ਰੀ ਭਗਉਤੀ ਜੀ ਕੀ(ਚੰਡੀ ਦੀ ਵਾਰ) ਦੀ ਪਹਿਲੀ ਪੌੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਨਹੀਂ ਹੈ? ਇਹ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ।  ਇਸ ਤਰ੍ਹਾਂ ਏਕ ਗ੍ਰੰਥ ਏਕ ਪੰਥ  ਕਹਿਣਾ ਸਿੱਧੇ ਰੂਪ ਵਿਚ ਸਿੱਖੀ ਤੇ ਹਮਲਾ ਹੈ।  ਇਸ ਸ਼ਰਾਰਤ ਤੋਂ ਬਚਣ ਦੀ ਲੋੜ ਹੈ।

ਸਿੱਖ ਨੂੰ ਸਿੱਖ ਬਣਾਣ ਲਈ ਅਤੇ ਸਿੱਖ ਕਾਇਮ ਰਖਣ ਲਈ ਦੋ ਗ੍ਰੰਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਲੋੜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਖਾਲਸੇ ਦੀ ਸਿਰਜਨਾ ਦੇ ਸ੍ਰੋਤ ਹਨ।  ਇਹਨਾਂ ਪਾਵਨ ਗ੍ਰੰਥਾਂ ਵਿਚ ਦਰਜ ਰਚਨਾ ਗੁਰਬਾਣੀ ਹੈ। ਇਤਨਾ ਹੀ ਨਹੀਂ ਇਕ ਹੋਰ ਗੱਲ ਵਿਚਾਰਨ ਵਾਲੀ ਹੈ ਕਿ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਮੁਤਾਬਕ ਇਹਨਾਂ ਦੋਹਾਂ ਪਾਵਨ ਗ੍ਰੰਥਾਂ ਦੇ ਅਲਾਵਾ ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਅਤੇ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਨੂੰ ਵੀ ਪ੍ਰਵਾਨਗੀ ਦਿੱਤੀ ਹੈ ਅਤੇ ਸਤਿਕਾਰ ਵਜੋਂ ਇਹਨਾਂ ਦਾ ਪਾਠ, ਕਥਾ, ਕੀਰਤਨ ਬਾਣੀ ਕਰਕੇ ਕੀਤਾ ਜਾ ਸਕਦਾ ਹੈ। ਪਰ ਇਹਨਾਂ ਨੂੰ ਗੁਰਬਾਣੀ ਨਹੀਂ ਕਿਹਾ ਗਿਆ।

ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਵਿਚ ਵੀ ਕੇਵਲ ਇਕ ਗ੍ਰੰਥ ਦੀ ਗੱਲ ਨਹੀਂ ਕੀਤੀ ਗਈ। ਇੱਥੇ ਸਪਸ਼ਟ ਤੌਰ ਤੇ ਅੰਕਤ ਹੈ,

. ਗੁਰਬਾਣੀ ਦੀ ਕਥਾ:- () ਕਥਾ ਦਸ ਗੁਰੂ ਸਾਹਿਬਾਨ ਦੀ ਬਾਣੀ ਜਾਂਭਾਈ ਗੁਰਦਾਸ, ਭਾਈ ਨੰਦ ਲਾਲ ਜਾਂ ਕਿਸੇ ਹੋਰ ਪ੍ਰਮਾਣਿਕ ਪੰਥਕਪੁਸਤਕ ਜਾਂ ਇਤਿਹਾਸਕ ਦੀਆਂ ਪੁਸਤਕਾਂ (ਜੋ ਗੁਰਮਤਿ ਅਨੁਕੂਲ ਹੋਣ) ਦੀ ਹੋ ਸਕਦੀ ਹੈ, ਪਰ ਅਨਮਤ ਦੀ ਕਿਸੇ ਪੁਸਤਕ ਦੀ ਨਹੀਂ ਹੋ ਸਕਦੀਹਾਂ, ਪ੍ਰਮਾਣ ਕਿਸੇ ਮਹਾਤਮਾ ਜਾਂ ਪੁਸਤਕ  ਦੀ ਉੱਤਮ ਸਿਖਿਆ ਦਾ ਲਿਆਜਾ ਸਕਦਾ ਹੈ

ਸੋ ਏਕ ਗ੍ਰੰਥ ਏਕ ਪੰਥ ਕਹਿਣਾ ਸਿੱਖੀ ਤੇ ਸਿੱਧਾ ਹਮਲਾ ਹੈ। ਇਹ ਹੁੱਜਤ ਸਭ ਤੋਂ ਪਹਿਲਾਂ ਬਾਬੂ ਤੇਜਾ ਸਿੰਘ ਭਸੌੜ ਨੇ ਸ਼ੁਰੂ ਕੀਤੀ ਅਤੇ ਪੰਥ ਵਿਚੋਂ ਦਰ-ਬਦਰ ਕੀਤਾ ਗਿਆ। ਉਪਰੰਤ ਪੰਥ ‘ਚੋਂ ਛੇਕੇ ਦਰਸ਼ਨ ਸਿੰਘ ਰਾਗੀ ਨੇ ਤਾਂ ਇਸ ਲਈ ਇਕ ਮੁਹਿੰਮ ਹੀ ਵਿੱਢ ਦਿੱਤੀ। ਹੁਣ ਗਾਹੇ ਬਗਾਹੇ ਉਸ ਦੇ ਪੌਰੋਕਾਰ ਸਿੱਧੇ ਅਸਿੱਧੇ ਰੂਪ ਵਿਚ ਇਹ ਰਾਗ ਅਲਾਪਦੇ ਰਹਿੰਦੇ ਹਨ।

ਇਸਲਾਮ ਪੂਰੇ ਅਕੀਦੇ ਨਾਲ ਕੁਰਆਨ ਤੇ ਇਤਕਾਦ ਰਖਦਾ ਹੈ। ਇਸ ਨੂੰ ਵਹੀ (ਨਾਜ਼ਲ) ਹੋਇਆ ਮੰਨਦੇ ਹਨ। ਇਸ ਦਾ ਕੋਈ ਬਦਲ ਨਹੀਂ ਹੈ। ਪਰ ਇਸਦੇ ਬਾਵਜੂਦ ਕੁਰਆਨ ਦੇ ਨਾਲ ਨਾਲ ਹਦੀਸ ਵੀ ਇਸਲਾਮ ਦੇ ਗ੍ਰੰਥ ਹਨ। ਇਹਨਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ।  ਇਹ ਸੁਣ ਕੇ ਹੈਰਾਨੀ ਹੋਏਗੀ ਕੇ ਨਮਾਜ਼ ਲਈ ਜੋ ਆਜ਼ਾਨ (ਬਾਂਗ) ਦਿੱਤੀ ਜਾਂਦੀ ਹੈ ਉਸਦੇ ਲਫ਼ਜ਼ ਹਨ,

ਅੱਲ੍ਹਾਹੁ ਅਕਬਰ, ਅੱਲ੍ਹਾਹੁ ਅਕਬਰ, ਅਸ਼ਹਾਦੁ ਅੱਨ ਲਾ ੲਲਾਹਾ ੲਲੱਅੱਲ੍ਹਾ, ਅਸ਼ਹਾਦੁ ਅੱਨ ਲਾ ੲਲਾਹਾ ੲਲੱਅੱਲ੍ਹਾ, ਅਸ਼ਹਦੁ ਅੱਨਾ ਮੁਹੰਮਦੁ ਰਸੂਲ ਅੱਲ੍ਹਾ, ਅਸ਼ਹਦੁ ਅੱਨਾ ਮੁਹੰਮਦੁ ਰਸੂਲ ਅੱਲ੍ਹਾ, ਹੀ ਅਲਸਾਲਾਹ, ਹੀ ਅਲਸਾਲਾਹ, ਹੀ ਅੱਲਲਫ਼ਲਾਹ, ਹੀ ਅੱਲਲਫ਼ਲਾਹ, ਅੱਲ੍ਹਾਹੁ ਅਕਬਰ, ਅੱਲ੍ਹਾਹੁ ਅਕਬਰ, ਲਾ ੲਲਾਹਾ ੲਲ ਅੱਲ੍ਹਾ।

ਇਸਲਾਮ ਦੀਆਂ ਇਹ ਮਹੱਤਵ ਪੂਰਨ ਤੁਕਾਂ ਵੀ ਕੁਰਆਨ ਜਾਂ ਹਦੀਸ ਵਿਚ ਨਹੀਂ ਹਨ, ਬਲਕਿ ਸੁੰਨਤ ਅਤੇ ਪਰੰਪਰਾ ਵਿਚੋਂ ਹਨ। ਪਰ ਕਿਸੇ ਨੇ ਕਦੇ ਵੀ ਇਸ ਤੇ ਇਤਰਾਜ਼ ਨਹੀਂ ਕੀਤਾ।  

ਕੀ ਇਹ ਏਕ ਗ੍ਰੰਥ ਏਕ ਪੰਥ  ਦੀ ਸ਼ਰਾਰਤ ਪੂਰਨ ਨਾਸਤਿਕਤਾ ਦੀ ਰਟ ਸਾਡੇ ਹਿੱਸੇ ਹੀ ਆਈ ਹੈ? ਸੁਚੇਤ ਹੋਣ ਦੀ ਲੋੜ ਹੈ। ਇਹ ਦ੍ਰਿੜ ਹੋਵੇ ਕਿ ਗੁਰੂ ਕੇਵਲ ਅਤੇ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ਪਰ ਇਸਦੇ ਨਾਲ ਗੁਰਬਾਣੀ ਦਾ ਦੂਸਰਾ ਸੋਮਾਂ ਸ੍ਰੀ ਦਸਮ ਗ੍ਰੰਥ ਸਾਹਿਬਹੈ ਅਤੇ ਬਾਕੀ ਹੋਰ ਪੰਥ ਦੀ ਅਹਿਮ ਧਰੋਹਰ ਪਾਵਨ  ਗ੍ਰੰਥ ਹਨ।ਯ

 

ਗੁਰਚਰਨਜੀਤ ਸਿੰਘ `ਲਾਂਬਾ`

www.santsipahi.org;    www.patshahi10.org

 

 

Have something to say? Post your comment